ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ‘ਚ 50 ਪੁਆਇੰਟ ਦੀ ਕਟੌਤੀ – ਵਿਆਜ ਦਰ 3.25 ਫੀਸਦੀ ਹੋਈ

ਸਰੀ, 12 ਦਸੰਬਰ (ਹਰਦਮ ਮਾਨ/ਪੰਜਾਬ ਮੇਲ)- ਜਿਸ ਤਰ੍ਹਾਂ ਅਰਥਸ਼ਾਸਤਰੀਆਂ ਵੱਲੋਂ ਅਨੁਮਾਨ ਲਾਇਆ ਜਾ ਰਿਹਾ ਸੀ ਅੱਜ ਕੈਨੇਡਾ ਦੇ ਕੇਂਦਰੀ ਬੈਂਕ ਨੇ ਵਿਆਜ ਦਰਾਂ ਵਿਚ 50 ਬੇਸਿਸ ਪੁਆਇੰਟ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਬੈਂਕ ਦੇ ਇਸ ਫੈਸਲੇ ਨਾਲ ਹੁਣ ਬੈਂਕ ਰੇਟ 3.25 ਪ੍ਰਤੀਸ਼ਤ ਹੋ ਗਈ ਹੈ। ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਜੂਨ […]

ਪਿਕਸ ਅਸਿਸਟਡ ਲਿਵਿੰਗ ਸੋਸਾਇਟੀ ਦੇ ਬਜ਼ੁਰਗਾਂ ਨੂੰ ਮਿਲੀ ਇਲੈਕਟ੍ਰਿਕ ਬੱਸ ਦੀ ਸਹੂਲਤ

ਸਿਹਤ ਮੰਤਰਾਲੇ ਵੱਲੋਂ ਸੀਨੀਅਰਜ਼ ਦੇ ਸੈਰ ਸਪਾਟੇ ਲਈ ਦਿੱਤਾ ਇਕ ਹਰਿਆਵਲ ਤੋਹਫ਼ਾ ਸਰੀ, 12 ਦਸੰਬਰ (ਹਰਦਮ ਮਾਨ/ਪੰਜਾਬ ਮੇਲ)- ਪ੍ਰੋਗਰੈਸਿਵ ਇੰਟਰਕਲਰਚਲ ਕਮਿਊਨਿਟੀ ਸਰਵਿਸਿਜ਼ ਸੋਸਾਇਟੀ (ਪਿਕਸ) ਸਰੀ ਵੱਲੋਂ ਪਿਕਸ ਅਸਿਸਟਡ ਲਿਵਿੰਗ ਫੈਸਿਲਿਟੀ ਦੇ ਬਜ਼ੁਰਗਾਂ ਲਈ ਨਵੀਂ ਇਲੈਕਟ੍ਰਿਕ ਬੱਸ ਦੀ ਸਹੂਲਤ ਪ੍ਰਦਾਨ ਕੀਤੀ ਹੈ। ਇਸ ਬੱਸ ਲਈ ਸਿਹਤ ਮੰਤਰਾਲੇ ਅਤੇ ਫਰੇਜ਼ਰ ਹੈਲਥ ਵੱਲੋਂ ਫੰਡਿੰਗ ਕੀਤੀ ਗਈ ਹੈ। ਦਸੰਬਰ […]

ਸ਼ਹੀਦੀ ਪੰਦਰਵਾੜੇ ਦੌਰਾਨ ਸਿੱਖ ਕੌਮ ਖ਼ੁਸ਼ੀ ਦੇ ਸਮਾਗਮ ਨਾ ਕਰੇ : ਜਥੇਦਾਰ

* ਗੁਰਦੁਆਰਾ ਜੋਤੀ ਸਰੂਪ ‘ਚ ਗੁੰਬਦ ‘ਤੇ ਸੋਨੇ ਦੀ ਪਰਤ ਚੜ੍ਹਾਉਣ ਦੀ ਸੇਵਾ ਸ਼ੁਰੂ ਕਰਵਾਈ * ਨੌਜਵਾਨਾਂ ਨੂੰ ਸਮਾਗਮਾਂ ‘ਚ ਹੁੱਲੜਬਾਜ਼ੀ ਕਰਨ ਤੋਂ ਵਰਜਿਆ ਫ਼ਤਹਿਗੜ੍ਹ ਸਾਹਿਬ, 12 ਦਸੰਬਰ (ਪੰਜਾਬ ਮੇਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਸ਼ਹੀਦੀ ਪੰਦਰਵਾੜੇ ਦੌਰਾਨ ਘਰਾਂ ‘ਚ ਖ਼ੁਸ਼ੀ ਦੇ ਸਮਾਗਮ […]

ਪ੍ਰੀਮੀਅਰ ਡੱਗ ਫੋਰਡ ਵੱਲੋਂ ਅਮਰੀਕਾ ਨੂੰ ਊਰਜਾ ਸਪਲਾਈ ਬੰਦ ਕਰਨ ਦੀ ਧਮਕੀ

ਟੋਰਾਂਟੋ, 12 ਦਸੰਬਰ (ਪੰਜਾਬ ਮੇਲ)-ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਾਰੇ ਕੈਨੇਡੀਅਨ ਆਯਾਤਾਂ ‘ਤੇ ਲਗਾਏ ਜਾਣ ਵਾਲੇ ਟੈਰਿਫ ਦੇ ਜਵਾਬ ਵਿਚ ਅਮਰੀਕਾ ਨੂੰ ਊਰਜਾ ਸਪਲਾਈ ਬੰਦ ਕਰਨ ਦੀ ਧਮਕੀ ਦਿੱਤੀ ਹੈ। ਫੋਰਡ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਹੋਰ ਪ੍ਰੀਮੀਅਰਜ਼ ਨਾਲ ਆਪਣੀ ਵਰਚੂਅਲ ਮੀਟਿੰਗ ਤੋਂ […]

ਦਿਲਜੀਤ ਦੋਸਾਂਝ ਦੱਖਣੀ ਏਸ਼ਿਆਈ ਮਸ਼ਹੂਰ ਹਸਤੀਆਂ ਦੀ ਸੂਚੀ ‘ਚ ਪਹਿਲੇ ਸਥਾਨ ‘ਤੇ

-40 ਸਾਲਾ ਪੰਜਾਬੀ ਗਾਇਕ ਨੇ ਪਿਛਲੇ ਸਾਲ ਦੇ ਮੋਹਰੀ ਸ਼ਾਹਰੁਖ ਖਾਨ ਨੂੰ ਪਿੱਛੇ ਛੱਡਿਆ ਲੰਡਨ, 12 ਦਸੰਬਰ (ਪੰਜਾਬ ਮੇਲ)-ਪ੍ਰਸਿੱਧ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਲੰਡਨ ਵਿਚ ਆਪਣੇ ਮੈਗਾ ਲਾਈਵ ਟੂਰ ਅਤੇ ਬਾਕਸ-ਆਫਿਸ ਦੀ ਸਫ਼ਲਤਾ ਤੋਂ ਬਾਅਦ ਪ੍ਰੀਵਿਊ ਕੀਤੀ ‘ਵਿਸ਼ਵ ਦੀਆਂ ਚੋਟੀ ਦੀਆਂ 50 ਏਸ਼ਿਆਈ ਮਸ਼ਹੂਰ ਹਸਤੀਆਂ’ ਦੀ ਯੂ.ਕੇ. ਸੂਚੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। 40 […]

ਸੰਜੈ ਮਲਹੋਤਰਾ ਨੇ ਭਾਰਤ ਦੇ 26ਵੇਂ ਆਰ.ਬੀ.ਆਈ. ਗਵਰਨਰ ਦਾ ਅਹੁਦਾ ਸੰਭਾਲਿਆ

-ਨਵੇਂ ਗਵਰਨਰ ਵੱਲੋਂ ‘ਚੌਕਸ ਤੇ ਚੁਸਤ ਦਰੁਸਤ’ ਰਹਿਣ ਦੀ ਲੋੜ ਉੱਤੇ ਜ਼ੋਰ ਮੁੰਬਈ, 12 ਦਸੰਬਰ (ਪੰਜਾਬ ਮੇਲ)- ਸੰਜੈ ਮਲਹੋਤਰਾ ਨੇ ਬੁੱਧਵਾਰ ਨੂੰ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ 26ਵੇਂ ਗਵਰਨਰ ਵਜੋਂ ਚਾਰਜ ਸੰਭਾਲ ਲਿਆ ਹੈ। ਮਲਹੋਤਰਾ ਬੁੱਧਵਾਰ ਸਵੇਰੇ ਕੇਂਦਰੀ ਬੈਂਕ ਦੇ ਹੈੱਡਕੁਆਰਟਰ ਪੁੱਜੇ, ਜਿੱਥੇ ਆਰ. ਬੀ. ਆਈ. ਦੇ ਸੀਨੀਅਰ ਸਟਾਫ਼ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। […]

ਬਾਇਡਨ ਨੇ ਟਰੰਪ ਦੇ ਟੈਰਿਫ ਨਜ਼ਰੀਏ ਨੂੰ ‘ਵੱਡੀ ਗਲਤੀ’ ਦੱਸਿਆ

ਵਾਸ਼ਿੰਗਟਨ, 12 ਦਸੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਨਜ਼ਰੀਏ ਨੂੰ ‘ਵੱਡੀ ਗਲਤੀ’ ਦੱਸਿਆ। ਉਨ੍ਹਾਂ ਨੇ ਵਾਸ਼ਿੰਗਟਨ ਸਥਿਤ ਥਿੰਕ ਟੈਂਕ ਬਰੁਕਿੰਗਜ਼ ਇੰਸਟੀਚਿਊਸ਼ਨ ਵਿਚ ਦਿੱਤੇ ਭਾਸ਼ਣ ਵਿਚ ਇਸ ਬਾਰੇ ਟਿੱਪਣੀ ਕੀਤੀ। ਬਾਇਡਨ ਨੇ ਕਿਹਾ, ”ਅਜਿਹਾ ਲੱਗਦਾ ਹੈ ਕਿ ਉਹ (ਟਰੰਪ) ਇਸ ਦੇਸ਼ ਵਿਚ ਆਯਾਤ ਕੀਤੇ ਜਾਣ ਵਾਲੇ […]

ਟਰੰਪ ਵੱਲੋਂ ਬਾਇਡਨ ‘ਤੇ ਯੂਕਰੇਨ ਰਾਹੀਂ ਟੈਕਸ ਚੋਰੀ ਦਾ ਦੋਸ਼

ਵਾਸ਼ਿੰਗਟਨ, 12 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਜੋਅ ਬਾਇਡਨ ‘ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਯੂਕਰੇਨ ਨੂੰ ਫੰਡ ਦੇਣਾ ਅਮਰੀਕੀ ਟੈਕਸਦਾਤਾਵਾਂ ਦੇ ਪੈਸੇ ਦਾ ਗਬਨ ਕਰਨ ਦੇ ਬਰਾਬਰ ਹੈ। ਟਰੰਪ ਨੇ ਟਰੂਥ ਸੋਸ਼ਲ ‘ਤੇ ਇਕ ਪੋਸਟ ਵਿਚ ਦੱਸਿਆ ਕਿ ‘ਬਾਇਡਨੋਮਿਕਸ ਕਿਵੇਂ ਕੰਮ ਕਰਦਾ ਹੈ।” […]

ਟਰੰਪ ਵੱਲੋਂ ਐਂਡਰਿਊ ਫਰਗੂਸਨ ਐੱਫ.ਟੀ.ਸੀ. ਮੁਖੀ ਤੇ ਕਿੰਬਰਲੀ ਗਿਲਫੋਇਲ ਗ੍ਰੀਸ ‘ਚ ਰਾਜਦੂਤ ਵਜੋਂ ਨਾਮਜ਼ਦ

ਵਾਸ਼ਿੰਗਟਨ, 12 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਂਡਰਿਊ ਫਰਗੂਸਨ ਨੂੰ ‘ਫੈਡਰਲ ਟਰੇਡ ਕਮਿਸ਼ਨ’ (ਐੱਫ.ਟੀ.ਸੀ.) ਦਾ ਅਗਲਾ ਮੁਖੀ ਨਾਮਜ਼ਦ ਕੀਤਾ ਹੈ। ਫਰਗੂਸਨ ਲੀਨਾ ਖਾਨ ਦੀ ਥਾਂ ਲੈਣਗੇ। ਫਰਗੂਸਨ ਪਹਿਲਾਂ ਹੀ ਐੱਫ.ਟੀ.ਸੀ. ਦੇ 5 ਕਮਿਸ਼ਨਰਾਂ ਵਿਚੋਂ ਇਕ ਹਨ, ਜਿਸ ਵਿਚ ਵਰਤਮਾਨ ਵਿਚ ਡੈਮੋਕਰੇਟਿਕ ਪਾਰਟੀ ਦੇ 3 ਮੈਂਬਰ ਅਤੇ ਰਿਪਬਲਿਕਨ ਪਾਰਟੀ […]

ਅਮਰੀਕਾ ਤੋਂ 15,000 ਅਸਾਲਟ ਰਾਈਫਲਾਂ ਖਰੀਦੇਗਾ ਸਵੀਡਨ

ਸਟਾਕਹੋਮ, 12 ਦਸੰਬਰ (ਪੰਜਾਬ ਮੇਲ)- ਸਵੀਡਨ ਅਮਰੀਕਾ ਤੋਂ 15,000 ਕੋਲਟ ਐੱਮ4ਏ1 ਅਸਾਲਟ ਰਾਈਫਲਾਂ ਖਰੀਦੇਗਾ, ਕਿਉਂਕਿ ਦੇਸ਼ ਦੇ ਰੱਖਿਆ ਬਲਾਂ ਦੇ ਮਿਆਰੀ ਹਥਿਆਰ ਪੁਰਾਣੇ ਹੋ ਚੁੱਕੇ ਹਨ ਅਤੇ ਨਵੇਂ ਹਥਿਆਰਾਂ ਦੀ ਸਪਲਾਈ ਲੋੜੀਂਦੀ ਦਰ ‘ਤੇ ਨਹੀਂ ਹੋ ਰਹੀ ਹੈ। ਇਹ ਜਾਣਕਾਰੀ ਸਵੀਡਿਸ਼ ਮੀਡੀਆ ਨੇ ਦਿੱਤੀ। ਐੱਸ.ਵੀ.ਟੀ. ਪ੍ਰਸਾਰਕ ਨੇ ਕਿਹਾ ਕਿ ਅਸਾਲਟ ਰਾਈਫਲਾਂ ਨੂੰ ਅਸਥਾਈ ਹੱਲ ਵਜੋਂ […]