ਅਮਰੀਕੀ ਸੰਸਦ ਵੱਲੋਂ ਅਸਥਾਈ ਫੰਡਿੰਗ ਬਿੱਲ ਪਾਸ; ਬਾਇਡਨ ਵੱਲੋਂ ਹਸਤਾਖਰ

-ਸ਼ੱਟਡਾਊਨ ਦਾ ਖਤਰਾ ਟਲਿਆ ਵਾਸ਼ਿੰਗਟਨ, 2 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ ਸੰਘੀ ਸਰਕਾਰ ਦਾ ਕੰਮਕਾਜ ਠੱਪ (ਸ਼ੱਟਡਾਊਨ) ਹੋਣ ਦਾ ਖ਼ਤਰਾ ਸ਼ਨਿਚਰਵਾਰ ਦੇਰ ਰਾਤ ਉਸ ਵੇਲੇ ਟਲ ਗਿਆ, ਜਦੋਂ ਅਮਰੀਕੀ ਸੰਸਦ ਵੱਲੋਂ ਛੇਤੀ-ਛੇਤੀ ਵਿਚ ਪਾਸ ਕੀਤੇ ਅਸਥਾਈ ਫੰਡਿੰਗ ਯੋਜਨਾ ਸਬੰਧੀ ਬਿੱਲ ‘ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹਸਤਾਖਰ ਕਰ ਦਿੱਤੇ। ਬਾਇਡਨ ਨੇ ਸਰਕਾਰੀ ਏਜੰਸੀਆਂ ਦੇ ਸੰਚਾਲਨ […]

ਜਾਰਜੀਆ ਚੋਣਾਂ ‘ਚ ਦਖ਼ਲ-ਅੰਦਾਜ਼ੀ ਮਾਮਲਾ: ਟਰੰਪ ਦੀ ਜ਼ਮਾਨਤ ਕਰਾਉਣ ਵਾਲਾ ਦੋਸ਼ੀ ਕਰਾਰ

ਅਟਲਾਂਟਾ, 2 ਅਕਤੂਬਰ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ 17 ਹੋਰਨਾਂ ਦੀ ਜਾਰਜੀਆ ਚੋਣ ਦਖ਼ਲ ਮਾਮਲੇ ‘ਚ ਸ਼ੁੱਕਰਵਾਰ ਨੂੰ ਜ਼ਮਾਨਤ ਕਰਾਉਣ ਵਾਲੇ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸਤਗਾਸਾ ਪੱਖ ਵੱਲੋਂ ਕਿਸੇ ਜ਼ਮਾਨਤ ਕਰਾਉਣ ਵਾਲੇ ‘ਤੇ ਮੁਕੱਦਮਾ ਚਲਾਏ ਜਾਣ ਦਾ ਇਹ ਪਹਿਲਾ ਮਾਮਲਾ ਹੈ। ਮੁਕੱਦਮੇ ਦੇ ਹਿੱਸੇ ਵਜੋਂ ਸਕਾਟ ਗ੍ਰਾਹਮ ਹਾਲ ਨੂੰ 5 […]

ਭਾਰਤੀ-ਅਮਰੀਕੀ ਸੰਸਦ ਮੈਂਬਰ ਵੱਲੋਂ ਹਿੰਦੂ, ਬੁੱਧ, ਸਿੱਖ ਤੇ ਜੈਨ ਅਮਰੀਕੀ ਕੌਕਸ ਦੀ ਸ਼ੁਰੂਆਤ

ਵਾਸ਼ਿੰਗਟਨ, 2 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ 24 ਤੋਂ ਵੱਧ ਸੰਸਦ ਮੈਂਬਰ ਦੋ-ਪੱਖੀ ਕਾਂਗਰੈਸ਼ਨਲ ਹਿੰਦੂ, ਬੁੱਧ, ਸਿੱਖ ਅਤੇ ਜੈਨ ਅਮਰੀਕੀ ਕੌਕਸ ‘ਚ ਸ਼ਾਮਲ ਹੋ ਗਏ ਹਨ। ਕੌਕਸ ਦੇ ਬਾਨੀ ਤੇ ਭਾਰਤੀ-ਅਮਰੀਕੀ ਸੰਸਦ ਮੈਂਬਰ ਸ਼੍ਰੀ ਥਾਣੇਦਾਰ ਨੇ ਇਹ ਜਾਣਕਾਰੀ ਦਿੱਤੀ। ਸ੍ਰੀ ਥਾਣੇਦਾਰ ਨੇ ਬੀਤੇ ਦਿਨੀਂ ਅਮਰੀਕੀ ਕਾਂਗਰਸ ਵਿਚ ਕੌਕਸ ਦੀ ਰਸਮੀ ਸ਼ੁਰੂਆਤ ਕੀਤੀ, ਜਿਸ ਦਾ ਮਕਸਦ […]

ਮੈਕਸੀਕੋ ਸਰਹੱਦ ‘ਤੇ 27 ਪ੍ਰਵਾਸੀ ਲੋਕਾਂ ਨੂੰ ਲਿਜਾ ਰਿਹਾ ਟਰੱਕ ਪਲਟਿਆ; 10 ਪ੍ਰਵਾਸੀ ਮਹਿਲਾਵਾਂ ਦੀ ਮੌਤ

ਤਾਪਾਚੁਲਾ/ਮੈਕਸੀਕੋ, 2 ਅਕਤੂਬਰ (ਪੰਜਾਬ ਮੇਲ)- ਮੈਕਸੀਕੋ ਵਿਚ ਗੁਆਟੇਮਾਲਾ ਸਰਹੱਦ ਨੇੜੇ ਇਕ ਹਾਈਵੇਅ ‘ਤੇ ਇਕ ਮਾਲ-ਵਾਹਕ ਟਰੱਕ ਦੇ ਪਲਟ ਜਾਣ ਕਾਰਨ ਉਸ ਵਿਚ ਸਵਾਰ ਘੱਟੋ-ਘੱਟ 10 ਮਹਿਲਾ ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 17 ਹੋਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਵਿਚ ਮਰਨ ਵਾਲੀਆਂ ਸਾਰੀਆਂ ਔਰਤਾਂ ਕਿਊਬਾ ਦੀਆਂ ਨਾਗਰਿਕ ਸਨ। ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਦੱਸਿਆ ਕਿ ਕਿਊਬਾ […]

ਜ਼ਿੰਬਾਬਵੇ ‘ਚ ਜਹਾਜ਼ ਹਾਦਸੇ ਵਿਚ ਭਾਰਤੀ ਕਾਰੋਬਾਰੀ ਤੇ ਉਸ ਦੇ ਪੁੱਤਰ ਸਮੇਤ 6 ਲੋਕਾਂ ਦੀ ਮੌਤ

ਜੋਹਾਨਸਬਰਗ, 2 ਅਕਤੂਬਰ (ਪੰਜਾਬ ਮੇਲ)- ਦੱਖਣੀ-ਪੱਛਮੀ ਜ਼ਿੰਬਾਬਵੇ ਵਿਚ ਇਕ ਨਿੱਜੀ ਜਹਾਜ਼ ਤਕਨੀਕੀ ਖਰਾਬੀ ਕਾਰਨ ਹੀਰੇ ਦੀ ਖਾਨ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਇਕ ਭਾਰਤੀ ਮਾਈਨਿੰਗ ਕਾਰੋਬਾਰੀ ਅਤੇ ਉਸ ਦੇ ਪੁੱਤਰ ਸਮੇਤ ਸਵਾਰ 6 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਮੀਡੀਆ ਵਿੱਚ ਛਪੀਆਂ ਖ਼ਬਰਾਂ ਤੋਂ ਸਾਹਮਣੇ ਆਈ ਹੈ। ਨਿਊਜ਼ ਵੈੱਬਸਾਈਟ ‘iHarare’ ਨੇ ਆਪਣੀ […]

ਐੱਨ.ਆਈ.ਏ. ਵੱਲੋਂ ਗੈਂਗਸਟਰ ਕੌਸ਼ਲ ਚੌਧਰੀ ਤੇ ਅਰਸ਼ ਡਾਲਾ ‘ਚ ਵਿਚਾਲੇ ਰਿਸ਼ਤਿਆਂ ਸਬੰਧੀ ਖੁਲਾਸਾ

ਨਵੀਂ ਦਿੱਲੀ, 2 ਅਕਤੂਬਰ (ਪੰਜਾਬ ਮੇਲ)- ਗੈਂਗਸਟਰ ਲਾਰੈਂਸ਼ ਬਿਸ਼ਨੋਈ ਤੇ ਦਵਿੰਦਰ ਬੰਬੀਹਾ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਤੇ ਖਾਲਿਸਤਾਨੀ ਵੱਖਵਾਦੀਆਂ ਨਾਲ ਸਬੰਧਾਂ ਬਾਰੇ ਖੁਲਾਸਾ ਕਰਨ ਮਗਰੋਂ ਕੌਮੀ ਜਾਂਚ ਏਜੰਸੀ ਨੇ ਹੁਣ ਹਰਿਆਣਾ ਖਾਸ ਕਰਕੇ ਗੁਰੂਗ੍ਰਾਮ ਵਿਚ ਸਰਗਰਮ ਕੌਸ਼ਲ ਚੌਧਰੀ ਗਰੋਹ ਅਤੇ ਲੋੜੀਂਦੇ ਖਾਲਿਸਤਾਨੀ ਹਮਾਇਤੀ ਤੇ ਦਹਿਸ਼ਤਗਰਦ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡਾਲਾ ਵਿਚਾਲੇ ਰਿਸ਼ਤਿਆਂ […]

ਨਵੀਆਂ ਬੁਲੰਦੀਆਂ ਛੂਹਣਗੇ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ : ਜੈਸ਼ੰਕਰ

ਵਾਸ਼ਿੰਗਟਨ, 2 ਅਕਤੂਬਰ (ਪੰਜਾਬ ਮੇਲ)- ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਆਪਣੀ ਸਿਖਰ ’ਤੇ ਹਨ ਤੇ ਦੋਵੇਂ ਮੁਲਕ ਇਸ ਵੇਲੇ ਅਜਿਹੇ ਮੁਕਾਮ ’ਤੇ ਪਹੁੰਚ ਗਏ ਹਨ, ਜਿੱਥੇ ਉਹ ਇਕ ਦੂਜੇ ਨੂੰ ਮਨਭਾਉਂਦੇ, ਸਰਵੋਤਮ ਤੇ ਸਹਿਜ ਭਾਈਵਾਲ ਵਜੋਂ ਦੇਖਦੇ ਹਨ। ਜੈਸ਼ੰਕਰ ਨੇ ਕਿਹਾ ਕਿ ਭਾਰਤ-ਅਮਰੀਕਾ ਦੇ ਦੁਵੱਲੇ ਰਿਸ਼ਤੇ ਚੰਦਰਯਾਨ […]

ਪ੍ਰਦੂਸ਼ਣ ਦੇ ਟਾਕਰੇ ਲਈ ਦਿੱਲੀ ’ਚ ਐਕਸ਼ਨ ਪਲਾਨ ਲਾਗੂ

ਨਵੀਂ ਦਿੱਲੀ,  2 ਅਕਤੂਬਰ (ਪੰਜਾਬ ਮੇਲ)- ਦਿੱਲੀ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਸਰਦੀਆਂ ਦੌਰਾਨ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਤਿਆਰ ਕੀਤਾ ਗਿਆ ਗਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਅੱਜ ਲਾਗੂ ਹੋ ਗਿਆ ਹੈ। ਇਸ ਤਹਿਤ ਜੇ ਹਵਾ ਦੀ ਗੁਣਵੱਤਾ ਦਾ ਸੂਚਕਾਂਕ (ਏਕਿਊਆਈ) ਵੱਖ-ਵੱਖ ਮਿੱਥੇ ਪੱਧਰਾਂ ਤੋਂ ਵਧਦਾ ਹੈ ਤਾਂ ਕਈ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆਂ। ਦਿੱਲੀ ਦੇ ਵਾਤਾਵਰਨ ਮੰਤਰੀ […]

ਅਮਰੀਕਾ ਵਿਚ ਮਰੀਜ਼ਾਂ ਨੂੰ ਭੁੱਲਣ ਦੀ ਬਿਮਾਰੀ ਲਈ ਨਕਲੀ ਖੁਰਾਕਾਂ ਦੇਣ ਦੇ ਮਾਮਲੇ ਵਿਚ ਜੋੜੇ ਨੂੰ ਹੋਈ ਕੈਦ

ਸੈਕਰਾਮੈਂਟੋ,ਕੈਲੀਫੋਰਨੀਆ, 1 ਅਕਤੂਬਰ (ਹੁਸਨ ਲੜੋਆ ਬੰਗਾ/ ਪੰਜਾਬ ਮੇਲ)- ਅਮਰੀਕਾ ਦੇ ਓਹੀਓ ਰਾਜ ਵਿਚ ਇਕ ਮੈਮਰੀ ਕੇਅਰ ਵਿਚ ਡਾਇਰੈਕਟਰ ਵਜੋਂ ਕੰਮ ਕਰਦੀ ਰਹੀ ਇਕ ਔਰਤ ਨੂੰ ਮਰੀਜ਼ਾਂ ਨੂੰ ਭੁੱਲ ਜਾਣ ਦੀ ਬਿਮਾਰੀ ਲਈ ਨਕਲੀ ਖੁਰਾਕਾਂ ਦੇਣ ਦੇ ਸੰਘੀ ਦੋਸ਼ਾਂ ਤਹਿਤ 71 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸ਼ੈਰੀ ਐਨ ਜੈਨਕਿਨਸ ਨਾਮੀ ਔਰਤ ਜਿਸ ਕੋਲ ਪੀਐਚ […]

ਅਮਰੀਕਾ ਦੇ ਫਿਲਾਡੈਲਫੀਆ ਸ਼ਹਿਰ ਵਿਚ ਦੂਸਰੇ ਦਿਨ ਵੀ ਹੋਈਆਂ ਲੁੱਟਮਾਰ ਦੀਆਂ ਘਟਨਾਵਾਂ

* ਗ੍ਰਿਫਤਾਰ ਕੀਤੇ 52 ਸ਼ੱਕੀ ਦੋਸ਼ੀਆਂ ਵਿਚ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਇਕ ਔਰਤ ਵੀ ਸ਼ਾਮਿਲ ਸੈਕਰਾਮੈਂਟੋ, ਕੈਲੀਫੋਰਨੀਆ, 1 ਅਕਤੂਬਰ (ਹੁਸਨ ਲੜੋਆ ਬੰਗਾ/ ਪੰਜਾਬ ਮੇਲ)-ਅਮਰੀਕਾ ਦੇ ਪੈਨਸਿਲਵਾਨੀਆ ਰਾਜ ਦੇ ਅਹਿਮ ਸ਼ਹਿਰ ਫਿਲਾਡੈਲਫੀਆ ਤੇ ਆਸ ਪਾਸ ਦੇ ਖੇਤਰ ਵਿਚ ਲੁੱਟਮਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਵੱਡੀ ਪੱਧਰ ‘ਤੇ ਸ਼ਰਾਬ ਦੇ ਸਟੋਰਾਂ ਨੂੰ […]