ਸ਼੍ਰੋਮਣੀ ਅਕਾਲੀ ਦਲ (ਬਾਗੀ) ਦੇ ਨਵੇਂ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ, 11 ਅਗਸਤ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ (ਬਾਗੀ) ਦਾ ਚੋਣ ਇਜਲਾਸ ਬੁਰਜ ਅਕਾਲੀ ਫੂਲਾ ਸਿੰਘ ‘ਚ ਹੋਇਆ, ਜਿੱਥੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ (ਬਾਗੀ ਧੜੇ) ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਉਨ੍ਹਾਂ ਦੇ ਨਾਮ ਨੂੰ ਲੈ ਕੇ ਪਹਿਲਾਂ ਤੋਂ ਹੀ ਕਿਆਸਆਰੀਆਂ ਲਗਾਈਆਂ ਜਾ ਰਹੀਆਂ ਸਨ […]

ਭਾਰਤੀ ਮੂਲ ਦੀ ਰੇਸ਼ਮਾ ਕੇਵਲਰਮਾਨੀ ਦਾ ਨਾਂ ਸਭ ਤੋਂ ਵਧ ਸ਼ਕਤੀਸ਼ਾਲੀ 100 ਕਾਰੋਬਾਰੀਆਂ ਵਿਚ ਸ਼ਾਮਲ

* ਫਾਰਚੂਨ ਮੈਗਜ਼ੀਨ ਦੀ ਸੂਚੀ ਸੈਕਰਾਮੈਂਟੋ, 11 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫਾਰਚੂਨ ਮੈਗਜ਼ੀਨ ਦੁਆਰਾ ਕਾਰੋਬਾਰ ਵਿਚ ਸਭ ਤੋਂ ਵਧ ਸ਼ਕਤੀਸ਼ਾਲੀ ਕਾਰੋਬਾਰੀਆਂ ਦੀ ਇੱਕ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਵਿਚ ਚੋਟੀ ਦੇ ਸ਼ਕਤੀਸ਼ਾਲੀ 100 ਵਿਅਕਤੀਆਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿਚ ਭਾਰਤੀ ਮੂਲ ਦੀ ਮੁੰਬਈ ਦੀ ਜਮਪਲ ਰੇਸ਼ਮਾ ਕੇਵਲਰਮਾਨੀ, ਜੋ ਕਿ ਵਰਟੈਕਸ ਫਾਰਮਾਸਿਊਟੀਕਲਜ਼ ਦੀ […]

ਨਫਰਤੀ ਹਮਲਿਆਂ ਦੇ ਮਾਮਲੇ ‘ਚ ਯਹੂਦੀਆਂ ਤੇ ਮੁਸਲਮਾਨਾਂ ਤੋਂ ਬਾਅਦ ਸਿੱਖ ਤੀਸਰੇ ਸਥਾਨ ‘ਤੇ  

ਸੈਕਰਾਮੈਂਟੋ, 11 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ 2024 ਦੇ ਸਾਲਾਨਾ ਨਫਰਤੀ ਅਪਰਾਧ ਅੰਕੜਿਆਂ ਅਨੁਸਾਰ ਸਿੱਖ ਭਾਈਚਾਰਾ ਤੀਸਰੇ ਸਥਾਨ ‘ਤੇ ਹੈ, ਜਿਨ੍ਹਾਂ ਨੂੰ ਧਾਰਮਿਕ ਦਿੱਖ ਕਾਰਨ ਸਮਾਜ ਵਿਰੋਧੀ ਅਨਸਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਸਭ ਤੋਂ ਵਧ ਪੀੜਤ ਯਹੂਦੀ ਹਨ ਤੇ ਇਸ ਤੋਂ ਬਾਅਦ ਦੂਸਰੇ ਸਥਾਨ ‘ਤੇ ਮੁਸਲਮਾਨ ਭਾਈਚਾਰਾ ਹੈ। […]

ਐਬਟਸਫੋਰਡ ‘ਚ ਪ੍ਰੇਮ ਦੀ ਲਹਿਰ ਸਮਾਗਮ- ਨਿਮਰਤਾ, ਦਇਆ ਤੇ ਸਾਂਝੀਵਾਲਤਾ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਸੱਦਾ

ਐਬਟਸਫੋਰਡ, 11 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਸ੍ਰੀ ਗੁਰੂ ਗਰੰਥ ਸਾਹਿਬ ਦਰਬਾਰ ਅਤੇ ‘ਹਿਊਮਲਟੀ, ਕਾਈਂਡਨੈਸ ਐਂਡ ਲਵ ਫਾਊਂਡੇਸ਼ਨ’ ਵੱਲੋਂ ਨਿਮਰਤਾ, ਦਇਆ ਅਤੇ ਪ੍ਰੇਮ ਦੀ ਲਹਿਰ ਤਹਿਤ ਇਕ ਕੌਮਾਂਤਰੀ ਸਮਾਗਮ ਬੀਤੇ ਸ਼ਨੀਵਾਰ ਐਬਟਸਫੋਰਡ ਸੈਂਟਰ ਵਿਖੇ ਕਰਵਾਇਆ ਗਿਆ। ਇਸ ਵਿਚ ਵਿਸ਼ਵ ਭਰ ਤੋਂ ਪਹੁੰਚੇ ਵਿਦਵਾਨਾਂ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਪਿਆਰ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਸੰਤ ਬਾਬਾ ਬਲਦੇਵ […]

ਡਾ. ਬਲਜਿੰਦਰ ਸੇਖੋਂ ਨੂੰ ਦਿੱਤੀ ਗਈ ਪ੍ਰਭਾਵਸ਼ਾਲੀ ਭਾਵ-ਭਿੰਨੀ ਸ਼ਰਧਾਂਜਲੀ

ਬਰੈਂਪਟਨ, 11 ਅਗਸਤ (ਡਾ. ਝੰਡ/ਪੰਜਾਬ ਮੇਲ) -ਡਾ. ਬਲਜਿੰਦਰ ਸਿੰਘ ਸੇਖੋਂ ਜੋ 30 ਜੂਨ ਨੂੰ ਪੰਜਾਬ ਦੇ ਬਠਿੰਡਾ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ, ਨੂੰ ਯਾਦ ਕਰਦਿਆਂ ਐਤਵਾਰ 27 ਜੁਲਾਈ ਨੂੰ ‘ਐੱਮਬੈਸੀ ਗਰੈਂਡ ਕਨਵੈਨਸ਼ਨ ਸੈਂਟਰ’ ਵਿਚ ਰੱਖੇ ਗਏ ਸ਼ਰਧਾਂਜਲੀ ਸਮਾਗ਼ਮ ਵਿਚ ਬਰੈਂਪਟਨ ਦੀਆਂ ਸਾਹਿਤਕ, ਸਮਾਜਿਕ, ਸੱਭਿਆਚਾਰਕ ਤੇ ਹੋਰ ਕਈ ਜੱਥੇਬੰਦੀਆਂ ਵੱਲੋਂ ਭਾਵਪੂਰਤ ਸ਼ਰਧਾਂਜਲੀ […]

ਟੈਰਿਫ ਵਾਰ : ਟਰੰਪ ਤੋਂ ਬਾਅਦ ਭਾਰਤ ਵੀ ਚੋਣਵੇਂ ਅਮਰੀਕੀ ਸਾਮਾਨ ‘ਤੇ ਟੈਰਿਫ ਲਾਉਣ ‘ਤੇ ਕਰ ਰਿਹੈ ਵਿਚਾਰ!

ਨਵੀਂ ਦਿੱਲੀ, 11 ਅਗਸਤ (ਪੰਜਾਬ ਮੇਲ) – ਅਮਰੀਕਾ ਨੇ ਭਾਰਤੀ ਸਟੀਲ, ਐਲੂਮੀਨੀਅਮ ਅਤੇ ਸਬੰਧਤ ਉਤਪਾਦਾਂ ‘ਤੇ 50 ਫੀਸਦੀ ਦੀ ਭਾਰੀ ਇੰਪੋਰਟ ਡਿਊਟੀ ਲਾਈ ਹੈ। ਇਸ ਦੇ ਜਵਾਬ ‘ਚ ਭਾਰਤ ਵੀ ਚੋਣਵੇਂ ਅਮਰੀਕੀ ਸਾਮਾਨ ‘ਤੇ ਟੈਰਿਫ ਲਾਉਣ ‘ਤੇ ਵਿਚਾਰ ਕਰ ਰਿਹਾ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ […]

ਰੂਸ-ਯੂਕਰੇਨ ਜੰਗਬੰਦੀ ‘ਤੇ ਸ਼ਸ਼ੋਪੰਜ ਬਰਕਰਾਰ; ਜ਼ੇਲੇਂਸਕੀ ਵੱਲੋਂ ਟਰੰਪ ਦਾ ਪ੍ਰਸਤਾਵ ਰੱਦ

ਕੀਵ, 11 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੂਸ-ਯੂਕਰੇਨ ਵਿਚਾਲੇ ਜਾਰੀ ਸੰਘਰਸ਼ ਨੂੰ ਰੋਕਣ ਦੀ ਕੋਸ਼ਿਸ਼ ਨੂੰ ਝਟਕਾ ਲੱਗਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਸੁਝਾਅ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ ਕਿ ਯੂਕਰੇਨ ਕਿਸੇ ਵੀ ਸੰਭਾਵੀ ਸ਼ਾਂਤੀ ਸਮਝੌਤੇ ਦੇ ਹਿੱਸੇ ਵਜੋਂ ਰੂਸ ਨੂੰ ਆਪਣਾ ਖੇਤਰ ਦੇ ਸਕਦਾ ਹੈ। ਇਹ […]

ਯੂਕਰੇਨ ਅਤੇ ਯੂਰਪੀ ਦੇਸ਼ ਵੱਲੋਂ ਅਮਰੀਕਾ ਤੋਂ ਸੁਰੱਖਿਆ ਗਾਰੰਟੀ ਦੀ ਮੰਗ

ਵਾਸ਼ਿੰਗਟਨ, 11 ਅਗਸਤ (ਪੰਜਾਬ ਮੇਲ)- ਯੂਕਰੇਨ ਅਤੇ ਯੂਰਪ ਨੇ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਟਕਰਾਅ ਨੂੰ ਹੱਲ ਕਰਨ ਲਈ ਕਿਸੇ ਵੀ ਸਮਝੌਤੇ ਦੇ ਹਿੱਸੇ ਵਜੋਂ ਅਮਰੀਕਾ ਤੋਂ ਸੁਰੱਖਿਆ ਗਾਰੰਟੀ ਦੀ ਮੰਗ ਕੀਤੀ ਹੈ। ਨਿਊਯਾਰਕ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਉਹ ਇਸ ਗੱਲ ‘ਤੇ ਵੀ ਜ਼ੋਰ ਦੇ ਰਹੇ […]

ਇਜ਼ਰਾਈਲ ਦੀ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਯੋਜਨਾ

ਯਰੂਸ਼ਲਮ, 10 ਅਗਸਤ (ਪੰਜਾਬ ਮੇਲ)-  ਇਜ਼ਰਾਈਲ ਦੀ ਹਮਾਸ ਨਾਲ ਚੱਲ ਰਹੀ 22 ਮਹੀਨਿਆਂ ਦੀ ਜੰਗ ਨੂੰ ਹੋਰ ਤੇਜ਼ ਕਰਨ ਦੇ ਫੈਸਲੇ ਦਾ ਅਰਥ ਉਸ ਦੀ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਯੋਜਨਾ ਹੈ। ਇਸ ਕਾਰਨ ਫਲਸਤੀਨੀ ਨਾਗਰਿਕਾਂ ਅਤੇ ਗਾਜ਼ਾ ਵਿੱਚ ਬੰਦੀ ਬਣਾਏ ਇਜ਼ਰਾਇਲੀ ਨਾਗਰਿਕਾਂ ’ਚ ਦਹਿਸ਼ਤ ਫ਼ੈਲ ਗਈ ਹੈ। ਇਸ ਫ਼ੈਸਲੇ ਨੇ ਸੰਘਰਸ਼ ਖ਼ਤਮ ਕਰਨ […]

ਅਲਾਸਕਾ ’ਚ ਟਰੰਪ ਅਤੇ ਪੂਤਿਨ ਵਿਚਾਲੇ ਮੀਟਿੰਗ 15 ਨੂੰ

ਵਾਸ਼ਿੰਗਟਨ, 10 ਅਗਸਤ (ਪੰਜਾਬ ਮੇਲ)-  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਯੂਕਰੇਨ ’ਚ ਜੰਗ ਖ਼ਤਮ ਕਰਨ ਦੇ ਮੁੱਦੇ ’ਤੇ ਚਰਚਾ ਲਈ ਅਗਲੇ ਸ਼ੁੱਕਰਵਾਰ 15 ਅਗਸਤ ਨੂੰ ਅਲਾਸਕਾ ’ਚ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੁਲਾਕਾਤ ਨਾਲ ਹਾਂ-ਪੱਖੀ ਸਿੱਟੇ ਨਿਕਲ ਸਕਦੇ ਹਨ। ਉਂਝ ਪਿਛਲੇ […]