ਸੁਨੀਤਾ ਵਿਲੀਅਮਜ਼ ਨੂੰ ਬਚਾਉਣ ਲਈ ਨਾਸਾ ਕੋਲ ਸਿਰਫ 14 ਦਿਨ

ਨਵੀਂ ਦਿੱਲੀ, 8 ਅਗਸਤ (ਪੰਜਾਬ ਮੇਲ)- ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਸ ਦੇ ਸਾਥੀ ਬੁਚ ਵਿਲਮੋਰ ਪਿਛਲੇ ਦੋ ਮਹੀਨਿਆਂ ਤੋਂ ਪੁਲਾੜ ਵਿਚ ਫਸੇ ਹੋਏ ਹਨ। ਦੋਵੇਂ ਪੁਲਾੜ ਯਾਤਰੀ ਆਪਣੇ ਬੋਇੰਗ ਸਟਾਰਲਾਈਨਰ ਪੁਲਾੜ ਯਾਨ ਵਿਚ ਤਕਨੀਕੀ ਖਰਾਬੀ ਕਾਰਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਤੋਂ ਵਾਪਸ ਨਹੀਂ ਆ ਸਕੇ ਹਨ। ਹੁਣ ਉਨ੍ਹਾਂ ਨੂੰ ਸੁਰੱਖਿਅਤ ਵਾਪਸ […]

ਐੱਸ. ਆਈ. ਟੀ. ਸਾਹਮਣੇ ਪੇਸ਼ ਹੋਏ ਬਿਕਰਮ ਮਜੀਠੀਆ

ਪਟਿਆਲਾ, 8 ਅਗਸਤ (ਪੰਜਾਬ ਮੇਲ)-  ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਡਰੱਗ ਕੇਸ ‘ਚ ਐੱਸ. ਆਈ. ਟੀ. ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਪਹੁੰਚੇ। ਐੱਸ.ਆਈ. ਟੀ. ਨੇ ਉਨ੍ਹਾਂ ਨੂੰ ਡਰੱਗ ਕੇਸ ਦੇ ਚੱਲਦੇ ਤਲਬ ਕੀਤਾ ਹੈ। ਐੱਸ.ਆਈ.ਟੀ. ਵਲੋਂ ਪਹਿਲਾਂ ਤਿੰਨ ਵਾਰ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ […]

ਅਮਰੀਕਾ ਦਾ ਅਹਿਮ ਬਿਆਨ; ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨਾਲ ਕੰਮ ਕਰਨ ਲਈ ਤਿਆਰ

ਵਾਸ਼ਿੰਗਟਨ, 8 ਅਗਸਤ (ਪੰਜਾਬ ਮੇਲ)-  ਅਮਰੀਕਾ ਨੇ ਕਿਹਾ ਹੈ ਕਿ ਉਹ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨਾਲ ਕੰਮ ਕਰਨ ਲਈ ਤਿਆਰ ਹੈ। ਬੰਗਲਾਦੇਸ਼ ਵਿੱਚ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਦੀ ਅਗਵਾਈ ਵਿੱਚ  ਇੱਕ ਅੰਤਰਿਮ ਸਰਕਾਰ ਸਹੁੰ ਚੁੱਕ ਸਕਦੀ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ ‘ਚ ਪੱਤਰਕਾਰਾਂ ਨੂੰ ਕਿਹਾ, ”ਅਸੀਂ ਬੰਗਲਾਦੇਸ਼ […]

ਅਮਰੀਕਾ : ਭਾਰਤੀ-ਗੁਜਰਾਤੀ ਧਰਮੇਨ ਪਟੇਲ ਡਰੱਗ ਤਸਕਰੀ ਮਾਮਲੇ ‘ਚ ਗ੍ਰਿਫ਼ਤਾਰ

ਨਿਊਯਾਰਕ, 8 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਫਲੋਰੀਡਾ ਰਾਜ ਦੇ ਕਾਨੂੰਨ ਤਹਿਤ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਦਾ ਦੋਸ਼ ਪਹਿਲੀ ਡਿਗਰੀ ਦਾ ਸ਼ੰਗੀਨ ਦੋਸ਼ ਮੰਨਿਆ ਜਾਂਦਾ ਹੈ। ਜਿਸ ਵਿੱਚ ਦੋਸ਼ ਸਾਬਤ ਹੋਣ ‘ਤੇ 3 ਤੋਂ 25 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਫਲੋਰੀਡਾ ਰਾਜ ਦੀ ਪੁਲਸ ਵੱਲੋਂ ਇਕ ਭਾਰਤੀ-ਗੁਜਰਾਤੀ ਧਰਮੇਨ ਪਟੇਲ ਨਾਮੀਂ ਵਿਅਕਤੀ ਨੂੰ ਹਿਰਾਸਤ ਵਿੱਚ […]

240 ਸਾਲਾਂ ਬਾਅਦ ‘ਬਾਲਡ ਈਗਲ’ ਨੂੰ ਅਮਰੀਕਾ ਦੇ ਰਾਸ਼ਟਰੀ ਪੰਛੀ ਵਜੋਂ ਮਾਨਤਾ

ਵਾਸ਼ਿੰਗਟਨ, 8 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- 240 ਸਾਲਾਂ ਬਾਅਦ ਅਮਰੀਕਾ ਦੇ ਰਾਸ਼ਟਰੀ ਪੰਛੀ ਵਜੋਂ ‘ਬਾਲਡ ਈਗਲ’‘ ਨੂੰ ਅੰਤਿਮ ਰੂਪ ਦਿੱਤਾ ਗਿਆ। ਦੇਸ਼ ਦੀ ਸੈਨੇਟ ਨੇ ‘ਬਾਲਡ ਈਗਲ’ ਨੂੰ ਅਮਰੀਕਾ ਦੇ ਰਾਸ਼ਟਰੀ ਪੰਛੀ ਵਜੋਂ ਮਾਨਤਾ ਦੇਣ ਦਾ ਅਹਿਮ ਫ਼ੈਸਲਾ ਲੈ ਲਿਆ। ਭਾਵੇਂ ਇਸ ਪੰਛੀ ਨੂੰ ਅਮਰੀਕਾ ਵਿਚ ਅਧਿਕਾਰ ਦੇ ਪ੍ਰਤੀਕ ਵਜੋਂ ਲਗਭਗ 240 ਸਾਲਾਂ ਤੋਂ ਵਰਤਿਆ […]

ਪੁਲਾੜ ‘ਚ ਫਸੀ ਸੁਨੀਤਾ ਵਿਲੀਅਮਸ, 2025 ਤੱਕ ਧਰਤੀ ‘ਤੇ ਹੋ ਸਕਦੀ ਹੈ ਵਾਪਸੀ!

ਵਾਸ਼ਿੰਗਟਨ, 8 ਅਗਸਤ (ਪੰਜਾਬ ਮੇਲ)-  ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਦੀ ਪੁਲਾੜ ਤੋਂ ਵਾਪਸੀ ‘ਚ ਲੰਬਾ ਸਮਾਂ ਲੱਗ ਸਕਦਾ ਹੈ। ਨਾਸਾ ਨੇ ਕਿਹਾ ਕਿ ਸਟਾਰਲਾਈਨਰ ਨਾਲ ਯਾਤਰਾ ਕਰਨ ਵਾਲੇ ਪੁਲਾੜ ਯਾਤਰੀਆਂ ਦੀ ਵਾਪਸੀ ਦੀ ਯੋਜਨਾ ਬਣਾਉਣ ਵੇਲੇ ਉਸਨੇ ਸਾਰੇ ਵਿਕਲਪਾਂ ‘ਤੇ ਵਿਚਾਰ ਕੀਤਾ।  ਨਾਸਾ ਦੇ ਅਧਿਕਾਰੀਆਂ ਨੇ ਕਿਹਾ ਕਿ ਸਟਾਰਲਾਈਨਰ ਪੁਲਾੜ […]

ਪੰਜਾਬ ‘ਚ ਬੈਠ ਕੇ ਅਮਰੀਕਾ ਵਿਚ ਮਾਰੀ ਜਾਂਦੀ ਸੀ ਠੱਗੀ, ਫਰਜ਼ੀ ਕਾਲ ਸੈਂਟਰ ਰਾਹੀਂ ਆਨਲਾਈਨ ਠੱਗੀ ਦਾ ਜਾਲ

ਮੋਹਾਲੀ, 8 ਅਗਸਤ (ਪੰਜਾਬ ਮੇਲ)- ਜ਼ੀਰਕਪੁਰ ਤੋਂ ਫਰਜ਼ੀ ਕਾਲ ਸੈਂਟਰ ਰਾਹੀਂ ਆਨਲਾਈਨ ਠੱਗੀ ਦਾ ਜਾਲ ਵਿਛਾਉਣ ਵਾਲੇ ਮੁਲਜ਼ਮਾਂ ਦੀ ਗਿਣਤੀ ਹੁਣ 21 ਹੋ ਚੁੱਕੀ ਹੈ। ਮੁਲਜ਼ਮਾਂ ’ਚ 4 ਅਫਰੀਕੀ ਅਤੇ 3 ਕੁੜੀਆਂ ਵੀ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਰਾਜਸਥਾਨ ਦੇ ਮੁਹੰਮਦ ਨਦੀਮ ਕੁਰੇਸ਼ੀ, ਤੌਸੀਫ਼ ਅਹਿਮਦ, ਢਕੋਲੀ ਦੀ ਰੀਆ ਚੌਹਾਨ, ਬਿਹਾਰ ਦੀ ਮਾਲਤੀ, ਸ਼ਿਵਾਨੀ, ਫਤਹਿਗੜ੍ਹ ਸਾਹਿਬ […]

ਆਬਕਾਰੀ ਨੀਤੀ ਮਾਮਲਾ: ਕੇਜਰੀਵਾਲ ਦੀ CBI ਨਿਆਂਇਕ ਹਿਰਾਸਤ ਖ਼ਤਮ, ਅੱਜ ਹੋਵੇਗੀ ਕੋਰਟ ‘ਚ ਪੇਸ਼ੀ

ਨਵੀਂ ਦਿੱਲੀ-, 8 ਅਗਸਤ (ਪੰਜਾਬ ਮੇਲ)- ਆਬਕਾਰੀ ਨੀਤੀ ਘਪਲੇ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੀ. ਬੀ. ਆਈ. ਨਾਲ ਜੁੜੇ ਮਾਮਲੇ ਵਿਚ ਅੱਜ ਰਾਊਜ਼ ਐਵੇਨਿਊ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਕੇਜਰੀਵਾਲ ਨੂੰ ਸਪੈਸ਼ਲ ਜੱਜ ਕਾਵੇਰੀ ਬਾਵੇਜਾ ਦੀ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਖਤਮ ਹੋ ਰਹੀ ਹੈ। ਕੋਰਟ […]

ਅਲਾਸਕਾ ਦੇ ਤੱਟ ਨੇੜੇ ਕਿਸ਼ਤੀ ਉਲਟੀ, ਟੈਕਸਾਸ ਦੇ ਇਕ ਪਰਿਵਾਰ ਦੇ ਦੋ ਬੱਚਿਆਂ ਸਮੇਤ 4 ਜੀਅ ਲਾਪਤਾ

ਸੈਕਰਾਮੈਂਟੋ, ਕੈਲੀਫੋਰਨੀਆ, 8 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਲਾਸਕਾ ਦੇ ਤੱਟ ਨੇੜੇ ਇਕ ਕਿਸ਼ਤੀ ਦੇ ਉਲਟਣ ਨਾਲ ਇਕ ਪਰਿਵਾਰ ਦੇ 4 ਜੀਅ ਲਾਪਤਾ ਹੋਣ ਦੀ ਰਿਪਰਟ ਹੈ ਜਿਨਾਂ ਵਿਚ ਦੋ ਬੱਚੇ ਵੀ ਸ਼ਾਮਿਲ ਹਨ। ਯੂ ਐਸ ਕੋਸਟ ਗਾਰਡ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਟੋਰੀ, ਟੈਕਸਾਸ ਦਾ ਇਕ ਪਰਿਵਾਰ ਹੋਮਰ ਦੇ ਪੱਛਮ ਵਿਚ ਤਕਰੀਬਨ […]

-ਇਕ ਛੋਟੇ ਅਖਬਾਰ ਉਪਰ ਛਾਪੇਮਾਰੀ ਦਾ ਮਾਮਲਾ- ਅਮਰੀਕਾ ਦੇ ਕੰਸਾਸ ਰਾਜ ਦੇ ਪੁਲਿਸ ਮੁੱਖੀ ਵਿਰੁੱਧ ਹੋਣਗੇ ਅਪਰਾਧਿਕ ਦੋਸ਼ ਆਇਦ

ਸੈਕਰਾਮੈਂਟੋ, ਕੈਲੀਫੋਰਨੀਆ 8 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਿਛਲੇ ਸਾਲ ਇਕ ਮਾਮਲੇ ਦੀ ਜਾਂਚ ਸਬੰਧੀ ਅਮਰੀਕਾ ਦੇ ਕੰਸਾਸ ਰਾਜ ਦੇ ਇਕ ਛੋਟੇ ਅਖਬਾਰ ‘ਤੇ ਛਾਪਾ ਮਾਰਨ ਦੇ ਮਾਮਲੇ ਵਿਚ ਰਾਜ ਦੇ ਪੁਲਿਸ ਮੁੱਖੀ ਨੂੰ ਨਿਆਇਕ ਪ੍ਰਕ੍ਰਿਆ ਵਿਚ ਦਖਲ ਅੰਦਾਜੀ ਕਰਨ ਦੇ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਇਹ ਐਲਾਨ ਵਿਸ਼ੇਸ਼ ਸਰਕਾਰੀ ਅਧਿਕਾਰੀਆਂ ਨੇ ਕੀਤਾ ਹੈ। […]