ਲੰਡਨ-ਸਿੰਗਾਪੁਰ ਉਡਾਣ ‘ਚ ਝਟਕਿਆਂ ਕਾਰਨ ਯਾਤਰੀ ਦੀ ਮੌਤ; ਕਈ ਜ਼ਖ਼ਮੀ

ਬੈਂਕਾਕ, 21 ਮਈ (ਪੰਜਾਬ ਮੇਲ)- ਸਿੰਗਾਪੁਰ ਏਅਰਲਾਈਨਜ਼ ਨੇ ਕਿਹਾ ਕਿ ਲੰਡਨ-ਸਿੰਗਾਪੁਰ ਉਡਾਣ ‘ਚ ਟਰਬਿਊਲੈਂਸ (ਝਟਕੇ) ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਹੀਥਰੋ ਤੋਂ ਸਿੰਗਾਪੁਰ ਦੀ ਫਲਾਈਟ ਐੱਸ. ਕਿਉ321 ਨੂੰ ਬੈਂਕਾਕ ਵੱਲ ਮੋੜਿਆ ਗਿਆ ਅਤੇ ਬਾਅਦ ਦੁਪਹਿਰ 3.45 ਵਜੇ ਸੁਵਰਨਭੂਮੀ ਉਤਾਰਿਆ ਗਿਆ। ਏਅਰਲਾਈਨ ਨੇ ਕਿਹਾ ਕਿ ਜਹਾਜ਼ ਬੋਇੰਗ 777-300ਈਆਰ […]

ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ 2 ਜੂਨ ਤੱਕ ਬੰਦ

ਮਾਨਸਾ, 21 ਮਈ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ 2 ਜੂਨ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਫੈਸਲਾ ਰਾਜ ਵਿਚ ਪਹਿਲੀ ਜੂਨ ਨੂੰ ਪੈ ਰਹੀਆਂ ਵੋਟਾਂ ਕਾਰਨ ਕੀਤਾ ਗਿਆ ਹੈ। ਉਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿਚ ਅਮਨ ਕਾਨੂੰਨ ਸਥਿਤੀ ਕਾਇਮ ਰੱਖਣ ਲਈ ਹੁਕਮ ਜਾਰੀ ਕੀਤਾ ਹੈ। ਇਸ […]

ਕੋਲਕਾਤਾ ਇਲਾਜ ਕਰਵਾਉਣ ਆਇਆ ਬੰਗਲਾਦੇਸ਼ ਦਾ ਸੰਸਦ ਮੈਂਬਰ ਲਾਪਤਾ

ਕੋਲਕਾਤਾ, 21 ਮਈ (ਪੰਜਾਬ ਮੇਲ)- ਬੰਗਲਾਦੇਸ਼ ਦੇ ਇੱਕ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ 12 ਮਈ ਨੂੰ ਇਲਾਜ ਲਈ ਸ਼ਹਿਰ ਪਹੁੰਚਣ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹਨ। ਕੋਲਕਾਤਾ ‘ਚ ਬੰਗਲਾਦੇਸ਼ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੰਗਲਾਦੇਸ਼ ਦੀ ਸੱਤਾਧਾਰੀ ਅਵਾਮੀ ਲੀਗ ਦਾ ਸੰਸਦ ਮੈਂਬਰ ਅਨਾਰ 13 ਮਈ ਤੋਂ ਲਾਪਤਾ ਹੈ।

ਬਰਤਾਨੀਆ ਅਦਾਲਤ ਵੱਲੋਂ ਜੂਲੀਅਨ ਅਸਾਂਜ ਨੂੰ ਅਮਰੀਕਾ ਹਵਾਲਗੀ ਖ਼ਿਲਾਫ਼ ਅਪੀਲ ਕਰਨ ਦੀ ਇਜਾਜ਼ਤ

ਲੰਡਨ, 21 ਮਈ (ਪੰਜਾਬ ਮੇਲ)- ਬਰਤਾਨੀਆ ਦੀ ਇੱਕ ਅਦਾਲਤ ਨੇ ਅੱਜ ਨਿਰਦੇਸ਼ ਦਿੱਤੇ ਹਨ ਕਿ ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਜਾਸੂਸੀ ਦੇ ਦੋਸ਼ ਹੇਠ ਖੁਦ ਨੂੰ ਅਮਰੀਕਾ ਹਵਾਲੇ ਕਰਨ ਦੇ ਹੁਕਮਾਂ ਖ਼ਿਲਾਫ਼ ਅਪੀਲ ਕਰ ਸਕਦੇ ਹਨ। ਹਾਈ ਕੋਰਟ ਦੇ ਦੋ ਜੱਜਾਂ ਨੇ ਕਿਹਾ ਕਿ ਅਸਾਂਜ ਕੋਲ ਬਰਤਾਨੀਆ ਸਰਕਾਰ ਦੇ ਹਵਾਲਗੀ ਦੇ ਹੁਕਮਾਂ ਨੂੰ ਚੁਣੌਤੀ ਦੇਣ […]

ਜਾਅਲੀ ਦਸਤਾਵੇਜ਼ ਤਿਆਰ ਕਰਕੇ ਗੈਂਗਸਟਰਾਂ ਦੇ ਵਿਦੇਸ਼ ਭੱਜਣ ਦੇ ਮਾਮਲੇ ‘ਚ 3 ਏਜੰਟ Arrest

ਮੋਹਾਲੀ, 21 ਮਈ (ਪੰਜਾਬ ਮੇਲ)- ਸਟੇਟ ਸਪੈਸ਼ਲ ਆਪਰੇਟਿੰਗ ਸੈੱਲ (ਐੱਸ.ਐੱਸ.ਓ.ਸੀ.) ਮੋਹਾਲੀ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਸੈੱਲ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਦੇਸ਼ ‘ਚੋਂ ਫ਼ਰਾਰ ਹੋਣ ਵਿਚ ਮਦਦ ਕਰਨ ਵਾਲੇ 3 ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਇਮੀਗ੍ਰੇਸ਼ਨ ਏਜੰਟ ਮੁੱਖ ਤੌਰ ‘ਤੇ ਗੈਂਗਸਟਰਾਂ ਨੂੰ ਭਾਰਤ ਤੋਂ ਵਿਦੇਸ਼ ਭੇਜ ਕੇ ਉੱਥੇ ਸੈਟਲ ਵੀ ਕਰਵਾਉਂਦੇ ਸਨ। […]

1970 ਦਹਾਕੇ ਦੌਰਾਨ 3 ਹਜ਼ਾਰ ਮੌਤਾਂ ਵਾਲੀ ਦਹਾਕਿਆਂ ਪੁਰਾਣੀ ਘਟਨਾ ਲਈ ਪੀ.ਐੱਮ. ਸੁਨਕ ਵੱਲੋਂ ਮੰਗੀ ਮੁਆਫ਼ੀ

ਲੰਡਨ, 21 ਮਈ (ਪੰਜਾਬ ਮੇਲ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸੋਮਵਾਰ ਨੂੰ ਸਰਕਾਰ ਨੂੰ ਸੌਂਪੀ ਜਾਂਚ ਰਿਪੋਰਟ ਵਿਚ ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ‘ਤੇ 1970 ਦੇ ਦਹਾਕੇ ‘ਚ ਮਰੀਜ਼ਾਂ ਨੂੰ ਸੰਕਰਮਿਤ ਖੂਨ ਚੜ੍ਹਾਉਣ ਦੇ ਮੁੱਦੇ ਨੂੰ ਦਬਾਏ ਜਾਣ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਸੋਮਵਾਰ ਨੂੰ ਮੁਆਫ਼ੀ ਮਗੀ। ਜਾਂਚ ਕਮੇਟੀ ਦੇ ਪ੍ਰਧਾਨ ਸਰ ਬ੍ਰਾਇਨ […]

ਗੋਪੀ ਨੇ ਸੈਲਾਨੀ ਵਜੋਂ ਪੁਲਾੜ ‘ਚ ਜਾਣ ਵਾਲਾ ਪਹਿਲਾ ਭਾਰਤੀ ਬਣਨ ‘ਤੇ ਜਤਾਈ ਖੁਸ਼ੀ

– ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ‘ਚ ਜਾਣ ਵਾਲਾ ਦੂਜਾ ਭਾਰਤੀ ਬਣਿਆ ਗੋਪੀ -ਪੁਲਾੜ ‘ਚ ਸਫਲਤਾਪੂਰਵਕ ਪੁੱਜੀ ਬਲੂ ਓਰਿਜਨ ਦੀ ਉਡਾਣ ਹਿਊਸਟਨ, 21 ਮਈ (ਪੰਜਾਬ ਮੇਲ)- ਪਾਇਲਟ ਗੋਪੀ ਥੋਟਾਕੁਰਾ ਨੇ ਕਿਹਾ ਹੈ ਕਿ ਉਸ ਨੂੰ ਐਮਾਜ਼ੋਨ ਦੇ ਬਾਨੀ ਜੈੱਫ ਬੇਜ਼ੋਸ ਦੇ ਬਲੂ ਓਰਿਜਨ ਦੇ ਐੱਨ.ਐੱਸ.-25 ਮਿਸ਼ਨ ‘ਤੇ ਇਕ ਸੈਲਾਨੀ ਵਜੋਂ ਪੁਲਾੜ ‘ਚ ਜਾਣ ਵਾਲਾ ਪਹਿਲਾ […]

2020 ਚੋਣ ਨਤੀਜਿਆਂ ‘ਚ ਵਿਘਣ ਪਾਉਣ ਦਾ ਮਾਮਲਾ; ਸਾਬਕਾ ਰਾਸ਼ਟਰਪਤੀ ਟਰੰਪ ਦੇ ਵਕੀਲ ਨੇ ਆਪਣੇ-ਆਪ ਨੂੰ ਨਿਰਦੋਸ਼ ਦੱਸਿਆ, ਪਟੀਸ਼ਨ ਦਾਇਰ

ਸੈਕਰਾਮੈਂਟੋ, 20 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਬਕਾ ਵਕੀਲ ਜੌਹਨ ਈਸਟਮੈਨ ਨੇ ਇਕ ਪਟੀਸ਼ਨ ਦਾਇਰ ਕਰਕੇ 2020 ਦੀਆਂ ਚੋਣਾਂ ਦੀ ਪ੍ਰਮਾਣਿਕਤਾ ਨੂੰ ਰੋਕਣ ਦੇ ਮਾਮਲੇ ਵਿਚ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ। ਉਨ੍ਹਾਂ ਨੇ ਮੈਰੀਕੋਪਟ ਕਾਊਂਟੀ ਕੋਰਟ ਵਿਚ ਪੇਸ਼ ਹੋ ਕੇ ਅਪੀਲ ਦਾਇਰ ਕੀਤੀ। ਜੌਹਨ ਈਸਟਮੈਨ ਉਨ੍ਹਾਂ 18 ਵਿਅਕਤੀਆਂ ਵਿਚ […]

ਭਾਰਤੀ-ਅਮਰੀਕੀ ਵੀਨਾ ਅਈਅਰ ਡਿਸਟ੍ਰਿਕਟ ਜੱਜ ਨਿਯੁਕਤ

ਸੈਕਰਾਮੈਂਟੋ, 20 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਗਵਰਨਰ ਟਿਮ ਵਾਲਜ਼ ਨੇ ਭਾਰਤੀ ਮੂਲ ਦੀ ਔਰਤ ਵੀਨਾ ਅਈਅਰ ਤੇ ਜੈਨੀਫਰ ਵਰਡੇਜਾ ਨੂੰ ਮਿਨੀਸੋਟਾ ਦੇ ਸੈਕਿੰਡ ਜੂਡੀਸ਼ੀਅਲ ਡਿਸਟ੍ਰਿਕਟ ਵਿਚ ਡਿਸਟ੍ਰਿਕਟ ਕੋਰਟ ਜੱਜ ਨਿਯੁਕਤ ਕੀਤਾ ਹੈ। ਗਵਰਨਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ”ਮੈਨੂੰ ਵੀਨਾ ਅਈਅਰ ਨੂੰ ਰਮਸੇਅ ਕਾਊਂਟੀ ਬੈਂਚ ਦੀ ਜੱਜ ਨਿਯੁਕਤ ਕਰਨ ਵਿਚ ਮਾਣ […]

ਸਿਨਸਿਨਾਟੀ, ਓਹਾਇਓ ਵਿਖੇ ਸਿੱਖ ਯੂਥ ਸਿਮਪੋਜ਼ੀਅਮ 2024 ਦਾ ਆਯੋਜਨ

ਸਿਨਸਿਨਾਟੀ, 20 ਮਈ (ਪੰਜਾਬ ਮੇਲ)- ਸਾਲਾਨਾ ਸਿੱਖ ਯੂਥ ਸਿਮਪੋਜ਼ੀਅਮ 2024 ਦੇ ਸਥਾਨਕ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਅਮਰੀਕਾ ਦੇ ਸੂਬੇ ਓਹਾਇਓ ਦੇ ਸਿਨਸਿਨਾਟੀ, ਡੇਟਨ ਅਤੇ ਨੇੜਲੇ ਸ਼ਹਿਰਾਂ ਤੋਂ ਸਿੱਖ ਬੱਚੇ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ। ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਦੀ ਸਰਪ੍ਰਸਤੀ ਹੇਠ ਆਯੋਜਿਤ ਪ੍ਰੋਗਰਾਮ ਵਿਚ […]