ਬਾਇਡਨ ਤੇ ਜਿਨਪਿੰਗ 15 ਨਵੰਬਰ ਨੂੰ ਸਾਨ ਫਰਾਂਸਿਸਕੋ ‘ਚ ਕਰ ਸਕਦੇ ਹਨ ਮੁਲਾਕਾਤ

ਸਾਨ ਫਰਾਂਸਿਸਕੋ, 9 ਨਵੰਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 15 ਨਵੰਬਰ ਨੂੰ ਸਾਨ ਫਰਾਂਸਿਸਕੋ ਵਿਚ ਦੁਵੱਲੀ ਮੀਟਿੰਗ ਕਰਨ ਦੀ ਯੋਜਨਾ ਬਣਾ ਰਹੇ ਹਨ। ਜਾਪਾਨੀ ਸਮਾਚਾਰ ਏਜੰਸੀ ਕਯੋਡੋ ਨੇ ਬੁੱਧਵਾਰ ਨੂੰ ਇਕ ਸੀਨੀਅਰ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਏਜੰਸੀ ਨੂੰ ਦੱਸਿਆ ਕਿ ਦੋਵੇਂ […]

ਬਾਇਡਨ ਪ੍ਰਸ਼ਾਸਨ ਵੱਲੋਂ ਹਮਾਸ ਦੇ ਅੱਤਵਾਦੀਆਂ ਦੇ ਖਾਤਮੇ ਲਈ ਇਜ਼ਰਾਈਲ ਨੂੰ 14.5 ਬਿਲੀਅਨ ਡਾਲਰ ਦੀ ਮਨਜ਼ੂਰੀ

ਵਾਸ਼ਿੰਗਟਨ, 9 ਨਵੰਬਰ (ਪੰਜਾਬ ਮੇਲ)-ਬਾਈਡਨ ਪ੍ਰਸ਼ਾਸਨ ਨੇ 14.5 ਬਿਲੀਅਨ ਡਾਲਰ ਦੇਣ ਦੀ ਇਜ਼ਰਾਈਲ ਨੂੰ ਮਨਜ਼ੂਰੀ ਦਿੱਤੀ ਹੈ। ਹਮਾਸ ਦੇ ਅੱਤਵਾਦੀਆਂ ਦੇ ਖਾਤਮੇ ਲਈ ਅਮਰੀਕਾ ਨੇ ਆਪਣਾ ਖਜ਼ਾਨਾ ਖੋਲ੍ਹ ਦਿੱਤਾ ਹੈ। ਇਸ ਲਈ ਇਜ਼ਰਾਈਲ ਦੇ ਖ਼ਿਲਾਫ਼ ਮੁਸਲਿਮ ਦੇਸ਼ਾਂ ਵਿਚ ਹਲਚਲ ਹੈ। ਹਮਾਸ ਵਿਰੁੱਧ ਲੜ ਰਹੇ ਇਜ਼ਰਾਈਲ ਨੂੰ ਬਾਈਡਨ ਪ੍ਰਸ਼ਾਸਨ ਨੇ 14.5 ਮਿਲੀਅਨ ਡਾਲਰ ਦਾਨ ਕਰਨ ਦਾ […]

ਆਡੀਟਰ ਜਨਰਲ ਦਾ ਖ਼ੁਲਾਸਾ; 2030 ਦੇ ਨਿਕਾਸ ‘ਚ ਕਟੌਤੀ ਦੇ ਟੀਚੇ ਨੂੰ ਪੂਰਾ ਕਰਨ ਦੇ ਯੋਗ ਨਹੀਂ ਕੈਨੇਡਾ

ਟੋਰਾਂਟੋ, 9 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਆਡੀਟਰ ਜਨਰਲ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਦੀ ਨਿਕਾਸੀ ਘਟਾਉਣ ਦੀ ਯੋਜਨਾ ਨੁਕਸਦਾਰ ਹੈ ਤੇ 2030 ਤੱਕ ਗ੍ਰੀਨਹਾਊਸ ਗੈਸ ਉਤਪਾਦਨ ਨੂੰ 2005 ਦੇ ਪੱਧਰ ਤੋਂ 40 ਤੋਂ 45 ਫ਼ੀਸਦੀ ਤੱਕ ਘਟਾਉਣ ਦੇ ਟੀਚੇ ਤੱਕ ਨਹੀਂ ਪਹੁੰਚ ਸਕੇਗੀ। 2030 ਲਈ ਘੱਟੋ-ਘੱਟ 40 ਫ਼ੀਸਦੀ ਟੀਚੇ ਤੋਂ ਘੱਟ ਹੋਣ ਦਾ […]

ਟੈਕਸਾਸ ਦੇ ਸੰਘੀ ਜੱਜ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੀ ਔਰਤ ਗ੍ਰਿਫ਼ਤਾਰ

ਫਲੋਰਿਡਾ, 9 ਨਵੰਬਰ (ਪੰਜਾਬ ਮੇਲ)-ਬੁੱਧਵਾਰ ਇਕ ਔਰਤ ਨੂੰ ਫਲੋਰੀਡਾ ‘ਚ ਇਸ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਕਿ ਉਸ ਨੇ ਟੈਕਸਾਸ ਦੇ ਇਕ ਸੰਘੀ ਜੱਜ ਨੂੰ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਨੇ ਇਸ ਸਾਲ ਦੀ ਸ਼ੁਰੂਆਤ ‘ਚ ਗਰਭਪਾਤ ਡਰੱਗ ਮਿਫੇਪ੍ਰਿਸਟੋਨ ਦੀ ਮਨਜ਼ੂਰੀ ਨੂੰ ਮੁਅੱਤਲ ਕਰ ਦਿੱਤਾ ਸੀ। ਐਲਿਸ ਮੈਰੀ ਪੈਂਸ ਨੇ 12 ਮਾਰਚ ਦੇ […]

ਪੁਤਿਨ ਵੱਲੋਂ ਇਕ ਵਾਰ ਰਾਸ਼ਟਰਪਤੀ ਚੋਣਾਂ ‘ਚ ਹਿੱਸਾ ਲੈਣ ਦਾ ਫੈਸਲਾ

-2030 ਤਕ ਸੱਤਾ ‘ਚ ਬਣੇ ਰਹਿਣ ਦੀ ਤਿਆਰੀ ਮਾਸਕੋ, 9 ਨਵੰਬਰ (ਪੰਜਾਬ ਮੇਲ)-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮਾਰਚ 2024 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲੀ ਹੈ। ਪੁਤਿਨ ਦੇ ਇਸ ਫੈਸਲੇ ਨਾਲ ਉਹ 2030 ਤਕ ਸੱਤਾ ‘ਚ ਬਣੇ ਰਹਿਣਗੇ ਅਤੇ ਰੂਸ ਦੀ ਅਗਵਾਈ […]

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ 62 ਵਰਕਰ ਗ੍ਰਿਫ਼ਤਾਰ

ਲਾਹੌਰ, 9 ਨਵੰਬਰ (ਪੰਜਾਬ ਮੇਲ)-ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਦੇ 62 ਵਰਕਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ‘ਤੇ ਮਈ ਵਿਚ ਫ਼ੌਜੀ ਟਿਕਾਣਿਆਂ ਉਪਰ ਹਮਲੇ ਕਰਨ ਦਾ ਦੋਸ਼ ਹੈ। ਪਾਕਿਸਤਾਨ ਵਿਚ ਆਮ ਚੋਣਾਂ ਦੇ ਐਲਾਨ ਮਗਰੋਂ ਦੇਸ਼ ਵਿਚ ਪੀ. ਟੀ. ਆਈ. ਦੇ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਕਾਰਵਾਈ ਤੇਜ਼ […]

ਲੱਖਾ ਸਿਧਾਣਾ ਤੇ ਸਾਥੀ ਦੇਰ ਰਾਤ ਰਿਹਾਅ

* ਪੰਜਾਬੀ ਬੋਲੀ ਨਾਲ ਵਿਤਕਰਾ ਕਰਨ ਵਾਲੇ ਸਕੂਲਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੱਦਾ ਬਠਿੰਡਾ, 9 ਨਵੰਬਰ (ਪੰਜਾਬ ਮੇਲ)-ਬੀਤੇ ਦਿਨੀਂ ਰਾਮਪੁਰਾ ਮੰਡੀ ਤੋਂ ਗ੍ਰਿਫ਼ਤਾਰ ਕੀਤੇ ਸਮਾਜ-ਸੇਵੀ ਲਖਵੀਰ ਸਿੰਘ ਲੱਖਾ ਸਿਧਾਣਾ ਸਮੇਤ ਸਾਥੀਆਂ ਨੂੰ ਦੇਰ ਰਾਤ ਬਠਿੰਡਾ ਪੁਲਿਸ ਨੇ ਰਿਹਾਅ ਕਰ ਦਿੱਤਾ। ਲੱਖਾ ਸਿਧਾਣਾ ਵੱਲੋਂ ਰਾਮਪੁਰਾ ਦੇ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਚ ਪੰਜਾਬੀ ਭਾਸ਼ਾ ਵਿਰੁੱਧ ਫ਼ੈਸਲਿਆਂ […]

ਪੰਜਾਬ ‘ਚ ‘ਇੰਡੀਆ’ ਗੱਠਜੋੜ ਦੇ ਪੈਰ ਲੱਗਣ ਤੋਂ ਪਹਿਲਾਂ ਹੀ ਉੱਖੜੇ

* ਕਾਂਗਰਸੀਆਂ ਨੇ ‘ਆਪ’ ‘ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਚੰਡੀਗੜ੍ਹ, 9 ਨਵੰਬਰ (ਪੰਜਾਬ ਮੇਲ)-ਪੰਜਾਬ ਵਿਚ ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ਦੇ ਪੈਰ ਲੱਗਣ ਤੋਂ ਪਹਿਲਾਂ ਹੀ ਉੱਖੜ ਰਹੇ ਹਨ। ਜੇਕਰ ਕੇਸਾਂ ਦਾ ਸਾਹਮਣਾ ਕਰ ਰਹੇ ਸਾਬਕਾ ਕਾਂਗਰਸੀ ਮੰਤਰੀਆਂ ਦੀ ਲੰਮੀ ਸੂਚੀ ਨੂੰ ਦੇਖਿਆ ਜਾਵੇ, ਤਾਂ ਜਾਪਦਾ ਹੈ ਕਿ ਕਾਂਗਰਸ ਪਾਰਟੀ ਹੀ ਮੁੱਖ ਤੌਰ ‘ਤੇ […]

ਦੀਵਾਲੀ ‘ਤੇ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ

ਮਾਨਸਾ, 9 ਨਵੰਬਰ (ਪੰਜਾਬ ਮੇਲ)-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਦੀਵਾਲੀ ‘ਤੇ ਰਿਲੀਜ਼ ਹੋਵੇਗਾ। ਇਸ ਸਬੰਧੀ ਉਨ੍ਹਾਂ ਨੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਰਿਲੀਜ਼ ਕੀਤਾ ਹੈ ਅਤੇ ਦੀਵਾਲੀ ‘ਤੇ ਪ੍ਰਸ਼ੰਸਕ ਇਸ ਗੀਤ ਨੂੰ ਸੁਣ ਸਕਣਗੇ। ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ […]

ਯੂਬਾ ਸਿਟੀ ਦੇ ਨਗਰ ਕੀਰਤਨ ‘ਚ ਭਾਰੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ

ਯੂਬਾ ਸਿਟੀ (ਕੈਲੀਫੋਰਨੀਆ), 8 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਗੁਰਦੁਆਰਾ ਸਾਹਿਬ ਟਰਬਿਆਨਾ ਰੋਡ, ਯੂਬਾ ਸਿਟੀ ਵੱਲੋਂ 44ਵੇਂ ਵਿਸ਼ਾਲ ਨਗਰ ਕੀਰਤਨ ਅਤੇ ਧਾਰਮਿਕ ਦੀਵਾਨਾਂ ਦਾ ਆਯੋਜਨ ਕੀਤਾ ਗਿਆ। ਤਿੰਨ ਦਿਨ ਚੱਲੇ ਇਨ੍ਹਾਂ ਸਮਾਗਮਾਂ ‘ਚ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਿਮਰਨਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਹਰਪਾਲ ਸਿੰਘ ਜੀ […]