ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਾਂਗੇ: ਚੜੂਨੀ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਮੇਲ)- ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕਿਹਾ ਕਿ ਕਿਸਾਨਾਂ ਵੱਲੋਂ ਗਠਿਤ ਸਿਆਸੀ ਜਥੇਬੰਦੀ ਅਗਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ 90 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ। ਉਨ੍ਹਾਂ ਨੇ ਹਾਲ ਹੀ ਵਿਚ ਸੰਯੁਕਤ ਸੰਘਰਸ਼ ਪਾਰਟੀ ਦਾ ਗਠਨ ਕੀਤਾ ਹੈ। ਉਹ […]

ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ: ਫੂਲਕਾ

ਸੂਬਾ ਸਰਕਾਰ ਤੋਂ ਪੰਜਾਬ ਦੇ ਪਰਾਲੀ ਪ੍ਰਦੂਸ਼ਣ ਬਾਰੇ ਵਿਗਿਆਨਕ ਪੜਤਾਲ ਕਰਵਾਉਣ ਦੀ ਮੰਗ ਚੰਡੀਗੜ੍ਹ, 4 ਜੁਲਾਈ (ਪੰਜਾਬ ਮੇਲ)-ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ 10 ਸਾਲਾਂ ਤੋਂ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਠੀਕਰਾ ਪੰਜਾਬ ਦੇ ਕਿਸਾਨਾਂ ਸਿਰ ਭੰਨਿਆ ਜਾ ਰਿਹਾ ਹੈ, ਜਦੋਂਕਿ ਇਸ ਲਈ ਪੰਜਾਬ ਨੂੰ ਜ਼ਿੰਮੇਵਾਰ ਨਹੀਂ […]

ਤੇਜ਼ੀ ਨਾਲ ਬਦਲ ਰਹੀ ਹੈ ਜਲੰਧਰ ਸ਼ਹਿਰ ਦੀ ਸਾਖ਼; ਦਲ-ਬਦਲੂਆਂ ਦੇ ਨਾਂ ‘ਤੇ ਮਸ਼ਹੂਰ ਹੋਣ ਲੱਗਾ ਜਲੰਧਰ

* ਵਾਰ-ਵਾਰ ਚੋਣਾਂ ਬਣ ਰਹੀਆਂ ਨੇ ਦਲ-ਬਦਲੀ ਦਾ ਕਾਰਨ * ਖੇਡਾਂ ਦੇ ਸਾਮਾਨ ਦਾ ਕੇਂਦਰ ਰਹੇ ਸ਼ਹਿਰ ਨਾਲ ‘ਸਿਆਸਤਦਾਨਾਂ ਦੀ ਮੰਡੀ’ ਦਾ ਲਕਬ ਜੁੜਨ ਲੱਗਾ ਜਲੰਧਰ, 4 ਜੁਲਾਈ (ਪੰਜਾਬ ਮੇਲ)- ਜਲੰਧਰ ਪੱਛਮੀ ਹਲਕੇ ਦੀ ਜਲਦਬਾਜ਼ੀ ਨਾਲ ਹੋ ਰਹੀ ਜ਼ਿਮਨੀ ਚੋਣ ਜਲੰਧਰ ਸ਼ਹਿਰ ਦੀ ਸਾਖ਼ ਨੂੰ ਵੀ ਤੇਜ਼ੀ ਨਾਲ ਬਦਲ ਰਹੀ ਹੈ। ਮੀਡੀਆ ਹੱਬ, ਖੇਡਾਂ ਦੇ […]

ਸਵਰਗੀ ਗਾਇਕਾ ਗੁਰਮੀਤ ਬਾਵਾ ਦਾ ਪਰਿਵਾਰ ਵਿੱਤੀ ਸੰਕਟ ਦਾ ਸ਼ਿਕਾਰ

-ਪਰਿਵਾਰ ਦੀ ਆਮਦਨ ਦਾ ਸਾਧਨ ਬਣੀਆਂ ਦੁਕਾਨਾਂ ‘ਤੇ ਵੀ ਹੋਏ ਨਾਜਾਇਜ਼ ਕਬਜ਼ੇ ਅੰਮ੍ਰਿਤਸਰ, 4 ਜੁਲਾਈ (ਪੰਜਾਬ ਮੇਲ)- ਪੰਜਾਬੀ ਲੋਕ ਗਾਇਕਾ ਸਵਰਗੀ ਗੁਰਮੀਤ ਬਾਵਾ ਜਿਸ ਨੂੰ ਕਈ ਖਿਤਾਬ ਮਿਲੇ ਹਨ, ਦਾ ਪਰਿਵਾਰ ਇਸ ਵੇਲੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਰਿਵਾਰ ਦੀ ਰੋਜ਼ੀ ਰੋਟੀ ਦਾ ਸਾਧਨ ਬਣੀਆਂ ਪੰਜ ਦੁਕਾਨਾਂ ‘ਤੇ ਵੀ ਨਾਜਾਇਜ਼ ਕਬਜ਼ੇ ਹਨ ਅਤੇ […]

ਪੰਜਾਬ ਸਰਕਾਰ ਵੱਲੋਂ ਬੋਰਡਾਂ ਤੇ ਨਿਗਮਾਂ ਦੇ ਅਹੁਦੇ ਭਰਨ ਦੀ ਤਿਆਰੀ

‘ਆਪ’ ਵਾਲੰਟੀਅਰਾਂ ਨੂੰ ਸੌਂਪੀਆਂ ਜਾ ਸਕਦੀਆਂ ਨੇ ਅਹਿਮ ਜ਼ਿੰਮੇਵਾਰੀਆਂ ਚੰਡੀਗੜ੍ਹ, 4 ਜੁਲਾਈ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਸੂਬੇ ਵਿਚ ਬੋਰਡਾਂ ਅਤੇ ਨਿਗਮਾਂ ਦੇ ਖਾਲੀ ਪਏ ਅਹੁਦੇ ਭਰਨ ਦੀ ਤਿਆਰੀ ਕਰ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਝ ਦਿਨ ਪਹਿਲਾਂ ਅਜਿਹੇ ਬੋਰਡਾਂ ਅਤੇ ਨਿਗਮਾਂ ਦੀ ਰਿਪੋਰਟ ਮੰਗੀ ਸੀ, ਜਿਨ੍ਹਾਂ ਦੀ ਚੇਅਰਮੈਨੀ ਅਤੇ ਮੈਂਬਰਾਂ ਦੇ ਅਹੁਦੇ […]

ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿਚ ਗਾਣਿਆਂ ‘ਤੇ ਲੱਗੇਗੀ ਲਗਾਮ

ਪਟਿਆਲਾ, 4 ਜੁਲਾਈ (ਪੰਜਾਬ ਮੇਲ)- ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿਚ ਚੱਲਦੇ ਡੈੱਕਾਂ ‘ਤੇ ਲਗਾਮ ਲਗਾਉਣ ਲਈ ਅਧਿਕਾਰੀਆਂ ਨੇ ਤਿਆਰੀ ਕਰ ਲਈ ਹੈ। ਮੰਗਲਵਾਰ ਇਥੇ ਪੀ.ਆਰ.ਟੀ.ਸੀ. ਦੇ ਜੀ.ਐੱਮ. ਮਨਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਬਹੁਤ ਸਾਰੀਆਂ ਬੱਸਾਂ ਵਿਚ ਮਿਊਜ਼ਿਕ ਪਲੇਅਰ ਜਾਂ ਡੈੱਕ ਚੱਲਦੇ ਹਨ, ਜਿਸ ਨਾਲ ਨਾ ਸਿਰਫ ਸਵਾਰੀਆਂ […]

ਹੈਤੀ ‘ਚ ਹਿੰਸਾ ਕਾਰਨ ਤਿੰਨ ਲੱਖ ਬੱਚੇ ਹੋਏ ਬੇਘਰ

ਸਾਨ ਜੁਆਨ, 4 ਜੁਲਾਈ (ਪੰਜਾਬ ਮੇਲ)- ਹੈਤੀ ਵਿਚ ਗਿਰੋਹਾਂ ਵੱਲੋਂ ਕੀਤੀ ਗਈ ਹਿੰਸਾ ਕਾਰਨ ਮਾਰਚ ਤੋਂ 3,00,000 ਤੋਂ ਵੱਧ ਬੱਚੇ ਬੇਘਰ ਹੋ ਗਏ ਹਨ। ਸੰਯੁਕਤ ਰਾਸ਼ਟਰ ਦੀ ਬਾਲ ਏਜੰਸੀ ਨੇ ਇਹ ਖੁਲਾਸਾ ਕੀਤਾ। ਇਹ ਕੈਰੇਬੀਅਨ ਦੇਸ਼ ਹੱਤਿਆਵਾਂ ਅਤੇ ਅਗਵਾ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਜੂਝ ਰਿਹਾ ਹੈ। ਪਿਛਲੇ ਚਾਰ ਮਹੀਨਿਆਂ ਵਿਚ ਬੇਘਰ ਹੋਏ ਲਗਭਗ 5,80,000 […]

24 ਘੰਟਿਆਂ ਦੌਰਾਨ ਬਿਹਾਰ ‘ਚ ਪਿਛਲੇ ਚਾਰ ਪੁਲ ਰੁੜ੍ਹੇ

ਨਿਤੀਸ਼ ਵੱਲੋਂ ਪੁਰਾਣੇ ਤੇ ਖਸਤਾ ਹਾਲ ਪੁਲਾਂ ਦੀ ਨਿਸ਼ਾਨਦੇਹੀ ਤੇ ਮੁਰੰਮਤ ਕਰਵਾਉਣ ਦੇ ਨਿਰਦੇਸ਼ ਪਟਨਾ, 4 ਜੁਲਾਈ  (ਪੰਜਾਬ ਮੇਲ)-  ਬਿਹਾਰ ਵਿੱਚ ਪੁਲ ਡਿੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿਚ ਸਾਰਨ ਤੇ ਸਿਵਾਨ ਜ਼ਿਲ੍ਹਿਆਂ ਵਿਚ ਚਾਰ ਹੋਰ ਪੁਲ ਡਿੱਗੇ ਹਨ। ਸਿਵਾਨ ਜ਼ਿਲ੍ਹੇ ਵਿੱਚ ਗੰਡਕ ਦਰਿਆ ’ਤੇ ਬਣੇ ਪੁਲ ਦਾ ਇੱਕ ਹਿੱਸਾ ਅੱਜ ਸਵੇਰੇ […]

ਅੰਮ੍ਰਿਤਪਾਲ ਸਿੰਘ ਸੰਸਦ ਮੈਂਬਰ ਵਜੋਂ ਭਲਕੇ ਲਵੇਗਾ ਹਲਫ਼

ਚਾਰ ਦਿਨਾਂ ਦੀ ਮਿਲੀ ਪੈਰੋਲ ਪੰਜਾਬ ਪੁਲੀਸ ਦੀ ਟੀਮ ਅਸਾਮ ਲਈ ਰਵਾਨਾ ਚੰਡੀਗੜ੍ਹ (ਟਨਸ), 4 ਜੁਲਾਈ  (ਪੰਜਾਬ ਮੇਲ)-  ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਬਤੌਰ ਸੰਸਦ ਮੈਂਬਰ ਹਲਫ਼ ਲਵੇਗਾ। ਪੰਜਾਬ ਪੁਲੀਸ ਦੀ ਟੀਮ ਅੱਜ ਡਿਬਰੂਗੜ੍ਹ ਲਈ ਰਵਾਨਾ ਹੋ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਨੇ […]

ਭਾਰਤ ਪਹੁੰਚੀ ਵਿਸ਼ਵ ਚੈਂਪੀਅਨ ਟੀਮ ਇੰਡੀਆ

ਨਵੀਂ ਦਿੱਲੀ, 4 ਜੁਲਾਈ  (ਪੰਜਾਬ ਮੇਲ)- ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਵੀਰਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਵਤਨ ਪਰਤ ਆਈ। ਲਗਾਤਾਰ ਬੂੰਦਾ-ਬਾਂਦੀ ਦੇ ਵਿਚਕਾਰ ਏਅਰਪੋਰਟ ‘ਤੇ ਪ੍ਰਸ਼ੰਸਕਾਂ ਨੇ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਏਅਰਪੋਰਟ ਤੋਂ ਬਾਹਰ ਆ ਕੇ ਰੋਹਿਤ ਸ਼ਰਮਾ ਅਤੇ ਸੂਰਿਆਕੁਮਾਰ ਨੇ ਵਿਸ਼ਵ ਕੱਪ ਜਿੱਤਣ ਦਾ ਜਸ਼ਨ ਮਨਾਇਆ, ਜਿਸ […]