ਕਪੂਰਥਲਾ ਜੇਲ੍ਹ ‘ਚ ਗੈਂਗਵਾਰ ਦੌਰਾਨ ਇੱਕ ਹਵਾਲਾਤੀ ਦੀ ਮੌਤ

ਕਪੂਰਥਲਾ, 15 ਜੁਲਾਈ (ਪੰਜਾਬ ਮੇਲ)- ਇੱਥੋਂ ਦੀ ਮਾਡਰਨ ਜੇਲ੍ਹ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਗੈਂਗਵਾਰ ਵਿਚ ਇਕ ਹਵਾਲਾਤੀ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਥਾਣਾ ਕੋਤਵਾਲੀ ਦੀ ਪੁਲਿਸ ਨੇ ਇਸ ਸਬੰਧੀ ਸੱਤ ਕੈਦੀਆਂ ਅਤੇ 16 ਹਵਾਲਾਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਬੈਰਕਾਂ […]

ਵਿਜੀਲੈਂਸ ਵੱਲੋਂ ਜੂਨ ਮਹੀਨੇ ਵਿਚ 19 ਵਿਅਕਤੀ ਗ੍ਰਿਫ਼ਤਾਰ

ਚੰਡੀਗੜ੍ਹ, 15 ਜੁਲਾਈ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜੂਨ ਮਹੀਨੇ ਵਿਚ ਰਿਸ਼ਵਤਖੋਰੀ ਦੇ 17 ਵੱਖ-ਵੱਖ ਮਾਮਲਿਆਂ ਵਿਚ 19 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਨੇ ਪਿਛਲੇ ਮਹੀਨੇ ਦੌਰਾਨ 10 ਵੱਖ-ਵੱਖ ਕੇਸਾਂ ਵਿਚ ਟਰੈਪ ਲਾ ਕੇ 14 ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦਿਆਂ ਮੌਕੇ ‘ਤੇ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ […]

ਯੂਰਪ ‘ਚ ਗਰਮੀ ਦਾ ਕਹਿਰ: ਇਟਲੀ, ਫਰਾਂਸ, ਪੋਲੈਂਡ ਤੇ ਗਰੀਸ ਵਿਚ ਤਾਪਮਾਨ ਨੇ ਰਿਕਾਰਡ ਤੋੜੇ

ਲੰਡਨ, 15 ਜੁਲਾਈ (ਪੰਜਾਬ ਮੇਲ)- ਯੂਰਪ ਇਸ ਵੇਲੇ ਭਾਰੀ ਗਰਮੀ ਦੀ ਮਾਰ ਹੇਠ ਹੈ। ਇਟਲੀ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ 45 ਡਿਗਰੀ ਸੈਲਸੀਅਸ ਤੱਕ ਪਹੁੰਚਣ ਦਾ ਅਨੁਮਾਨ ਹੈ। ਇਹ ਵੀ ਸੰਭਾਵਨਾ ਹੈ ਕਿ ਯੂਰਪ ਵਿਚ ਤਾਪਮਾਨ 48.8 ਡਿਗਰੀ ਸੈਲਸੀਅਸ ਦੇ ਰਿਕਾਰਡ ਨੂੰ ਵੀ ਤੋੜ ਸਕਦਾ ਹੈ। ਦੱਖਣੀ ਅਤੇ ਪੂਰਬੀ ਯੂਰਪ ਦੇ ਹਿੱਸਿਆਂ ਫਰਾਂਸ, ਸਪੇਨ, […]

3 ਤਿੰਨ ਮੁੰਡਿਆਂ ਦਾ ਕਤਲ ਕਰਨ ਦੇ ਦੋਸ਼ ਵਿਚ ਭਾਰਤੀ ਵਿਅਕਤੀ ਨੂੰ ਹੋਈ ਉਮਰ ਕੈਦ

ਨਿਊਯਾਰਕ, 15 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)-ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਘਰ ਦੇ ਦਰਵਾਜ਼ੇ ਦੀ ਘੰਟੀ ਵਜਾ ਕੇ ਉਸ ਨਾਲ ਮਜ਼ਾਕ ਕਰਨ ਵਾਲੇ ਅੱਲੜ੍ਹ ਉਮਰ 3 ਤਿੰਨ ਮੁੰਡਿਆਂ ਦਾ ਕਤਲ ਕਰਨ ਦੇ ਦੋਸ਼ ਵਿਚ ਅਦਾਲਤ ਨੇ ਬੀਤੇ ਦਿਨ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਮੁੰਡਿਆਂ ਦੀ ਉਮਰ 13,14,ਅਤੇ 18 […]

ਚਾਂਦਪੁਰਾ ਬੰਨ੍ਹ ਟੁੱਟਿਆ, ਮਾਨਸਾ ਜ਼ਿਲ੍ਹੇ ਦੇ ਅਨੇਕਾਂ ਪਿੰਡਾਂ ‘ਚ ਪਾਣੀ ਆਉਣ ਦਾ ਡਰ

ਮਾਨਸਾ, 15 ਜੁਲਾਈ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਜਿਹੜੇ ਚਾਂਦਪੁਰਾ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਦਿਨ ਰਾਤ ਦੀ ਲਗਾਤਾਰ ਪਹਿਰੇਦਾਰੀ ਕਰ ਰਹੀਆਂ ਸਨ, ਉਸ ਦੇ ਅੱਜ ਵੱਡੇ ਤੜਕੇ ਟੁੱਟ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਬੰਨ੍ਹ ਦੇ ਮਾਨਸਾ ਵਾਲੇ ਪਾਸੇ ਟੁੱਟਣ ਨਾਲ ਇਸ ਜ਼ਿਲ੍ਹੇ ਦੇ ਤਿੰਨ ਦਰਜਨ ਤੋਂ ਵੱਧ ਪਿੰਡ ਪ੍ਰਭਾਵਿਤ ਹੋਣ […]

ਮੁੱਖ ਮੰਤਰੀ ਦਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਜਾਰੀ

* ਲੋਕਾਂ ਦੇ ਇਕ-ਇਕ ਪੈਸੇ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ * ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੁੱਜੇ ਮੁੱਖ ਮੰਤਰੀ * ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਫ਼ਤ ਦੇਣ ਦਾ ਐਲਾਨ ਫ਼ਿਰੋਜ਼ਪੁਰ, 15 ਜੁਲਾਈ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਜਾਰੀ ਰੱਖਦਿਆਂ […]

ਅਮਰੀਕਾ ਦੇ ਫਲੋਰਿਡਾ ਰਾਜ ਵਿਚ ਇਕ ਵਾਈਲਡ ਲਾਈਫ ਸੈਂਟਰ ਨੂੰ ਲੱਗੀ ਭਿਆਨਕ ਅੱਗ ਵਿਚ ਸੈਂਕੜੇ ਪਸ਼ੂ ਪੰਛੀ ਸੜ ਕੇ ਮਰੇ

ਸੈਕਰਾਮੈਂਟੋ,ਕੈਲੀਫੋਰਨੀਆ, 15 ਜੁਲਾਈ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਫਲੋਰਿਡਾ ਰਾਜ ਵਿਚ ਇਕ ਵਾਈਲਡ ਲਾਈਫ ਸੈਂਟਰ ਨੂੰ ਲੱਗੀ ਭਿਆਨਕ ਅੱਗ ਕਾਰਨ ਸੈਂਕੜੇ ਪਸ਼ੂ ਤੇ ਪੰਛੀ ਸੜ ਕੇ ਮਾਰੇ ਜਾਣ ਦੀ ਖਬਰ ਹੈ। ਇਨਾਂ ਵਿਚ ਕਈ ਦੁਰਲਭ ਕਿਸਮਾਂ ਦੇ ਜਾਨਵਰ ਵੀ ਸ਼ਾਮਿਲ ਸਨ। ਇਹ ਜਾਣਕਾਰੀ ਪਾਈਨਲਾਸ ਕਾਊਂਟੀ ਸ਼ੈਰਿਫ ਦੇ ਦਫਤਰ ਤੇ ਵਾਈਲਡਲਾਈਫ ਸੈਂਟਰ ਨੇ ਜਾਰੀ ਇਕ […]

ਸ਼੍ਰੋਮਣੀ ਕਮੇਟੀ ਵੱਲੋਂ 24 ਜੁਲਾਈ ਤੋਂ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਐਲਾਨ

ਅੰਮ੍ਰਿਤਸਰ, 14 ਜੁਲਾਈ (ਪੰਜਾਬ ਮੇਲ)- ਇਥੇ ਹਰਿਮੰਦਰ ਸਾਹਿਬ ਵਿਚ ਹੁੰਦੇ ਕੀਰਤਨ ਦੇ ਸਿੱਧੇ ਪ੍ਰਸਾਰਨ ਵਾਸਤੇ ਸ਼੍ਰੋਮਣੀ ਕਮੇਟੀ ਨੇ 24 ਜੁਲਾਈ ਸਵੇਰ ਤੋਂ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅੱਜ ਇੱਥੇ ਸ਼੍ਰੋਮਣੀ ਕਮੇਟੀ ਦੀ ਇੱਕ ਨੁਕਾਤੀ ਏਜੰਡੇ ‘ਤੇ ਸੱਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਵਿਚ ਕੀਤਾ ਗਿਆ। ਇਸ ਬਾਰੇ ਸ਼੍ਰੋਮਣੀ ਕਮੇਟੀ […]

ਅਮਰੀਕਾ ‘ਚ ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਖ਼ਿਲਾਫ਼ ਜਾਂਚ ਸ਼ੁਰੂ

ਵਾਸ਼ਿੰਗਟਨ, 14 ਜੁਲਾਈ (ਪੰਜਾਬ ਮੇਲ)- ਅਮਰੀਕੀ ਸੰਘੀ ਵਪਾਰ ਕਮਿਸ਼ਨ (ਐੱਫ.ਟੀ.ਸੀ.) ਨੇ ਉਪਭੋਗਤਾ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਅਤੇ ਗਲਤ ਜਾਣਕਾਰੀ ਦੇਣ ਕਾਰਨ ਚੈਟਜੀਪੀਟੀ ਵਿਕਸਿਤ ਕਰਨ ਵਾਲੀ ਕੰਪਨੀ ਓਪਨਏਆਈ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਓਪਨਏਆਈ ਨੇ ਪਿਛਲੇ ਸਾਲ ਚੈਟਜੀਪੀਟੀ, ਆਰਟੀਫਿਸ਼ੀਅਲ ਇੰਟੈਲੀਜੈਂਸ ‘ਤੇ ਆਧਾਰਿਤ ਮਾਡਲ ਪੇਸ਼ ਕੀਤਾ ਸੀ। ਉਦੋਂ ਤੋਂ ਇਹ ਚੈਟਬੋਟ ਲੋਕਾਂ ਵਿਚ ਲਗਾਤਾਰ ਚਰਚਾ […]

ਭਾਰਤ ਦੇ ਚੰਦਰਯਾਨ-3 ਨੇ ਚੰਦ ਵੱਲ ਉਡਾਰੀ ਭਰੀ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 14 ਜੁਲਾਈ (ਪੰਜਾਬ ਮੇਲ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਇੱਥੇ ਐੱਨ.ਵੀ.ਐੱਮ.3-ਐੱਮ4 ਰਾਕੇਟ ਦੀ ਵਰਤੋਂ ਕਰਦੇ ਹੋਏ ਆਪਣਾ ਤੀਜਾ ਚੰਦਰ ਮਿਸ਼ਨ ਚੰਦਰਯਾਨ-3 ਲਾਂਚ ਕੀਤਾ। ਕੱਲ੍ਹ ਸ਼ੁਰੂ ਹੋਈ 25.30-ਘੰਟੇ ਦੀ ਪੁੱਠੀ ਗਿਣਤੀ ਦੇ ਅੰਤ ਵਿਚ ਰਾਕੇਟ ਨੇ ਇੱਥੇ ਪੁਲਾੜ ਲਾਂਚ ਕੇਂਦਰ ਦੇ ਦੂਜੇ ਲਾਂਚ ਪੈਡ ਤੋਂ ਬਾਅਦ ਦੁਪਹਿਰ 2.35 ਵਜੇ ਨਿਰਧਾਰਿਤ ਸਮੇਂ […]