ਅਮਰੀਕੀ ਵਿਚ ਦੋਹਰੀ ਨਾਗਰਿਕਤਾ ਖਤਮ ਕਰਨ ਲਈ ਬਿੱਲ ਪੇਸ਼

ਓਹਾਇਓ, 3 ਦਸੰਬਰ (ਪੰਜਾਬ ਮੇਲ)- ਓਹਾਇਓ ਦੇ ਰਿਪਬਲੀਕਨ ਸੈਨੇਟਰ ਬਰਨੀ ਮੋਰੇਨੋ ਨੇ ਅਮਰੀਕੀਆਂ ਲਈ ਦੋਹਰੀ ਨਾਗਰਿਕਤਾਂ ਨੂੰ ਖਤਮ ਕਰਨ ਲਈ ਇਕ ਬਿੱਲ ਪੇਸ਼ ਕੀਤਾ ਹੈ। ਬਿੱਲ ਅਨੁਸਾਰ ”2025 ਦਾ ਵਿਸ਼ੇਸ਼ ਨਾਗਰਿਕਤਾ ਐਕਟ” ਇਹ ਸਥਾਪਿਤ ਕਰੇਗਾ ਕਿ ਹੁਣ ਜੇ ਕਿਸੇ ਕੋਲ ਅਮਰੀਕਾ ਦੀ ਨਾਗਰਿਕਤਾ ਹੈ, ਤਾਂ ਉਹ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਨਹੀਂ ਰੱਖ ਸਕਦਾ। ਹਰ […]

ਅਫਗਾਨ ਨਾਗਰਿਕ ਵੱਲੋਂ ਅਮਰੀਕੀਆਂ ਨੂੰ ਮਾਰਨ ਲਈ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਗਈਆਂ ਧਮਕੀਆਂ

ਟੈਕਸਾਸ, 3 ਦਸੰਬਰ (ਪੰਜਾਬ ਮੇਲ)- ਟੈਕਸਾਸ ਦੇ ਫੋਰਟਵਰਥ ਵਿਚ ਰਹਿਣ ਵਾਲੇ ਅਫਗਾਨਿਸਤਾਨ ਦੇ ਨਾਗਰਿਕ 30 ਸਾਲਾ ਮੁਹੰਮਦ ਦਾਊਦ ਐਲੋਕੋਜ਼ੇ ਵੱਲੋਂ ਟਿਕਟਾਕ, ਐਕਸ ਅਤੇ ਫੇਸਬੁੱਕ ‘ਤੇ ਇੱਕ ਵੀਡੀਓ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਵਿਚ ਉਸ ਨੇ ਅਮਰੀਕੀਆਂ ਅਤੇ ਹੋਰਨਾਂ ਨੂੰ ਮਾਰਨ ਲਈ ਬੰਬ ਬਣਾਉਣ ਅਤੇ ਆਤਮਘਾਤੀ ਹਮਲਾ ਕਰਨ ਬਾਰੇ ਕਿਹਾ ਹੈ। ਮੁਹੰਮਦ ਦਾਊਦ ਵੱਲੋਂ ਇਹ […]

ਭਾਰਤੀ ਮੋਟਲ ਮਾਲਕ ਦਾ ਸਿਰ ਕਲਮ ਕਰਨ ਵਾਲੇ ਦੋਸ਼ੀ ਨੂੰ ਨਹੀਂ ਮਿਲੇਗੀ ਮੌਤ ਦੀ ਸਜ਼ਾ!

ਡੈਲਸ, 3 ਦਸੰਬਰ (ਪੰਜਾਬ ਮੇਲ)- ਭਾਰਤੀ-ਅਮਰੀਕੀ ਮੋਟਲ ਮਾਲਕ ਚੰਦਰਾ ”ਬੌਬ” ਨਾਗਾਮਾਲਈਆ ਦਾ ਸਿਰ ਕਲਮ ਕਰਨ ਦੇ ਦੋਸ਼ੀ 37 ਸਾਲਾ ਕਿਊਬਾਈ ਨਾਗਰਿਕ ਯੋਰਡਾਨਿਸ ਕੋਬੋਸ-ਮਾਰਟੀਨੇਜ਼ ਨੂੰ ਸ਼ਾਇਦ ਮੌਤ ਦੀ ਸਜ਼ਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਡੈਲਸ ਕਾਊਂਟੀ ਦੇ ਪ੍ਰੋਸੀਕਿਊਟਰਾਂ ਨੇ ਫ੍ਰੈਂਕ ਕਰੋਲੀ ਕੋਰਟਸ ਬਿਲਡਿੰਗ ਵਿਚ ਕੋਬੋਸ-ਮਾਰਟੀਨੇਜ਼ ਦੀ ਪਹਿਲੀ ਪੇਸ਼ੀ ਦੌਰਾਨ ਅਦਾਲਤ ਨੂੰ ਦੱਸਿਆ ਕਿ ਉਹ ਮੌਤ ਦੀ […]

ਜਸਪ੍ਰੀਤ ਸਿੰਘ ਅਟਾਰਨੀ ਨੂੰ ਨਿਊਜਰਸੀ ਪ੍ਰਸ਼ਾਸਨ ‘ਚ ਮਿਲਿਆ ਵੱਡਾ ਅਹੁਦਾ

ਨਿਊਜਰਸੀ, 3 ਦਸੰਬਰ (ਪੰਜਾਬ ਮੇਲ)- ਨਿਊਜਰਸੀ ਦੀ ਗਵਰਨਰ ਮਿੱਕੀ ਸ਼ੈਰਿਲ ਨੇ ਅਮਰੀਕਾ ਦੇ ਜਾਣੇ-ਪਹਿਚਾਣੇ ਅਟਾਰਨੀ ਜਸਪ੍ਰੀਤ ਸਿੰਘ ਨੂੰ ਨਿਊਜਰਸੀ ਟਰਾਂਜ਼ੀਸ਼ਨ ਟੀਮ ਵਿਚ ਸ਼ਾਮਲ ਕੀਤਾ ਹੈ। ਪੰਜਾਬੀ ਭਾਈਚਾਰੇ ‘ਚ ਇਸ ਨਾਲ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਸਪ੍ਰੀਤ ਸਿੰਘ ਅਟਾਰਨੀ ਨੇ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਲਈ ਇਹ ਬੜੇ ਮਾਣ ਵਾਲੀ ਗੱਲ […]

ਉੱਘੇ ਸਮਾਜ ਸੇਵਕ ਜਸਮੇਲ ਸਿੰਘ ਚਿੱਟੀ ਨਹੀਂ ਰਹੇ

ਸੈਕਰਾਮੈਂਟੋ, 3 ਦਸੰਬਰ (ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੀ ਜਾਣੀ-ਪਹਿਚਾਣੀ ਸ਼ਖਸੀਅਤ ਸ. ਜਸਮੇਲ ਸਿੰਘ ਚਿੱਟੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਪਰਲੋਕ ਸਿਧਾਰ ਗਏ ਹਨ। ਉਹ 64 ਵਰ੍ਹਿਆਂ ਦੇ ਸਨ। ਜਸਮੇਲ ਸਿੰਘ ਚਿੱਟੀ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਸੈਕਰਾਮੈਂਟੋ ਰਹਿ ਰਹੇ ਸਨ। ਉਨ੍ਹਾਂ ਦਾ ਪਿਛਲਾ ਪਿੰਡ ਪੰਜਾਬ ਦੇ ਨਕੋਦਰ ਦੇ ਨਜ਼ਦੀਕ ਚਿੱਟੀ ਸੀ। […]

ਹੋਮਲੈਂਡ ਸਕਿਓਰਿਟੀ ਸੈਕਟਰੀ ਵੱਲੋਂ ਅਮਰੀਕਾ ‘ਚ ਵਿਆਪਕ ਯਾਤਰਾ ਪਾਬੰਦੀ ਦੀ ਸਿਫਾਰਸ਼

ਵਾਸ਼ਿੰਗਟਨ, 3 ਦਸੰਬਰ (ਪੰਜਾਬ ਮੇਲ)- ਹੋਮਲੈਂਡ ਸਕਿਓਰਿਟੀ ਸੈਕਟਰੀ ਕ੍ਰਿਸਟੀ ਨੋਏਮ ਨੇ ਐਲਾਨ ਕੀਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਤੋਂ ਬਾਅਦ, ਉਹ ਹਰ ਉਸ ਦੇਸ਼ ‘ਤੇ ਵਿਆਪਕ ਯਾਤਰਾ ਪਾਬੰਦੀ ਦੀ ਸਿਫਾਰਸ਼ ਕਰ ਰਹੀ ਹੈ, ਜਿਸਦਾ ਉਹ ਦਾਅਵਾ ਕਰਦੀ ਹੈ ਕਿ ਉਹ ਖਤਰਨਾਕ ਪ੍ਰਵਾਸੀਆਂ ਨੂੰ ਸੰਯੁਕਤ ਰਾਜ ਅਮਰੀਕਾ ਭੇਜ ਰਹੇ ਹਨ। ਨੋਏਮ ਨੇ ਇਹ ਐਲਾਨ ਐਕਸ […]

ਟੀ.ਐੱਸ.ਏ. ਵੱਲੋਂ ਬਿਨਾਂ ਰੀਅਲ ਆਈ.ਡੀ. ਵਾਲੇ ਯਾਤਰੀਆਂ ਲਈ 45 ਡਾਲਰ ਫੀਸ ਦਾ ਐਲਾਨ

ਵਾਸਿੰਗਟਨ, 3 ਦਸੰਬਰ (ਪੰਜਾਬ ਮੇਲ)- ਟਰਾਂਸਪੋਰਟੇਸ਼ਨ ਸਕਿਓਰਿਟੀ ਐਡਮਿਨਿਸਟ੍ਰੇਸ਼ਨ ਨੇ ਐਲਾਨ ਕੀਤਾ ਕਿ 1 ਫਰਵਰੀ ਤੋਂ ਬਿਨਾਂ ਰੀਅਲ ਆਈ.ਡੀ. ਜਾਂ ਪਾਸਪੋਰਟ ਦੇ ਹਵਾਈ ਅੱਡੇ ਸੁਰੱਖਿਆ ਚੌਕੀਆਂ ਵਿਚੋਂ ਲੰਘਣ ਵਾਲੇ ਯਾਤਰੀਆਂ ਨੂੰ 45 ਡਾਲਰ ਫੀਸ ਦੇਣੀ ਪਵੇਗੀ। ਇਹ ਫੀਸ ਰੀਅਲ ਆਈ.ਡੀ. ਲਾਗੂ ਕਰਨ ਦੀ ਪ੍ਰਕਿਰਿਆ ਦੇ ਏਜੰਸੀ ਦੇ ਅਗਲੇ ਪੜਾਅ ਦਾ ਹਿੱਸਾ ਹੈ ਅਤੇ ਜੇਕਰ ਉਨ੍ਹਾਂ ਕੋਲ […]

ਟਰੰਪ ਇੱਕ ਵਾਰ ਫਿਰ ਤੋਂ ਸਖ਼ਤ ਇਮੀਗ੍ਰੇਸ਼ਨ ਕਾਨੂੰਨਾਂ ਦੀ ਤਿਆਰੀ ‘ਚ!

ਯੂ.ਐੱਸ. ‘ਚ ਵਿਦੇਸ਼ੀਆਂ ਦੀ ਐਂਟਰੀ ‘ਤੇ ਮੁਕੰਮਲ ਬੈਨ ਦੀ ਦਿਸ਼ਾ ‘ਚ ਕਰ ਸਕਦੇ ਨੇ ਵੱਡਾ ਫੈਸਲਾ ਵਾਸ਼ਿੰਗਟਨ, 3 ਦਸੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਤੋਂ ਸਖ਼ਤ ਇਮੀਗ੍ਰੇਸ਼ਨ ਕਾਨੂੰਨਾਂ ਦੀ ਤਿਆਰੀ ਵਿਚ ਹਨ। ਉਨ੍ਹਾਂ ਦੇ ਤਾਜ਼ਾ ਬਿਆਨਾਂ ਤੋਂ ਸੰਕੇਤ ਮਿਲਦਾ ਹੈ ਕਿ ਉਹ ਅਮਰੀਕਾ ਵਿਚ ਵਿਦੇਸ਼ੀਆਂ ਦੀ ਐਂਟਰੀ ਨੂੰ ਲਗਭਗ ਪੂਰੀ ਤਰ੍ਹਾਂ […]

2 ਗੁਜਰਾਤੀਆਂ ਨੇ ਸੰਘੀ ਏਜੰਟ ਬਣ ਕੇ 6 ਲੱਖ ਡਾਲਰ ਤੋਂ ਵਧ ਦੀ ਮਾਰੀ ਠੱਗੀ

ਸੈਕਰਾਮੈਂਟੋ, 3 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦੇ  2 ਵਿਅਕਤੀਆਂ ਵੱਲੋਂ ਸੰਘੀ ਏਜੰਟ ਬਣ ਕੇ ਇਕ ਬਜ਼ੁਰਗ ਔਰਤ ਨਾਲ 6,53,000 ਡਾਲਰ ਦੀ ਠੱਗੀ ਮਾਰਨ ਦੀ ਖਬਰ ਹੈ। ਇਹ ਮਾਮਲਾ ਕੇਨੋਸ਼ਾ ਕਾਊਂਟੀ ਦੇ ਅਧਿਕਾਰੀਆਂ ਦੀ ਜਾਂਚ ਉਪਰੰਤ ਸਾਹਮਣੇ ਆਇਆ ਹੈ। ਵਿਸਕਾਨਸਿਨ ਅਧਿਕਾਰੀਆਂ ਅਨੁਸਾਰ ਦੋਵਾਂ ਵਿਅਕਤੀਆਂ ਦਾ ਕੌਮਾਂਤਰੀ ਪੱਧਰ ‘ਤੇ ਸੰਪਰਕ ਹੈ ਤੇ ਇਨ੍ਹਾਂ ਵੱਲੋਂ […]

ਕੈਨੇਡਾ ਸੁਰੱਖਿਆ ਅਫਸਰ ਨੇ ਭਾਰਤ ਸਰਕਾਰ ‘ਤੇ 550 ਕਰੋੜ ਦਾ ਮਾਣਹਾਨੀ ਦਾਅਵਾ ਠੋਕਿਆ

-ਮਾਣਹਾਨੀ ਕੇਸ ਵਿਚ ਕੈਨੇਡਾ ਸਰਕਾਰ ਨੂੰ ਵੀ ਧਿਰ ਬਣਾਇਆ ਵੈਨਕੂਵਰ, 3 ਦਸੰਬਰ (ਪੰਜਾਬ ਮੇਲ)- ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀ.ਬੀ.ਐੱਸ.ਏ.) ਦੇ ਸੁਪਰਡੈਂਟ ਤੇ ਕੈਨੇਡਾ ਵਿੱਚ ਜੰਮੇ ਪਲੇ ਅਤੇ ਐਬਟਸਫੋਰਡ ਦੇ ਰਹਿਣ ਵਾਲੇ ਸੰਦੀਪ ਸਿੰਘ ਸਿੱਧੂ ਉਰਫ ਸੰਨੀ ਨੇ ਪਿਛਲੇ ਸਾਲ ਉਸ ਦੀ ਫੋਟੋ ਲਗਾ ਕੇ ਭਾਰਤੀ ਮੀਡੀਏ ਦੇ ਵੱਡੇ ਹਿੱਸੇ ਵਲੋਂ ਉਸ ਨੂੰ ਕੱਟੜ ਅੱਤਵਾਦੀ, ਖਾਲਿਸਤਾਨੀ […]