ਵਿਸ਼ਵ ਦੇ ਦਰਜਨ ਤੋਂ ਵੱਧ ਦੇਸ਼ਾਂ ਦੇ 3,000 ਲੋਕਾਂ ਦਾ ਕਾਫਲਾ ਮੈਕਸੀਕੋ ਤੋਂ ਅਮਰੀਕਾ ਰਵਾਨਾ; ਬੱਚੇ ਵੀ ਸ਼ਾਮਲ

ਮੈਕਸੀਕੋ ਸਿਟੀ, 26 ਜੁਲਾਈ (ਪੰਜਾਬ ਮੇਲ)- ਦੁਨੀਆਂ ਦੇ ਇੱਕ ਦਰਜਨ ਤੋਂ ਵੱਧ ਦੇਸ਼ਾਂ ਦੇ 3,000 ਸ਼ਰਨਾਰਥੀਆਂ ਦੀ ਭੀੜ ਦੱਖਣੀ ਮੈਕਸੀਕੋ ਦੀ ਸਰਹੱਦ ਤੋਂ ਅਮਰੀਕਾ ਵੱਲ ਵਧ ਰਹੀ ਹੈ। ਇਸ ਵਿਚ ਕਈ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਕਾਫਲੇ ਵਿਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਉਹ ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਅਮਰੀਕੀ ਸਰਹੱਦ ‘ਤੇ ਪਹੁੰਚ […]

ਪੈਰਿਸ ਓਲੰਪਿਕ ਸਮਾਗਮ ਤੋਂ ਪਹਿਲਾਂ ਲੰਡਨ-ਪੈਰਿਸ ਹਾਈ-ਸਪੀਡ ਰੇਲ ਨੈੱਟਵਰਕ ਲਾਈਨਾਂ ਪੁੱਟੀਆਂ

-ਢਾਈ ਲੱਖ ਯਾਤਰੀ ਪ੍ਰਭਾਵਿਤ; ਕਈ ਥਾਈਂ ਅਗਜ਼ਨੀ ਤੇ ਭੰਨਤੋੜ ਦੀਆਂ ਘਟਨਾਵਾਂ ਪੈਰਿਸ, 26 ਜੁਲਾਈ (ਪੰਜਾਬ ਮੇਲ)- ਪੈਰਿਸ ਓਲੰਪਿਕ ਉਦਘਾਟਨੀ ਸਮਾਗਮ ਤੋਂ ਕੁਝ ਘੰਟੇ ਪਹਿਲਾਂ ਲੰਡਨ ਤੋ ਪੈਰਿਸ ਤੇ ਹੋਰ ਥਾਵਾਂ ‘ਤੇ ਜਾਣ ਵਾਲੀ ਹਾਈ-ਸਪੀਡ ਰੇਲ ਦੀਆਂ ਪਟੜੀਆਂ ਨੂੰ ਤਿੰਨ ਥਾਈਂ ਪੁੱਟ ਦਿੱਤਾ ਗਿਆ ਹੈ। ਇਸ ਕਾਰਨ ਇਸ ਬਹੁਤ ਹੀ ਰੁਝੇਵਿਆਂ ਭਰੇ ਰੂਟ ‘ਤੇ ਆਵਾਜਾਈ ਬੁਰੀ […]

ਕੈਂਸਰ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣ ਵਾਲੇ ਪ੍ਰੋ. ਅਵਤਾਰ ਸਿੰਘ ਵਿਰਦੀ ਦਾ ਸਦੀਵੀ ਵਿਛੋੜਾ ਗਏ

ਸਰੀ, 26 ਜੁਲਾਈ (ਹਰਦਮ ਮਾਨ/ਪੰਜਾਬ ਮੇਲ)- ਕੈਂਸਰ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣ ਵਾਲੇ ਅਤੇ ਜੀਟੀਪੀ ਮਾਰਵਲਸ ਕਾਲਜ ਸਰੀ ਦੇ ਡਾਇਰੈਕਟਰ ਪ੍ਰੋਫੈਸਰ ਅਵਤਾਰ ਸਿੰਘ-ਵਿਰਦੀ ਦਾ ਅੱਜ ਸਰੀ ਮੈਮੋਰੀਅਲ ਹਸਪਤਾਲ ਵਿਖੇ ਦੇਹਾਂਤ ਹੋ ਗਿਆ। ਉਹ 58 ਸਾਲਾਂ ਦੇ ਸਨ। ਪ੍ਰੋ. ਵਿਰਦੀ ਪਿਛਲੇ ਲੰਮੇਂ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਲੜ ਰਹੇ ਸਨ। ਬਹੁਤ ਹੀ ਨਿਮਰ ਅਤੇ ਮਿਲਣਸਾਰ […]

ਅੰਮ੍ਰਿਤਸਰ ਵਿਕਾਸ ਮੰਚ ਨੇ ਗੁਰਜੀਤ ਸਿੰਘ ਔਜਲਾ ਨੂੰ ਲੋਕ ਸਭਾ ਵਿੱਚ ਅੰਮ੍ਰਿਤਸਰ ਨੂੰ ਵਿਸ਼ੇਸ਼ ਪੈਕੇਜ ਦੇਣ ਦਾ ਮੁਦਾ ਜੋਰ ਸ਼ੋਰ ਨਾਲ ਉਠਾਉਣ ਦੀ ਮੰਗ ਕੀਤੀ

ਅੰਮ੍ਰਿਤਸਰ, 26 ਜੁਲਾਈ (ਪੰਜਾਬ ਮੇਲ)- ਅੰਮ੍ਰਿਤਸਰ ਵਿਕਾਸ ਮੰਚ ਨੇ ਲੋਕ ਸਭਾ ਮੈਂਬਰ ਸ੍ਰ. ਗੁਰਜੀਤ ਸਿੰਘ ਔਜਲਾ ਨੂੰ ਲੋਕ ਸਭਾ ਵਿੱਚ ਅੰਮ੍ਰਿਤਸਰ ਨੂੰ ਵਿਸ਼ੇਸ਼ ਪੈਕੇਜ ਦੇਣ ਦਾ ਮੁੱਦਾ ਜੋਰ ਸ਼ੋਰ ਨਾਲ ਉਠਾਉਣ ਦੀ ਮੰਗ ਕੀਤੀ ਹੈ। ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ, ਸ.ਮਨਮੋਹਨ ਸਿੰਘ ਬਰਾੜ, ਪ੍ਰਧਾਨ ਇੰਜ. ਹਰਜਾਪ ਸਿੰਘ ਔਜਲਾ ਅਤੇ […]

ਕੈਨੇਡਾ ਦਾ ਸੈਰ-ਸਪਾਟਾ ਸ਼ਹਿਰ ਜੈਸਪਰ ਜੰਗਲ ਦੀ ਭਿਆਨਕ ਅੱਗ ਨਾਲ ਤਬਾਹ

ਅਲਬਰਟਾ, 26 ਜੁਲਾਈ (ਪੰਜਾਬ ਮੇਲ)- ਪੱਛਮੀ ਕੈਨੇਡਾ ਦਾ ਸੈਰ-ਸਪਾਟਾ ਸ਼ਹਿਰ ਜੈਸਪਰ ਜੰਗਲ ਦੀ ਭਿਆਨਕ ਅੱਗ ਨਾਲ ਤਬਾਹ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 50 ਫ਼ੀਸਦੀ ਤੋਂ ਵੱਧ ਇਮਾਰਤਾਂ ਤਬਾਹ ਹੋ ਗਈਆਂ ਹਨ। ਹਾਲਾਂਕਿ ਫਾਇਰ ਵਿਭਾਗ ਦੇ ਕਰਮਚਾਰੀ ਵੱਧ ਤੋਂ ਵੱਧ ਇਮਾਰਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਲਬਰਟਾ ਦੇ […]

ਅਮਰੀਕੀ ਰਾਸ਼ਟਰਪਤੀ ਚੋਣ : ਬਰਾਕ ਓਬਾਮਾ ਵੱਲੋਂ ਕਮਲਾ ਹੈਰਿਸ ਦਾ ਸਮਰਥਨ

-ਕਿਹਾ, ”ਸਾਨੂੰ ਤੁਹਾਡੇ ‘ਤੇ ਮਾਣ” ਵਾਸ਼ਿੰਗਟਨ, 26 ਜੁਲਾਈ (ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਵਜੋਂ ਕਮਲਾ ਹੈਰਿਸ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਅਮਰੀਕਾ ਦੀ ਇਕ ਮਹਾਨ ਰਾਸ਼ਟਰਪਤੀ ਸਾਬਤ ਹੋਵੇਗੀ। ਬਰਾਕ ਓਬਾਮਾ ਨੇ ਹੈਰਿਸ ਨੂੰ ਕਿਹਾ ਨੂੰ ਕਿਹਾ ਨਵੰਬਰ ‘ਚ […]

ਸ਼੍ਰੀਲੰਕਾ ਨਾਲ ਸੀਰੀਜ਼ ਤੋਂ ਪਹਿਲਾਂ ਹੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਭਿਆਸ ਸੈਸ਼ਨ ਦੌਰਾਨ ਜ਼ਖ਼ਮੀ

ਨਵੀਂ ਦਿੱਲੀ, 26 ਜੁਲਾਈ (ਪੰਜਾਬ ਮੇਲ)- ਭਾਰਤੀ ਕ੍ਰਿਕਟ ਟੀਮ ਇਸ ਸਮੇਂ ਸ਼੍ਰੀਲੰਕਾ ਦੌਰੇ ‘ਤੇ ਹੈ, ਜਿੱਥੇ ਉਸ ਨੂੰ ਮੇਜ਼ਬਾਨ ਟੀਮ ਖਿਲਾਫ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚ ਖੇਡਣੇ ਹਨ। ਸੂਰਿਆਕੁਮਾਰ ਯਾਦਵ ਸ਼੍ਰੀਲੰਕਾ ਦੌਰੇ ‘ਤੇ ਟੀ-20 ਸੀਰੀਜ਼ ‘ਚ ਟੀਮ ਇੰਡੀਆ ਦੀ ਕਪਤਾਨੀ ਕਰਨਗੇ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਵਨਡੇ ਟੀਮ ਦੀ ਕਮਾਨ ਸੰਭਾਲਣਗੇ। ਟੀਮ ਇੰਡੀਆ […]

ਸ੍ਰੀਲੰਕਾ ‘ਚ ਰਾਸ਼ਟਰਪਤੀ ਚੋਣਾਂ 21 ਸਤੰਬਰ ਨੂੰ

ਕੋਲੰਬੋ, 26 ਜੁਲਾਈ (ਪੰਜਾਬ ਮੇਲ)- ਸ੍ਰੀਲੰਕਾ ‘ਚ ਰਾਸ਼ਟਰਪਤੀ ਚੋਣਾਂ 21 ਸਤੰਬਰ ਨੂੰ ਹੋਣਗੀਆਂ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਇਸ ਨਾਲ ਦੇਸ਼ ਵਿਚ ਮਹੀਨਿਆਂ ਤੋਂ ਚੱਲ ਰਹੀਆਂ ਅਟਕਲਾਂ ਦਾ ਅੰਤ ਹੋ ਗਿਆ ਕਿ ਸਾਬਕਾ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੇ ਕਾਰਜਕਾਲ ਨੂੰ ਵਧਾਉਣ ਲਈ ਚੋਣਾਂ ਦੀ ਤਰੀਕ ਮੁਲਤਵੀ ਹੋ ਜਾਵੇਗੀ। ਸਰਕਾਰੀ ਗਜ਼ਟ ਨੰਬਰ 2394/51 ਸ਼ੁੱਕਰਵਾਰ […]

ਬਸਪਾ ਦੀ ਨਵੀਂ ਕਾਰਜਕਾਰਨੀ ਦਾ ਐਲਾਨ; ਜਸਵੀਰ ਗੜ੍ਹੀ ਬਣੇ ਰਹਿਣਗੇ ਪੰਜਾਬ ਸੂਬਾ ਪ੍ਰਧਾਨ

ਬਲਾਚੌਰ, 26 ਜੁਲਾਈ (ਪੰਜਾਬ ਮੇਲ)- ਬਹੁਜਨ ਸਮਾਜ ਪਾਰਟੀ, ਪੰਜਾਬ, ਚੰਡੀਗੜ੍ਹ, ਹਰਿਆਣਾ ਦੇ ਮੁੱਖ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਨੇ ਇੱਕ ਪ੍ਰੈੱਸ ਨੋਟ ਰਾਹੀਂ ਦੱਸਿਆ ਹੈ ਕਿ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਦੇ ਆਦੇਸ਼ਾਂ ਅਨੁਸਾਰ ਪੰਜਾਬ ਦੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ […]

ਮੈਕਸੀਕਨ ਡਰੱਗ ਮਾਫੀਆ ਅਮਰੀਕਾ ‘ਚ ਗ੍ਰਿਫ਼ਤਾਰ, ਸਰਕਾਰ ਨੇ ਰੱਖਿਆ ਸੀ 125 ਕਰੋੜ ਦਾ ਇਨਾਮ

ਟੈਕਸਾਸ, 26 ਜੁਲਾਈ (ਪੰਜਾਬ ਮੇਲ)- ਮੈਕਸੀਕੋ ਦੇ ਬਦਨਾਮ ਡਰੱਗ ਮਾਲਕ ਅਤੇ ਸਿਨਾਲੋਆ ਕਾਰਟੈਲ ਦੇ ਸਹਿ-ਸੰਸਥਾਪਕ, ਇਸਮਾਈਲ ”ਏਲ ਮੇਓ” ਜ਼ਾਂਬਾਡਾ ਨੂੰ ਅਮਰੀਕਾ ਦੇ ਸੰਘੀ ਏਜੰਟਾਂ ਨੇ ਟੈਕਸਾਸ ਦੇ ਐਲ ਪਾਸੋ ਵਿਚ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਐਲ ਚਾਪੋ ਦੇ ਬੇਟੇ ਜੋਕਿਨ ਗੁਜ਼ਮੈਨ ਲੋਪੇਜ਼ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ੈਂਬਾਡਾ ‘ਤੇ ਫੈਂਟਾਨਿਲ ਦੇ ਨਿਰਮਾਣ ਅਤੇ […]