ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀਆਂ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਨਵਾਂ ਸਾਲ
ਸਰੀ, 5 ਜਨਵਰੀ (ਹਰਦਮ ਮਾਨ/ਪੰਜਾਬ ਮੇਲ)- ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਚ ਨਵੇਂ ਸਾਲ ਦੀ ਆਮਦ ਦਾ ਦਿਨ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਨਵੇਂ ਸਾਲ ਦੇ ਸੰਬੰਧ ਵਿਚ ਦਸੰਬਰ 31 ਦੀ ਸ਼ਾਂਮ ਨੂੰ ਗੁਰਦੁਆਰਾ ਸਾਹਿਬ ਵਿਚ ਰਹਿਰਾਸ ਦੇ ਪਾਠ ਉਪਰੰਤ ਸਵੇਰ ਦੇ 12:15 ਤੀਕ ਕੀਰਤਨ ਦਰਬਾਰ ਸਜਾਏ ਗਏ। ਭਰੇ ਦਰਬਾਰ ਵਿਚ ਸੰਗਤਾਂ ਨੇ ਕੀਰਤਨ ਦਾ ਰਸ ਮਾਣਦਿਆਂ 2023 ਨੂੰ ਅਲਵਿਦਾ ਕਿਹਾ ਅਤੇ 2024 ਨੂੰ ਸਰਬੱਤ ਦੇ ਭਲੇ ਲਈ ਅਰਦਾਸ ਕਰ ਕੇ ਜੈਕਾਰਿਆਂ ਨਾਲ ਜੀ […]