ਬਰਤਾਨਵੀ ਸੰਸਦ ਵੱਲੋਂ ਰਵਾਂਡਾ ਦੇਸ਼ ਨਿਕਾਲਾ Bill ਨੂੰ ਮਨਜ਼ੂਰੀ

-ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਮਿਲੀ ਰਾਹਤ ਲੰਡਨ, 25 ਅਪ੍ਰੈਲ (ਪੰਜਾਬ ਮੇਲ)- ਬ੍ਰਿਟਿਸ਼ ਸੰਸਦ ਨੇ ਆਖਿਰਕਾਰ ਦੋ ਮਹੀਨਿਆਂ ਦੀ ਹਿਚਕਿਚਾਹਟ ਤੋਂ ਬਾਅਦ ਰਵਾਂਡਾ ਦੇਸ਼ ਨਿਕਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਇਸ ਨਾਲ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਆਮ ਚੋਣਾਂ ਤੋਂ ਪਹਿਲਾਂ ਕਾਫੀ ਰਾਹਤ ਮਿਲੀ ਹੈ। ਪ੍ਰਧਾਨ ਮੰਤਰੀ ਸੁਨਕ ਨੇ ਉਮੀਦ ਜਤਾਈ ਕਿ ਜੁਲਾਈ ਤੱਕ ਰਵਾਂਡਾ […]

ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਤੀਜੀ ਵਾਰ ਕਰੇਗੀ ਪੁਲਾੜ ਯਾਤਰਾ

-6 ਮਈ ਨੂੰ ਬੋਇੰਗ ਦੇ ਕੈਪਸੂਲ ‘ਚ ਪੁਲਾੜ ਵਿਚ ਜਾਵੇਗੀ ਨਿਊਯਾਰਕ, 25 ਅਪ੍ਰੈਲ (ਪੰਜਾਬ ਮੇਲ)- ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ 6 ਮਈ ਨੂੰ ਆਪਣੀ ਤੀਜੀ ਪੁਲਾੜ ਯਾਤਰਾ ‘ਤੇ ਜਾਵੇਗੀ। ਉਹ ਬੋਇੰਗ ਦੇ ਸਟਾਰਲਾਈਨਰ ਕੈਲਿਪਸੋ ਮਿਸ਼ਨ ਦਾ ਹਿੱਸਾ ਹੋਵੇਗੀ। ਅਮਰੀਕੀ ਪੁਲਾੜ ਏਜੰਸੀ ਨਾਸਾ ਮੁਤਾਬਕ ਮਿਸ਼ਨ ਲਈ 2 ਸੀਨੀਅਰ ਵਿਗਿਆਨੀਆਂ ਬੁਚ ਵਿਲਮੋਰ ਅਤੇ ਸੁਨੀਤਾ […]

Food ਬੈਂਕਾਂ ਤੋਂ ਮੁਫਤ ਖਾਣਾ ਲੈਣ ਦੇ ਦੋਸ਼ ਹੇਠ ਭਾਰਤੀ ਮੂਲ ਦੇ DATA ਵਿਗਿਆਨੀ ਨੂੰ ਕੰਪਨੀ ਨੇ ਨੌਕਰੀਓਂ ਕੱਢਿਆ

-ਫੂਡ ਬੈਂਕਾਂ ਤੋਂ ਲੈ ਰਿਹਾ ਸੀ ਮੁਫਤ ਖਾਣਾ ਟੋਰਾਂਟੋ, 25 ਅਪ੍ਰੈਲ (ਪੰਜਾਬ ਮੇਲ)- ਭਾਰਤੀ ਮੂਲ ਦਾ ਡਾਟਾ ਵਿਗਿਆਨੀ ਨੂੰ ਕੰਪਨੀ ਨੇ ਨੌਕਰੀ ਤੋਂ ਕੱਢ ਦਿੱਤਾ ਹੈ। ਉਸ ਵੱਲੋਂ ਫੂਡ ਬੈਂਕਾਂ ਤੋਂ ਮੁਫਤ  ਖਾਣਾ ਲੈ ਕੇ ਪੈਸੇ ਬਚਾਉਣ ਦਾ ਦੋਸ਼ ਸੀ। ਫੂਡ ਬੈਂਕਾਂ ਵਿਚ ‘ਮੁਫਤ ਭੋਜਨ’ ਮਿਲਦਾ ਹੈ। ਇਸ ਨਾਲ ਜੁੜਿਆ ਇਕ ਵੀਡੀਓ ਸ਼ੇਅਰ ਕਰਨ ‘ਤੇ […]

ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੇ ਭਾਜਪਾ ‘ਚ ਜਾਣ ਦੇ ਆਸਾਰ!

ਬਠਿੰਡਾ, 25 ਅਪ੍ਰੈਲ (ਪੰਜਾਬ ਮੇਲ)- ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਮੌਜੂਦਾ ਚੋਣ ਪ੍ਰਚਾਰ ਮੁਹਿੰਮ ਵਿਚ ਹੁਣ ਤੱਕ ਦੀ ਗ਼ੈਰ-ਮੌਜੂਦਗੀ ਸ਼੍ਰੋਮਣੀ ਅਕਾਲੀ ਦਲ ਲਈ ਚੁਣੌਤੀ ਬਣ ਸਕਦੀ ਹੈ। ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਮੌੜ ਤੋਂ ਪਾਰਟੀ ਹਲਕਾ ਇੰਚਾਰਜ ਦੇ ਅਹੁਦੇ ਤੋਂ ਪਾਸੇ ਕੀਤੇ ਜਾਣ ਬਾਅਦ ਸਾਬਕਾ ਕੈਬਨਿਟ ਮੰਤਰੀ ਮਲੂਕਾ […]

ਸਾਬਕਾ ਵਿਧਾਇਕ ਤੇ N.R.I. ਜੱਸੀ ਖੰਗੂੜਾ ਵੱਲੋਂ ‘ਆਪ’ ਤੋਂ ਅਸਤੀਫਾ

-ਫਿਰ ਤੋਂ ਕਰ ਸਕਦੇ ਨੇ ਕਾਂਗਰਸ ‘ਚ ਵਾਪਸੀ ਲੁਧਿਆਣਾ, 25 ਅਪ੍ਰੈਲ (ਪੰਜਾਬ ਮੇਲ)- ਸ਼ਹਿਰ ਦੇ ਕਾਰੋਬਾਰੀ, ਸਾਬਕਾ ਵਿਧਾਇਕ ਅਤੇ ਐੱਨ. ਆਰ. ਆਈ. ਜੱਸੀ ਖੰਗੂੜਾ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਜੱਸੀ ਨੇ ਸਾਲ 2022 ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਹੱਥ ਛੱਡ ਕੇ ‘ਆਪ’ ਦਾ ਝਾੜੂ ਫੜਿਆ ਸੀ। ਰਾਜਸੀ […]

ਕਾਂਗਰਸ ਪਾਰਟੀ ਵੱਲੋਂ ਹਲਕਾ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਚੌਧਰੀ ਮੁਅੱਤਲ

-ਪਾਰਟੀ ਖਿਲਾਫ਼ ਬੋਲਣ ‘ਤੇ ਸਾਰੇ ਅਹੁਦਿਆਂ ਤੋਂ ਹਟਾਇਆ ਚੰਡੀਗੜ੍ਹ, 25 ਅਪ੍ਰੈਲ (ਪੰਜਾਬ ਮੇਲ)- ਕਾਂਗਰਸ ਪਾਰਟੀ ਨੇ ਹਲਕਾ ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਬੁੱਧਵਾਰ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਉਤਾਰ ਦਿੱਤਾ ਗਿਆ ਹੈ। ਲੋਕ ਸਭਾ ਚੋਣਾਂ ਦੌਰਾਨ ਪਿਛਲੇ ਦਿਨਾਂ ਤੋਂ ਵਿਕਰਮਜੀਤ ਸਿੰਘ ਚੌਧਰੀ ਨੇ ਪਾਰਟੀ […]

ਚੋਣਾਂ ਕੰਟਰੋਲ ਨਹੀਂ ਕਰ ਸਕਦੇ: Supreme Court

ਵੀ.ਵੀ.ਪੈਟ ਨਾਲ ਵੋਟਾਂ ਦੀ ਤਸਦੀਕ ਦਾ ਮਾਮਲਾ; -ਈ.ਵੀ.ਐੱਮਜ਼ ਬਾਰੇ ਮਹਿਜ਼ ਸ਼ੱਕ ਦੇ ਆਧਾਰ ‘ਤੇ ਹਦਾਇਤਾਂ ਜਾਰੀ ਕਰਨ ਤੋਂ ਇਨਕਾਰ ਨਵੀਂ ਦਿੱਲੀ, 25 ਅਪ੍ਰੈਲ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ’ਜ਼) ਵਿਚਲੀਆਂ ਵੋਟਾਂ ਦੀ ਵੋਟਰ ਵੈਰੀਫਾਇਬਲ ਪੇਪਰ ਆਡਿਟ ਟਰੇਲ (ਵੀ.ਵੀ. ਪੈਟ) ਨਾਲ ਮੁਕੰਮਲ ਤਸਦੀਕ/ਮਿਲਾਨ ਕੀਤੇ ਜਾਣ ਦੀ ਮੰਗ ਕਰਦੀਆਂ ਪਟੀਸ਼ਨਾਂ ‘ਤੇ ਫੈਸਲਾ ਰਾਖਵਾਂ ਰੱਖ […]

ਮੂਸੇਵਾਲਾ ਦੇ ਪਰਿਵਾਰਕ ਮੈਂਬਰ ਨੂੰ ਆਜ਼ਾਦ ਉਮੀਦਵਾਰ ਵਜੋਂ Election ਲੜਾਉਣ ਦੀ ਛਿੜੀ ਚਰਚਾ

-ਸ਼ੁਭਚਿੰਤਕਾਂ ਤੇ ਕਾਂਗਰਸੀ ਵਰਕਰਾਂ ਨੇ 28 ਨੂੰ ਸੱਦਿਆ ਇਕੱਠ ਮਾਨਸਾ, 25 ਅਪ੍ਰੈਲ (ਪੰਜਾਬ ਮੇਲ)- ਬਠਿੰਡਾ ਲੋਕ ਸਭਾ ਹਲਕੇ ਤੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਉਣ ਲਈ ਇਲਾਕੇ ਦੇ ਸਰਪੰਚਾਂ ਸਣੇ ਕੁਝ ਕਾਂਗਰਸੀ ਨੇਤਾਵਾਂ ਵੱਲੋਂ ਬੁੱਧਵਾਰ ਨੂੰ ਆਰੰਭੀ ਮੁਹਿੰਮ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਜੇ […]

ਨਵਾਲਨੀ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਵਾਲਾ ਪਾਦਰੀ ਮੁਅੱਤਲ

ਮਾਸਕੋ, 25 ਅਪ੍ਰੈਲ (ਪੰਜਾਬ ਮੇਲ)- ਰੂਸ ‘ਚ ਵਿਰੋਧੀ ਧਿਰ ਦੇ ਮਰਹੂਮ ਆਗੂ ਅਲੈਕਸੀ ਨਵਾਲਨੀ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਵਾਲੇ ਪਾਦਰੀ ਨੂੰ ਦੇਸ਼ ਦੇ ਆਰਥੋਡੋਕਸ ਗਿਰਜਾਘਰ ਦੇ ਮੁਖੀ ਨੇ ਤਿੰਨ ਸਾਲਾਂ ਲਈ ਮੁਅੱਤਲ ਕਰ ਦਿੱਤਾ ਹੈ। ਪਾਦਰੀ ਦਮਿੱਤਰੀ ਸੈਫਰੋਨੋਵ ਨੇ 26 ਮਾਰਚ ਨੂੰ ਮਾਸਕੋ ‘ਚ ਨਵਾਲਨੀ ਦੀ ਕਬਰ ‘ਤੇ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਸਨ। ਆਰਥੋਡੋਕਸ […]

ਪਟਨਾ ਰੇਲਵੇ ਸਟੇਸ਼ਨ ਨੇੜੇ ਹੋਟਲ ਨੂੰ ਅੱਗ ਲੱਗੀ, 6 ਮਰੇ

ਪਟਨਾ, 25 ਅਪ੍ਰੈਲ (ਪੰਜਾਬ ਮੇਲ)- ਬਿਹਾਰ ਦੀ ਰਾਜਧਾਨੀ ਪਟਨਾ ’ਚ ਰੇਲਵੇ ਸਟੇਸ਼ਨ ਨੇੜੇ ਹੋਟਲ ’ਚ ਅੱਜ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ, 2 ਦੀ ਹਾਲਤ ਗੰਭੀਰ ਹੈ ਤੇ 20 ਤੋਂ ਵੱਧ ਨੂੰ ਬਚਾਅ ਲਿਆ। ਫਾਇਰ ਬ੍ਰਿਗੇਡ ਨੇ ਹਾਈਡ੍ਰੌਲਿਕ ਲਿਫਟ ਰਾਹੀਂ ਹੋਟਲ ’ਚੋਂ 20-25 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ […]