ਥਾਈਲੈਂਡ ਦੀ ਸੰਸਦ ਵੱਲੋਂ ਪੈਤੋਂਗਤਾਰਨ ਦੀ ਪ੍ਰਧਾਨ ਮੰਤਰੀ ਵਜੋਂ ਚੋਣ

ਬੈਂਕਾਕ, 16 ਅਗਸਤ (ਪੰਜਾਬ ਮੇਲ)- ਥਾਈਲੈਂਡ ਦੀ ਸੰਸਦ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਥਕਸੀਨ ਸ਼ਿਨਾਵਾਤਰਾ ਦੀ ਸਭ ਤੋਂ ਛੋਟੀ ਧੀ ਪੈਤੋਂਗਤਾਰਨ ਸ਼ਿਨਾਵਾਤਰਾ ਨੂੰ ਦੇਸ਼ ਦੀ ਨਵੀਂ ਪ੍ਰਧਾਨ ਮੰਤਰੀ ਚੁਣ ਲਿਆ। ਪੈਤੋਂਗਤਾਰਨ ਥਾਈਲੈਂਡ ਦੀ ਕਮਾਨ ਸੰਭਾਲਣ ਵਾਲੇ ਸ਼ਿਨਾਵਾਤਰਾ ਪਰਿਵਾਰ ਦੀ ਤੀਜੀ ਨੇਤਾ ਬਣ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਥਕਸੀਨ ਸ਼ਿਨਾਵਾਤਰਾ ਅਤੇ ਰਿਸ਼ਤੇਦਾਰ ਯਿੰਗਲਕ […]

ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ: ਰਿਸ਼ਭ ਸ਼ੈੱਟੀ ਨੂੰ ਸਰਵੋਤਮ ਅਦਾਕਾਰ ਦਾ ਪੁਰਸਕਾਰ

ਨਵੀਂ ਦਿੱਲੀ, 16 ਅਗਸਤ (ਪੰਜਾਬ ਮੇਲ)- ਸਰਕਾਰ ਨੇ ਅੱਜ 70ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ। ਨਿਤਿਆ ਮੈਨਨ ਨੂੰ ਤਿਰੂਚਿੱਤਰੰਬਲਮ ਤੇ ਮਾਨਸੀ ਪਾਰੇਖ ਨੂੰ ਕੱਛ ਐਕਸਪ੍ਰੈੱਸ ਲਈ ਸਾਂਝੇ ਤੌਰ ‘ਤੇ ਸਰਵੋਤਮ ਅਭਿਨੇਤਰੀਆਂ ਚੁਣਿਆ ਗਿਆ ਹੈ। ਮਲਿਆਲਮ ਫਿਲਮ ‘ਅੱਟਮ: ਦਿ ਪਲੇਅ’ ਸਰਵੋਤਮ ਫੀਚਰ ਫਿਲਮ ਐਲਾਨਿਆ ਗਿਆ ਹੈ। ਕੰਨੜ ਫਿਲਮ ਕੰਤਾਰਾ ਲਈ ਰਿਸ਼ਭ ਸ਼ੈੱਟੀ ਨੂੰ ਸਰਵੋਤਮ […]

ਜਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਪਾਰਟੀ ਆਗੂ ਦੀ ਚੋਣ ਨਹੀਂ ਲੜਨਗੇ

ਟੋਕੀਓ, 16 ਅਗਸਤ (ਪੰਜਾਬ ਮੇਲ)- ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਅੱਜ ਐਲਾਨ ਕੀਤਾ ਕਿ ਉਹ ਪਾਰਟੀ ਆਗੂ ਦੀ ਸਤੰਬਰ ਵਿਚ ਹੋਣ ਵਾਲੀ ਚੋਣ ਲਈ ਆਪਣੀ ਦਾਅਵੇਦਾਰੀ ਪੇਸ਼ ਨਹੀਂ ਕਰਨਗੇ। ਕਿਸ਼ਿਦਾ ਦੇ ਇਸ ਐਲਾਨ ਨਾਲ ਜਪਾਨ ਨੂੰ ਨਵਾਂ ਪ੍ਰਧਾਨ ਮੰਤਰੀ ਮਿਲਣਾ ਲਗਪਗ ਤੈਅ ਹੋ ਗਿਆ ਹੈ। ਕਿਸ਼ਿਦਾ 2021 ਵਿਚ ਲਿਬਰਲ ਡੈਮੋਕਰੈਟਿਕ ਪਾਰਟੀ (ਐੱਲ.ਡੀ.ਪੀ.), ਜੋ […]

ਕੋਲਕਾਤਾ ਘਟਨਾ ਖ਼ਿਲਾਫ਼ ਪੰਜਾਬ ਭਰ ‘ਚ ਡਾਕਟਰ ਹੜਤਾਲ ‘ਤੇ, ਓ.ਪੀ.ਡੀ. ਸੇਵਾਵਾਂ ਠੱਪ

ਪਟਿਆਲਾ, 16 ਅਗਸਤ (ਪੰਜਾਬ ਮੇਲ)- ਕੋਲਕਾਤਾ ਘਟਨਾ ਖ਼ਿਲਾਫ਼ ਪੰਜਾਬ ਸਿਵਲ ਮੈਡੀਕਲ ਸਰਵਿਸ (ਪੀ.ਸੀ.ਐੱਮ.ਐੱਸ.) ਐਸੋਸੀਏਸ਼ਨ ਵੱਲੋਂ ਅੱਜ ਹੜਤਾਲ ਕਾਰਨ ਪੰਜਾਬ ਭਰ ਦੀਆਂ 829 ਆਮ ਆਦਮੀ ਕਲੀਨਿਕਾਂ (ਏ.ਏ.ਸੀ.) ਅਤੇ ਲਗਪਗ 550 ਪੇਂਡੂ ਮੈਡੀਕਲ ਡਿਸਪੈਂਸਰੀਆਂ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿਚ ਓ.ਪੀ.ਡੀ. ਸੇਵਾਵਾਂ ਠੱਪ ਹੋ ਗਈਆਂ ਹਨ। ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਵਿਚ ਸਿਹਤ ਸੇਵਾਵਾਂ ਠੱਪ […]

ਪੰਜਾਬ ‘ਚ ਹਿਮਾਚਲ ਦੇ ਕਾਂਗਰਸੀ ਵਿਧਾਇਕ ‘ਤੇ ਹਮਲਾ

ਊਨਾ, 16 ਅਗਸਤ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਦੇ ਕੁਟਲੇਹਰ ਹਲਕੇ ਤੋਂ ਵਿਧਾਇਕ ਵਿਵੇਕ ਸ਼ਰਮਾ ‘ਤੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ‘ਚ ਵੀਰਵਾਰ ਰਾਤ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰ ਦਿੱਤਾ। ਸ਼ਰਮਾ ‘ਤੇ ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਸ਼ਰਮਾ ਆਪਣੀ ਕਾਰ ਰਾਹੀਂ ਜਲੰਧਰ ਤੋਂ ਵਾਪਸ ਆ ਰਹੇ ਸਨ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਵਿਵੇਕ ਸ਼ਰਮਾ […]

ਇਸਰੋ ਵੱਲੋਂ ਈ.ਓ.ਐੱਸ.-8 ਸਫ਼ਲਤਾ ਨਾਲ ਲਾਂਚ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 16 ਅਗਸਤ (ਪੰਜਾਬ ਮੇਲ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਅਰਥ ਆਬਜ਼ਰਵੇਸ਼ਨ ਸੈਟੇਲਾਈਟ-8 (ਈਓਐੱਸ-8) ਲਾਂਚ ਕੀਤਾ। ਇਸਰੋ ਦੇ ਮੁਖੀ ਐੱਸ਼ ਸੋਮਨਾਥ ਨੇ ਕਿਹਾ, ‘ਐੱਸ.ਐੱਸ.ਐੱਲ.ਵੀ.-ਐੱਸ.ਐੱਸ.ਐੱਲ.ਵੀ.-ਡੀ3/ ਈ.ਓ.ਐੱਸ.-08 ਦੀ ਤੀਜੀ ਵਿਕਾਸ ਉਡਾਣ ਸਫਲ ਰਹੀ ਤੇ ਇਸ ਨੂੰ ਤੈਅ ਪੰਧ ‘ਤੇ ਪਾ ਦਿੱਤਾ ਗਿਆ ਹੈ।ਰਾਕੇਟ ਨੂੰ […]

ਪੰਜਾਬ ਭਰ ‘ਚ 52 ਜੱਜਾਂ ਦੇ ਤਬਾਦਲੇ

ਚੰਡੀਗੜ੍ਹ, 16 ਅਗਸਤ (ਪੰਜਾਬ ਮੇਲ)- ਸੂਬੇ ਵਿਚ ਵੱਡੇ ਪੱਧਰ ‘ਤੇ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਫੇਰਬਦਲ ਕੀਤੇ ਗਏ ਹਨ, ਜਿਸ ਤੋਂ ਬਾਅਦ ਹੁਣ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸੂਬੇ ਦੇ 52 ਜੱਜਾਂ ਦੇ ਤਬਾਦਲੇ ਕੀਤੇ ਹਨ। ਦੱਸ ਦੇਈਏ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ 4 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਆਈ.ਏ.ਐੱਸ. ਤੇ ਪੀ.ਸੀ.ਐੱਸ. ਅਫ਼ਸਰਾਂ ਦੀ ਵੀ ਬਦਲੀ ਕਰ […]

ਆਸਾਰਾਮ ਨੂੰ ਪੈਰੋਲ ਮਿਲਣ ‘ਤੇ ਜਬਰ-ਜਨਾਹ ਪੀੜਤਾ ਦੇ ਪਰਿਵਾਰ ਵੱਲੋਂ ਸੁਰੱਖਿਆ ਵਧਾਉਣ ਦੀ ਮੰਗ

ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼), 16 ਅਗਸਤ (ਪੰਜਾਬ ਮੇਲ)- ਜੋਧਪੁਰ ਹਾਈ ਕੋਰਟ ਵੱਲੋਂ ਜਬਰ-ਜਨਾਹ ਕੇਸ ‘ਚ ਉਮਰ ਕੈਦ ਕੱਟ ਰਹੇ ਆਸਾਰਾਮ ਨੂੰ ਇਲਾਜ ਲਈ ਸੱਤ ਦਿਨਾਂ ਦੀ ਪੈਰੋਲ ਦਿੱਤੇ ਜਾਣ ਮਗਰੋਂ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਪਰਿਵਾਰ ਦੀ ਸੁਰੱਖਿਆ ਹੋਰ ਵਧਾਉਣ ਦੀ ਮੰਗ ਕੀਤੀ ਹੈ। ਪੀੜਤਾ ਦੇ ਪਿਤਾ ਨੇ ਪਰਿਵਾਰ ਨੂੰ ਖ਼ਤਰਾ ਦਾ ਖ਼ਦਸ਼ਾ […]

ਪੰਜਾਬ ਸਰਕਾਰ ਨੇ 4 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲੇ

ਚੰਡੀਗੜ੍ਹ, 16 ਅਗਸਤ (ਪੰਜਾਬ ਮੇਲ)-  ਪੰਜਾਬ ਸਰਕਾਰ ਵਲੋਂ 4 ਆਈ. ਏ. ਐੱਸ. ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਵਿਚ ਆਈ. ਏ. ਐੱਸ. ਕੁਲਵੰਤ ਸਿੰਘ ਨੂੰ ਡਿਪਟੀ ਕਮਿਸ਼ਨਰ ਮਾਨਸਾ, ਆਈ. ਏ. ਐੱਸ. ਵਿਸ਼ੇਸ਼ ਸਾਰੰਗਲ ਨੂੰ ਡਿਪਟੀ ਕਮਿਸ਼ਨਰ ਮੋਗਾ, ਆਈ. ਏ. ਐੱਸ. ਓਮਾ ਸ਼ੰਕਰ ਗੁਪਤਾ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਆਈ.ਏ.ਐੱਸ. ਰਾਜੇਸ਼ ਤ੍ਰਿਪਾਠੀ ਨੂੰ ਡਿਪਟੀ […]

ਸੁਨਾਮ: ਸੈਂਕੜੇ ਏਕੜ ਫ਼ਸਲ ਨਹਿਰ ’ਚ ਪਾੜ ਕਾਰਨ ਡੁੱਬੀ

ਸੁਨਾਮ ਊਧਮ ਸਿੰਘ ਵਾਲਾ, 16 ਅਗਸਤ (ਪੰਜਾਬ ਮੇਲ)- ਅੱਜ ਸਵੇਰੇ ਪਿੰਡ ਖਡਿਆਲ ਅਤੇ ਚੱਠੇ ਨਨਹੇੜਾ ਵਿਚਕਾਰ ਨਹਿਰ ਟੁੱਟਣ ਕਾਰਨ ਸੈਂਕੜੇ ਏਕੜ ਫਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਸਵੇਰੇ ਕਰੀਬ ਛੇ ਵਜੇ ਸੁਨਾਮ ਬਰਾਂਚ (ਨੀਲੋਵਾਲ ਨਹਿਰ) ਵਿਚ ਪਾੜ ਪੈ ਗਿਆ, ਜਿਸ ਕਾਰਨ ਖਡਿਆਲ ਅਤੇ ਚੱਠੇ ਨਨਹੇੜਾ ਦਿਆਂ ਪਿੰਡਾਂ ਦੀ ਜ਼ਮੀਨ ਪਾਣੀ ਦੀ ਮਾਰ ਹੇਠ […]