ਲੋਕ ਸਭਾ ਚੋਣਾਂ: ਭਾਜਪਾ ਲਈ ਅਰਵਿੰਦ ਖੰਨਾ ਸੰਗਰੂਰ ਤੋਂ ਹੋ ਸਕਦੇ ਨੇ ਉਮੀਦਵਾਰ

ਬਰਨਾਲਾ, 19 ਅਪ੍ਰੈਲ (ਪੰਜਾਬ ਮੇਲ)- ਲੋਕ ਸਭਾ ਚੋਣਾਂ ਲਈ ਸੰਗਰੂਰ ਤੋਂ ਲਗਭਗ ਸਾਰੀਆਂ ਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਇਸ ਦੌੜ ਵਿਚ ਸਿਰਫ਼ ਭਾਜਪਾ ਹੀ ਪੱਛੜ ਗਈ ਹੈ। ਹੁਣ ਭਾਜਪਾ ਦੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਾਬਕਾ ਵਿਧਾਇਕ ਅਰਵਿੰਦ ਖੰਨਾ ਸੰਗਰੂਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਹੋ […]

ਕੇਜਰੀਵਾਲ ਖ਼ਿਲਾਫ਼ ਰਚੀ ਜਾ ਰਹੀ ਹੈ ਸਾਜ਼ਿਸ਼: ਸੰਜੈ ਸਿੰਘ

ਨਵੀਂ ਦਿੱਲੀ, 19 ਅਪ੍ਰੈਲ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਅੱਜ ਆਪਣੀ ਪਾਰਟੀ ਦੇ ਦੋਸ਼ਾਂ ਨੂੰ ਦੁਹਰਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਜੇਲ੍ਹ ਵਿਚ ਉਨ੍ਹਾਂ ਨਾਲ ਕੁਝ ਵੀ ਹੋ ਸਕਦਾ ਹੈ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਦੋਸ਼ […]

ਰੂਸ ਦਾ ਸੁਪਰਸੋਨਿਕ Fighter Jet ਡਿੱਗਿਆ

-ਯੂਕਰੇਨ ਨੇ ਜਹਾਜ਼ ਫੁੰਡਣ ਦਾ ਕੀਤਾ ਦਾਅਵਾ ਮਾਸਕੋ, 19 ਅਪ੍ਰੈਲ (ਪੰਜਾਬ ਮੇਲ)- ਰੂਸੀ ਹਵਾਈ ਫ਼ੌਜ ਨੇ ਅੱਜ ਆਪਣਾ ਤੁਪੋਲੇਵ ਟੂ-22ਐੱਮ ਸੁਪਰਸੋਨਿਕ ਬੰਬਾਰ ਜਹਾਜ਼ ਗੁਆ ਲਿਆ। ਮਾਸਕੋ ਵਿਚ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਹਾਦਸਾ ਤਕਨੀਕੀ ਕਾਰਨ ਕਰਕੇ ਹੋਇਆ ਹੈ ਪਰ ਯੂਕਰੇਨ ਨੇ ਕਿਹਾ ਕਿ ਜਹਾਜ਼ ਨੂੰ ਉਸ ਨੇ ਡੇਗਿਆ ਹੈ। ਰੂਸ ਅਨੁਸਾਰ ਜਹਾਜ਼ ਲੜਾਈ ਮਿਸ਼ਨ […]

ਕਰਾਚੀ ‘ਚ ਜਪਾਨੀ ਨਾਗਰਿਕ ਆਤਮਘਾਤੀ ਹਮਲੇ ਦੌਰਾਨ ਵਾਲ-ਵਾਲ ਬਚੇ

ਕਰਾਚੀ, 19 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਕਰਾਚੀ ‘ਚ ਅੱਜ ਅੱਤਵਾਦੀਆਂ ਨੇ ਜਾਪਾਨੀ ਨਾਗਰਿਕਾਂ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲਾ ਕੀਤਾ ਪਰ ਖੁਸ਼ਕਿਸਮਤੀ ਨਾਲ ਗੱਡੀ ਵਿਚ ਸਵਾਰ ਜਾਪਾਨੀ ਨਾਗਰਿਕ ਇਸ ਹਮਲੇ ਵਿਚ ਵਾਲ-ਵਾਲ ਬਚ ਗਏ। ਮੋਟਰਸਾਈਕਲ ਸਵਾਰ ਅੱਤਵਾਦੀਆਂ ਨੇ ਲਾਂਧੀ ਦੇ ਮੁਰਤਜ਼ਾ ਚੌਰੰਗੀ ਨੇੜੇ ਜਾਪਾਨੀ ਨਾਗਰਿਕਾਂ ਦੀ ਵੈਨ ਨੂੰ ਟੱਕਰ […]

Dubai Airport ‘ਤੇ ਹੜ੍ਹ ਵਰਗੇ ਹਾਲਾਤ; ਉਡਾਣਾਂ ਪ੍ਰਭਾਵਿਤ

-ਭਾਰਤੀ ਦੂਤਘਰ ਵੱਲੋਂ ਗ਼ੈਰਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ ਦੀ ਹਦਾਇਤ ਅਬੂ ਧਾਬੀ, 19 ਅਪ੍ਰੈਲ (ਪੰਜਾਬ ਮੇਲ)- ਯੂ.ਏ.ਈ. ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯਾਤਰਾ ਕਰਨ ਵਾਲੇ ਜਾਂ ਇਸ ਤੋਂ ਲੰਘਣ ਵਾਲੇ ਭਾਰਤੀ ਯਾਤਰੀਆਂ ਨੂੰ ਸ਼ਹਿਰ ਵਿਚ ਇਸ ਹਫਤੇ ਭਾਰੀ ਬਾਰਸ਼ ਤੋਂ ਬਾਅਦ ਕੰਮਕਾਜ ਆਮ ਹੋਣ ਤੱਕ ਗੈਰ-ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ […]

Brazil ਦੇ ਬੈਂਕ ‘ਚ ਮਰੇ ਰਿਸ਼ਤੇਦਾਰ ਤੋਂ ਕਰਜ਼ੇ ਦੇ ਕਾਗਜ਼ਾਂ ‘ਤੇ ਦਸਤਖ਼ਤ ਕਰਾਉਣ ਲਈ ਲਾਸ਼ ਲੈ ਕੇ ਆਈ ਔਰਤ Arrest

ਬ੍ਰਾਜ਼ੀਲ, 19 ਅਪ੍ਰੈਲ (ਪੰਜਾਬ ਮੇਲ)- ਬ੍ਰਾਜ਼ੀਲ ਵਿਚ ਔਰਤ ਨੇ ਕਰਜ਼ਾ ਲੈਣ ਲਈ ਦਸਤਖਤ ਕਰਾਉਣ ਵਾਸਤੇ ਬੈਂਕ ਵਿਚ ਵ੍ਹੀਲਚੇਅਰ ‘ਤੇ ਆਪਣੇ ਰਿਸ਼ੇਤਾਰ ਦੀ ਲਾਸ਼ ਲੈ ਆਈ। ਸੀ.ਸੀ.ਟੀ.ਵੀ. ਕੈਮਰੇ ਦੀ ਵੀਡੀਓ ਵਿਚ ਦਿਖਾਇਆ ਗਿਆ ਹੈ ਏਰਿਕਾ ਵਿਏਰਾ ਨੂਨੇਸ 68 ਸਾਲਾ ਮਰੇ ਵਿਅਕਤੀ ਨੂੰ ਵ੍ਹੀਲਚੇਅਰ ਵਿਚ ਬੈਂਕ ਲਿਆਈ, ਤਾਂ ਜੋ ਉਹ ਕਰਜ਼ੇ ਦੇ ਕਾਗ਼ਜ਼ਾਂ ‘ਤੇ ਦਸਤਖ਼ਤ ਕਰ ਸਕੇ। […]

ਐਡਵੋਕੇਟ ਧਾਮੀ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੀਮਾ ਪੋਤਾ ‘ਚ ਹੋਈ ਬੇਅਦਬੀ ਦੀ ਸਖ਼ਤ ਨਿੰਦਾ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੀਮਾ ਪੋਤਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਇਸ ਘਟਨਾ ਦੇ ਦੋਸ਼ੀ ਕਿਸੇ ਵੀ ਕੀਮਤ ‘ਤੇ ਬਖਸ਼ੇ ਨਹੀਂ […]

ਬੀ.ਜੇ.ਪੀ. ਉਮੀਦਵਾਰ ਹੰਸ ਰਾਜ ਹੰਸ ਦਾ ਬਾਘਾਪੁਰਾਣਾ ‘ਚ ਵਿਰੋਧ ਕਰਨ ਕਾਰਨ ਕੇ.ਕੇ.ਯੂ. ਦੇ ਦਰਜਨਾਂ ਆਗੂ Arrest

ਕਿਰਤੀ ਕਿਸਾਨ ਯੂਨੀਅਨ ਵੱਲੋਂ ਤਿੱਖਾ ਵਿਰੋਧ ਬਾਘਾਪੁਰਾਣਾ, 18 ਅਪ੍ਰੈਲ (ਦਲਜੀਤ ਕੌਰ/ਪੰਜਾਬ ਮੇਲ)- ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਤੋਂ ਉਮੀਦਵਾਰ ਹੰਸ ਰਾਜ ਹੰਸ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਨ ਦੇ ਐਲਾਨ ਦੇ ਬਾਵਜੂਦ ਅੱਜ ਬਾਘਾਪੁਰਾਣਾ ਵਿਖੇ ਚੋਣ ਪ੍ਰਚਾਰ ਦਾ ਪ੍ਰੋਗਰਾਮ ਰੱਖਿਆ ਸੀ। ਇਸ ਦੀ ਭਿਣਕ ਪੈਂਦੇ ਹੀ ਕਿਰਤੀ ਕਿਸਾਨ ਯੂਨੀਅਨ ਨੇ […]

ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਨਾਮਜ਼ਦਗੀਆਂ ਸ਼ੁਰੂ, 96 ਸੀਟਾਂ ‘ਤੇ ਪੈਣਗੀਆਂ ਵੋਟਾਂ

ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਮੇਲ)- ਦੇਸ਼ ‘ਚ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਨਾਮਜ਼ਦਗੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਹੈ। ਭਾਰਤੀ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਦੀ ਤਰਫੋਂ ਇਸ ਸਬੰਧ ਵਿਚ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ‘ਚ 13 ਮਈ ਨੂੰ ਕੁੱਲ 96 ਸੀਟਾਂ ‘ਤੇ ਵੋਟਿੰਗ ਹੋਵੇਗੀ, ਜਿਸ ‘ਚ ਨੌਂ […]

ਅਮਰੀਕਾ ‘ਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ 57 ਸਾਲਾ ਭਾਰਤੀ ਦੀ ਮੌਤ

ਵਾਸ਼ਿੰਗਟਨ, 18 ਅਪ੍ਰੈਲ (ਪੰਜਾਬ ਮੇਲ)- ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਆਏ ਭਾਰਤੀ ਨਾਗਰਿਕ ਦੀ ਅਟਲਾਂਟਾ ਦੇ ਹਸਪਤਾਲ ਵਿਚ ਮੌਤ ਹੋ ਗਈ। ਉਸ ਨੂੰ ਭਾਰਤ ਵਾਪਸ ਭੇਜਿਆ ਜਾਣਾ ਸੀ। ਯੂ.ਐੱਸ. ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਆਈ.ਸੀ.ਈ.) ਵਿਭਾਗ ਨੇ ਕਿਹਾ ਕਿ ਨਿਊਯਾਰਕ ਵਿਚ ਭਾਰਤੀ ਕੌਂਸਲੇਟ ਨੂੰ 57 ਸਾਲਾ ਜਸਪਾਲ ਸਿੰਘ ਦੀ ਮੌਤ ਦੀ ਸੂਚਨਾ ਦਿੱਤੀ ਗਈ ਹੈ। ਨਾਲ ਹੀ […]