29 ਫਰਵਰੀ ਨੂੰ ਧੂਰੀ ਵਿਖੇ ਹੋਵੇਗਾ ਪੰਜਾਬੀ ਐੱਨ.ਆਰ.ਆਈਜ਼ ਮਿਲਣੀ ਸਮਾਗਮ

-ਸੰਗਰੂਰ ਸਮੇਤ 8 ਜ਼ਿਲ੍ਹਿਆਂ ਨਾਲ ਸਬੰਧਤ ਪੰਜਾਬੀ ਐੱਨ.ਆਰ.ਆਈਜ਼ ਹੋਣਗੇ ਸ਼ਾਮਲ ਸੰਗਰੂਰ, 28 ਫਰਵਰੀ (ਦਲਜੀਤ ਕੌਰ/ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿਚ ਪੰਜਾਬੀ ਐੱਨ.ਆਰ.ਆਈਜ਼ ਨਾਲ ਮਿਲਣੀ ਸਮਾਗਮਾਂ ਦੇ ਉਲੀਕੇ ਗਏ ਸਮਾਗਮਾਂ ਤਹਿਤ ਸੰਗਰੂਰ ਸਮੇਤ ਪੰਜਾਬ ਦੇ 8 ਜ਼ਿਲ੍ਹਿਆਂ ਦੇ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ ਸਮਾਗਮ 29 ਫਰਵਰੀ ਨੂੰ ਸਵੇਰੇ 11 ਵਜੇ ਸਪੈਂਗਲ ਸਟੋਨ ਧੂਰੀ ਵਿਖੇ ਆਯੋਜਿਤ […]

ਅਮਰੀਕਾ ਭਾਰਤੀਆਂ ਲਈ Visitor VISA ਦਾ ਉਡੀਕ ਸਮਾਂ ਘਟਾਉਣ ਲਈ ਕਰ ਰਿਹੈ ਕੰਮ

ਐੱਚ-1ਬੀ ਵੀਜ਼ੇ ਨਵਿਆਉਣ ਸਬੰਧੀ ਪਾਇਲਟ ਪ੍ਰਾਜੈਕਟ ਇਸੇ ਮਹੀਨੇ ਪੂਰਾ ਹੋਣ ਦਾ ਦਾਅਵਾ ਵਾਸ਼ਿੰਗਟਨ, 28 ਫਰਵਰੀ (ਪੰਜਾਬ ਮੇਲ)- ਕੌਂਸੁਲਰ ਮਾਮਲਿਆਂ ਬਾਰੇ ਅਮਰੀਕੀ ਬਿਊਰੋ ਦੀ ਸਹਾਇਕ ਸਕੱਤਰ ਰੇਨਾ ਬਿੱਟਰ ਨੇ ਕਿਹਾ ਕਿ ਅਮਰੀਕਾ ਭਾਰਤੀਆਂ ਲਈ ਵਿਜ਼ਿਟਰ ਵੀਜ਼ਾ ਦਾ ਉਡੀਕ ਸਮਾਂ ਹੋਰ ਘਟਾਉਣ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ। ਪਿਛਲੇ ਸਾਲ ਉਡੀਕ ਸਮੇਂ ‘ਚ 75 ਫੀਸਦੀ ਨਿਘਾਰ […]

Canada ‘ਚ ਪੰਜਾਬਣ ਕੁੜੀ ਲਾਪਤਾ

ਸਰੀ, 28 ਫਰਵਰੀ (ਪੰਜਾਬ ਮੇਲ)- ਕੈਨੇਡਾ ਦੇ ਸਰੀ ‘ਚ ਇਕ ਪੰਜਾਬੀ ਕੁੜੀ ਦੇ ਲਾਪਤਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਇਸ ਪੰਜਾਬੀ ਕੁੜੀ ਦੇ ਮਾਪਿਆਂ ਦਾ ਚਿੰਤਾ ਨਾਲ ਬੁਰਾ ਹਾਲ ਹੈ। ਇਸ ਸੰਬੰਧੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਫੋਟੋ ਜਾਰੀ ਕਰਕੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਹੈ। ਲਾਪਤਾ ਹੋਈ […]

ਇਟਲੀ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਕਰੇਗਾ 151,000 ‘ਵਰਕ ਪਰਮਿਟ’

-ਭਾਰਤੀਆਂ ਨੂੰ ਹੋ ਸਕਦੈ ਸਭ ਤੋਂ ਵੱਧ ਫਾਇਦਾ ਰੋਮ, 28 ਫਰਵਰੀ (ਪੰਜਾਬ ਮੇਲ)- ਯੂਰਪ ਦੇ ਸਭ ਤੋਂ ਉਦਯੋਗਿਕ ਦੇਸ਼ਾਂ ਵਿਚੋਂ ਇੱਕ ਇਟਲੀ ਨੂੰ ਕਾਮਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਇਟਲੀ ਨੇ ਵਿਦੇਸ਼ੀ ਨਾਗਰਿਕਾਂ ਨੂੰ 151,000 ਵਰਕ ਪਰਮਿਟ ਮੁਹੱਈਆ ਕਰਵਾਏ ਹਨ। ਇਨ੍ਹਾਂ ਕਾਮਿਆਂ ਨੂੰ ਕੰਮ ਕਰਨ ਲਈ ਦੁਨੀਆਂ ਭਰ ਦੇ ਦੇਸ਼ਾਂ […]

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਦਾ ਆਯੋਜਨ

ਸੈਕਰਾਮੈਂਟੋ, 28 ਫਰਵਰੀ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਗਰਦੁਆਰਾ ਸਾਹਿਬ ਸੰਤ ਸਾਗਰ, ਸੈਕਰਾਮੈਂਟੋ ਵਿਖੇ ਹੋਈ। ਇਸ ਭਰਵੀਂ ਮੀਟਿੰਗ ਦੌਰਾਨ ਸਾਹਿਤ ਸਭਾ ਦੀ ਮਈ ਵਿਚ ਹੋਣ ਵਾਲੀ ਪੰਜਾਬੀ ਕਾਨਫਰੰਸ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰੇ ਹੋਏ। ਇਸ ਦੌਰਾਨ ਕਵੀ ਸੰਮੇਲਨ ਕਰਵਾਇਆ ਗਿਆ। ਮੀਟਿੰਗ ਦੀ ਸ਼ੁਰੂਆਤ ਵਿਚ ਸਭਾ ਦੇ ਜਨਰਲ ਸੈਕਟਰੀ ਗੁਰਜਤਿੰਦਰ ਸਿੰਘ ਰੰਧਾਵਾ […]

ਕੋਟਕਪੂਰਾ ਗੋਲੀ ਕਾਂਡ: ਸੁਖਬੀਰ ਵੱਲੋਂ ਸਿਆਸੀ ਲਾਹਾ ਲੈਣ ਲਈ ਸਾਜ਼ਿਸ਼ ਰਚਣ ਦਾ ਜਾਂਚ ਟੀਮ ਨੇ ਕੀਤਾ ਦਾਅਵਾ

-ਅਗਲੀ ਸੁਣਵਾਈ 1 ਮਾਰਚ ਨੂੰ ਫ਼ਰੀਦਕੋਟ, 28 ਫਰਵਰੀ (ਪੰਜਾਬ ਮੇਲ)- ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਨੇ ਦੋ ਹੋਰ ਚਲਾਨ ਇਲਾਕਾ ਮੈਜਿਸਟਰੇਟ ਅਜੈ ਪਾਲ ਸਿੰਘ ਦੀ ਅਦਾਲਤ ‘ਚ ਪੇਸ਼ ਕਰਕੇ ਦਾਅਵਾ ਕੀਤਾ ਹੈ ਕਿ ਕੋਟਕਪੂਰਾ ਗੋਲੀ ਕਾਂਡ ਦੀ ਸਾਜਿਸ਼ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੁਲਿਸ ਅਧਿਕਾਰੀ ਸੁਮੇਧ ਸਿੰਘ ਸੈਣੀ ਨੇ ਰਚੀ […]

ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਹੋਈ ਅਮਰੀਕਾ ਦੀ ਦੂਜੀ ਕਿਸਾਨ ਕਨਵੈਨਸ਼ਨ ‘ਚ ਕਿਸਾਨੀ ਸੰਘਰਸ਼-2024 ਦੀ ਡਟਵੀਂ ਹਮਾਇਤ ਦਾ ਐਲਾਨ

– ਗਦਰੀ ਬਾਬਿਆਂ ਦੇ ਸਥਾਨ ਤੋਂ ਗੁਰਦੁਆਰਾ ਕਮੇਟੀਆਂ ਤੇ ਸਮੁੱਚੀਆਂ ਜਥੇਬੰਦੀਆਂ ਵੱਲੋਂ ਭਾਰਤੀ ਤੰਤਰ ਤੇ ਹਰਿਆਣਾ ਪੁਲਿਸ ਵੱਲੋਂ ਮਿੱਥ ਕੇ ਨੁਕਸਾਨੇ ਗਏ ਕਿਸਾਨ-ਪੁੱਤਰ, ਟਰੈਕਟਰਾਂ ਦੀ ਮੁਰੰਮਤ ਅਤੇ ਨੁਕਸਾਨ ਦੀ ਪੂਰਤੀ ਕਰਨ ਦੀ ਲਈ ਜ਼ਿੰਮੇਵਾਰੀ ਸਟਾਕਟਨ (ਕੈਲੀਫੋਰਨੀਆ), 28 ਫਰਵਰੀ (ਪੰਜਾਬ ਮੇਲ)- ਮੌਜੂਦਾ ਕਿਸਾਨੀ ਸੰਘਰਸ਼ 2024 ਦੀ ਸਪੋਰਟ ਵਿਚ ਈਸਟ-ਕੋਸਟ ਤੋਂ ਬਾਅਦ ਇਸ ਐਤਵਾਰ 25 ਫਰਵਰੀ ਨੂੰ […]

Texas ‘ਚ ਅੱਗ ਦੀ ਤਬਾਹੀ, ਅਧਿਕਾਰੀ ਲੋਕਾਂ ਨੂੰ ਕੱਢ ਰਹੇ ਨੇ ਬਾਹਰ

ਨਿਊਯਾਰਕ, 28 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਟੈਕਸਾਸ ਵਿਚ ਜੰਗਲ ਦੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬਹੁਤ ਹੀ ਜ਼ਿਆਦਾ ਤਾਪਮਾਨ ਅਤੇ ਮੀਂਹ ਕਾਰਨ ਅੱਗ ਦੁੱਗਣੀ ਹੋ ਗਈ ਹੈ। ਏ ਐਂਡ ਐੱਮ. ਜੰਗਲਾਤ ਸੇਵਾ ਦੇ ਅਨੁਸਾਰ, 780 ਕਿਲੋਮੀਟਰ ਦੇ ਖੇਤਰ ਵਿਚ 2 ਲੱਖ ਏਕੜ ਵਿਚ ਦਰੱਖਤ ਸੜ […]

ਅਮਰੀਕੀ Elections ‘ਚ ਬਾਇਡਨ ਨਹੀਂ, ਮਿਸ਼ੇਲ ਓਬਾਮਾ ਬਿਹਤਰ ਹੈ: ਸਰਵੇਖਣ

ਵਾਸ਼ਿੰਗਟਨ, 28 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਇਸ ਸਾਲ ਰਾਸ਼ਟਰਪਤੀ ਚੋਣਾਂ ਹੋਣਗੀਆਂ, ਜਿਨ੍ਹਾਂ ਵਿਚ ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੋਵਾਂ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਇਸ ਨਾਲ ਦੋਵੇਂ ਪਾਰਟੀਆਂ ਆਹਮੋ-ਸਾਹਮਣੇ ਹੋਣਗੀਆਂ। ਹਾਲਾਂਕਿ, ਸੱਤਾਧਾਰੀ ਡੈਮੋਕਰੇਟਿਕ ਪਾਰਟੀ ਲਈ ਇੱਕ ਦਿਲਚਸਪ ਪਹਿਲੂ ਸਾਹਮਣਾ ਆਇਆ ਹੈ। ਜਿਸ ਵਿਚ ਰਾਸਮੁਸੇਨ ਰਿਪੋਰਟਸ ਪੋਲ ਵਿਚ ਕਿਹਾ […]

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਸ.ਪ. ਸਿੰਘ ਨਾਲ International ਪ੍ਰੋਗਰਾਮ ਸਿਰਜਣਾ ਦੇ ਆਰ-ਪਾਰ

ਟੋਰਾਂਟੋ, 28 ਫਰਵਰੀ (ਪੰਜਾਬ ਮੇਲ)- ਅੰਤਰਰਾਸ਼ਟਰੀ ਸਾਹਿਤਕ ਸਾਂਝਾ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਅੰਤਰਰਾਸ਼ਟਰੀ ਆਨਲਾਈਨ ਪ੍ਰੋਗਰਾਮ ”ਸਿਰਜਣਾ ਦੇ ਆਰ-ਪਾਰ” ਵਿਚ ਇਸ ਵਾਰ ਪ੍ਰਸਿੱਧ ਸਿੱਖਿਆ ਸ਼ਾਸਤਰੀ, ਨਾਮਵਰ ਸ਼ਖ਼ਸੀਅਤ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਸ.ਪ. ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਕੌਰ […]