ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਧਵਾਵਾਂ ਨੂੰ ਦਿੱਤੀ ਸਹਾਇਤਾ ਰਾਸ਼ੀ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ੍ਰੀ ਮੁਕਤਸਰ ਸਾਹਿਬ ਵਿਖੇ 32 ਬਜ਼ੁਰਗ ਵਿਧਵਾਵਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ […]

ਭਾਰਤ ਤੋਂ ਬਾਅਦ ਹੁਣ ਅਮਰੀਕਾ ਵੀ ‘TikTok’ ‘ਤੇ ਲਗਾਏਗਾ Ban!

ਵਾਸ਼ਿੰਗਟਨ ਡੀ.ਸੀ., 13 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਭਾਰਤ ਤੋਂ ਬਾਅਦ ਹੁਣ ਅਮਰੀਕਾ ਵਿਚ ਵੀ ਚੀਨੀ ਐਪ ਟਿਕਟਾਕ ਦੇ ਬੁਰੇ ਦਿਨ ਸ਼ੁਰੂ ਹੋਣ ਵਾਲੇ ਹਨ। ਕਿਉਂਕਿ ਇਸ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਇਸ ਸਬੰਧੀ ਇਕ ਬਿੱਲ ਕੁਝ ਦਿਨ ਪਹਿਲਾਂ ਪੇਸ਼ ਕੀਤਾ ਗਿਆ ਸੀ, ਜਿਸ ‘ਤੇ ਹੁਣ ਵੋਟਿੰਗ ਹੋਵੇਗੀ। ਇਸ ਸਬੰਧੀ ਖੁਫੀਆ ਰਿਪੋਰਟ ‘ਚ ਇਕ ਹੈਰਾਨ […]

ਅਮਰੀਕਾ ਵਿਚ ਇਕ ਛੋਟੇ ਜਹਾਜ਼ ਨੂੰ ਜਮੀਨ ਉੱਪਰ ਡਿੱਗਣ ਉਪਰੰਤ ਲੱਗੀ ਅੱਗ, 5 ਮੌਤਾਂ

ਸੈਕਰਾਮੈਂਟੋ, 13 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ‘ਚ ਵਰਜੀਨੀਆ ਦੀ ਪੱਛਮੀ ਸਰਹੱਦ ਨੇੜੇ ਜੰਗਲੀ ਖੇਤਰ ਵਿਚ ਇਕ ਛੋਟੇ ਜਹਾਜ਼ ਨੂੰ ਜ਼ਮੀਨ ‘ਤੇ ਡਿੱਗ ਜਾਣ ਉਪਰੰਤ ਅੱਗ ਲੱਗ ਜਾਣ ਦੀ ਖਬਰ ਹੈ, ਜਿਸ ਵਿਚ ਸਵਾਰ ਇਕ ਨਾਬਾਲਗ ਸਮੇਤ ਸਾਰੇ 5 ਵਿਅਕਤੀਆਂ ਦੀ ਮੌਤ ਹੋ ਗਈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫ.ਐੱਫ.ਏ.) ਅਨੁਸਾਰ ਦੋ ਇੰਜਣਾਂ ਵਾਲਾ ਆਈ.ਏ.ਆਈ. ਐਸਟਰਾ […]

ਇੰਡੀਅਨ ਫਾਈਨ ਆਰਟਸ ਅਕੈਡਮੀ ਸਲਾਨਾ ਸੰਗੀਤ ਤੇ Dance ਮੇਲਾ 19 ਤੋਂ 24 ਮਾਰਚ ਤੱਕ

ਸੈਕਰਾਮੈਂਟੋ, 13 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇੰਡੀਅਨ ਫਾਈਨ ਆਰਟਸ ਅਕੈਡਮੀ ਸੈਨ ਡਿਆਗੋ (ਆਈ.ਐੱਫ.ਏ.ਏ.ਐੱਸ.ਡੀ.) ਆਪਣਾ 17ਵਾਂ ਸੰਗੀਤ ਤੇ ਡਾਂਸ ਮੇਲਾ 19 ਤੋਂ 24 ਮਾਰਚ ਤੱਕ ਮਨਾਵੇਗੀ। ਜੈਵਿਸ਼ ਕਮਿਊਨਿਟੀ ਸੈਂਟਰ ਵਿਖੇ ਅਯੋਜਿਤ ਕੀਤੇ ਜਾਣ ਵਾਲੇ ਇਸ ਵਿਸ਼ਾਲ ਸਮਾਗਮ ‘ਚ ਸੰਗੀਤ ਤੇ ਡਾਂਸ ਖੇਤਰ ਨਾਲ ਜੁੜੀਆਂ ਉਘੀਆਂ ਸ਼ਖਸੀਅਤਾਂ ਹਿੱਸਾ ਲੈਣਗੀਆਂ। ਸਮਾਗਮ ਦੀ ਕਲਾਸੀਕਲ ਡਾਂਸ ਵਣਗੀ ‘ਚ ਭਾਰਤ […]

Gas Station ‘ਤੇ ਪੈਸਿਆਂ ਲਈ ਰਚੀ ਲੁੱਟ ਦਾ ਪਰਦਾਫਾਸ

ਨਿਊਯਾਰਕ, 13 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਡੁਲਥ ਪੁਲਿਸ ਵਿਭਾਗ ਨੇ ਪਿਛਲੇ 21 ਜਨਵਰੀ ਨੂੰ ਅਮਰੀਕਾ ਦੇ ਅਟਲਾਂਟਾ ਵਿਚ ਬੁਫੋਰਡ ਹਾਈਵੇਅ ‘ਤੇ ਸਥਿਤ ਇੱਕ ਗੈਸ ਸਟੇਸ਼ਨ ‘ਤੇ ਹਥਿਆਰਬੰਦ ਡਕੈਤੀ ਦਾ ਪਰਦਾਫਾਸ਼ ਕੀਤਾ। ਇਸ ਗੈਸ ਸਟੇਸ਼ਨ ਦੇ ਮੈਨੇਜਰ ਅਤੇ ਕੈਸ਼ੀਅਰ ਭਾਰਤੀ ਗੁਜਰਾਤ ਨਾਲ ਸੰਬੰਧਤ ਰਾਜ ਪਟੇਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਕਾਲੇ ਕੱਪੜਿਆਂ ਵਿਚ ਆਇਆ […]

Canada ‘ਚ ਪੰਜਾਬੀ ਨੌਜਵਾਨ ‘ਤੇ 19 ਦੋਸ਼ ਆਇਦ

-ਪਛਾਣ ਚੋਰੀ ਅਤੇ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਵੀ ਸ਼ਾਮਲ ਮਿਸੀਸਾਗਾ, 13 ਮਾਰਚ (ਪੰਜਾਬ ਮੇਲ)- ਮਿਸੀਸਾਗਾ ਦੇ ਲਵਪ੍ਰੀਤ ਸਿੰਘ ਵਿਰੁੱਧ ਪਛਾਣ ਚੋਰੀ, ਜ਼ਮਾਨਤ ਸ਼ਰਤਾਂ ਦੀ ਉਲੰਘਣਾ ਅਤੇ ਨਸ਼ਾ ਕਰ ਕੇ ਟਰੱਕ ਚਲਾਉਣ ਵਰਗੇ 19 ਦੋਸ਼ ਆਇਦ ਕੀਤੇ ਗਏ ਹਨ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੇ ਵਿਲੀਅਮਜ਼ ਪਾਰਕਵੇਅ ਅਤੇ ਡਿਕਸੀ ਰੋਡ ਇਲਾਕੇ ‘ਚ […]

ਹਰਿਆਣਾ ‘ਚ ਨਾਇਬ ਸਿੰਘ ਸੈਣੀ ਬਣੇ ਨਵੇਂ ਮੁੱਖ ਮੰਤਰੀ

* ਭਾਜਪਾ ਅਤੇ ਜਜਪਾ ਗਠਜੋੜ ਟੁੱਟਿਆ * ਮੁੱਖ ਮੰਤਰੀ ਖੱਟਰ ਤੇ ਕੈਬਨਿਟ ਮੰਤਰੀਆਂ ਵੱਲੋਂ ਅਸਤੀਫ਼ਾ * ਖੱਟਰ ਸਰਕਾਰ ਵਿਚ ਮੰਤਰੀ ਰਹੇ ਕੰਵਰਪਾਲ, ਮੂਲਚੰਦ ਸ਼ਰਮਾ, ਰਣਜੀਤ ਚੌਟਾਲਾ, ਜੈ ਪ੍ਰਕਾਸ਼ ਦਲਾਲ ਅਤੇ ਡਾ. ਬਨਵਾਰੀ ਲਾਲ ਨੇ ਮੁੜ ਸਹੁੰ ਚੁੱਕੀ ਚੰਡੀਗੜ੍ਹ, 13 ਮਾਰਚ (ਪੰਜਾਬ ਮੇਲ)- ਹਰਿਆਣਾ ਵਿਚ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) […]

ਨਿੱਝਰ ਕਤਲਕਾਂਡ : ਭਾਰਤ ਖ਼ਿਲਾਫ਼ Canada ਦੇ ਦਾਅਵਿਆਂ ‘ਤੇ ਫਾਈਵ-ਆਈਜ਼ ਪਾਰਟਨਰ ਵੱਲੋਂ ਸ਼ੱਕ ਜ਼ਾਹਿਰ

-ਕੈਨੇਡਾ ਤੋਂ ਸਬੂਤਾਂ ਦੀ ਮੰਗ -ਟਰੂਡੋ ਨੇ ਭਾਰਤ ਨੂੰ ਠਹਿਰਾਇਆ ਸੀ ਦੋਸ਼ੀ ਆਕਲੈਂਡ, 13 ਮਾਰਚ (ਪੰਜਾਬ ਮੇਲ)- ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ ਨੇ ਕੈਨੇਡਾ ਦੇ ਇਸ ਦਾਅਵੇ ‘ਤੇ ਸ਼ੱਕ ਪ੍ਰਗਟਾਇਆ ਹੈ ਕਿ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਭਾਰਤ ਦਾ ਹੱਥ ਹੈ। ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਫਾਈਵ-ਆਈਜ਼ ਨਾਮਕ ਖੁਫੀਆ ਗਠਜੋੜ […]

ਨਿਊਯਾਰਕ ‘ਚ ਭਾਰਤੀ ਕੌਂਸਲੇਟ ਜਨਰਲ ਵੱਲੋਂ ‘ਚਲੋ ਇੰਡੀਆ-ਗਲੋਬਲ ਡਾਇਸਪੋਰਾ ਮੁਹਿੰਮ’ ਦੀ ਸ਼ੁਰੂਆਤ ‘ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ

ਨਿਊਯਾਰਕ, 12 ਮਾਰਚ (ਰਾਜ ਗੋਗਨਾ/ਪੰਜਾਬ ਮੇਲ)-ਬੀਤੇ ਦਿਨੀਂ ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ‘ਚਲੋ ਇੰਡੀਆ-ਗਲੋਬਲ ਡਾਇਸਪੋਰਾ ਮੁਹਿੰਮ’ ਦੀ ਸ਼ੁਰੂਆਤ ‘ਤੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ। ‘ਚਲੋ ਇੰਡੀਆ’ ਇੱਕ ਵਿਲੱਖਣ ਪਹਿਲਕਦਮੀ ਹੈ, ਜੋ ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰਿੰਦਰ ਮੋਦੀ ਦੁਆਰਾ 7 ਮਾਰਚ, 2024 ਨੂੰ ਸ਼੍ਰੀਨਗਰ, ਜੰਮੂ ਅਤੇ ਕਸ਼ਮੀਰ ਵਿਚ ਇੱਕ ਜਨਤਕ ਸਮਾਗਮ ਵਿਚ […]

ਐੱਸ.ਕੇ.ਐੱਮ. ਨੂੰ ਰਾਮਲੀਲਾ ਮੈਦਾਨ ਦਿੱਲੀ ‘ਚ ਦੇਸ਼ ਪੱਧਰੀ ਮਹਾਂਪੰਚਾਇਤ/ਕਿਸਾਨ ਰੈਲੀ ਕਰਨ ਦੀ ਮਿਲੀ ਇਜਾਜ਼ਤ

-ਦਿੱਲੀ ਪੁਲਿਸ ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਕਿਸਾਨ ਮਜ਼ਦੂਰ ਮਹਾਂਪੰਚਾਇਤ ਕਰਨ ਲਈ ਐੱਨ.ਓ.ਸੀ. ਜਾਰੀ -ਕਿਸਾਨ-ਮਜ਼ਦੂਰ ਮਹਾਂਪੰਚਾਇਤ ਸ਼ਾਂਤਮਈ ਢੰਗ ਨਾਲ ਕੀਤੀ ਜਾਵੇਗੀ : ਐੱਸ.ਕੇ.ਐੱਮ. – ਕਾਰਪੋਰੇਟ ਫਿਰਕੂ ਤਾਨਾਸ਼ਾਹੀ ਨੀਤੀਆਂ ਦੇ ਖਿਲਾਫ ਸੰਕਲਪ ਲਿਆ ਜਾਵੇਗਾ: ਸੰਯੁਕਤ ਕਿਸਾਨ ਮੋਰਚਾ – ਐੱਸ.ਕੇ.ਐੱਮ. ਵੱਲੋਂ ਬੀ.ਕੇ.ਯੂ. (ਚੰਡੂਨੀ) ਦਾ ਮਹਾਂਪੰਚਾਇਤ ਵਿਚ ਸ਼ਾਮਲ ਹੋਣ ਦਾ ਸਵਾਗਤ – ਮੋਦੀ ਸਰਕਾਰ ਯੂਰਪੀਅਨ ਫਰੀ ਟਰੇਡ […]