ਫਰੀਦਕੋਟ ਲੋਕ ਸਭਾ ਹਲਕੇ ‘ਚ ਦਿਲਚਸਪ ਹੋਵੇਗਾ ਮੁਕਾਬਲਾ

-ਕਾਂਗਰਸ ਵੱਲੋਂ ਅਮਰਜੀਤ ਕੌਰ ਸਾਹੋਕੇ ਚੋਣ ਮੈਦਾਨ ‘ਚ ਫਰੀਦਕੋਟ, 24 ਅਪ੍ਰੈਲ (ਪੰਜਾਬ ਮੇਲ)- ਇਸ ਲੋਕ ਸਭਾ ਹਲਕੇ ਵਿਚ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਕਾਂਗਰਸ ਨੇ ਥੋੜ੍ਹੀ ਦੇਰ ਨਾਲ ਲੋਕ ਸਭਾ ਹਲਕਾ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਨੂੰ ਮੈਦਾਨ ਵਿਚ ਉਤਾਰਿਆ ਹੈ। ਬੀਬੀ ਸਾਹੋਕੇ ਪਹਿਲਾਂ ਅਕਾਲੀ ਦਲ ਵਿਚ ਰਹਿ ਚੁੱਕੇ ਹਨ ਤੇ ਮੋਗਾ […]

ਪੰਜਾਬ ਕਾਂਗਰਸ ਵੱਲੋਂ 5 ਲੋਕ ਸਭਾ ਸੀਟਾਂ ‘ਤੇ ਸਥਿਤੀ ਅਸਪੱਸ਼ਟ

-ਰਾਣਾ ਪਰਿਵਾਰ ਪੈ ਰਿਹਾ ਭਾਰੀ ਚੰਡੀਗੜ੍ਹ, 24 ਅਪ੍ਰੈਲ (ਪੰਜਾਬ ਮੇਲ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਅੰਦਰ ਖਾਤੇ ਬਗਾਵਤ ਝੱਲਣੀ ਪੈ ਰਹੀ ਹੈ। ਕਈ ਲੀਡਰ ਪਾਰਟੀ ਛੱਡ ਕੇ ਦੂਜਿਆਂ ਨਾਲ ਮਿਲ ਗਏ ਹਨ ਅਤੇ ਕਈ ਹਾਲੇ ਵੀ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ। ਹਾਲਤ ਇਹ ਹੋ ਗਈ ਹੈ ਕਿ ਪੰਜਾਬ ਕਾਂਗਰਸ ਹਾਲੇ ਤੱਕ […]

ਹੁਸ਼ਿਆਰਪੁਰ ਲੋਕ ਸਭਾ ਸੀਟ ‘ਤੇ ਦਿਲਚਸਪ ਹੋਵੇਗਾ ਪੰਜ ਕੋਣਾ ਮੁਕਾਬਲਾ

-ਭਾਜਪਾ ਤੇ ਕਾਂਗਰਸ ਨੇ ਦਿੱਤੀ ਮਹਿਲਾ ਉਮੀਦਵਾਰਾਂ ਨੂੰ ਤਰਜੀਹ ਹੁਸ਼ਿਆਰਪੁਰ, 24 ਅਪ੍ਰੈਲ (ਪੰਜਾਬ ਮੇਲ)- ਲੋਕ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਬਿਸਾਤ ਵਿਛਾ ਦਿੱਤੀ ਹੈ। ਹੁਸ਼ਿਆਰਪੁਰ ਲੋਕ ਸਭਾ ਸੀਟ ਦੇ ਪਿਛੋਕੜ ‘ਤੇ ਝਾਤ ਮਾਰੀ ਜਾਏ, ਤਾਂ ਇਹ ਸੀਟ ਕਾਂਗਰਸ ਨੇ 10 ਵਾਰ, ਭਾਜਪਾ ਨੇ 5 ਵਾਰ, ਬਸਪਾ ਨੇ ਇਕ ਵਾਰ ਤੇ ਜਨਤਾ ਪਾਰਟੀ ਨੇ ਵੀ […]

ਲੋਕ ਸਭਾ ਚੋਣਾ : ਬਠਿੰਡਾ ਲੋਕ ਸਭਾ ਹਲਕੇ ‘ਤੇ ਜ਼ਿਆਦਾਤਰ ਰਿਹੈ ਅਕਾਲੀ ਦਲ ਦਾ ਕਬਜ਼ਾ

– 10 ਵਾਰ ਅਕਾਲੀ ਦਲ ਤੇ 4 ਵਾਰ ਕਾਂਗਰਸ ਰਹੀ ਜੇਤੂ ਬਠਿੰਡਾ, 24 ਅਪ੍ਰੈਲ (ਪੰਜਾਬ ਮੇਲ)- ਬਠਿੰਡਾ ਲੋਕ ਸਭਾ ਹਲਕੇ ‘ਤੇ ਜ਼ਿਆਦਾਤਰ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ, ਜਦੋਂ ਕਿ ਕਾਂਗਰਸ, ਸੀ.ਪੀ.ਆਈ. ਤੇ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਉਮੀਦਵਾਰਾਂ ਨੂੰ ਵੀ ਮੌਕਾ ਦਿੱਤਾ ਗਿਆ। ਇਸ ਹਲਕੇ ਤੋਂ 10 ਵਾਰ ਸ਼੍ਰੋਮਣੀ ਅਕਾਲੀ ਦਲ, 4 ਵਾਰ ਕਾਂਗਰਸ, 2 […]

2023 ‘ਚ ਏਸ਼ੀਆਈ ਦੇਸ਼ਾਂ ‘ਤੇ ਜਲਵਾਯੂ ਤਬਦੀਲੀ ਦਾ ਦਿੱਸਿਆ ਅਸਰ

-ਭਾਰਤ ‘ਚ 2 ਮਹੀਨਿਆਂ ‘ਚ ਲੂ ਕਾਰਨ 100 ਤੋਂ ਵੱਧ ਮੌਤਾਂ; ਰਿਪੋਰਟ ‘ਚ ਹੋਇਆ ਖ਼ੁਲਾਸਾ ਜਿਨੇਵਾ, 24 ਅਪ੍ਰੈਲ  (ਪੰਜਾਬ ਮੇਲ)- ਸੰਯੁਕਤ ਰਾਸ਼ਟਰ (ਯੂ.ਐੱਨ.) ਦੀ ਇੱਕ ਰਿਪੋਰਟ ਸਭ ਤੋਂ ਵੱਧ ਆਫ਼ਤ ਪ੍ਰਭਾਵਿਤ ਖੇਤਰਾਂ ਨੂੰ ਲੈ ਕੇ ਸਾਹਮਣੇ ਆਈ ਹੈ। ਇਸ ਦੇ ਅਨੁਸਾਰ, 2023 ਵਿਚ ਏਸ਼ੀਆ, ਮੌਸਮ, ਜਲਵਾਯੂ ਅਤੇ ਪਾਣੀ ਨਾਲ ਸਬੰਧਤ ਖ਼ਤਰਿਆਂ ਕਾਰਨ ਦੁਨੀਆਂ ਦੇ ਸਭ […]

ਢਾਈ ਦਹਾਕਿਆਂ ਦੌਰਾਨ ਪ੍ਰਧਾਨ ਦੀ ਕੁਰਸੀ ਦਾ ਆਨੰਦ ਮਾਣਨ ਵਾਲੇ ਜ਼ਿਆਦਾਤਰ ਆਗੂਆਂ ਨੇ ਕਾਂਗਰਸ ਛੱਡੀ

ਚੰਡੀਗੜ੍ਹ, 24 ਅਪ੍ਰੈਲ (ਪੰਜਾਬ ਮੇਲ)- ਕੌਮੀ ਪੱਧਰ ‘ਤੇ ਕਈ ਵੱਡੇ ਕੱਦ ਦੇ ਆਗੂ ਕਾਂਗਰਸ ਦਾ ਹੱਥ ਛੱਡ ਚੁੱਕੇ ਹਨ। ਪੰਜਾਬ ਕਾਂਗਰਸ ਵਿਚ ਪਿਛਲੇ ਢਾਈ ਦਹਾਕਿਆਂ ਦੌਰਾਨ ਪ੍ਰਧਾਨ ਦੀ ਕੁਰਸੀ ਦਾ ਅਨੰਦ ਮਾਣਨ ਵਾਲੇ ਜ਼ਿਆਦਾਤਰ ਆਗੂ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਹਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਤੇ ਨਵਜੋਤ ਸਿੱਧੂ ਹੀ […]

ਲੋਕ ਸਭਾ ਚੋਣਾਂ: ਜਲੰਧਰ ‘ਚ ਚਾਰੋ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ

ਜਲੰਧਰ, 24 ਅਪ੍ਰੈਲ (ਪੰਜਾਬ ਮੇਲ)- ਜਲੰਧਰ ਲੋਕ ਸਭਾ ਹਲਕੇ ਤੋਂ ਚਾਰੋ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇ.ਪੀ. ਦੇ ਅਕਾਲੀ ਦਲ ‘ਚ ਸ਼ਾਮਲ ਹੋਣ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ‘ਚ ਆਉਣ ਨਾਲ ਰਾਜਸੀ ਮੁਕਾਬਲਿਆਂ ਦੀ ਤਸਵੀਰ ਸਾਫ ਹੋ ਗਈ ਹੈ। ਇੱਥੇ ਕਾਂਗਰਸ […]

ਪਟਿਆਲਾ ਲੋਕ ਸਭਾ ਸੀਟ ਲਈ ਸ਼ਾਹੀ ਘਰਾਣੇ ਨੇ 11 ਵਾਰ ਅਜ਼ਮਾਈ ਕਿਸਮਤ

– 16 ਵਾਰ ਹੋਈਆਂ ਚੋਣਾਂ ‘ਚੋਂ ਪਰਿਵਾਰ ਦੇ ਚਾਰ ਮੈਂਬਰਾਂ ਨੇ 6 ਵਾਰ ਜਿੱਤ ਦਰਜ ਕੀਤੀ ਪਟਿਆਲਾ, 24 ਅਪ੍ਰੈਲ (ਪੰਜਾਬ ਮੇਲ)-ਪਟਿਆਲਾ ਲੋਕ ਸਭਾ ਹਲਕਾ, ਜਿਥੇ ਹੁਣ ਤੱਕ 16 ਵਾਰ ਹੋਈਆਂ ਲੋਕ ਸਭਾ ਚੋਣਾਂ ‘ਚੋਂ 11 ਵਾਰ ਸ਼ਾਹੀ ਘਰਾਣੇ ਨੇ ਕਿਸਮਤ ਅਜ਼ਮਾਈ ਹੈ। ਇਹ ਚੋਣਾਂ ਇਸ ਪਰਿਵਾਰ ਦੇ ਚਾਰ ਮੈਂਬਰਾਂ ਨੇ ਹੀ ਲੜੀਆਂ ਅਤੇ ਛੇ ਵਾਰ […]

ਯੂਰਪ ਸਭ ਤੋਂ ਤੇਜ਼ੀ ਨਾਲ ਗਰਮ ਹੋਣ ਵਾਲਾ ਮਹਾਦੀਪ : ਰਿਪੋਰਟ

ਨੇਪਲਸ (ਇਟਲੀ), 24 ਅਪ੍ਰੈਲ (ਪੰਜਾਬ ਮੇਲ)- ਯੂਰਪ ਸਭ ਤੋਂ ਤੇਜ਼ੀ ਨਾਲ ਗਰਮ ਹੋਣ ਵਾਲਾ ਮਹਾਦੀਪ ਹੈ ਤੇ ਇਸ ਦਾ ਤਾਪਮਾਨ ਆਲਮੀ ਔਸਤ ਨਾਲੋਂ ਲਗਭਗ ਦੁੱਗਣਾ ਵਧ ਰਿਹਾ ਹੈ। ਦੋ ਮੁੱਖ ਜਲਵਾਯੂ ਨਿਗਰਾਨੀ ਸੰਗਠਨਾਂ ਨੇ ਇਹ ਰਿਪੋਰਟ ਦਿੰਦਿਆਂ ਇਸ ਦੇ ਮਨੁੱਖੀ ਸਿਹਤ, ਗਲੇਸ਼ੀਅਰ ਪਿਘਲਣ ਤੇ ਆਰਥਿਕ ਸਰਗਰਮੀਆਂ ‘ਤੇ ਅਸਰ ਦੇ ਨਤੀਜਿਆਂ ਦੀ ਚਿਤਾਵਨੀ ਦਿੱਤੀ ਹੈ। ਸੰਯੁਕਤ […]

ਲੋਕ ਸਭਾ ਚੋਣਾਂ : ਬੈਂਸ ਭਰਾਵਾਂ ਦੀ ਅਕਾਲੀ ਦਲ ‘ਚ ਹੋ ਸਕਦੀ ਹੈ ਵਾਪਸੀ!

ਲੁਧਿਆਣਾ, 24 ਅਪ੍ਰੈਲ (ਪੰਜਾਬ ਮੇਲ)-ਸੂਬੇ ਦੀ ਰਾਜਨੀਤੀ ਵਿਚ ਵੱਖਰੀ ਪਛਾਣ ਰੱਖਣ ਵਾਲੇ ਲੁਧਿਆਣਾ ਦੇ ਬੈਂਸ ਭਰਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੰਪਰਕ ਵਿਚ ਹਨ। ਪਹਿਲਾਂ ਭਾਜਪਾ, ਫਿਰ ਕਾਂਗਰਸ ਤੇ ਹੁਣ ਸਿਆਸੀ ਚਰਚਾ ਹੈ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਅਕਾਲੀ ਦਲ ਨਾਲ ਜਾ ਸਕਦੇ ਹਨ। ਇਹ ਵੀ ਚਰਚਾ […]