ਵਿਲੱਖਣ ਅਜੂਬਾ ‘ ਜੰਨਤ- ਏ- ਜਰਖੜ ‘ ਦਾ ਹੋਇਆ ਲੋਕ ਅਰਪਣ

○ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕੀਤਾ ਉਦਘਾਟਨ ○ ਰੰਗਲੇ ਪੰਜਾਬ ਦਾ ਸੁਪਨਾ ਸੱਚ ਹੋਣ ਵਿੱਚ ਹੁਣ ਬਹੁਤੀ ਦੇਰ ਨਹੀਂ – ਗੁਰਮੀਤ ਸਿੰਘ ਖੁੱਡੀਆਂ ਜਰਖੜ, 1 ਜਨਵਰੀ (ਪੰਜਾਬ ਮੇਲ)- ਨਾਮਵਰ ਖੇਡ ਲੇਖਕ ਅਤੇ ਬਹੁਪੱਖੀ ਸ਼ਖ਼ਸੀਅਤ ਜਗਰੂਪ ਸਿੰਘ ਜਰਖੜ ਵੱਲੋਂ ਆਪਣੇ ਪਿੰਡ ਜਰਖੜ ਵਿਖੇ ਤਿਆਰ ਕੀਤੇ ਗਏ ਇਕ ਵਿਲੱਖਣ ਅਜੂਬੇ […]

ਕੇਂਦਰ ਸਰਕਾਰ ਵੱਲੋਂ ਗੋਲਡੀ ਬਰਾੜ ਅੱਤਵਾਦੀ ਕਰਾਰ

ਨਵੀਂ ਦਿੱਲੀ, 1 ਜਨਵਰੀ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੂੰ ਅੱਤਵਾਦ ਵਿਰੋਧੀ ਕਾਨੂੰਨ ਯੂ.ਏ.ਪੀ.ਏ. ਤਹਿਤ ਅੱਤਵਾਦੀ ਕਰਾਰ ਦਿੱਤਾ ਹੈ। ਗੋਲਡੀ ਬਰਾੜ, ਜੋ ਕੈਨੇਡਾ ਦੇ ਬਰੈਂਪਟਨ ਵਿਚ ਰਹਿੰਦਾ ਹੈ, ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ।

ਸੀਨੀਅਰ ਆਈ.ਏ.ਐੱਸ. ਵੀ.ਕੇ. ਸਿੰਘ ਨੇ ਭਗਵੰਤ ਮਾਨ ਦੇ ਨਵੇਂ Special Chief Secretary ਦਾ ਅਹੁਦਾ ਸੰਭਾਲਿਆ

ਚੰਡੀਗੜ੍ਹ, 1 ਜਨਵਰੀ (ਪੰਜਾਬ ਮੇਲ)- ਸੀਨੀਅਰ ਆਈ.ਏ.ਐੱਸ. ਅਧਿਕਾਰੀ ਵਿਜੈ ਕੁਮਾਰ ਸਿੰਘ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਸ਼ੇਸ਼ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਨੂੰ ਅੱਗੇ ਵਧਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਸਾਫ਼-ਸੁਥਰਾ, ਕੁਸ਼ਲ, ਪ੍ਰਭਾਵੀ, ਜਵਾਬਦੇਹ ਅਤੇ ਪਾਰਦਰਸ਼ੀ […]

ਪੰਜਾਬ ਪੁਲਿਸ ਵੱਲੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦੇ International ਰੈਕੇਟ ਦਾ ਪਰਦਾਫਾਸ਼

-19 ਕਿਲੋ ਹੈਰੋਇਨ, 7 ਪਿਸਤੌਲ ਅਤੇ 23 ਲੱਖ ਰੁਪਏ ਡਰੱਗ ਮਨੀ ਸਮੇਤ ਦੋ ਕਾਬੂ -ਅਮਰੀਕਾ ਆਧਾਰਿਤ ਮਨਪ੍ਰੀਤ ਉਰਫ ਮੰਨੂ ਮਹਾਵਾ ਵੱਲੋਂ ਚਲਾਇਆ ਜਾ ਰਿਹਾ ਸੀ ਰੈਕੇਟ: ਡੀ.ਜੀ.ਪੀ. ਗੌਰਵ ਯਾਦਵ ਅੰਮ੍ਰਿਤਸਰ, 1 ਜਨਵਰੀ (ਪੰਜਾਬ ਮੇਲ)- ਅਮਰੀਕਾ ਆਧਾਰਿਤ ਤਸਕਰ ਮਨਪ੍ਰੀਤ ਉਰਫ਼ ਮੰਨੂ ਮਹਾਵਾ ਵੱਲੋਂ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ […]

ਅਮਰੀਕਾ ‘ਚ ਭਾਰਤੀ ਮੂਲ ਦੇ ਜੋੜੇ ਤੇ ਧੀ ਦੀ ਮੌਤ ਦਾ ਭੇਤ ਬਰਕਰਾਰ

ਨਿਊਯਾਰਕ (ਅਮਰੀਕਾ), 1 ਜਨਵਰੀ (ਪੰਜਾਬ ਮੇਲ)- ਅਮਰੀਕੀ ਪੁਲਿਸ ਭਾਰਤੀ ਮੂਲ ਦੇ ਅਮੀਰ ਜੋੜੇ ਅਤੇ ਉਨ੍ਹਾਂ ਦੀ ਅੱਲੜ ਧੀ ਦੀ ਮੌਤ ਦੀ ਜਾਂਚ ਕਰ ਰਹੀ ਹੈ। ਰਾਕੇਸ਼ ਕਮਲ (57), ਉਸ ਦੀ ਪਤਨੀ ਟੀਨਾ (54) ਅਤੇ 18 ਸਾਲਾ ਧੀ ਅਰਿਆਨਾ ਵੀਰਵਾਰ ਨੂੰ ਮੈਸੇਚਿਉਸੇਟਸ ਵਿਚ ਉਨ੍ਹਾਂ ਦੇ 50 ਲੱਖ ਡਾਲਰ ਦੇ ਆਲੀਸ਼ਾਨ ਬੰਗਲੇ ਵਿਚ ਮ੍ਰਿਤਕ ਮਿਲੇ। ਉਨ੍ਹਾਂ ਦੇ […]

Japan ‘ਚ 7.6 ਦੀ ਸ਼ਿੱਦਤ ਨਾਲ ਆਇਆ ਭੂਚਾਲ: ਸੁਨਾਮੀ ਦੀ ਚਿਤਾਵਨੀ ਜਾਰੀ

ਟੋਕੀਓ, 1 ਜਨਵਰੀ (ਪੰਜਾਬ ਮੇਲ)- ਜਾਪਾਨੀ ਪ੍ਰਾਂਤ ਇਸ਼ੀਕਾਵਾ ਵਿਚ 7.6 ਦੀ ਸ਼ਿੱਦਤ ਨਾਲ ਭੂਚਾਲ ਆਇਆ। ਇਸ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਲੋਕਾਂ ਨੂੰ ਤੁਰੰਤ ਉੱਚੀਆਂ ਥਾਵਾਂ ‘ਤੇ ਜਾਣ ਲਈ ਆਖ ਦਿੱਤਾ ਗਿਆ ਹੈ ਤੇ ਭੂਚਾਲ ਕਾਰਨ ਜਾਨੀ-ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ।

ਪੰਜਾਬ ਸਰਕਾਰ ਨੇ ਖਰੀਦਿਆ ਗੋਇੰਦਵਾਲ ਸਾਹਿਬ ਥਰਮਲ ਪਲਾਂਟ

ਪਟਿਆਲਾ, 1 ਜਨਵਰੀ (ਪੰਜਾਬ ਮੇਲ)- ਪੰਜਾਬ ਵਿਚ ਇਕ ਵੱਡੀ ਪਹਿਲ ਕਰਦਿਆਂ ਪੰਜਾਬ ਸਰਕਾਰ ਨੇ 1080 ਕਰੋੜ ਰੁਪਏ ਵਿਚ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦ ਲਿਆ ਹੈ। ਅਸਲ ਵਿਚ ਇਸ ਥਰਮਲ ਪਲਾਂਟ ਨੂੰ ਚਲਾਉਣ ਵਾਲੀ ਕੰਪਨੀ ਜੀ.ਵੀ.ਕੇ ਥਰਮਲ ਦੇ ਸਿਰ ‘ਤੇ 6500 ਕਰੋੜ ਰੁਪਏ ਦਾ ਕਰਜ਼ਾ ਵੱਖ-ਵੱਖ ਬੈਂਕਾਂ ਦਾ ਚੜ੍ਹ ਗਿਆ ਸੀ ਤੇ ਕੰਪਨੀ […]

ਪਾਕਿ ‘ਚ ਸਿੱਖ ਸੈਲਾਨੀਆਂ ਦੀ ਸਹੂਲਤ ਲਈ Kartarpur ‘ਚ ਬਣੇਗਾ ‘ਸਿੱਖ ਰਿਜ਼ਾਰਟ’

-ਆਨਲਾਈਨ ਬੁਕਿੰਗ ਪੋਰਟਲ ਵੀ ਬਣਿਆ ਗੁਰਦਾਸਪੁਰ, 1 ਜਨਵਰੀ (ਪੰਜਾਬ ਮੇਲ)- ਪਾਕਿਸਤਾਨ ‘ਚ ਸਿੱਖਾਂ ਦੇ ਇਤਿਹਾਸਕ ਸਥਾਨਾਂ ਸਮੇਤ ਹੋਰ ਸੈਰ-ਸਪਾਟਾ ਸਥਾਨਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਆਉਣ ਵਾਲੇ ਸਿੱਖ ਸੈਲਾਨੀਆਂ ਦੀ ਸਹੂਲਤ ਲਈ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਵਿਖੇ ਸਿੱਖ ਰਿਜ਼ਾਰਟ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਹੋਰ ਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਲਈ ਇਕ ਆਨਲਾਈਨ ਬੁਕਿੰਗ ਪੋਰਟਲ […]

ਡੇਵਿਡ ਵਾਰਨਰ ਵੱਲੋਂ ਇਕ ਦਿਨਾਂ ਕੌਮਾਂਤਰੀ Cricket ਤੋਂ ਸੰਨਿਆਸ

ਸਿਡਨੀ, 1 ਜਨਵਰੀ (ਪੰਜਾਬ ਮੇਲ)- ਤਜ਼ਰਬੇਕਾਰ ਬੱਲੇਬਾਜ਼ ਡੇਵਿਡ ਵਾਰਨਰ ਨੇ ਆਪਣਾ ਆਖਰੀ ਟੈਸਟ ਮੈਚ ਖੇਡਣ ਤੋਂ ਪਹਿਲਾਂ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਪਰ ਉਹ ਆਸਟਰੇਲੀਆ ਲਈ ਟੀ-20 ਕ੍ਰਿਕਟ ਖੇਡਣਾ ਜਾਰੀ ਰੱਖੇਗਾ। 37 ਸਾਲਾ ਸਲਾਮੀ ਬੱਲੇਬਾਜ਼ ਨੇ ਹਾਲਾਂਕਿ ਸਪੱਸ਼ਟ ਕੀਤਾ ਹੈ ਕਿ ਜੇ ਆਸਟਰੇਲਿਆਈ ਟੀਮ ਨੂੰ 2025 ‘ਚ ਹੋਣ ਵਾਲੀ […]

ਯੂ.ਕੇ ‘ਚ ਵਿਦੇਸ਼ੀ ਵਿਦਿਆਰਥੀਆਂ ਲਈ VISA ਪਾਬੰਦੀਆਂ ਲਾਗੂ

ਲੰਡਨ, 1 ਜਨਵਰੀ (ਪੰਜਾਬ ਮੇਲ)- ਯੂ.ਕੇ ਵਿਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਰੂਟਾਂ ‘ਤੇ ਪਾਬੰਦੀਆਂ ਲਾਗੂ ਹੋ ਗਈਆਂ ਹਨ। ਬ੍ਰਿਟੇਨ ਦੇ ਗ੍ਰਹਿ ਸਕੱਤਰ ਜੇਮਜ਼ ਕਲੀਵਰਲੀ ਨੇ ਕਿਹਾ ਹੈ ਕਿ ਵੀਜ਼ਾ ਰੂਟਾਂ ‘ਤੇ ਪਾਬੰਦੀਆਂ ਲਾਗੂ ਹੋਣ ਨਾਲ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਆਪਣੇ ਪਰਿਵਾਰ ਨੂੰ ਯੂ.ਕੇ. ਵਿਚ ਲਿਆਉਣ ਦਾ ‘ਗੈਰ ਤਰਕਹੀਣ ਅਭਿਆਸ’ ਖ਼ਤਮ ਹੋ ਜਾਵੇਗਾ। ਇੱਥੇ ਦੱਸ […]