2000 ਰੁਪਏ ਦੇ 93 ਫ਼ੀਸਦੀ ਨੋਟ ਬੈਂਕਾਂ ‘ਚ ਵਾਪਸ ਆਏ: ਆਰ.ਬੀ.ਆਈ.

ਮੁੰਬਈ, 1 ਸਤੰਬਰ (ਪੰਜਾਬ ਮੇਲ)- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਅੱਜ ਕਿਹਾ ਹੈ ਕਿ 2,000 ਰੁਪਏ ਦੇ ਕੁੱਲ 93 ਫੀਸਦੀ ਨੋਟ ਬੈਂਕਾਂ ‘ਚ ਵਾਪਸ ਆ ਗਏ ਹਨ। ਆਰ.ਬੀ.ਆਈ. ਨੇ 19 ਮਈ, 2023 ਨੂੰ 2,000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਰਿਜ਼ਰਵ ਬੈਂਕ ਦੇ ਬਿਆਨ ਅਨੁਸਾਰ ਬੈਂਕਾਂ ਤੋਂ ਪ੍ਰਾਪਤ ਅੰਕੜਿਆਂ […]

ਏਸ਼ੀਆ ਦੇ ਚਾਰ ਮੁਲਕਾਂ ਨੇ ਚੀਨ ਦੇ ਨਵੇਂ ਨਕਸ਼ੇ ਨੂੰ ਨਕਾਰਿਆ

ਪੇਈਚਿੰਗ, 1 ਸਤੰਬਰ (ਪੰਜਾਬ ਮੇਲ)- ਏਸ਼ੀਆ ਦੇ ਚਾਰ ਦੇਸ਼ ਫਿਲਪੀਨਜ਼, ਮਲੇਸ਼ੀਆ, ਵੀਅਤਨਾਮ ਤੇ ਤਾਇਵਾਨ ਦੀਆਂ ਸਰਕਾਰਾਂ ਨੇ ਭਾਰਤ ਦਾ ਸਾਥ ਦਿੰਦਿਆਂ ਚੀਨ ਦੇ ਨਵੇਂ ਨਕਸ਼ੇ ਨੂੰ ਨਕਾਰ ਦਿੱਤਾ ਹੈ ਅਤੇ ਤਿੱਖੇ ਸ਼ਬਦਾਂ ਵਿਚ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਚੀਨ ਵੱਲੋਂ ਜਾਰੀ ਨਵੇਂ ‘ਸਟੈਂਡਰਡ’ ਨਕਸ਼ੇ ਵਿਚ ਉਨ੍ਹਾਂ ਦੀ ਜ਼ਮੀਨ ‘ਤੇ ਦਾਅਵੇ ਕੀਤੇ ਜਾ ਰਹੇ ਹਨ। ਦੱਸਣਯੋਗ ਹੈ […]

ਕੇਰਲ ‘ਚ ਮਲਿਆਲਮ ਅਦਾਕਾਰਾ ਅਪਰਨਾ ਨਾਇਰ ਵੱਲੋਂ ਖੁਦਕੁਸ਼ੀ

ਤਿਰੂਵਨੰਤਪੁਰਮ, 1 ਸਤੰਬਰ (ਪੰਜਾਬ ਮੇਲ)- ਮਲਿਆਲਮ ਅਭਿਨੇਤਰੀ ਅਪਰਨਾ ਨਾਇਰ ਆਪਣੇ ਘਰ ‘ਤੇ ਲਟਕਦੀ ਮਿਲੀ। ਪੁਲਿਸ ਨੇ ਦੱਸਿਆ ਕਿ 33 ਸਾਲਾ ਅਭਿਨੇਤਰੀ, ਜਿਸ ਨੇ ਕਈ ਫਿਲਮਾਂ ਅਤੇ ਸੀਰੀਅਲਾਂ ਵਿਚ ਕੰਮ ਕੀਤਾ ਹੈ, ਬੀਤੀ ਰਾਤ ਇੱਥੇ ਕਰਮਾਨਾ ਨੇੜੇ ਆਪਣੀ ਰਿਹਾਇਸ਼ ‘ਚ ਕਮਰੇ ਵਿਚ ਲਟਕਦੀ ਮਿਲੀ। ਅਪਰਨਾ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਰਹਿੰਦੀ ਸੀ। ਘਟਨਾ ਵੀਰਵਾਰ ਸ਼ਾਮ […]

ਪਾਕਿਸਤਾਨ ‘ਚ ਫਰਵਰੀ ਦੇ ਅੱਧ ਤੱਕ ਕਰਵਾਈਆਂ ਜਾਣਗੀਆਂ ਚੋਣਾਂ : ਪਾਕਿ ਚੋਣ ਕਮਿਸ਼ਨ

ਇਸਲਾਮਾਬਾਦ, 1 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਚੋਣਾਂ ਬਾਰੇ ਤੌਖਲੇ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਸਿਆਸੀ ਪਾਰਟੀਆਂ ਨੂੰ ਭਰੋਸਾ ਦਿੱਤਾ ਕਿ ਅਗਲੇ ਸਾਲ ਜਨਵਰੀ ਦੇ ਅੰਤ ਵਿਚ ਜਾਂ ਅੱਧ ਫਰਵਰੀ ‘ਚ ਆਮ ਚੋਣਾਂ ਕਰਵਾਈਆਂ ਜਾਣਗੀਆਂ। ‘ਡਾਅਨ’ ਅਖ਼ਬਾਰ ਨੇ ਇਹ ਖ਼ਬਰ ਦਿੱਤੀ ਕਿ ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਨੇ ਅਵਾਮੀ ਨੈਸ਼ਨਲ ਪਾਰਟੀ (ਏ.ਐੱਨ.ਪੀ.) ਦੇ […]

ਟਰੂਡੋ ਸਰਕਾਰ ਵਿਦਿਆਰਥੀਆਂ ਦਾ ਸਟੱਡੀ ਵੀਜ਼ਾ ਸੀਮਤ ਕਰਨ ਦੀ ਤਿਆਰੀ ‘ਚ

ਓਟਵਾ, 1 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਹਾਊਸਿੰਗ, ਇਨਫਰਾਸਟਰੱਕਚਰ ਤੇ ਕਮਿਊਨਿਟੀਜ਼ ਮੰਤਰੀ ਸ਼ਾਨ ਫ੍ਰੇਜ਼ਰ ਨੇ ਸੰਕੇਤ ਦਿੱਤੇ ਹਨ ਕਿ ਟਰੂਡੋ ਸਰਕਾਰ ਨੂੰ ਸਟੱਡੀ ਵੀਜ਼ੇ ਦਾ ਮੁਲਾਂਕਣ ਕਰਨ ਦੀ ਲੋੜ ਹੈ ਤੇ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰਕੇ ਗਿਣਤੀ ਨੂੰ ਸੀਮਿਤ ਕੀਤਾ ਜਾ ਸਕਦਾ ਹੈ। ਫ੍ਰੇਜ਼ਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਕੈਨੇਡਾ ‘ਚ ਤੇਜ਼ੀ […]

ਪਰਮਾਣੂ ਹਥਿਆਰਾਂ ਦੀ ਵਿਨਾਸ਼ਕਾਰੀ ਤਾਕਤ ਵਧਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ‘ਤਬਾਹੀ ਦਾ ਪ੍ਰਬੰਧ’ : ਗੁਟੇਰੇਜ਼

ਸੰਯੁਕਤ ਰਾਸ਼ਟਰ, 1 ਸਤੰਬਰ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਆਲਮੀ ਪੱਧਰ ‘ਤੇ ਵਧਦੀ ਬੇਭਰੋਸਗੀ, ਵਖਰੇਵੇਂ ਅਤੇ ਵੱਖ-ਵੱਖ ਮੁਲਕਾਂ ਵੱਲੋਂ ਪਰਮਾਣੂ ਹਥਿਆਰਾਂ ਦੀ ਵਿਨਾਸ਼ਕਾਰੀ ਤਾਕਤ ਵਧਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ‘ਤਬਾਹੀ ਦਾ ਪ੍ਰਬੰਧ’ ਹਨ। ਪਰਮਾਣੂ ਤਜਰਬਿਆਂ ਖਿਲਾਫ਼ ਕੌਮਾਂਤਰੀ ਦਿਹਾੜੇ ਮੌਕੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਇਕ ਬਿਆਨ ਵਿਚ ਕਿਹਾ ਕਿ […]

ਅਮਰੀਕਾ ਵਿਚ ਹਥਿਆਰਬੰਦ ਲੁੱਟਾਂ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ 28 ਸਾਲ ਦੀ ਜੇਲ

ਸੈਕਰਾਮੈਂਟੋ,ਕੈਲੀਫੋਰਨੀਆ, 1 ਸਤੰਬਰ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕੋਨੈਕਟੀਕਟ ਰਾਜ ਦੇ ਇਕ ਵਿਅਕਤੀ ਨੂੰ 2021 ਵਿਚ ਤਿੰਨ ਮਹੀਨਿਆਂ ਦੇ ਸਮੇਂ ਵਿਚ ਕਈ ਲੁੱਟਾਂ ਖੋਹਾਂ ਕਰਨ ਦੇ ਮਾਮਲਿਆਂ ਵਿਚ 28 ਸਾਲ ਕੈਦ ਸੁਣਾਏ ਜਾਣ ਦੀ ਖਬਰ ਹੈ। ਯੂ ਐਸ ਅਟਾਰਨੀ ਦੇ ਦਫਤਰ ਅਨੁਸਾਰ ਕ੍ਰਿਸਟੀਅਨ ਲੂਇਸ ਵੈਲੇਜ-ਰੂਇਜ (25) ਉਪਰ ਦੋਸ਼ ਸੀ ਕਿ ਉਸ ਨੇ ਸਤੰਬਰ ਤੇ […]

ਅਮਰੀਕਾ ਦੇ ਓਹਾਇਓ ਰਾਜ ਵਿਚ ਗਰਭਵਤੀ ਔਰਤ ਦੀ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਹੋਈ ਮੌਤ

* ਔਰਤ ਨੇ ਪੁਲਿਸ ਅਫਸਰ ਉਪਰ ਕਾਰ ਚੜਾਉਣ ਦਾ ਕੀਤਾ ਯਤਨ-ਪੁਲਿਸ ਮੁੱਖੀ ਸੈਕਰਾਮੈਂਟੋ, ਕੈਲੀਫੋਰਨੀਆ, 1 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਹਾਇਓ ਰਾਜ ਦੇ ਸ਼ਹਿਰ ਕੋਲੰਬਸ ਦੇ ਨੀਮ ਸ਼ਹਿਰੀ ਖੇਤਰ ਬਲੈਨਡਨ ਵਿਖੇ ਇਕ ਸੁਪਰਮਾਰਕਿਟ ਪਾਰਕਿੰਗ ਵਿਚ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਇਕ ਗਰਭਵਤੀ ਔਰਤ ਦੀ ਮੌਤ ਹੋਣ ਦੀ ਖਬਰ ਹੈ। ਪੁਲਿਸ ਦਾ ਕਹਿਣਾ ਹੈ […]

ਕਾਂਗਰਸ ਵੱਲੋਂ ਅਰਵਿੰਦਰ ਲਵਲੀ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਯੁਕਤ

ਨਵੀਂ ਦਿੱਲੀ, 31 ਅਗਸਤ (ਪੰਜਾਬ ਮੇਲ)- ਕਾਂਗਰਸ ਨੇ ਦਿੱਲੀ ਦੇ ਸਾਬਕਾ ਮੰਤਰੀ ਅਰਵਿੰਦਰ ਸਿੰਘ ਲਵਲੀ ਨੂੰ ਆਪਣੀ ਸੂਬਾ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਦੇ ਜਥੇਬੰਦਕ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਬਿਆਨ ਮੁਤਾਬਕ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲਵਲੀ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਲਵਲੀ ਨੇ […]

ਪੰਜਾਬ ਪੁਲਿਸ ਵੱਲੋਂ ਫਿਲਮ ਯਾਰੀਆਂ-2 ਦੇ ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਖਿਲਾਫ ਕੇਸ ਦਰਜ

ਚੰਡੀਗੜ੍ਹ, 31 ਅਗਸਤ (ਪੰਜਾਬ ਮੇਲ)- ਜਲੰਧਰ ਜ਼ਿਲ੍ਹੇ ‘ਚ ਪੰਜਾਬ ਪੁਲਿਸ ਨੇ ‘ਯਾਰੀਆਂ 2’ ਫ਼ਿਲਮ ਦੇ ਅਦਾਕਾਰ ਮੀਜ਼ਾਨ ਜਾਫ਼ਰੀ, ਨਿਰਦੇਸ਼ਕ ਭੂਸ਼ਨ ਕੁਮਾਰ, ਨਿਰਮਾਤਾ ਰਾਧਿਕਾ ਰਾਓ ਤੇ ਵਿਨੈ ਸਪਰੂ ‘ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਧਾਰਾਂ 295-ਏ ਤਹਿਤ ਕੇਸ ਕੀਤਾ ਹੈ। ਸਿੱਖ ਤਾਲਮੇਲ ਕਮੇਟੀ ਦੀ […]