ਨਿਊਯਾਰਕ ਦੀ ਅਪੀਲ ਅਦਾਲਤ ਵੱਲੋਂ ਗੁਪਤ ਫੰਡਿੰਗ ਮਾਮਲੇ ‘ਚ ਟਰੰਪ ਖਿਲਾਫ ਕੇਸ ਦੀ ਸੁਣਵਾਈ ਰੋਕਣ ਦੀ ਬੇਨਤੀ ਰੱਦ

ਨਿਊਯਾਰਕ, 22 ਅਪ੍ਰੈਲ (ਪੰਜਾਬ ਮੇਲ)- ਨਿਊਯਾਰਕ ਦੀ ਇੱਕ ਅਪੀਲੀ ਅਦਾਲਤ ਨੇ ਸ਼ੁੱਕਰਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇੱਕ ਪੋਰਨ ਸਟਾਰ ਨੂੰ ਗੁਪਤ ਰੂਪ ਨਾਲ ਪੈਸਿਆਂ ਦੇ ਭੁਗਤਾਨ ਨਾਲ ਜੁੜੇ ਇੱਕ ਮਾਮਲੇ ਵਿਚ ਮੁਕੱਦਮੇ ਦੀ ਸੁਣਵਾਈ ਨੂੰ ਰੋਕਣ ਦੀ ਆਖਰੀ ਸਮੇਂ ਵਿਚ ਕੀਤੀ ਗਈ ਬੇਨਤੀ ਨੂੰ ਰੱਦ ਕਰ ਦਿੱਤਾ। ਟਰੰਪ ਨੇ ਇਹ ਬੇਨਤੀ ਜਿਊਰੀ […]

ਭਾਰਤੀ-ਅਮਰੀਕੀ ਨਿਊਜਰਸੀ ਇੰਡੀਆ ਕਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਨਿਯੁਕਤ

ਨਿਊਜਰਸੀ, 22 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਨਿਊਜਰਸੀ ਸੂਬੇ ਦੇ ਗਵਰਨਰ ਫਿਲ ਮਰਫੀ ਅਤੇ ਲੈਫਟੀਨੈਂਟ ਗਵਰਨਰ ਤਾਹੇਸ਼ਾ ਵੇਅ ਨੇ ਭਾਰਤੀ ਮੂਲ ਦੇ ਰਾਜਪਾਲ ਬਾਠ ਨੂੰ ਨਿਊਜਰਸੀ ਇੰਡੀਆ ਕਮਿਸ਼ਨ ਦਾ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਹੈ। ਇਸ ਨਵੇਂ ਬਣੇ ਕਮਿਸ਼ਨ ਦਾ ਉਦੇਸ਼ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਵਧਾ ਕੇ ਨਿਊਜਰਸੀ ਅਤੇ ਭਾਰਤ ਵਿਚਕਾਰ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ […]

ਅਮਰੀਕਾ ‘ਚ ਡਾਰਕ ਵੈੱਬ ਰਾਹੀਂ ਪਾਬੰਦੀਸ਼ੁਦਾ ਪਦਾਰਥ ਵੇਚਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨੂੰ 5 ਸਾਲ ਦੀ Jail

ਵਾਸ਼ਿੰਗਟਨ, 22 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿਚ ਇਕ 40 ਸਾਲਾ ਭਾਰਤੀ ਨਾਗਰਿਕ ਨੂੰ ‘ਡਾਰਕ ਵੈੱਬ ਮਾਰਕਿਟਪਲੇਸ’ ‘ਤੇ ਪਾਬੰਦੀਸ਼ੁਦਾ ਪਦਾਰਥ ਵੇਚਣ ਦੇ ਦੋਸ਼ ‘ਚ 5 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਕੋਲੋਂ ਲਗਭਗ 15 ਕਰੋੜ ਅਮਰੀਕੀ ਡਾਲਰ ਜ਼ਬਤ ਕਰਨ ਦਾ ਹੁਕਮ ਦਿੱਤਾ ਗਿਆ ਹੈ। ਡਾਰਕ ਵੈੱਬ ਇੰਟਰਨੈੱਟ ਦਾ ਉਹ ਹਿੱਸਾ ਹੈ, ਜਿਸ […]

ਲੰਡਨ ਮੇਅਰ ਦੀ ਚੋਣ ਲਈ ਭਾਰਤੀ ਮੂਲ ਦਾ ਤਰੁਣ ਮੈਦਾਨ ‘ਚ ਨਿੱਤਰਿਆ

ਲੰਡਨ, 22 ਅਪ੍ਰੈਲ (ਪੰਜਾਬ ਮੇਲ)- ਲੰਡਨ ਦੇ ਮੇਅਰ ਦੀ ਚੋਣ ਵਿੱਚ ਸਾਦਿਕ ਖਾਨ ਨੂੰ ਤੀਜੀ ਵਾਰ ਜਿੱਤਣ ਤੋਂ ਰੋਕਣ ਲਈ ਮੈਦਾਨ ‘ਚ ਨਿੱਤਰੇ ਭਾਰਤੀ ਮੂਲ ਦੇ ਤਰੁਣ ਗੁਲਾਟੀ ਨੇ ਕਿਹਾ ਕਿ ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਨਾਗਰਿਕਾਂ ਨੂੰ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਲੰਡਨ ਨੂੰ ਤਜ਼ਰਬੇਕਾਰ ਸੀ.ਈ.ਓ. ਵਾਂਗ […]

ਭਾਰਤੀ-ਅਮਰੀਕੀ ਕਾਰੋਬਾਰੀ ਨੂੰ ਰਿਸ਼ਵਤਖੋਰੀ ਅਤੇ ਟੈਕਸ ਚੋਰੀ ਦੇ ਦੋਸ਼ ‘ਚ ਸਜ਼ਾ

ਵਾਸ਼ਿੰਗਟਨ, 22 ਅਪ੍ਰੈਲ (ਪੰਜਾਬ ਮੇਲ)- ਇਕ ਭਾਰਤੀ-ਅਮਰੀਕੀ ਕਾਰੋਬਾਰੀ ਨੂੰ ਰਿਸ਼ਵਤਖੋਰੀ ਅਤੇ ਟੈਕਸ ਚੋਰੀ ਦੇ ਦੋਸ਼ ‘ਚ 18 ਮਹੀਨਿਆਂ ਦੀ ਪ੍ਰੋਬੇਸ਼ਨ ਅਤੇ 200 ਘੰਟੇ ਦੀ ਕਮਿਊਨਿਟੀ ਸੇਵਾ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਨਿਆਂ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਅਰਮਾਨ ਅਮੀਰਸ਼ਾਹੀ (46) ਲੰਬੇ ਸਮੇਂ ਤੋਂ ਰਿਸ਼ਵਤਖੋਰੀ ਦੀਆਂ ਕਈ ਯੋਜਨਾਵਾਂ ਵਿਚ ਸ਼ਾਮਲ ਸੀ। ਇਨ੍ਹਾਂ ਯੋਜਨਾਵਾਂ ਨੂੰ ਮੈਰੀਲੈਂਡ […]

Supreme Court ਵੱਲੋਂ 14 ਸਾਲਾ ਬਲਾਤਕਾਰ ਪੀੜਤਾ ਨੂੰ ਗਰਭਪਾਤ ਕਰਾਉਣ ਦੀ ਇਜਾਜ਼ਤ

ਨਵੀਂ ਦਿੱਲੀ, 22 ਅਪ੍ਰੈਲ (ਪੰਜਾਬ ਮੇਲ)- ਸੁਪਰੀਮ ਕੋਰਟ ਨੇ 14 ਸਾਲ ਦੀ ਕਥਿਤ ਬਲਾਤਕਾਰ ਪੀੜਤਾ ਨੂੰ ਲਗਪਗ 30 ਹਫ਼ਤਿਆਂ ਦਾ ਗਰਭਪਾਤ ਕਰਾਉਣ ਦੀ ਦੀ ਇਜਾਜ਼ਤ ਦਿੱਤੀ ਹੈ। ਅਦਾਲਤ ਨੇ ਨਾਬਾਲਗ ਬਲਾਤਕਾਰ ਪੀੜਤ ਦੀ ਮੈਡੀਕਲ ਗਰਭਪਾਤ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ਨੂੰ ਖਾਰਜ ਕਰਨ ਵਾਲੇ ਬੰਬੇ ਹਾਈ ਕੋਰਟ ਦੇ ਹੁਕਮ ਨੂੰ ਰੱਦ ਕਰ ਦਿੱਤਾ।

ਗੁਜਰਾਤ ‘ਚ ਭਾਜਪਾ ਨੇ ਜਿੱਤੀ ਸੂਰਤ ਲੋਕ ਸਭਾ ਸੀਟ

ਅਹਿਮਦਾਬਾਦ, 22 ਅਪ੍ਰੈਲ (ਪੰਜਾਬ ਮੇਲ)- ਗੁਜਰਾਤ ਦੇ ਸੂਰਤ ਲੋਕ ਸਭਾ ਚੋਣ ਭਾਜਪਾ ਦੇ ਉਮੀਦਵਾਰ ਨੇ ਬਗ਼ੈਰ ਮੁਕਾਬਲਾ ਜਿੱਤ ਲਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬਾਕੀ ਸਾਰੇ ਉਮੀਦਵਾਰਾਂ ਦੇ ਨਾਂ ਵਾਪਸ ਲੈਣ ਨਾਲ ਭਾਜਪਾ ਦੇ ਮੁਕੇਸ਼ ਦਲਾਲ ਦਾ ਨਿਰਵਿਰੋਧ ਚੁਣੇ ਗਏ। ਵਰਨਣਯੋਗ ਹੈ ਚੋਣ ਅਧਿਕਾਰੀ ਨੇ ਇਥੋਂ ਕਾਂਗਰਸ ਉਮੀਦਵਾਰ ਦੇ ਕਾਗਜ਼ ਰੱਦ ਕਰ ਦਿੱਤੇ ਸਨ।

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ ਕਰਕੇ ਦਰਜ ਕੀਤੇ ਪਰਚੇ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਿਰਪਾਨ ਸਿੱਖਾਂ ਦੇ ਪੰਜ ਕਕਾਰਾਂ ਵਿੱਚੋਂ ਇੱਕ […]

ਪੰਜਾਬ ’ਚ ਮੀਂਹ ਤੇ ਗੜਿਆਂ ਕਾਰਨ ਹਜ਼ਾਰਾਂ ਏਕੜ ਕਣਕ ਖਰਾਬ

ਚੰਡੀਗੜ੍ਹ, 21 ਅਪ੍ਰੈਲ (ਪੰਜਾਬ ਮੇਲ)- ਪੰਜਾਬ ਵਿੱਚ ਲੰਘੇ ਦਿਨ ਪਏ ਤੇਜ਼ ਮੀਂਹ ਤੇ ਗੜਿਆਂ ਕਾਰਨ ਸੂਬੇ ਵਿੱਚ ਕਣਕ ਦੀ ਪੱਕੀ ਹੋਈ ਹਜ਼ਾਰਾਂ ਏਕੜ ਫ਼ਸਲ ਨੁਕਸਾਨੀ ਗਈ ਜਿਸ ਕਾਰਨ ਕਣਕ ਦਾ ਝਾੜ ਘਟਣ ਦਾ ਖਦਸ਼ਾ ਹੈ। ਪੰਜਾਬ ਦੇ ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ ਦਿਨ ਮੀਂਹ ਤੇ ਗੜਿਆਂ ਕਾਰਨ ਸਭ ਤੋਂ ਵੱਧ ਨੁਕਸਾਨ ਮੋਗਾ ਅਤੇ […]

ਅਮਰੀਕਾ ਵਿਚ ਮੈਨਹਟਨ ਅਦਾਲਤ ਦੇ ਬਾਹਰ ਇਕ ਵਿਅਕਤੀ ਨੇ ਆਪਣੇ ਆਪ ਨੂੰ ਲਾਈ ਅੱਗ, ਬੁਰੀ ਤਰਾਂ ਝੁਲਸਿਆ ਹਾਲਤ ਨਾਜ਼ਕ

ਸੈਕਰਾਮੈਂਟੋ,ਕੈਲੀਫੋਰਨੀਆ, 21 ਅਪ੍ਰੈਲ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਵਿਚ ਇਕ ਅਦਾਲਤ ਜਿਥੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਅਪਰਾਧਕ ਮੁਕੱਦਮੇ ਦੀ ਸੁਣਵਾਈ ਹੋ ਰਹੀ ਹੈ, ਦੇ ਬਾਹਰ ਇਕ ਵਿਅਕਤੀ ਵੱਲੋਂ ਆਪਣੇ ਉਪਰ ਤੇਲ ਵਰਗਾ ਕੋਈ ਤਰਲ ਛਿੜ ਕੇ ਆਪਣੇ ਆਪ ਨੂੰ ਅੱਗ ਲਾ ਲਈ ਗਈ ਜਿਸ ਕਾਰਨ ਉਹ ਬੁਰੀ ਤਰਾਂ ਝੁਲਸ ਗਿਆ ਤੇ ਉਸ ਦੀ ਹਾਲਤ ਗੰਭੀਰ […]