ਭਾਰਤ ‘ਚ ਯੂਟਿਊਬ ਦਾ ਸਰਵਰ ਹੋਇਆ ਡਾਊਨ; ਵੀਡੀਓ ਅਪਲੋਡ ਕਰਨ ‘ਚ ਆਈ ਪ੍ਰੇਸ਼ਾਨੀ

ਚੰਡੀਗੜ੍ਹ, 22 ਜੁਲਾਈ (ਪੰਜਾਬ ਮੇਲ)- ਮਾਈਕ੍ਰੋਸਾਫਟ ਦਾ ਸਰਵਰ ਠੱਪ ਹੋਣ ਦੇ ਕੁੱਝ ਦਿਨ ਬਾਅਦ ਅੱਜ ਭਾਰਤ ਵਿਚ ਯੂਟਿਊਬ ਦੇ ਸਰਵਰ ਵਿਚ ਤਕਨੀਕੀ ਨੁਕਸ ਪੈਣ ਦਾ ਦਾਅਵਾ ਕੀਤਾ ਗਿਆ ਹੈ। ਕਈ ਉਪਭੋਗਤਾਵਾਂ ਨੇ ਸਰਵਰ ਡਾਊਨ ਹੋਣ ਦੀ ਸਮੱਸਿਆ ਬਾਰੇ ਜਾਣਕਾਰੀ ਸਾਂਝੀ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਉਪਭੋਗਤਾਵਾਂ ਨੇ ਸੋਸ਼ਲ ਮੀਡੀਆ ਖਾਸ ਕਰਕੇ ਐਕਸ ‘ਤੇ ਵੀਡੀਓ ਸਾਂਝੀ ਕਰਕੇ […]

ਅੰਮ੍ਰਿਤਪਾਲ ਸਿੰਘ ਦੀ ਚੋਣ ਨੂੰ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਹਾਈਕੋਰਟ ‘ਚ ਦਿੱਤੀ ਚੁਣੌਤੀ

– ਮੈਂਬਰਸ਼ਿਪ ਰੱਦ ਕਰਨ ਦੀ ਕੀਤੀ ਮੰਗ – 1975 ‘ਚ ਰੱਦ ਹੋਈ ਸੀ ਇੰਦਰਾ ਗਾਂਧੀ ਦੀ ਚੋਣ ਜਲੰਧਰ, 22 ਜੁਲਾਈ (ਪੰਜਾਬ ਮੇਲ)- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਚੋਣ ਨੂੰ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਪੰਜਾਬ ਹਰਿਆਣਾ ਹਾਈਕੋਰਟ ‘ਚ ਚੁਣੌਤੀ ਦਿੱਤੀ ਹੈ। ਵਿਕਰਮਜੀਤ ਸਿੰਘ ਨੇ ਆਪਣੀ ਪਟੀਸ਼ਨ 5 ਗੱਲਾਂ ‘ਤੇ ਆਧਾਰਿਤ ਕੀਤੀ ਹੈ। […]

ਲਖੀਮਪੁਰ ਖੀਰੀ ਘਟਨਾ: ਅਸ਼ੀਸ਼ ਮਿਸ਼ਰਾ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

ਨਵੀਂ ਦਿੱਲੀ, 22 ਜੁਲਾਈ (ਪੰਜਾਬ ਮੇਲ)- ਸੁਪੀਰਮ ਕੋਰਟ ਨੇ ਸੋਮਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ 2021 ਦੀ ਲਖੀਮਪੁਰ ਖੀਰੀ ਹਿੰਸਾ ਨਾਲ ਸਬੰਧਤ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਦੌਰਾਨ ਅੱਠ ਵਿਅਕਤੀਆਂ ਦੀ ਮੌਤ ਹੋਈ ਸੀ। ਪਿਛਲੇ ਸਾਲ 25 ਜਨਵਰੀ ਨੂੰ ਸਿਖਰਲੀ ਅਦਾਲਤ ਨੇ ਅਸ਼ੀਸ਼ […]

ਜੋ ਬਿਡੇਨ  ਰਾਸ਼ਟਰਪਤੀ ਦੀ ਚੋਣ ਦੌੜ ਤੋ ਬਾਹਰ ਹੋ ਗਏ ਕਮਲਾ ਹੈਰਿਸ ਹੁਣ ਡੋਨਾਲਡ ਟਰੰਪ ਦਾ ਮੁਕਾਬਲਾ ਕਰੇਗੀ

ਵਾਸ਼ਿੰਗਟਨ , 22 ਜੁਲਾਈ (ਰਾਜ  ਗੋਗਨਾ/ਪੰਜਾਬ ਮੇਲ)-ਅਮਰੀਕਾ ਦੇ  ਮੌਜੂਦਾ ਰਾਸ਼ਟਰਪਤੀ ਜੋ ਬਿਡੇਨ ਨੇ ਇੱਕ ਸਨਸਨੀਖੇਜ਼ ਐਲਾਨ ਕੀਤਾ ਹੈ ਉਹ ਹੁਣ  ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਹਟ ਗਏ ਹਨ। ਡੈਮੋਕ੍ਰੇਟਿਕ ਪਾਰਟੀ ਦੀ ਤਰਫੋਂ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸ਼ਾਮਲ ਜੋ ਬਿਡੇਨ ਪਿਛਲੇ ਕੁਝ ਦਿਨਾਂ ਤੋਂ ਆਪਣੀ ਹੀ ਪਾਰਟੀ ਦੇ ਨੇਤਾਵਾਂ ਦੇ ਭਾਰੀ ਦਬਾਅ ਵਿੱਚ ਸਨ।ਤਾਂ ਉਨ੍ਹਾਂ ਨੇ […]

ਜੋਅ ਬਾਇਡਨ ਵੱਲੋਂ ਰਾਸ਼ਟਰਪਤੀ ਚੋਣਾਂ ਨਾ ਲੜਨ ਦਾ ਐਲਾਨ

ਵਾਸ਼ਿੰਗਟਨ, 22 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਤੇ ਉਮੀਦਵਾਰ ਜੋਅ ਬਾਇਡਨ ਨੇ ਰਾਸ਼ਟਰਪਤੀ ਚੋਣਾਂ ਤੋਂ ਨਾਂ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਇਹ ਬੇਹੱਦ ਹੈਰਾਨ ਕਰਨ ਵਾਲਾ ਫ਼ੈਸਲਾ ਹੈ ਕਿਉਂਕਿ ਉਹ ਹੁਣ ਤੱਕ ਚੋਣ ਪ੍ਰਚਾਰ ਕਰ ਰਹੇ ਸਨ ਤੇ ਨਵੰਬਰ ‘ਚ ਹੋਣ ਵਾਲੀਆਂ ਚੋਣਾਂ ‘ਚ ਵੀ ਹੁਣ ਮਹਿਜ਼ ਕੁਝ ਮਹੀਨੇ ਹੀ ਰਹਿ ਗਏ […]

ਉੱਤਰਾਖੰਡ: ਕੇਦਾਰਨਾਥ ਦੇ ਰਸਤੇ ’ਚ ਢਿੱਗਾਂ ਡਿੱਗਣ ਨਾਲ 3 ਸ਼ਰਧਾਲੂ ਹਲਾਕ; 8 ਜ਼ਖ਼ਮੀ

ਰੁਦਰਪ੍ਰਯਾਗ,  21 ਜੁਲਾਈ (ਪੰਜਾਬ ਮੇਲ)- ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿਚ ਅੱਜ ਸਵੇਰੇ 7:30 ਵਜੇ ਦੇ ਕਰੀਬ ਕੇਦਾਰਨਾਥ ਨੂੰ ਜਾਂਦੇ ਟਰੈਕਿੰਗ ਰੂਟ ’ਤੇ ਢਿੱਗਾਂ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 8 ਜ਼ਖ਼ਮੀ ਹੋ ਗਏ। ਰੁਦਰਪ੍ਰਯਾਗ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਜਵਾਰ ਨੇ ਕਿਹਾ ਕਿ ਅੱਜ ਸਵੇਰੇ ਗੌਰੀਕੁੰਡ-ਕੇਦਾਰਨਾਥ ਟਰੈਕਿੰਗ ਰੂਟ ’ਤੇ ਚਿਰਬਾਸਾ […]

ਫਰੀਦਕੋਟ ਤੋਂ ਆਜ਼ਾਦ MP ਸਰਬਜੀਤ ਸਿੰਘ ਖ਼ਾਲਸਾ ਬਣਾਉਣ ਜਾ ਰਹੇ ਆਪਣੀ ਪਾਰਟੀ

ਫਰੀਦਕੋਟ, 21 ਜੁਲਾਈ (ਪੰਜਾਬ ਮੇਲ)- ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜ ਕੇ ਸੰਸਦ ਮੈਂਬਰ ਬਣੇ ਸਰਬਜੀਤ ਸਿੰਘ ਖ਼ਾਲਸਾ ਨੇ ਵੱਡਾ ਐਲਾਨ ਕਰ ਦਿੱਤਾ ਹੈ। ਸਰਬਜੀਤ ਸਿੰਘ ਖ਼ਾਲਸਾ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸਾਰੇ ਪੰਥਕ ਆਗੂਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਇਹ ਵੀ ਪਤਾ ਲੱਗਾ […]

ਜੈਕਸਨਵਿਲੇ  ਜੈਗੁਆਰਸ ਨੇ ਭਾਰਤੀ ਮੂਲ ਦੇ ਅਮਿਤ ਪਟੇਲ ਤੇ 22 ਮਿਲੀਅਨ ਡਾਲਰ ਤੋਂ ਵੱਧ ਦੀ ਚੋਰੀ ਦਾ ਕੇਸ ਦਾਇਰ ਕੀਤਾ

ਨਿਊਯਾਰਕ, 21 ਜੁਲਾਈ (ਰਾਜ  ਗੋਗਨਾ/ਪੰਜਾਬ ਮੇਲ)-ਅਮਰੀਕਾ ਵਿੱਚ ਜੈਕਸਨਵਿਲੇ ਜੈਗੁਆਰਸ ਨੇ 22 ਮਿਲੀਅਨ ਡਾਲਰ ਦੀ ਚੋਰੀ ਕਰਨ ਵਾਲੇ ਭਾਰਤੀ ਮੂਲ ਦੇ  ਅਮਿਤ ਪਟੇਲ ਨੂੰ ਹੁਣ ਤਿੰਨ ਗੁਣਾਂ ਵੱਧ ਰਕਮ ਅਦਾ ਕਰਨੀ ਪੈ ਸਕਦੀ ਹੈ। ਅਮਿਤ ਪਟੇਲ ਨੇ ਅਮਰੀਕਾ ਦੇ ਫੁਟਬਾਲ ਟੀਮ ਘੁਟਾਲੇ ਵਿੱਚ, ਆਪਣੀ ਆਲੀਸ਼ਾਨ ਜੀਵਨ ਸ਼ੈਲੀ ਨੂੰ ਕਾਇਮ ਰੱਖਣ ਲਈ ਜੈਕਸਨਵਿਲੇ ਜੈਗੁਆਰਜ਼ ਟੀਮ ਦੇ ਵਿੱਤੀ […]

ਅਮਿੱਟ ਪੈੜਾਂ ਛੱਡ ਗਿਆ “ਵਿਹੜਾ ਸ਼ਗਨਾਂ ਦਾ”

ਫ੍ਰੀਮਾਂਟ, 21 ਜੁਲਾਈ (ਪੰਜਾਬ ਮੇਲ)-  ਹੇਵਾਰਡ ਯੂਨੀਅਨ ਸਿਟੀ ਤੇ ਫ੍ਰੀਮਾਂਟ ਤੀਆਂ 14 ਜੁਲਾਈ 2024 ਨੂੰ ਹੇਵਰਡ ਦੇ ਸੈਫਾਇਰ ਬੈਕੁਟ ਹਾਲ ਵਿਖੇ ਪੂਰੀ ਧੂਮਧਾਮ ਨਾਲ ਸੁਖਨਿੰਦਰ ਭੰਗਲ ਤੇ ਕੋਨੀ ਘੁੰਮਣ ਦੇ ਪ੍ਰਬੰਧ ਹੇਠ ਮਨਾਈਆਂ ਗਈਆਂ। ਨੀਅਤ ਸਮੇਂ ‘ਤੇ ਬੀਬੀਆਂ, ਭੈਣਾਂ ਨਾਲ ਖਚਾਖਚ ਭਰੇ ਹਾਲ ‘ਚ  ਕੱਪੜੇ, ਜਿਊਲਰੀ, ਖਿਡੌਣੇ, ਫੁੱਲਕਾਰੀਆਂ ਤੇ ਪਰਾਂਦੀਆਂ ਨਾਲ ਸਜੀਆਂ ਸਟਾਲਾਂ ਖ਼ੂਬਸੂਰਤ ਰੰਗ ਬਿਖੇਰ […]

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਭੂਚਾਲ

ਜੰਮੂ, 20 ਜੁਲਾਈ (ਪੰਜਾਬ ਮੇਲ)- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਅੱਜ ਹਲਕਾ ਭੂਚਾਲ ਆਇਆ, ਜਿਸ ਦੀ ਰਿਕਟਰ ਸਕੇਲ ‘ਤੇ ਤੀਬਰਤਾ 3.5 ਮਾਪੀ ਗਈ। ਕੌਮੀ ਭੂਚਾਲ ਵਿਗਿਆਨ ਕੇਂਦਰ (ਐੱਨ.ਸੀ.ਐੱਸ.) ਮੁਤਾਬਕ ਇਸ ਖੇਤਰ ਵਿਚ ਸ਼ਾਮ 5.34 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੇਂਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ […]