ਪੰਜਾਬ ਪੁਲਿਸ ਨੇ ਬੰਬੀਹਾ ਗੈਂਗ ਦੇ ਚਾਰ ਮੁੱਖ ਸੰਚਾਲਕਾਂ ਨੂੰ ਕੀਤਾ ਗ੍ਰਿਫ਼ਤਾਰ; 2 ਅਤਿ ਆਧੁਨਿਕ ਪਿਸਤੌਲਾਂ ਸਮੇਤ 4 ਹਥਿਆਰ ਬਰਾਮਦ

ਚੰਡੀਗੜ੍ਹ, 21 ਅਕਤੂਬਰ (ਪੰਜਾਬ ਮੇਲ)- ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਐਸ.ਏ.ਐਸ.ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬੰਬੀਹਾ ਗੈਂਗ ਦੇ ਚਾਰ ਮੁੱਖ ਸੰਚਾਲਕਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਫਰਾਰ ਵਿਦੇਸ਼ੀ ਗੈਂਗਸਟਰ ਗੌਰਵ ਕੁਮਾਰ ਉਰਫ਼ ਲੱਕੀ ਪਟਿਆਲ ਦੇ ਇਸ਼ਾਰਿਆਂ ‘ਤੇ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਡੀ.ਜੀ.ਪੀ. ਪੰਜਾਬ ਗੌਰਵ ਯਾਦਵ […]

ਪੰਜਾਬੀ ਫਿਲਮ ‘ਸਰਦਾਰਾ ਐਂਡ ਸੰਨਜ਼’ 27 ਅਕਤੂਬਰ ਨੂੰ ਹੋਵੇਗੀ ਰਿਲੀਜ਼

ਫਿਲਮ ਦੇ ਪ੍ਰਡਿਊਸਰ, ਡਾਇਰੈਕਟਰ ਅਤੇ ਕਲਾਕਾਰ ਸਰੀ ਵਿਚ ਹੋਏ ਪੱਤਰਕਾਰਾਂ ਦੇ ਰੂਬਰੂ ਸਰੀ, 20 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)- 27 ਅਕਤੂਬਰ ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿਚ ਰੀਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ”ਸਰਦਾਰਾ ਐਂਡ ਸੰਨਜ਼” ਇੰਡੋ-ਕੈਨੇਡੀਅਨ ਪਰਿਵਾਰ ਦੀ ਕਹਾਣੀ ਹੈ ਅਤੇ ਇਸ ਫਿਲਮ ਦੀ ਸਾਰੀ ਸ਼ੂਟਿੰਗ ਸਰੀ (ਕੈਨੇਡਾ) ਵਿਚ ਹੋਈ ਹੈ। ਇਹ ਜਾਣਕਾਰੀ ਫਿਲਮ […]

ਗ਼ਜ਼ਲ ਮੰਚ ਸਰੀ ਦੀ ਸ਼ਾਇਰਾਨਾ ਸ਼ਾਮ ਨੂੰ ਸੈਂਕੜੇ ਸਰੋਤਿਆਂ ਨੇ ਰੂਹ ਨਾਲ ਮਾਣਿਆ

ਗ਼ਜ਼ਲ ਪ੍ਰੇਮੀਆਂ ਦੀ ਮੁਹੱਬਤ ਸ਼ਾਇਰਾਂ ਦੀ ਕਾਵਿ ਉਡਾਰੀ ਨੂੰ ਹੋਰ ਬੁਲੰਦੀਆਂ ਪ੍ਰਦਾਨ ਕਰੇਗੀ। – ਜਸਵਿੰਦਰ ਸਰੀ, 20 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)-ਗ਼ਜ਼ਲ ਮੰਚ ਸਰੀ ਵੱਲੋਂ ਸਰੀ ਆਰਟ ਸੈਂਟਰ ਵਿਚ ਖੂਬਸੂਰਤ ਸ਼ਾਇਰਾਨਾ ਸ਼ਾਮ ਮਨਾਈ ਗਈ। ਚਾਰ ਸੌ ਦੇ ਕਰੀਬ ਸਾਹਿਤਕ ਪ੍ਰੇਮੀਆਂ ਅਤੇ ਸੰਜੀਦਾ ਸ਼ਾਇਰੀ ਦੇ ਕਦਰਦਾਨਾਂ ਨੇ ਇਸ ਸ਼ਾਮ ਵਿਚ ਸ਼ਾਮਲ ਹੋ ਕੇ ਪੰਜਾਬੀ ਸ਼ਾਇਰੀ ਨੂੰ ਰੂਹ […]

ਅਮਰੀਕਾ ‘ਚ ਬੱਸ ਵਿਚ ਸਫਰ ਕਰ ਰਹੇ ਸਿੱਖ ਨੌਜਵਾਨ ‘ਤੇ ਨਸਲੀ ਨਫਰਤ ਤਹਿਤ ਹਮਲਾ; ਦੋਸ਼ੀ ਫਰਾਰ

ਸੈਕਰਾਮੈਂਟੋ, 20 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਬੱਸ ਵਿਚ ਸਫਰ ਕਰ ਰਹੇ ਇਕ 19 ਸਾਲਾ ਸਿੱਖ ਨੌਜਵਾਨ ਉਪਰ ਨਸਲੀ ਨਫਰਤ ਤਹਿਤ ਹਮਲਾ ਕਰਨ ਦੀ ਖਬਰ ਹੈ। ਨਿਊਯਾਰਕ ਸਿਟੀ ਪੁਲਿਸ ਵਿਭਾਗ ਅਨੁਸਾਰ ਇਹ ਘਟਨਾ ਨਿਊਯਾਰਕ ਸ਼ਹਿਰ ਵਿਚ ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਅਥਾਰਿਟੀ ਦੀ ਬੱਸ ਵਿਚ ਰਿਚਮੰਡ ਹਿੱਲ ਖੇਤਰ ਵਿਚ 118ਵੀਂ ਸਟਰੀਟ ਤੇ ਲਾਇਬ੍ਰੇਰੀ ਐਵੀਨਿਊ ਨੇੜੇ ਵਾਪਰੀ। […]

ਅਮਰੀਕਾ ਦੇ ਕੋਲੋਰਾਡੋ ਫਿਊਨਰਲ ਹੋਮ ਵਿਚੋਂ ਮਿਲੀਆਂ 150 ਤੋਂ ਵਧ ਮ੍ਰਿਤਕ ਦੇਹਾਂ ਨੂੰ ਉਥੋਂ ਹਟਾਇਆ

ਸੈਕਰਾਮੈਂਟੋ, 20 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਿਛਲੇ ਮਹੀਨੇ ਅਮਰੀਕਾ ਦੇ ਕੋਲੋਰਾਡੋ ਫਿਊਨਰਲ ਹੋਮ ਵਿਚੋਂ ਮਿਲੀਆਂ ਮ੍ਰਿਤਕ ਦੇਹਾਂ ਨੂੰ ਉਥੋਂ ਹਟਾ ਦਿੱਤਾ ਗਿਆ ਹੈ, ਜਿਨਾਂ ਨੂੰ ਅਣਉਚਿੱਤ ਢੰਗ ਨਾਲ ਰੱਖਿਆ ਗਿਆ ਸੀ। ਫਰੀਮਾਂਟ ਕਾਊਂਟੀ ਸ਼ੈਰਿਫ ਐਲਨ ਕੂਪਰ ਤੇ ਫਰੀਮਾਂਟ ਕੋਰੋਨਰ ਰੈਂਡੀ ਕੇਲਰ ਵੱਲੋਂ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਲੋਰਾਡੋ ਸਪਰਿੰਗ ਦੇ […]

ਵਾਸ਼ਿੰਗਟਨ ‘ਚ ਗੋਲੀਬਾਰੀ ਦੀ ਘਟਨਾ ‘ਚ ਹਮਲਾਵਰ ਸਮੇਤ ਚਾਰ ਦੀ ਮੌਤ

ਟਾਪੇਨਿਸ਼ (ਅਮਰੀਕਾ), 20 ਅਕਤੂਬਰ (ਪੰਜਾਬ ਮੇਲ)- ਕੇਂਦਰੀ ਵਾਸ਼ਿੰਗਟਨ ਵਿਚ 19 ਸਾਲਾ ਇੱਕ ਹਮਲਾਵਰ ਨੇ ਚਾਰ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ, ਜਿਸ ਵਿਚ ਤਿੰਨ ਜਣਿਆਂ ਦੀ ਮੌਤ ਹੋ ਗਈ। ਇਸ ਮਗਰੋਂ ਹਮਲਾਵਰ ਨੇ ਖੁਦ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਟਾਪੇਨਿਸ਼ ਪੁਲਿਸ ਮੁਖੀ ਜੌਨ ਕਲੇਰੀ ਨੇ ਦੱਸਿਆ ਕਿ ਹਮਲਾਵਰ ਨੇ ਸਵੇਰੇ ਪੰਜ ਵਜੇ ਇੱਥੇ ਇੱਕ […]

ਕੈਨੇਡਾ ਨੇ ਭਾਰਤ ਤੋਂ ਆਪਣੇ 41 ਸਫੀਰ ਵਾਪਸ ਬੁਲਾਏ

ਭਾਰਤ ਵੱਲੋਂ ਕੂਟਨੀਤਕ ਛੋਟ ਸਮਾਪਤ ਕਰਨ ਦੀ ਦਿੱਤੀ ਗਈ ਸੀ ਚਿਤਾਵਨੀ ਟੋਰਾਂਟੋ, 20 ਅਕਤੂਬਰ (ਪੰਜਾਬ ਮੇਲ)- ਭਾਰਤ ਵੱਲੋਂ ਕੈਨੇਡਿਆਈ ਸਫੀਰਾਂ ਨੂੰ ਮਿਲੀ ਛੋਟ ਹਟਾਉਣ ਦੀ ਚਿਤਾਵਨੀ ਮਗਰੋਂ ਕੈਨੇਡਾ ਨੇ ਆਪਣੇ 41 ਸਫੀਰਾਂ ਨੂੰ ਵੀਰਵਾਰ ਨੂੰ ਨਵੀਂ ਦਿੱਲੀ ਵਿਚ ਸੇਵਾ ਤੋਂ ਹਟਾ ਦਿੱਤਾ ਹੈ। ਕੈਨੇਡਾ ਨੇ ਦੋਸ਼ ਲਾਏ ਹਨ ਕਿ ਉਪ ਨਗਰੀ ਵੈਨਕੂਵਰ ਵਿਚ ਹੋਈ ਇੱਕ […]

ਨਿੱਝਰ ਹੱਤਿਆ ਮਾਮਲਾ: ਟਰੂਡੋ ਦੇ ਦਾਅਵੇ ਨਾਲ ਆਸਟਰੇਲੀਆ ਸਹਿਮਤ

ਮੈਲਬਰਨ, 20 ਅਕਤੂਬਰ (ਪੰਜਾਬ ਮੇਲ)- ਆਸਟਰੇਲੀਆ ਦੀ ਸੁਰੱਖਿਆ ਇੰਟੈਲੀਜੈਂਸ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਜਨਰਲ ਮਾਈਕ ਬਰਜਸ ਨੇ ਕਿਹਾ ਕਿ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਭਾਰਤ ਸਰਕਾਰ ਦੀ ਭੂਮਿਕਾ ਹੋਣ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਦੇ ਦਾਅਵੇ ‘ਤੇ ਸਵਾਲ ਚੁੱਕਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਹੈ। ਟਰੂਡੋ ਵੱਲੋਂ ਲਾਏ ਗਏ ਦੋਸ਼ਾਂ ਮਗਰੋਂ ਭਾਰਤ ਅਤੇ […]

ਸਾਬਕਾ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਲਾਹੌਰ ਪੁੱਜਣ ਤੋਂ ਪਹਿਲਾਂ ਪੰਜਾਬ ਪੁਲਿਸ ਅਲਰਟ ‘ਤੇ

ਲਾਹੌਰ, 20 ਅਕਤੂਬਰ (ਪੰਜਾਬ ਮੇਲ)- ਲਹਿੰਦੇ ਪੰਜਾਬ ਵਿਚ ਆਪਣੀ ਪਾਰਟੀ ਦੀ ਰੈਲੀ ਨੂੰ ਸ਼ਨਿੱਚਰਵਾਰ ਨੂੰ ਸੰਬੋਧਨ ਕਰਨ ਇੱਥੇ ਆ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਆਉਣ ਤੋਂ ਪਹਿਲਾਂ ਸੂਬੇ ਦੀ ਪੁਲਿਸ ਅਲਰਟ ‘ਤੇ ਹੈ। ਸ਼ਰੀਫ਼ ਚਾਰ ਸਾਲ ਪਹਿਲਾਂ ਦੇਸ਼ ਛੱਡ ਕੇ ਬਰਤਾਨੀਆ ਚਲੇ ਗਏ ਸਨ। ‘ਡਾਅਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਸੁਰੱਖਿਆ ਏਜੰਸੀਆਂ […]

ਮਾਹਸਾ ਅਮੀਨੀ ਮਰਨ ਉਪਰੰਤ ਵੱਕਾਰੀ ਮਨੁੱਖੀ ਅਧਿਕਾਰ ਪੁਰਸਕਾਰ ਨਾਲ ਸਨਮਾÎਨਤ

ਸਟ੍ਰਾਸਬਰਗ (ਫਰਾਂਸ), 20 ਅਕਤੂਬਰ (ਪੰਜਾਬ ਮੇਲ)- ਕੁਰਦ-ਇਰਾਨੀ ਮਹਿਲਾ ਮਾਹਸਾ ਅਮੀਨੀ (22) ਨੂੰ ਮਰਨ ਉਪਰੰਤ ਯੂਰਪੀ ਯੂਨੀਅਨ (ਈ.ਯੂ.) ਦੇ ਸਿਖਰਲੇ ਮਨੁੱਖੀ ਅਧਿਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਅਮੀਨੀ ਦੀ ਪਿਛਲੇ ਸਾਲ ਇਰਾਨ ‘ਚ ਪੁਲਿਸ ਹਿਰਾਸਤ ਦੌਰਾਨ ਮੌਤ ਹੋ ਗਈ ਸੀ ਅਤੇ ਇਸ ਘਟਨਾ ਮਗਰੋਂ ਦੇਸ਼ ਦੇ ਕੱਟੜਵਾਦੀ ਇਸਲਾਮਿਕ ਸ਼ਾਸਨ ਖ਼ਿਲਾਫ਼ ਦੁਨੀਆਂ ਭਰ ‘ਚ ਪ੍ਰਦਰਸ਼ਨ ਹੋਏ ਸਨ। […]