ਸਾਊਦੀ ਅਰਬ ਵੱਲੋਂ ਹੱਜ ਯਾਤਰਾ ਲਈ ਵੱਡੇ ਬਦਲਾਅ

-ਯਾਤਰਾ ਦੌਰਾਨ ਇਕ ਕਮਰੇ ‘ਚ ਨਹੀਂ ਰਹਿ ਸਕਣਗੇ ਪਤੀ-ਪਤਨੀ ਲਖਨਊ, 4 ਦਸੰਬਰ (ਪੰਜਾਬ ਮੇਲ)-ਸਾਊਦੀ ਅਰਬ ਨੇ ਹੱਜ ਯਾਤਰਾ 2026 ਲਈ ਅਹਿਮ ਬਦਲਾਅ ਕੀਤੇ ਹਨ। ਇਸ ਵਾਰ ਹੱਜ ਯਾਤਰਾ ਦੌਰਾਨ ਮੀਆਂ-ਬੀਵੀ ਇਕ ਕਮਰੇ ‘ਚ ਨਹੀਂ ਰਹਿ ਸਕਣਗੇ। ਮਹਿਲਾ ਤੇ ਮਰਦ ਯਾਤਰੀਆਂ ਨੂੰ ਵੱਖ-ਵੱਖ ਕਮਰਿਆਂ ‘ਚ ਠਹਿਰਾਇਆ ਜਾਵੇਗਾ। ਮਰਦਾਂ ਨੂੰ ਮਹਿਲਾਵਾਂ ਦੇ ਕਮਰਿਆਂ ‘ਚ ਦਾਖ਼ਲ ਹੋਣ ਦੀ […]

ਬਾਲੀਵੁੱਡ ਅਦਾਕਾਰ ਧਰਮਿੰਦਰ ਦੀਆਂ ਅਸਥੀਆਂ ਜਲ ਪ੍ਰਵਾਹ

ਹਰਿਦੁਆਰ, 4 ਦਸੰਬਰ (ਪੰਜਾਬ ਮੇਲ)-ਬਾਲੀਵੁੱਡ ਅਦਾਕਾਰ ਧਰਮਿੰਦਰ ਦੀਆਂ ਅਸਥੀਆਂ ਹਰਿਦੁਆਰ ਵਿਚ ਹਰਿ ਕੀ ਪੌੜੀ ‘ਤੇ ਗੰਗਾ ਵਿਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਪਰਿਵਾਰਕ ਪੰਡਿਤ ਸੰਦੀਪ ਪਰਾਸ਼ਰ ਸ਼ਰੋਤਰੀਆ ਨੇ ਦੱਸਿਆ ਕਿ ਇਹ ਰਸਮਾਂ ਮੀਡੀਆ ਅਤੇ ਆਮ ਲੋਕਾਂ ਤੋਂ ਬਿਲਕੁਲ ਗੁਪਤ ਰੱਖੀਆਂ ਗਈਆਂ ਸਨ। ਧਰਮਿੰਦਰ ਦੇ ਪੋਤੇ ਅਤੇ ਸਨੀ ਦਿਓਲ ਦੇ ਪੁੱਤਰ ਕਰਨ ਦਿਓਲ ਨੇ ਪਰਿਵਾਰਕ ਮੈਂਬਰਾਂ […]

ਪਾਕਿਸਤਾਨ ਨੇ ਰਾਹਤ ਸਮੱਗਰੀ ਦੇ ਨਾਂ ‘ਤੇ ਸ਼੍ਰੀਲੰਕਾ ਨੂੰ ਭੇਜੀ ਮਿਆਦ ਪੁਗਾ ਚੁੱਕੀ ਰਾਹਤ ਸਮੱਗਰੀ

-ਹਰ ਪਾਸੇ ਹੋ ਰਹੀ ਆਲੋਚਨਾ -ਸ਼੍ਰੀਲੰਕਾ ‘ਚ ਪਾਕਿ ਹਾਈ ਕਮਿਸ਼ਨ ਨੇ ਖ਼ੁਦ ਜਾਰੀ ਕੀਤੀਆਂ ਤਸਵੀਰਾਂ ਅੰਮ੍ਰਿਤਸਰ, 4 ਦਸੰਬਰ (ਪੰਜਾਬ ਮੇਲ)-ਪਾਕਿਸਤਾਨ ਨੇ ਰਾਹਤ ਸਮੱਗਰੀ ਦੇ ਨਾਂ ‘ਤੇ ਸ਼੍ਰੀਲੰਕਾ ਨੂੰ ਮਿਆਦ ਪੁਗਾ ਚੁੱਕੀ ਰਾਹਤ ਸਮੱਗਰੀ ਭੇਜੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਾਕਿ ਨੇ ਚੱਕਰਵਾਤ ਦਿਤਵਾ ਨਾਲ ਨਜਿੱਠਣ ਲਈ ਸ੍ਰੀਲੰਕਾ ਨੂੰ ਸਹਾਇਤਾ ਭੇਜੀ ਸੀ ਪਰ ਉਨ੍ਹਾਂ ਭੋਜਨ ਪੈਕਟਾਂ ‘ਤੇ […]

ਮਾਂ-ਪੁੱਤ ਦੀ ਹੱਤਿਆ ਮਾਮਲੇ ‘ਚ ਐੱਫ.ਬੀ.ਆਈ. ਨੇ ਭਾਰਤੀ ਦੇ ਸਿਰ ‘ਤੇ ਐਲਾਨਿਆ 50 ਹਜ਼ਾਰ ਡਾਲਰ ਦਾ ਇਨਾਮ

-ਸਾਲ 2017 ‘ਚ ਵਾਪਰੀ ਸੀ ਘਟਨਾ ਨਿਊਯਾਰਕ, 4 ਦਸੰਬਰ (ਪੰਜਾਬ ਮੇਲ)-ਅਮਰੀਕੀ ਫੈਡਰਲ ਜਾਂਚ ਏਜੰਸੀ (ਐੱਫ.ਬੀ.ਆਈ.) ਨੇ 2017 ਵਿਚ ਭਾਰਤੀ ਮਹਿਲਾ ਅਤੇ ਉਸ ਦੇ ਛੇ ਸਾਲ ਦੇ ਪੁੱਤਰ ਦੀ ਹੱਤਿਆ ਦੇ ਮਾਮਲੇ ‘ਚ ਲੋੜੀਂਦੇ ਭਾਰਤੀ ਨਾਗਰਿਕ ਬਾਰੇ ਸੂਚਨਾ ਦੇਣ ਲਈ 50 ਹਜ਼ਾਰ ਡਾਲਰ ਦਾ ਇਨਾਮ ਐਲਾਨਿਆ ਹੈ। ਅਧਿਕਾਰੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ […]

ਐੱਨ.ਆਈ.ਏ. ਵੱਲੋਂ ਗੋਲਾ-ਬਾਰੂਦ ਦੀ ਤਸਕਰੀ ਮਾਮਲੇ ‘ਚ 20 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ

ਨਵੀਂ ਦਿੱਲੀ, 4 ਦਸੰਬਰ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਵੀਰਵਾਰ ਨੂੰ ਗੈਰ-ਕਾਨੂੰਨੀ ਗੋਲਾ-ਬਾਰੂਦ ਦੀ ਤਸਕਰੀ ਦੇ ਇਕ ਚੱਲ ਰਹੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਹਰਿਆਣਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਚ ਵਿਆਪਕ ਤਲਾਸ਼ੀ ਮੁਹਿੰਮਾਂ ਚਲਾਈਆਂ। ਇਹ ਨੈੱਟਵਰਕ ਕਥਿਤ ਤੌਰ ‘ਤੇ ਉੱਤਰ ਪ੍ਰਦੇਸ਼ ਤੋਂ ਹਥਿਆਰ ਖਰੀਦ ਕੇ ਉਨ੍ਹਾਂ ਨੂੰ ਬਿਹਾਰ ਦੇ ਵੱਖ-ਵੱਖ ਹਿੱਸਿਆਂ ਵਿਚ […]

ਕੈਨੇਡਾ ਦੇ ਸ਼ਹਿਰ ਵਿੰਡਸਰ ‘ਚ ਰੁਪਿੰਦਰ ਕੌਰ ਦੀ ਲਾਸ਼ ਦੀ ਪਛਾਣ ਕੀਤੀ ਜਨਤਕ

ਟੋਰਾਂਟੋ, 4 ਦਸੰਬਰ (ਪੰਜਾਬ ਮੇਲ)-ਕੈਨੇਡਾ ‘ਚ ਓਨਟਾਰੀਓ ਸੂਬੇ ਦੇ ਦੱਖਣ ਵਿਚ ਅਮਰੀਕਾ ਦੀ ਸਰਹੱਦ ਨਾਲ਼ ਲੱਗਦੇ ਸ਼ਹਿਰ ਵਿੰਡਸਰ ‘ਚ ਬੀਤੇ ਸਾਲ 17 ਦਸੰਬਰ ਨੂੰ ਲਾਪਤਾ ਹੋਈ ਰੁਪਿੰਦਰ ਕੌਰ (27) ਦੀ ਲਾਸ਼ ਦੀ ਪਛਾਣ ਹੁਣ ਸਥਾਨਕ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ। ਉਸ ਦੀ ਲਾਸ਼ ਬੀਤੇ ਜੂਨ ਮਹੀਨੇ ਵਿਚ ਡਿਟ੍ਰੋਇਟ ਦਰਿਆ ਵਿਚੋਂ ਮਿਲੀ ਸੀ। ਪੁਲਿਸ ਵੱਲੋਂ […]

ਗੁਜਰਾਤੀਆਂ ਵੱਲੋਂ ਸੰਘੀ ਏਜੰਟ ਬਣ ਕੇ 6 ਲੱਖ ਡਾਲਰ ਤੋਂ ਵੱਧ ਦੀ ਠੱਗੀ

ਸੈਕਰਾਮੈਂਟੋ, 4 ਦਸੰਬਰ (ਪੰਜਾਬ ਮੇਲ)- ਭਾਰਤੀ ਮੂਲ ਦੇ 2 ਵਿਅਕਤੀਆਂ ਵੱਲੋਂ ਸੰਘੀ ਏਜੰਟ ਬਣ ਕੇ ਇਕ ਬਜ਼ੁਰਗ ਔਰਤ ਨਾਲ 6,53,000 ਡਾਲਰ ਦੀ ਠੱਗੀ ਮਾਰੀ ਗਈ। ਇਹ ਮਾਮਲਾ ਕੇਨੋਸ਼ਾ ਕਾਊਂਟੀ ਦੇ ਅਧਿਕਾਰੀਆਂ ਦੀ ਜਾਂਚ ਉਪਰੰਤ ਸਾਹਮਣੇ ਆਇਆ ਹੈ। ਵਿਸਕਾਨਸਿਨ ਅਧਿਕਾਰੀਆਂ ਅਨੁਸਾਰ ਦੋਵਾਂ ਵਿਅਕਤੀਆਂ ਦਾ ਕੌਮਾਂਤਰੀ ਪੱਧਰ ‘ਤੇ ਸੰਪਰਕ ਹੈ ਅਤੇ ਇਨ੍ਹਾਂ ਵੱਲੋਂ ਠੱਗੇ ਗਏ ਵਧੇਰੇ ਪੈਸੇ […]

ਬ੍ਰਿਟਿਸ਼ ਕੋਲੰਬੀਆ ‘ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਐਬਟਸਫੋਰਡ, 4 ਦਸੰਬਰ (ਪੰਜਾਬ ਮੇਲ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਚਿਲਾਬੈਕ ਨਿਵਾਸੀ ਪੰਜਾਬੀ ਨੌਜਵਾਨ ਜਸਕਰਨ ਸਿੰਘ ਬੜਿੰਗ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਹ 26 ਵਰ੍ਹਿਆਂ ਦਾ ਸੀ। ਜਾਂਚ ਏਜੰਸੀ ਇੰਟੈਗਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਜਾਰੀ ਕੀਤੇ ਗਏ ਬਿਆਨ ‘ਚ ਦੱਸਿਆ ਗਿਆ ਹੈ ਕਿ ਪੁਲਿਸ ਨੂੰ ਰਾਤ 11:40 ਵਜੇ ਸੂਚਨਾ ਮਿਲੀ ਸੀ […]

ਅੰਤਰਰਾਸ਼ਟਰੀ ਪ੍ਰਵਾਸ ਕਾਰਨ ਗਲਾਸਗੋ ਦੀ ਆਬਾਦੀ ਵਧੀ

ਗਲਾਸਗੋ, 4 ਦਸੰਬਰ (ਪੰਜਾਬ ਮੇਲ)-ਨੈਸ਼ਨਲ ਰਿਕਾਰਡ ਆਫ ਸਕਾਟਲੈਂਡ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਸਾਲ ਗਲਾਸਗੋ ਸ਼ਹਿਰ ਦੀ ਆਬਾਦੀ ਅੰਤਰਰਾਸ਼ਟਰੀ ਪ੍ਰਵਾਸ ਕਾਰਨ ਵਧੀ ਹੈ। ਜੂਨ 2024 ਅਤੇ ਜੂਨ 2025 ਦੇ ਵਿਚਕਾਰ ਸ਼ਹਿਰ ਵਿਚ ਰਹਿਣ ਵਾਲੇ ਲੋਕਾਂ ਦੀ ਗਿਣਤੀ ‘ਚ 14130 ਦਾ ਵਾਧਾ ਹੋਇਆ, ਜਿਸ ਵਿਚ 11,540 ਪ੍ਰਵਾਸੀਆਂ ਦੀ ਗਿਣਤੀ ਰਿਕਾਰਡ ਹੋਈ ਹੈ। ਇਸ ਦਾ ਮੁੱਖ ਕਾਰਨ […]

ਓਰੇਗਨ ਹਾਦਸੇ ‘ਚ ਦੋ ਲੋਕਾਂ ਦੀ ਮੌਤ ਤੋਂ ਬਾਅਦ ਭਾਰਤੀ ‘ਤੇ ਕਤਲ ਦਾ ਦੋਸ਼

ਵਾਸ਼ਿੰਗਟਨ, 4 ਦਸੰਬਰ (ਪੰਜਾਬ ਮੇਲ)- 3 ਸਾਲ ਪਹਿਲਾਂ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਦਾਖਲ ਹੋਏ ਇਕ ਭਾਰਤੀ ਵਿਅਕਤੀ ‘ਤੇ ਇਕ ਹਾਦਸੇ ਵਿਚ ਕਤਲ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਇਕ ਸੈਮੀ-ਟਰੱਕ ਉਹ ਚਲਾ ਰਿਹਾ ਸੀ, ਜੋ ਉਨ੍ਹਾਂ ਦੀ ਕਾਰ ਨਾਲ ਟਕਰਾ ਗਿਆ ਸੀ। 32 ਸਾਲਾ ਰਾਜਿੰਦਰ […]