ਕੈਲੀਫੋਰਨੀਆ ‘ਚ ਪੰਜਾਬੀ ਨੌਜਵਾਨ ਦੀ ਝੀਲ ‘ਚ ਡੁੱਬਣ ਕਾਰਨ ਮੌਤ

-ਦੋ ਭੈਣਾਂ ਦਾ ਇਕਲੌਤਾ ਭਰਾ ਸੀ ਫਰਿਜ਼ਨੋ, 22 ਜੁਲਾਈ (ਪੰਜਾਬ ਮੇਲ)- ਕੈਲੀਫੋਰਨੀਆ ‘ਚ ਸਥਿਤ ਮਿਲਟਨ ਝੀਲ ‘ਚ ਪੰਜਾਬੀ ਨੌਜਵਾਨ ਹਸ਼ਨਪ੍ਰੀਤ ਸਿੰਘ (22) ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਬਨੂੜ ਨੇੜਲੇ ਪਿੰਡ ਮੁਠਿਆੜਾਂ ਦੇ ਹਸ਼ਨਪ੍ਰੀਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਡੇਢ ਸਾਲ ਪਹਿਲਾਂ ਦਸੰਬਰ 2021 ਵਿਚ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ ਅਮਰੀਕਾ […]

ਇਟਲੀ ਪੁਲਿਸ ਵੱਲੋਂ ਸਮੁੰਦਰ ‘ਚ ਤੈਰ ਰਹੀ 5300 ਕਿਲੋ ਕੋਕੀਨ ਜ਼ਬਤ

-ਵੱਡੇ ਰੈਕਟ ਦਾ ਪਰਦਾਫਾਸ਼ ਇਟਲੀ, 22 ਜੁਲਾਈ (ਪੰਜਾਬ ਮੇਲ)- ਇਟਲੀ ਪੁਲਿਸ ਨੇ ਸਮੁੰਦਰ ਵਿਚ ਤੈਰ ਰਹੀ 5300 ਕਿਲੋ ਕੋਕੀਨ ਜ਼ਬਤ ਕੀਤੀ ਹੈ। ਸਿਸਲੀ ਸਿਟੀ ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਕੋਕੀਨ ਦੀ ਕੀਮਤ ਕਰੀਬ 7,000 ਕਰੋੜ ਰੁਪਏ ਦੱਸੀ ਗਈ ਹੈ। ਖਬਰਾਂ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੱਖਣੀ ਅਮਰੀਕਾ ਤੋਂ ਇਕ ਜਹਾਜ਼ […]

ਮਨੀਪੁਰ ਕਾਂਡ ਦੇ ਦੋਸ਼ੀਆਂ ਨੂੰ ਜਨਤਕ ਫਾਂਸੀ ਦਿੱਤੀ ਜਾਵੇ – ਠਾਕੁਰ ਦਲੀਪ ਸਿੰਘ

ਸਰੀ, 22 ਜੁਲਾਈ (ਹਰਦਮ ਮਾਨ/ਪੰਜਾਬ ਮੇਲ)- ਮਨੀਪੁਰ ਵਿਖੇ ਵਾਪਰੀ ਬੇਹੱਦ ਸ਼ਰਮਨਾਕ ਘਟਨਾ ਦੀ ਨਿੰਦਿਆ ਕਰਦਿਆਂ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਨੰਗਾ ਕਰਕੇ ਜਨਤਕ ਜਲੂਸ ਕੱਢਿਆ ਜਾਣਾ ਚਾਹੀਦਾ ਹੈ, (ਜਿਵੇਂ ਉਨ੍ਹਾਂ ਨੇ ਸਾਡੀਆਂ ਧੀਆਂ ਦਾ ਕੱਢਿਆ ਸੀ), ਘਟਨਾ ਦੇ ਸਾਰੇ ਦੋਸ਼ੀਆਂ ਨੂੰ ਜਨਤਾ ਦੇ ਸਾਹਮਣੇ ਫਾਂਸੀ ਦਿੱਤੀ […]

ਅਮਰੀਕਾ-ਭਾਰਤੀ ਜੋੜੇ ਵਿਰੁੱਧ ਇਕ ਵਰਕਰ ਦੇ ਇਮੀਗ੍ਰੇਸ਼ਨ ਦਸਤਾਵੇਜ਼ ਜ਼ਬਤ ਕਰਨ ਤੇ ਬੰਧੂਆ ਮਜ਼ਦੂਰੀ ਕਰਵਾਉਣ ਦੇ ਦੋਸ਼ ਆਇਦ

ਸੈਕਰਾਮੈਂਟੋ, 22 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਭਾਰਤੀ ਅਮਰੀਕੀ ਜੋੜੇ ਨੂੰ ਇਕ ਵਰਕਰ ਦੇ ਇਮੀਗ੍ਰੇਸ਼ਨ ਦਸਤਾਵੇਜ਼ ਜ਼ਬਤ ਕਰਨ, ਘੱਟ ਤਨਖਾਹ ‘ਤੇ ਵਧ ਕੰਮ ਕਰਵਾਉਣ ਤੇ ਧਮਕੀਆਂ ਦੇਣ ਸਮੇਤ ਹੋਰ ਕਈ ਦੋਸ਼ ਆਇਦ ਕੀਤੇ ਜਾਣ ਦੀ ਖਬਰ ਹੈ। ਰਿਚਮੰਡ ਵਿਚ ਇਕ ਫੈਡਰਲ ਜਿਊਰੀ ਨੇ ਉੱਤਰੀ ਚੈਸਟਰਫੀਲਡ ਖੇਤਰ ਦੇ ਵਾਸੀ ਹਰਮਨਪ੍ਰੀਤ ਸਿੰਘ (30) ਤੇ ਕੁਲਬੀਰ ਕੌਰ […]

ਫਲੋਰਿਡਾ ‘ਚ 10 ਸਾਲ ਦੀ ਬੱਚੀ 5 ਘੰਟੇ ਰਹੀ ਕਾਰ ‘ਚ ਬੰਦ; ਹੋਈ ਮੌਤ

-ਗੰਭੀਰ ਦੋਸ਼ਾਂ ਤਹਿਤ ਔਰਤ ਗ੍ਰਿਫਤਾਰ ਸੈਕਰਾਮੈਂਟੋ, 22 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫਲੋਰਿਡਾ ਦੀ ਇਕ ਔਰਤ ਨੂੰ 10 ਸਾਲ ਦੀ ਬੱਚੀ ਦੀ ਮੌਤ ਦੇ ਮਾਮਲੇ ਵਿਚ ਹੱਤਿਆ ਦੇ ਗੰਭੀਰ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਬੇਕਰ ਕਾਊਂਟੀ ਸ਼ੈਰਿਫ ਦਫਤਰ ਦੀ ਗ੍ਰਿਫਤਾਰੀ ਰਿਪੋਰਟ ਅਨੁਸਾਰ ਇਕ 10 ਸਾਲ ਦੀ ਬੱਚੀ, ਜਿਸ ਨੂੰ ਇਹ ਔਰਤ ਆਪਣੇ ਨਾਲ ਲੈ ਕੇ […]

ਟੈਕਸਾਸ ਰਸਤੇ ਅਮਰੀਕਾ ‘ਚ ਗੈਰ ਕਾਨੂੰਨੀ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਰੋਕਣ ਸਬੰਧੀ ਨੀਤੀਆਂ ਦੀ ਵੱਡੀ ਪੱਧਰ ‘ਤੇ ਆਲੋਚਨਾ

* ਇਕ ਜਵਾਨ ਵੱਲੋਂ ਆਪਣੇ ਸੀਨੀਅਰ ਨੂੰ ਭੇਜੀ ਈ ਮੇਲ ਉਪੰਰਤ ਮਾਮਲੇ ਨੇ ਤੂਲ ਫੜਿਆ ਸੈਕਰਾਮੈਂਟੋ, 22 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਟੈਕਸਸ ਰਾਜ ਦੀ ਸਰਹੱਦ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਰੋਕਣ ਸਬੰਧੀ ਅਪਣਾਈਆਂ ਜਾ ਰਹੀਆਂ ਨੀਤੀਆਂ ਦੀ ਵੱਡੀ ਪੱਧਰ ਉਪਰ ਆਲੋਚਨਾ ਹੋ ਰਹੀ ਹੈ। ਰਾਜ ਦੇ ਇਕ […]

ਹੁਣ ਵਿਦੇਸ਼ਾਂ ਵਿਚ ਬਣਾਈ ਜਾਇਦਾਦ ‘ਤੇ ਟਿਕੀਆਂ ਇਨਕਮ ਟੈਕਸ ਵਿਭਾਗ ਦੀਆਂ ਨਜ਼ਰਾਂ!

-ਵਿਦੇਸ਼ ‘ਚ ਬਣਾਈ ਜਾਇਦਾਦ ਦਾ ਦੇਣਾ ਪਵੇਗਾ ਹਿਸਾਬ ਨਵੀਂ ਦਿੱਲੀ, 22 ਜੁਲਾਈ (ਪੰਜਾਬ ਮੇਲ)- ਇਨਕਮ ਟੈਕਸ ਵਿਭਾਗ ਦੀਆਂ ਨਜ਼ਰਾਂ ਹੁਣ ਵਿਦੇਸ਼ਾਂ ਵਿਚ ਬਣਾਈ ਜਾਇਦਾਦ ‘ਤੇ ਵੀ ਟਿੱਕ ਗਈਆਂ ਹਨ। ਇਸ ਸਬੰਧੀ ਇਨਕਮ ਟੈਕਸ ਵਿਭਾਗ ਨੇ ਇੱਕ ਨਵਾਂ ਫਰਮਾਨ ਜਾਰੀ ਕਰ ਦਿੱਤਾ ਹੈ। ਨਵੇਂ ਨੋਟੀਫਿਕੇਸ਼ਨ ਮੁਤਾਬਕ ਤੁਹਾਨੂੰ ਵਿਦੇਸ਼ ਵਿਚ ਬਣਾਈ ਜਾਇਦਾਦ ਦਾ ਵੇਰਵਾ ਵੀ ਇਨਕਮ ਟੈਕਸ […]

19 ਜ਼ਿਲ੍ਹਿਆਂ ਦੇ 1457 ਪਿੰਡ ਹਾਲੇ ਵੀ ਹੜ੍ਹ ਨਾਲ ਪ੍ਰਭਾਵਿਤ

– 27221 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ – 170 ਰਾਹਤ ਕੈਂਪਾਂ ‘ਚ ਰਹਿ ਰਹੇ ਹਨ 4909 ਲੋਕ – ਹੁਣ ਤੱਕ 40 ਲੋਕਾਂ ਦੀ ਮੌਤ, 15 ਜ਼ਖਮੀ ਚੰਡੀਗੜ੍ਹ, 22 ਜੁਲਾਈ (ਪੰਜਾਬ ਮੇਲ)- ਹੜ੍ਹਾਂ ਕਾਰਨ ਸੰਕਟ ਵਿਚ ਘਿਰੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਾਇਤਾ ਪ੍ਰਦਾਨ ਕਰਨ ਦੀ ਵਚਨਬੱਧਤਾ ਦੇ ਹਿੱਸੇ ਵਜੋਂ, ਰਾਜ […]

ਪੁਲਿਸ ਵੱਲੋਂ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ ਦਾ ਪਰਦਾਫਾਸ਼; 29 ਗ੍ਰਿਫਤਾਰ

ਲੁਧਿਆਣਾ, 22 ਜੁਲਾਈ (ਪੰਜਾਬ ਮੇਲ)- ਲੁਧਿਆਣਾ ਪੁਲਿਸ ਨੇ ਇੱਕ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ, ਜਿਸ ਤੋਂ ਬਾਅਦ ਪੁਲਿਸ ਨੇ 29 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਦੇ ਮੈਂਬਰ ਜ਼ਿਆਦਾਤਰ ਵਿਦੇਸ਼ੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਇਸ ਕਾਲ ਸੈਂਟਰ ਬਾਰੇ ਗੁਪਤ ਸੂਚਨਾ ਮਿਲੀ ਸੀ। ਇਸ ਤੋਂ ਬਾਅਦ […]

ਔਰਤਾਂ ਵੱਲੋਂ ਧਾਰਾ 376 ਦੀ ਹਥਿਆਰ ਵਜੋਂ ਕੀਤੀ ਜਾ ਰਹੀ ਹੈ ਦੁਰਵਰਤੋਂ: ਹਾਈ ਕੋਰਟ

ਨੈਨੀਤਾਲ (ਉੱਤਰਾਖੰਡ), 22 ਜੁਲਾਈ (ਪੰਜਾਬ ਮੇਲ)- ਉੱਤਰਾਖੰਡ ਹਾਈ ਕੋਰਟ ਨੇ ਕਿਹਾ ਹੈ ਕਿ ਬਲਾਤਕਾਰ ਦੀ ਸਜ਼ਾ ਦੇਣ ਵਾਲੇ ਕਾਨੂੰਨ ਦੀ ਔਰਤਾਂ ਵੱਲੋਂ ਅੱਜਕੱਲ੍ਹ ਮਰਦ ਸਾਥੀ ਨਾਲ ਮਤਭੇਦ ਹੋਣ ‘ਤੇ ਹਥਿਆਰ ਵਜੋਂ ਦੁਰਵਰਤੋਂ ਕੀਤੀ ਜਾ ਰਹੀ ਹੈ। ਜਸਟਿਸ ਸ਼ਰਦ ਕੁਮਾਰ ਸ਼ਰਮਾ ਨੇ ਇਹ ਟਿੱਪਣੀ 5 ਜੁਲਾਈ ਨੂੰ ਉਸ ਵਿਅਕਤੀ ਵਿਰੁੱਧ ਅਪਰਾਧਿਕ ਕਾਰਵਾਈ ਨੂੰ ਰੱਦ ਕਰਦੇ ਹੋਏ […]