New Jersey ਦੇ ਸਿੱਖ ਮੇਅਰ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਮਿਲੀ ਧਮਕੀ

ਨਿਊਜਰਸੀ, 20 ਦਸੰਬਰ (ਪੰਜਾਬ ਮੇਲ)- ਨਿਊਜਰਸੀ ਤੋਂ ਕਾਂਗਰਸਮੈਨ ਦੀ ਚੋਣ ਲੜ ਰਹੇ ਅਤੇ ਹੋਬੋਕੇਨ ਸਿਟੀ ਦੇ ਮੌਜੂਦਾ ਸਿੱਖ ਮੇਅਰ ਰਵਿੰਦਰ ਸਿੰਘ ਭੱਲਾ ਨੂੰ ਕਈ ਨਫ਼ਰਤ ਭਰੀਆਂ ਈਮੇਲਾਂ ਮਿਲਣ ਦੀ ਖ਼ਬਰ ਹੈ, ਜਿਸ ਵਿਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦੇ ਹਨ, ਤਾਂ […]

ਅਮਰੀਕਾ Border ਟੱਪਣ ਲਈ ਪ੍ਰਵਾਸੀਆਂ ਨੇ ਲੱਭਿਆ ਨਵਾਂ ਰਾਹ

ਹੁਣ ਮਾਲ ਗੱਡੀਆਂ ਵਿਚ ਲੁੱਕ ਕੇ ਆ ਰਹੇ ਨੇ ਪ੍ਰਵਾਸੀ ਵਾਸ਼ਿੰਗਟਨ, 20 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਪਹਿਲਾਂ ਹੀ ਮੈਕਸੀਕੋ ਬਾਰਡਰ ਰਾਹੀਂ ਲੱਖਾਂ ਲੋਕ ਅਮਰੀਕਾ ਵਿਚ ਦਾਖਲ ਹੋ ਰਹੇ ਹਨ, ਜੋ ਕਿ ਪੈਦਲ ਰਸਤੇ ਆਉਂਦੇ ਹਨ। ਪ੍ਰਵਾਸੀਆਂ ਨੇ ਬਾਰਡਰ ਟੱਪਣ ਦਾ ਨਵਾਂ ਤਰੀਕਾ ਲੱਭ ਲਿਆ ਹੈ। ਹੁਣ ਉਹ ਰੇਲਵੇ ਦੀ ਮਾਲ ਗੱਡੀ ਵਿਚ ਸਵਾਰ […]

D.S.P. ਗਗਨਦੀਪ ਭੁੱਲਰ ਵੱਲੋਂ ਸਰਵਿਸ ਰਿਵਾਲਵਰ ਨਾਲ ਆਤਮ ਹੱਤਿਆ

ਪਟਿਆਲਾ, 20 ਦਸੰਬਰ (ਪੰਜਾਬ ਮੇਲ)- ਪੰਜਾਬ ਪੁਲਿਸ ਦੇ ਡਿਪਟੀ ਸੁਪਰੀਡੈਂਟ ਨੇ ਬੀਤੀ ਰਾਤ ਆਪਣੇ ਗ੍ਰਹਿ ਵਿਖੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਡੀ.ਐੱਸ.ਪੀ. ਦੀ ਉਮਰ 36 ਸਾਲ ਸੀ ਅਤੇ ਉਹ ਪਟਿਆਲਾ ਵਿਖੇ ਕਮਾਂਡੋ ਸੈਂਟਰ ਬਹਾਦਰਗੜ੍ਹ ਵਿਚ ਤਾਇਨਾਤ ਸੀ। ਗੋਲੀ ਚੱਲਣ ਦੀ ਆਵਾਜ਼ ਸਭ ਤੋਂ ਪਹਿਲਾਂ ਉਨ੍ਹਾਂ ਦੇ ਗੁਆਂਢ ਰਹਿੰਦੇ ਲੋਕਾਂ ਨੇ […]

ਸਿੱਖ ਜਥੇਬੰਦੀਆਂ ਵੱਲੋਂ ਅਮਰੀਕੀ ਕਾਂਗਰਸਮੈਨਾਂ ਨੂੰ ਅਮਰੀਕਨ ਸਿੱਖਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਬਾਰੇ ਲਿਖਿਆ ਗਿਆ ਪੱਤਰ

ਵਾਸ਼ਿੰਗਟਨ ਡੀ.ਸੀ., 20 ਦਸੰਬਰ (ਪੰਜਾਬ ਮੇਲ)- ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਅਮਰੀਕਾ ਦੇ ਭਾਰਤੀ ਮੂਲ ਦੇ ਕਾਂਗਰਸਮੈਨਾਂ ਨੂੰ ਇਕ ਪੱਤਰ ਲਿਖਿਆ ਗਿਆ ਹੈ, ਜਿਸ ਵਿਚ ਸਿੱਖਾਂ ਨੂੰ ਅਮਰੀਕੀ ਧਰਤੀ ‘ਤੇ ਭਾਰਤ ਸਰਕਾਰ ਵੱਲੋਂ ਮਾਰਨ ਦੀ ਕੋਸ਼ਿਸ਼ ਦੇ ਸ਼ੱਕ ਬਾਰੇ ਪੱਤਰ ਰਾਹੀਂ ਜਾਣੂੰ ਕਰਵਾਇਆ ਗਿਆ ਹੈ। ਇਹ ਪੱਤਰ ਕਾਂਗਰਸਮੈਨ ਐਮੀ ਬੇਰਾ, […]

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਹੋਈ ਸੰਪੰਨ

ਸੈਕਰਾਮੈਂਟੋ, 20 ਦਸੰਬਰ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਇੰਡੀਅਨ ਰੈਸਟੋਰੈਂਟ, ਫੋਲਰਿਨ ਰੋਡ, ਸੈਕਰਾਮੈਂਟੋ ਵਿਖੇ ਹੋਈ। ਡਾ. ਪ੍ਰਭਸ਼ਰਨਦੀਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਮੀਟਿੰਗ ਦੌਰਾਨ ਜਿੱਥੇ ਪੰਜਾਬੀ ਸਾਹਿਤ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ, ਉਥੇ ਕਵੀ ਸੰਮੇਲਨ ਦਾ ਆਯੋਜਨ ਵੀ ਕੀਤਾ ਗਿਆ। ਸਭ ਤੋਂ ਪਹਿਲਾਂ ਸਭਾ ਦੇ ਜਨਰਲ ਸਕੱਤਰ ਗੁਰਜਤਿੰਦਰ ਸਿੰਘ ਰੰਧਾਵਾ ਨੇ […]

I.P.L. 2024 ਦੇ ਸਭ ਤੋਂ ਮਹਿੰਗੇ 10 ਖਿਡਾਰੀ ‘ਤੇ ਹੋਈ ਪੈਸਿਆਂ ਦੀ ਵਰਖਾ

-ਪਹਿਲੇ 10 ਖਿਡਾਰੀਆਂ ‘ਚ 3 ਆਸਟ੍ਰੇਲੀਆ ਦੇ ਖਿਡਾਰੀਆਂ ਨੇ ਮਨਵਾਇਆ ਆਪਣਾ ਲੋਹਾ ਮੁੰਬਈ, 20 ਦਸੰਬਰ (ਪੰਜਾਬ ਮੇਲ)- ਸਭ ਤੋਂ ਮਹਿੰਗੇ ਖਿਡਾਰੀਆਂ ਦੇ ਪਹਿਲੇ 10 ਖਿਡਾਰੀਆਂ ਵਿਚ 3 ਆਸਟ੍ਰੇਲੀਆ ਦੇ ਖਿਡਾਰੀਆਂ ਨੇ ਆਪਣਾ ਲੋਹਾ ਮਨਵਾਇਆ। ਆਈ.ਪੀ.ਐੱਲ. 2024 ਦੇ ਲਈ ਸਾਰੀਆਂ ਟੀਮਾਂ ਨੇ ਬੋਲੀ ਲਗਾ ਕੇ ਖਿਡਾਰੀ ਖਰੀਦ ਲਏ ਹਨ ਅਤੇ ਖਿਤਾਬ ਜਿੱਤਣ ਲਈ ਆਪਣੀ-ਆਪਣੀ ਟੀਮ ਨੂੰ […]

Gangster ਲਾਰੈਂਸ ਬਿਸ਼ਨੋਈ ਦੀਆਂ Jail ਅੰਦਰੋਂ ਹੋਈਆਂ ਟੀ.ਵੀ. ਇੰਟਰਵਿਊਆਂ ਨੂੰ ਲੈ ਕੇ ਵੱਡਾ ਖੁਲਾਸਾ

ਚੰਡੀਗੜ੍ਹ, 20 ਦਸੰਬਰ (ਪੰਜਾਬ ਮੇਲ)- ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਜੇਲ੍ਹਾਂ ਅੰਦਰੋਂ ਹੋਈਆਂ ਦੋ ਟੀ.ਵੀ. ਇੰਟਰਵਿਊਆਂ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਆਖਿਆ ਹੈ ਕਿ ਗੈਂਗਸਟਰ ਦੀ ਇਕ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਤੋਂ ਲਈ ਗਈ ਸੀ। ਐੱਸ.ਆਈ.ਟੀ. ਦੀ ਰਿਪੋਰਟ 14 ਦਸੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਗਈ ਸੀ, […]

London ‘ਚ ਲਾਪਤਾ ਹੋਏ ਜਲੰਧਰ ਦੇ ਗੁਰਸ਼ਮਨ ਸਿੰਘ ਦੀ ਮਿਲੀ ਲਾਸ਼

-ਪਰਿਵਾਰ ‘ਚ ਮਚਿਆ ਕੋਹਰਾਮ ਇੰਗਲੈਂਡ, 20 ਦਸੰਬਰ (ਪੰਜਾਬ ਮੇਲ)- ਇੰਗਲੈਂਡ ਦੇ ਲੰਡਨ ‘ਚ ਲਾਪਤਾ ਹੋਏ ਜਲੰਧਰ ਦੇ ਨੌਜਵਾਨ ਗੁਰਸ਼ਮਨ ਸਿੰਘ ਦੀ ਮੌਤ ਹੋ ਗਈ ਹੈ। ਜਲੰਧਰ ਦੇ ਮਾਡਲ ਟਾਊਨ ਦਾ ਗੁਰਸ਼ਮਨ ਸਿੰਘ ਭਾਟੀਆ (23) 15 ਦਸੰਬਰ ਨੂੰ ਲਾਪਤਾ ਹੋਇਆ ਸੀ। ਜਿਸ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿਚ ਸੀ। ਗੁਰਸ਼ਮਨ ਈਸਟ ਲੰਡਨ ਵਿਚ ਪੜ੍ਹਨ ਲਈ ਗਿਆ […]

ਬਾਇਡਨ ਪ੍ਰਸ਼ਾਸਨ ਵੱਲੋਂ H-1B ਵੀਜ਼ਾ ਦੇ ਘਰੇਲੂ ਨਵੀਨੀਕਰਨ ਲਈ ਪਾਇਲਟ ਪ੍ਰੋਗਰਾਮ ਨੂੰ ਮਨਜ਼ੂਰੀ

ਵਾਸ਼ਿੰਗਟਨ, 20 ਦਸੰਬਰ (ਪੰਜਾਬ ਮੇਲ)- ਬਾਇਡਨ ਸਰਕਾਰ ਅਮਰੀਕਾ ਵਿਚ ਕੰਮ ਕਰਨ ਲਈ ਆਈ.ਟੀ. ਪੇਸ਼ੇਵਰਾਂ ਨੂੰ ਇੱਕ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। ਐੱਚ-1ਬੀ ਵੀਜ਼ਾ ਦੇ ਘਰੇਲੂ ਨਵੀਨੀਕਰਨ ਲਈ ਪਾਇਲਟ ਪ੍ਰੋਗਰਾਮ ਨੂੰ ਵ੍ਹਾਈਟ ਹਾਊਸ ਦੀ ਮਨਜ਼ੂਰੀ ਮਿਲ ਗਈ ਹੈ। ਬਿਨੈਕਾਰਾਂ ਲਈ ਘਰੇਲੂ ਵੀਜ਼ਾ ਨਵਿਆਉਣ ਦੀ ਕਵਾਇਦ ਤੇਜ਼ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਐੱਚ-1ਬੀ ਵੀਜ਼ਾ […]

Seattle ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ

ਸਿਆਟਲ, 20 ਦਸੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਸਿੰਘ ਸਭਾ ਰੈਨਟਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿੱਥੇ ਗੁਰੂ ਘਰ ਦੇ ਕੀਰਤਨੀ ਜੱਥੇ […]