ਕੈਨੇਡਾ: ਗ਼ਜ਼ਲ ਮੰਚ ਸਰੀ ਵੱਲੋਂ ਸ਼ਾਇਰ ਪ੍ਰਭਜੋਤ ਸੋਹੀ ਦੀ ਪੁਸਤਕ ‘ਸੰਦਲੀ ਬਾਗ਼’ ਰਿਲੀਜ਼

ਸਰੀ, 28 ਜੂਨ (ਹਰਦਮ ਮਾਨ/ਪੰਜਾਬ ਮੇਲ)- ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਆਏ ਪ੍ਰਸਿੱਧ ਗੀਤਕਾਰ ਪ੍ਰਭਜੋਤ ਸੋਹੀ ਦੇ ਗੀਤਾਂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਸੰਦਲੀ ਬਾਗ਼’ ਬੀਤੇ ਦਿਨੀਂ ਮੰਚ ਦੇ ਦਫਤਰ ਵਿਚ ਰਿਲੀਜ਼ ਕੀਤੀ ਗਈ। ਪ੍ਰਭਜੋਤ ਸੋਹੀ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੰਦਿਆਂ ਪ੍ਰਸਿੱਧ ਗ਼ਜ਼ਲਗੋ ਪ੍ਰੀਤ ਮਨਪ੍ਰੀਤ ਅਤੇ ਉਰਦੂ, ਪੰਜਾਬੀ ਦੇ ਸ਼ਾਇਰ ਦਸ਼ਮੇਸ਼ ਗਿੱਲ ਫਿਰੋਜ਼ ਨੇ ਕਿਹਾ […]

ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਕਪੂਰਥਲਾ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਕਮਰਾਏ ਵੱਲੋਂ ਖੁਦਕੁਸ਼ੀ

-ਆਪਣੇ ਪਿਸਤੌਲ ਨਾਲ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ ਭੁਲੱਥ, 28 ਜੂਨ (ਅਜੈ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਨਜ਼ਦੀਕੀ ਪਿੰਡ ਕਮਰਾਏ ਦੇ ਵਾਸੀ ਅਤੇ ਨਗਰ ਪੰਚਾਇਤ ਭੁਲੱਥ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਕਮਰਾਏ ਨੇ ਆਪਣੇ ਘਰ ਅੰਦਰ ਹੀ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ  ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੁਰਜੀਤ […]

ਦਿੱਲੀ ਅਦਾਲਤ ਵੱਲੋਂ ਬ੍ਰਿਜ ਭੂਸ਼ਣ ਖ਼ਿਲਾਫ਼ ਚਾਰਜਸ਼ੀਟ ਬਾਰੇ ਅਦਾਲਤੀ ਫੈਸਲਾ ਪਹਿਲੀ ਨੂੰ

ਨਵੀਂ ਦਿੱਲੀ, 28 ਜੂਨ (ਪੰਜਾਬ ਮੇਲ)- ਦਿੱਲੀ ਕੋਰਟ ਨੇ ਕਿਹਾ ਕਿ ਉਹ ਭਾਜਪਾ ਸੰਸਦ ਮੈਂਬਰ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦਾ ਅਹੁਦਾ ਛੱਡ ਰਹੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ 6 ਮਹਿਲਾ ਪਹਿਲਵਾਨਾਂ ਵੱਲੋਂ ਲਾਏ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਸਬੰਧਤ ਕੇਸ ਵਿਚ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਣ ਬਾਰੇ 1 ਜੁਲਾਈ ਨੂੰ ਫੈਸਲਾ ਸੁਣਾਏਗੀ। […]

ਸ਼੍ਰੋਮਣੀ ਕਮੇਟੀ ਦਾ ਵਫਦ ਗੁਰਦੁਆਰਾ ਸੋਧ ਬਿੱਲ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਨਾਲ ਕਰੇਗਾ ਮੁਲਾਕਾਤ

-ਰਾਸ਼ਟਰਪਤੀ ਮੁਰਮੂ ਨਾਲ ਵੀ ਕੀਤੀ ਜਾ ਸਕਦੀ ਹੈ ਮੁਲਾਕਾਤ ਅੰਮ੍ਰਿਤਸਰ, 28 ਜੂਨ (ਪੰਜਾਬ ਮੇਲ)- ਸ਼੍ਰੋਮਣੀ ਕਮੇਟੀ ਦਾ ਇਕ ਵਫਦ ਜਲਦੀ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇਗਾ। ਇਹ ਸਿੱਖ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਨੂੰ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਪਾਸ ਕੀਤੇ ਗਏ ਗੁਰਦੁਆਰਾ ਸੋਧ ਬਿੱਲ 2023 ਅਤੇ ਸ਼੍ਰੋਮਣੀ ਕਮੇਟੀ ਦੇ […]

ਵਿਜੀਲੈਂਸ ਵੱਲੋਂ ਬਲਬੀਰ ਸਿੱਧੂ ਕੋਲੋਂ 5 ਘੰਟੇ ਪੁੱਛਗਿੱਛ

-ਤੀਜੀ ਵਾਰ ਵਿਜੀਲੈਂਸ ਜਾਂਚ ਟੀਮ ਅੱਗੇ ਹੋਏ ਪੇਸ਼ ਐੱਸ.ਏ.ਐੱਸ. ਨਗਰ (ਮੁਹਾਲੀ), 28 ਜੂਨ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਤੀਜੀ ਵਾਰ ਮੁਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਵਿਚ ਜਾਂਚ ਟੀਮ ਅੱਗੇ ਪੇਸ਼ ਹੋਏ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਹੋ ਰਹੀ ਇਸ ਜਾਂਚ ਸਬੰਧੀ ਵਿਜੀਲੈਂਸ […]

ਅਮਰੀਕੀ ਏਜੰਸੀਆਂ ਵੱਲੋਂ ਕੋਵਿਡ ਵਾਇਰਸ ਦੇ ਲੈਬ ‘ਚੋਂ ਲੀਕ ਹੋਣ ਬਾਰੇ ਦਾਅਵੇ ਖਾਰਜ

ਵਾਸ਼ਿੰਗਟਨ, 28 ਜੂਨ (ਪੰਜਾਬ ਮੇਲ)- ਅਮਰੀਕੀ ਅਧਿਕਾਰੀਆਂ ਨੇ ਇਕ ਖ਼ੁਫ਼ੀਆ ਰਿਪੋਰਟ ਜਾਰੀ ਕਰਕੇ ਉਨ੍ਹਾਂ ਲੋਕਾਂ ਵੱਲੋਂ ਚੁੱਕੇ ਗਏ ਕੁਝ ਨੁਕਤਿਆਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਦਲੀਲ ਦਿੱਤੀ ਸੀ ਕਿ ਕੋਵਿਡ-19 ਚੀਨ ਦੀ ਇਕ ਲੈਬ ‘ਚੋਂ ਲੀਕ ਹੋਇਆ ਸੀ। ਰਿਪੋਰਟ ‘ਚ ਇਕ ਵਾਰ ਮੁੜ ਦੁਹਰਾਇਆ ਗਿਆ ਹੈ ਕਿ ਅਮਰੀਕੀ ਖ਼ੁਫ਼ੀਆ ਏਜੰਸੀਆਂ ਦੀ ਰਾਇ ਇਸ ਬਾਰੇ […]

‘ਐਪਲ’ ਅਮਰੀਕਾ ਤੋਂ ਬਾਅਦ ਹੁਣ ਭਾਰਤ ‘ਚ ਲਾਂਚ ਕਰੇਗਾ ਆਪਣਾ ਕ੍ਰੈਡਿਟ ਕਾਰਡ

ਵਾਸ਼ਿੰਗਟਨ, 28 ਜੂਨ (ਪੰਜਾਬ ਮੇਲ)- ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਹਰ ਸਾਲ ਨਵਾਂ ਆਈਫੋਨ ਲਾਂਚ ਕਰਦੀ ਹੈ, ਇਸ ਦੇ ਨਾਲ ਹੀ ਐਪਲ ਇਸ ਵਾਰ ਨਵਾਂ ਪ੍ਰੋਡਕਟ ਲਿਆਉਣ ਜਾ ਰਹੀ ਹੈ। ਐਪਲ ਭਾਰਤ ‘ਚ ਆਪਣਾ ਕ੍ਰੈਡਿਟ ਕਾਰਡ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਦੱਸ ਦੇਈਏ ਕਿ ਇਸ ਕ੍ਰੈਡਿਟ ਕਾਰਡ ਨੂੰ ਐਪਲ ਕਾਰਡ ਦੇ ਨਾਂ ਨਾਲ […]

ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਐੱਨ.ਆਈ.ਏ. ਕੋਲ ਖੁਲਾਸਾ

ਕਿਹਾ: ‘ਪੁਲਿਸ ਕਵਰ’ ਲੈਣ ਦੇ ਇੱਛੁਕ ਰਾਜਨੇਤਾ ਤੇ ਕਾਰੋਬਾਰੀ ਮੇਰੀ ‘ਧਮਕੀ ਭਰੀ ਕਾਲ’ ਦੇ ਬਦਲੇ ਮੈਨੂੰ ਦਿੰਦੇ ਨੇ ਪੈਸੇ ਨਵੀਂ ਦਿੱਲੀ, 28 ਜੂਨ (ਪੰਜਾਬ ਮੇਲ)- ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਦੱਸਿਆ ਕਿ ਰਾਜਨੇਤਾ ਅਤੇ ਕਾਰੋਬਾਰੀ, ਜਿਸ ਕਿਸੇ ਦੀ ਵੀ ਪੁਲਿਸ ਕਵਰ ਲੈਣ ਦੀ ਇੱਛਾ ਹੁੰਦੀ ਸੀ, […]

ਓਬਾਮਾ ਦੇ ਬਿਆਨ ਬਾਰੇ ਟਵੀਟ ‘ਤੇ ਸਰਮਾ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

ਨਵੀਂ ਦਿੱਲੀ, 28 ਜੂਨ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਭਾਰਤ ‘ਚ ਘੱਟਗਿਣਤੀਆਂ ਲਈ ਕਥਿਤ ਤੌਰ ‘ਤੇ ਖ਼ਤਰਾ ਪੈਦਾ ਹੋਣ ਬਾਰੇ ਦਿੱਤੇ ਬਿਆਨ ‘ਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਸਾਮ ਪੁਲਿਸ ਵੱਲੋਂ ਸਾਬਕਾ ਰਾਸ਼ਟਰਪਤੀ ਨੂੰ ਗ੍ਰਿਫ਼ਤਾਰ ਕਰਨ ਲਈ ਅਮਰੀਕਾ ਜਾਣ ਬਾਰੇ ਚੱਲ ਰਹੀ ਇਕ ਸੋਸ਼ਲ ਮੀਡੀਆ […]

ਅਮਰੀਕਾ ਦੇ ਹਿਊਸਟਨ ਸ਼ਹਿਰ ‘ਚ ਤਲਾਬ ਵਿਚੋਂ ਗੈਸ ਚੜਨ ਨਾਲ 7 ਬੱਚਿਆਂ ਸਮੇਤ 12 ਲੋਕ ਬਿਮਾਰ, ਹਸਪਤਾਲ ਦਾਖਲ

ਸੈਕਰਾਮੈਂਟੋ, 27 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਪ੍ਰਸਿੱਧ ਸ਼ਹਿਰ ਹਿਊਸਟਨ (ਹੈਰਿਸ ਕਾਊਂਟੀ) ਦੇ ਇਕ ਤਲਾਬ ਵਿਚ ਨਹਾਉਣ ਗਏ 12 ਲੋਕਾਂ ਨੂੰ ਗੈਸ ਚੜ੍ਹ ਜਾਣ ਉਪਰੰਤ ਹਸਪਤਾਲ ਵਿਚ ਦਾਖਲ ਕਰਵਾਏ ਜਾਣ ਦੀ ਰਿਪੋਰਟ ਹੈ। ਹਿਊਸਟਨ ਫਾਇਰ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਤਕਰੀਬਨ ਸ਼ਾਮ 5 ਵਜੇ ਸੂਚਨਾ ਮਿਲੀ ਸੀ ਕਿ ਤਲਾਬ ਵਿਚ ਨਹਾਉਣ ਆਏ ਕੁਝ ਲੋਕ […]