ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਆਸਟਰੇਲੀਆ ਛੇਵੀਂ ਵਾਰ ਬਣਿਆ ਵਿਸ਼ਵ ਚੈਂਪੀਅਨ

ਅਹਿਮਦਾਬਾਦ, 19 ਨਵੰਬਰ (ਪੰਜਾਬ ਮੇਲ)- ਆਸਟਰੇਲੀਆ ਨੇ ਟਰੈਵਿਸ ਹੈੱਡ ਦੇ ਸੈਂਕੜੇ ਸਦਕਾ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਕ੍ਰਿਕਟ ਵਿਸ਼ਵ ਕੱਪ ਜਿੱਤ ਲਿਆ ਹੈ। ਟੀਮ ਨੇ ਜਿੱਤ ਲਈ ਲੋੜੀਂਦਾ 241 ਦੌੜਾਂ ਦਾ ਟੀਚਾ ਸਿਰਫ਼ 4 ਵਿਕਟਾਂ ਗੁਆ ਕੇ 43 ਓਵਰਾਂ ’ਚ ਹੀ ਪੂਰਾ ਕਰ ਲਿਆ। ਆਸਟਰੇਲੀਆ ਵੱਲੋਂ ਸਲਾਮੀ ਬੱਲੇਬਾਜ਼ ਟਰੈਵਿਸ ਹੈੱਡ ਨੇ […]

ਅਮਰੀਕਾ ’ਚ ਫਲਸਤੀਨੀ ਸਕਾਰਫ ਪਹਿਣੀ ਭਾਰਤੀ ਮੂਲ ਦੇ ਵਿਅਕਤੀ ’ਤੇ ਗਰਮ ਕੌਫੀ ਦਾ ਕੱਪ ਸੁੱਟਣ ਵਾਲੀ ਔਰਤ ਦੇ ਗ੍ਰਿਫਤਾਰੀ ਵਾਰੰਟ ਜਾਰੀ

ਸੈਕਰਾਮੈਂਟੋ, 19 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਖੇਡ ਮੈਦਾਨ ਵਿਚ ਇਕ ਭਾਰਤੀ ਅਮਰੀਕੀ ਵਿਅਕਤੀ ਅਤੇ ਉਸ ਦੇ 18 ਮਹੀਨਿਆਂ ਦੇ ਪੁੱਤਰ ਉਪਰ ਇਕ ਔਰਤ ਵੱਲੋਂ ਕੌਫੀ ਦਾ ਗਰਮ ਕੱਪ ਸੁੱਟੇ ਜਾਣ ਦੀ ਖਬਰ ਹੈ। ਪੁਲਿਸ ਨੇ ਉਸ ਔਰਤ ਦੀ ਪਛਾਣ ਕਰ ਲਈ ਹੈ ਤੇ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕਰ ਦਿੱਤੇ ਹਨ। ਇਹ […]

ਕੈਲੀਫੋਰਨੀਆ ’ਚ ਰੈਲੀ ਦੌਰਾਨ ਯਹੂਦੀ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ’ਚ ਸ਼ੱਕੀ ਵਿਅਕਤੀ ਗ੍ਰਿਫਤਾਰ

-ਗੈਰ ਇਰਾਦਾ ਹੱਤਿਆ ਦੇ ਦੋਸ਼ ਆਇਦ ਸੈਕਰਾਮੈਂਟੋ, 19 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਕੈਲੀਫੋਰਨੀਆ ’ਚ ਇਸ ਮਹੀਨੇ ਦੇ ਸ਼ੁਰੂ ਵਿਚ ਇਸਰਾਈਲ ਤੇ ਫਲਸਤੀਨ ਪੱਖੀ ਹੋਈਆਂ ਦੋ ਰੈਲੀਆਂ ਦੌਰਾਨ ਹੋਏ ਝਗੜੇ ਵਿਚ ਇਕ ਯਹੂਦੀ ਵਿਅਕਤੀ ਪੌਲ ਕੇਸਲਰ ਦੀ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਵੱਲੋਂ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। […]

ਜਲੰਧਰ-ਚਿੰਤਪੁਰਨੀ ਹਾਈਵੇ ਦਾ ਮੁਆਵਜਾ ਵੰਡ ਘੁਟਾਲਾ : 64 ਕਰੋੜ ਦੀ ਘਪਲੇਬਾਜ਼ੀ ਦੇ ਦੋਸ਼ ਹੇਠ 42 ਹੋਰ ਨਵੇਂ ਦੋਸ਼ੀ ਨਾਮਜ਼ਦ

ਵਿਜੀਲੈਂਸ ਬਿਉਰੋ ਵੱਲੋਂ 8 ਦੋਸ਼ੀ ਗ੍ਰਿਫਤਾਰ, ਬਾਕੀਆਂ ਦੀ ਗ੍ਰਿਫਤਾਰੀ ਲਈ ਤਲਾਸ਼ ਜਾਰੀ ਚੰਡੀਗੜ, 18 ਨਵੰਬਰ (ਪੰਜਾਬ ਮੇਲ)- ਜਲੰਧਰ-ਚਿੰਤਪੁਰਨੀ ਹਾਈਵੇ ਲਈ ਐਕਵਾਇਰ ਕੀਤੀ ਜ਼ਮੀਨ ਲਈ ਕੇਂਦਰ ਸਰਕਾਰ ਤੋਂ ਪ੍ਰਾਪਤ ਕਰੋੜਾਂ ਰੁਪਏ ਦੇ ਮੁਆਵਜ਼ੇ ਦੀ ਵੰਡ ਵਿੱਚ ਬਹੁ-ਕਰੋੜੀ ਘਪਲੇਬਾਜ਼ੀ ਸਬੰਧੀ ਦਰਜ ਕੇਸ ਬਾਰੇ ਵਿਜੀਲੈਂਸ ਬਿਉਰੋ ਵੱਲੋਂ ਗਠਿਤ ਤਿੰਨ ਮੈਂਬਰੀ ਵਿਸ਼ੇਸ਼ ਪੜਤਾਲੀਆ ਟੀਮ (ਸਿੱਟ) ਵੱਲੋਂ ਕੀਤੀ ਤਫਤੀਸ਼ ਦੌਰਾਨ […]

ਲੰਡਨ ’ਚ 17 ਸਾਲਾ ਸਿੱਖ ਨੌਜਵਾਨ ਦੀ ਹੱਤਿਆ ਦੇ ਦੋਸ਼ ’ਚ 3 ਪੰਜਾਬੀ ਨੌਜਵਾਨਾਂ ਖ਼ਿਲਾਫ਼ ਦੋਸ਼ ਆਇਦ

ਲੰਡਨ, 18 ਨਵੰਬਰ (ਪੰਜਾਬ ਮੇਲ)- ਪੱਛਮੀ ਲੰਡਨ ਵਿਚ ਇਸ ਹਫ਼ਤੇ ਲੜਾਈ ਤੋਂ ਬਾਅਦ ਚਾਕੂ ਨਾਲ ਜ਼ਖ਼ਮੀ ਹੋਏ 17 ਸਾਲਾ ਸਿੱਖ ਨੌਜਵਾਨ ਸਿਮਰਜੀਤ ਸਿੰਘ ਨੰਗਪਾਲ ਦੇ ਕਤਲ ਦੇ ਦੋਸ਼ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ। ਮੈਟਰੋਪੋਲੀਟਨ ਪੁਲਿਸ ਨੇ ਬਿਆਨ ਵਿਚ ਕਿਹਾ ਕਿ ਅਮਨਦੀਪ ਸਿੰਘ (21), ਮਨਜੀਤ ਸਿੰਘ (27) ਅਤੇ ਸਾਊਥਾਲ ਦੇ ਅਜਮੇਰ ਸਿੰਘ […]

ਵਿਸ਼ਵ ਕੱਪ ਕ੍ਰਿਕਟ ਫਾਈਨਲ ਤੋਂ ਪਹਿਲਾਂ ਆਸਟਰੇਲਿਆਈ ਕਪਤਾਨ ਪੈਟ ਕਮਿੰਸ ਨੇ ਦੇਖੀ ਪਿੱਚ

ਅਹਿਮਦਾਬਾਦ, 18 ਨਵੰਬਰ (ਪੰਜਾਬ ਮੇਲ)- ਮੈਚ ਤੋਂ ਪਹਿਲਾਂ ਪਿੱਚ ਦਾ ਮੁਆਇਨਾ ਕਰਨਾ ਆਮ ਗੱਲ ਹੈ ਪਰ ਉਸ ਪਿੱਚ ਦੀਆਂ ਤਸਵੀਰਾਂ ਲੈਣਾ ਅਸਾਧਾਰਨ ਹੈ, ਜੋ ਡਰੈਸਿੰਗ ਰੂਮ ਵਿਚ ਚਰਚਾ ਕਰਨ ਅਤੇ ਰਣਨੀਤੀ ਬਣਾਉਣ ਲਈ ਲਈਆਂ ਗਈਆਂ ਹੋਣ। ਅਜਿਹਾ ਹੀ ਅੱਜ ਸਵੇਰੇ ਉਸ ਸਮੇਂ ਹੋਇਆ, ਜਦੋਂ ਆਸਟਰੇਲਿਆਈ ਕਪਤਾਨ ਪੈਟ ਕਮਿੰਸ ਭਾਰਤ ਖ਼ਿਲਾਫ਼ ਵਿਸ਼ਵ ਕੱਪ ਫਾਈਨਲ ਲਈ ਵਰਤੀ […]

ਦਿੱਲੀ ਦੀ ਹਵਾ ’ਚ ਸੁਧਾਰ ਹੋਣ ਦੇ ਬਾਵਜੂਦ ਹਾਲੇ ਵੀ ਬਹੁਤ ਖ਼ਰਾਬ

ਨਵੀਂ ਦਿੱਲੀ, 18 ਨਵੰਬਰ (ਪੰਜਾਬ ਮੇਲ)- ਹਵਾ ਦੀ ਰਫ਼ਤਾਰ ਵਧਣ ਅਤੇ ਰਾਤ ਨੂੰ ਹਵਾ ਦੀ ਦਿਸ਼ਾ ਵਿਚ ਤਬਦੀਲੀ ਕਾਰਨ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਚ ਸੁਧਾਰ ਹੋਇਆ ਹੈ ਪਰ ਇਹ ਹਾਲੇ ਵੀ ਬਹੁਤ ਖਰਾਬ ਸ਼੍ਰੇਣੀ ਵਿਚ ਹੈ। ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ ਅੱਜ ਸਵੇਰੇ 9 ਵਜੇ 339 ਸੀ, ਜੋ ਸ਼ੁੱਕਰਵਾਰ ਨੂੰ ਸ਼ਾਮ 4 ਵਜੇ 405 […]

ਟੋਰਾਂਟੋ ’ਚ 90 ਮਿਲੀਅਨ ਡਾਲਰ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਬਰਾਮਦ; 7 ਗ੍ਰਿਫ਼ਤਾਰ

ਟੋਰਾਂਟੋ, 18 ਨਵੰਬਰ (ਪੰਜਾਬ ਮੇਲ)- ਕੈਨੇਡਾ ਦੀ ਟੋਰਾਂਟੋ ਲਿਸ ਨੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਜ਼ਬਤ ਕੀਤੀ ਹੈ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਜੀ.ਟੀ.ਏ. ਵਿਚ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦੀ ਜਾਂਚ ਦੇ ਨਤੀਜੇ ਵਜੋਂ 7 ਗਿ੍ਰਫਤਾਰੀਆਂ ਕੀਤੀਆਂ ਗਈਆਂ ਹਨ ਅਤੇ ‘‘ਕ੍ਰਿਸਟਲ ਮੇਥਾਮਫੇਟਾਮਾਈਨ ਅਤੇ ਪਾਊਡਰ […]

ਅਮਰੀਕਾ ਦੇ ਹਸਪਤਾਲ ’ਚ ਭਾਰੀ ਗੋਲੀਬਾਰੀ, ਇੱਕ ਦੀ ਮੌਤ

ਵਾਸ਼ਿੰਗਟਨ, 18 ਨਵੰਬਰ (ਪੰਜਾਬ ਮੇਲ)- ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲਾ ਨਿਊ ਹੈਂਪਸ਼ਾਇਰ ਹਸਪਤਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬੰਦੂਕਧਾਰੀ ਨੇ ਹਸਪਤਾਲ ਦੇ ਗਲਿਆਰੇ ’ਚ ਗੋਲੀਆਂ ਚਲਾ ਦਿੱਤੀਆਂ। ਇਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਵਾਲਿਆਂ ਨੇ ਵੀ ਚਾਰਜ ਸੰਭਾਲ ਲਿਆ ਅਤੇ ਜਵਾਬੀ ਕਾਰਵਾਈ ਵਿਚ ਬੰਦੂਕਧਾਰੀ […]

ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਨੇ ਆਪਣੇ ਸੀ.ਈ.ਓ. ਸੈਮ ਓਲਟਮੈਨ ਨੂੰ ‘ਬੇਭਰੋਸਗੀ’ ਕਾਰਨ ਹਟਾਇਆ

ਸਾਨ ਫਰਾਂਸਿਸਕੋ, 18 ਨਵੰਬਰ (ਪੰਜਾਬ ਮੇਲ)- ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ’ਤੇ ਆਧਾਰਿਤ ਪਲੇਟਫਾਰਮ ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਓਪਨ ਏ.ਆਈ. ਨੇ ਆਪਣੇ ਸਹਿ ਬਾਨੀ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੈਮ ਓਲਟਮੈਨ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਕੰਪਨੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ, ‘ਬੋਰਡ ਨੂੰ ਹੁਣ ਓਪਨ ਏ.ਆਈ. ਦੀ ਅਗਵਾਈ ਕਰਨ ਦੀ ਉਸ ਦੀ ਯੋਗਤਾ ’ਤੇ […]