ਅਮਰੀਕਾ ਵਿਚ ਇਕੱਤਰ ਹੋਏ ਸੈਂਕੜੇ ਲੋਕਾਂ ਉਪਰ ਗੋਲੀਬਾਰੀ ਵਿੱਚ ਦੋ ਬੱਚਿਆਂ ਸਮੇਤ 4 ਜ਼ਖਮੀ

ਸੈਕਰਾਮੈਂਟੋ, ਕੈਲੀਫੋਰਨੀਆ, 14 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਨਿਊਯਾਰਕ ਦੇ ਬਰੋਨਕਸ ਪਾਰਕ ਦੇ ਬਾਹਰਵਾਰ ਇਕੱਤਰ ਹੋਏ ਲੋਕਾਂ ਉਪਰ ਗੋਲੀਆਂ ਚਲਾਏ ਜਾਣ ਦੇ ਸਿੱਟੇ ਵਜੋਂ 3 ਤੇ 6 ਸਾਲ ਦੇ ਦੋ ਬੱਚਿਆਂ, ਜੋ ਆਪਸ ਵਿਚ ਭਰਾ ਸਨ, ਸਮੇਤ ਕੁਲ 4 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਜਾਣਕਾਰੀ ਜਾਰੀ ਇਕ ਬਿਆਨ ਵਿਚ ਨਿਊਯਾਰਕ ਪੁਲਿਸ ਵਿਭਾਗ ਨੇ […]

ਅਮਰੀਕਾ ਦੇ ਲੂਇਸਿਆਨਾ ਰਾਜ ਵਿਚ ਇਕ ਕੈਥੋਲਿਕ ਪਾਦਰੀ ਨੂੰ ਬਦਫੈਲੀ ਦੇ ਮਾਮਲਿਆਂ ਵਿਚ 25 ਸਾਲ ਦੀ ਜੇਲ

ਸੈਕਰਾਮੈਂਟੋ,ਕੈਲੀਫੋਰਨੀਆ, 14 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਇਸਿਆਨਾ ਰਾਜ ਵਿਚ ਇਕ ਸਾਬਕਾ ਕੈਥੋਲਿਕ ਪਾਦਰੀ ਨੂੰ ਅਦਾਲਤ ਵੱਲੋਂ ਬਦਫੈਲੀ ਦੇ ਮਾਮਲਿਆਂ ਵਿਚ 25 ਸਾਲ ਦੀ ਕੈਦ ਸੁਣਾਏ ਜਾਣ ਦੀ ਖਬਰ ਹੈ। ਸਰਕਾਰੀ ਵਕੀਲ ਅਨੁਸਾਰ 61 ਸਾਲਾ ਪਾਦਰੀ ਸਟੀਫਨ ਸੌਰ ਉਪਰ ਦੋਸ਼ ਸਨ ਕਿ ਉਸ ਨੇ ਨਿਊ ਓਰਲੀਨਜ ਫਰੈਂਚ ਕੁਆਰਟਰ ਵਿਚ 17 ਵਿਅਕਤੀਆਂ ਨੂੰ ਨਸ਼ਾ […]

ਭਾਰਤ ਤੋਂ ਚੀਨ ਦੇ ਲੋਕ ਅਮਰੀਕਾ ਵਿੱਚ ਢੌਂਕੀ ਲਗਾ ਕੇ ਦਾਖਲ ਹੋਣ ਦੀ ਕਰ ਰਹੇਕੋਸ਼ਿਸ਼

ਨਵੀਂ ਦਿੱਲੀ, 14 ਜੁਲਾਈ (ਪੰਜਾਬ ਮੇਲ)- ਭਾਰਤ ਤੋਂ ਹੁਣ ਚੀਨ ਦੇ ਲੋਕ ਵੀ ਅਮਰੀਕਾ ਵਿੱਚ ਢੌਂਕੀ ਲਗਾ ਕੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਅਤੇ ਵੱਡੀ ਗਿਣਤੀ ਵਿੱਚ ਚੀਨ ਦੇ ਲੋਕ ਬੌਰਡਰ ਪਾਰ ਕਰਦੇ ਫੜ੍ਹੇ ਵੀ ਗਏ ਹਨ। ਚੀਨ ਤੋਂ ਹਜ਼ਾਰਾਂ ਲੋਕ ਰੁਜ਼ਗਾਰ ਅਤੇ ਆਜ਼ਾਦੀ ਦੀ ਭਾਲ ਵਿਚ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ […]

ਮੁੱਖ ਮੰਤਰੀ ਨੇ ਹਵਾਈ ਸਰਵੇਖਣ ਕਰਨ ਦੀ ਰਵਾਇਤ ਖਤਮ ਕੀਤੀ, ਖੁਦ ਹੜ੍ਹਾਂ ਦੇ ਪਾਣੀ ਵਿੱਚ ਉਤਰ ਕੇ ਲਿਆ ਰਾਹਤ ਕਾਰਜਾਂ ਦਾ ਜਾਇਜ਼ਾ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਕੰਮਾਂ ਲਈ ਅਧਿਕਾਰੀਆਂ ਨੂੰ ਮੌਕੇ ਉਤੇ ਦਿੱਤੇ ਆਦੇਸ਼ ਸੰਕਟ ਦੀ ਘੜੀ ਵਿੱਚੋਂ ਲੋਕਾਂ ਨੂੰ ਕੱਢਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ ਸੰਗਰੂਰ, 14 ਜੁਲਾਈ (ਦਲਜੀਤ ਕੌਰ/(ਪੰਜਾਬ ਮੇਲ)- ਕਿਸੇ ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਦੀ ਪੁਰਾਣੀ ਰਵਾਇਤ ਨੂੰ ਖਤਮ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ […]

ਲੋਕਾਂ ਨੂੰ ਪਾਣੀ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਤਿੰਨ ਥਾਂਵਾਂ ‘ਤੇ ਤਿਆਰ ਕੀਤੇ ਹੜ੍ਹ ਰਾਹਤ ਕੇਂਦਰ: ਡਿਪਟੀ ਕਮਿਸ਼ਨਰ

ਨਗਰ ਪੰਚਾਇਤ ਦਫ਼ਤਰ ਖਨੌਰੀ, ਲਾਰਡ ਸ਼ਿਵਾ ਸਕੂਲ ਹਮੀਰਗੜ੍ਹ ਤੇ ਸਰਕਾਰੀ ਸਕੂਲ ਰਾਮਪੁਰ ਗੁੱਜਰਾਂ ‘ਚ ਬਣਾਏ ਰਾਹਤ ਕੇਂਦਰਾਂ ‘ਚ ਆਰਜ਼ੀ ਰਿਹਾਇਸ਼, ਸੁੱਕਾ ਰਾਸ਼ਨ, ਪੀਣਯੋਗ ਪਾਣੀ ਤੇ ਦਵਾਈਆਂ ਸਮੇਤ ਮੈਡੀਕਲ ਸਹਾਇਤਾ 24 ਘੰਟੇ ਉਪਲਬਧ: ਜਤਿੰਦਰ ਜੋਰਵਾਲ ਡਿਪਟੀ ਕਮਿਸ਼ਨਰ ਨੇ ਐਸ.ਐਸ.ਪੀ, ਫੌਜ ਅਤੇ ਐਨ.ਡੀ.ਆਰ.ਐਫ ਦੇ ਅਧਿਕਾਰੀਆਂ ਸਮੇਤ ਲਿਆ ਜਾਇਜ਼ਾ ਮੂਨਕ/ਸੰਗਰੂਰ, 14 ਜੁਲਾਈ (ਦਲਜੀਤ ਕੌਰ/ਪੰਜਾਬ ਮੇਲ) – ਖਨੌਰੀ ਤੇ […]

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡਾ. ਗੁਰਮਿੰਦਰ ਸਿੱਧੂ ਦਾ ਨਾਵਲ ‘ਅੰਬਰੀ ਉੱਡਣ ਤੋਂ ਪਹਿਲਾਂ’ ਲੋਕ ਅਰਪਣ

ਸਰੀ , 14 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਇਕੱਤਰਤਾ ਡਾ: ਰਘਬੀਰ ਸਿੰਘ ਸਿਰਜਣਾ, ਪ੍ਰੋਫੈਸਰ ਬਾਵਾ ਸਿੰਘ (ਸਾਬਕਾ ਵਾਈਸ ਚੇਅਰਮੈਨ ਘੱਟ ਗਿਣਤੀਆਂ ਕਮਿਸ਼ਨ ਭਾਰਤ), ਜਗਦੀਸ਼ ਸਿੰਘ ਬਮਰਾਹ (ਪੱਤਰਕਾਰ ਰੋਜ਼ਾਨਾ ਅਜੀਤ ਅੰਮ੍ਰਿਤਸਰ) ਡਾ: ਗੋਪਾਲ ਸਿੰਘ ਬੁਟੱਰ, ਦੀਪਕ ਸ਼ਰਮਾ ਚਰਨਾਥਲ, ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ ਅਤੇ ਡਾ:ਗੁਰਮਿੰਦਰ ਸਿੱਧੂ ਦੀ ਪ੍ਰਧਾਨਗੀ ਹੇਠ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਹੋਈ ਜਿਸ ਵਿਚ ਡਾ. ਗੁਰਮਿੰਦਰ ਸਿੱਧੂ ਦਾ […]

ਗੁਰੂ ਨਾਨਕ ਫੂਡ ਬੈਂਕ ਨੇ ਇਕ ਦਿਨ ਵਿਚ 213 ਟਨ ਭੋਜਨ ਇਕੱਤਰ ਕਰ ਕੇ ਨਵਾਂ ਰਿਕਾਰਡ ਸਿਰਜਿਆ

ਸਰੀ, 14 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਸਰੀ ਵਿਚ ਪੰਜਾਬੀ ਭਾਈਚਾਰੇ ਵੱਲੋਂ ਸ਼ੁਰੂ ਕੀਤੀ ਗਈ ਗੁਰੂ ਨਾਨਕ ਫੂਡ ਬੈਂਕ ਵੱਲੋਂ ਆਪਣੀ ਤੀਸਰੀ ਵਰੇਗੰਢ ਦੇ ਮੌਕੇ ਮੈਗਾ ਫੂਡ ਡਰਾਈਵ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਨੂੰ ਭਾਈਚਾਰੇ ਵੱਲੋਂ ਮਿਲੇ ਭਰਵੇਂ ਹੁੰਗਾਰੇ ਸਦਕਾ ਦਾਨ ਕੀਤੇ 213 ਟਨ ਭੋਜਨ ਨੇ ਨਵਾਂ ਰਿਕਾਰਡ ਕਾਇਮ ਕੀਤਾ। ਪਿਛਲੇ ਸਾਲ ਗੁਰੂ ਨਾਨਕ ਫੂਡ ਬੈਂਕ ਨੇ ਆਪਣੀ ਸਾਲਾਨਾ ਫੂਡ ਡਰਾਈਵ […]

ਡੀ.ਐਨ.ਏ. ਤਬਦੀਲ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਪੰਜਾਬ ਲਈ ਗੰਭੀਰ ਚਿੰਤਾ ਦਾ ਵਿਸ਼ਾ – ਦੀਪਕ ਚਨਾਰਥਲ

ਸਰੀ, 14 ਜੁਲਾਈ (ਹਰਦਮ ਮਾਨ/(ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬ ਤੋਂ ਆਏ ਪ੍ਰਸਿੱਧ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨਾਲ ਵਿਸ਼ੇਸ਼ ਸੰਵਾਦ ਰਚਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਵਿਚ ਦੀਪਕ ਚਨਾਰਥਲ ਨੇ ਕਿਸਾਨ ਅੰਦੋਲਨ ਦੀਆਂ ਕਈ ਲੁਕਵੀਆਂ ਪਰਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ […]

ਅਮਰੀਕਾ ਦੇ ਸਕੂਲਾਂ ‘ਚ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਚਾਉਣਗੇ ਰੋਬੋਟ!

ਨਿਊ ਮੈਕਸੀਕੋ ਦੇ ਸਕੂਲ ਨੇ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਵਾਸ਼ਿੰਗਟਨ, 13 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਸਕੂਲਾਂ ਵਿਚ ਲਗਾਤਾਰ ਵਧਦੀ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਚਣ ਦੇ ਰਸਤੇ ਲੱਭੇ ਜਾ ਰਹੇ ਹਨ। ਇਸੇ ਸਿਲਸਿਲੇ ਵਿਚ ਯੂ.ਐੱਸ. ਦੇ ਨਿਊ ਮੈਕਸੀਕੋ ਵਿਚ ਇਕ ਸਕੂਲ ਨੇ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਹੈ, ਜਿਸ ਤਹਿਤ ਇਕ ਰੋਬੋਟ ਦਿਨ ਦੇ 24 ਘੰਟੇ […]

ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦਾ ਵਫ਼ਦ ਅਕਾਲ ਤਖ਼ਤ ਸਾਹਿਬ ਪੁੱਜਿਆ

ਮਾਲੇਰਕੋਟਲਾ, 13 ਜੁਲਾਈ (ਪੰਜਾਬ ਮੇਲ)- ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਨਵੀਂ ਦਿੱਲੀ ਤੋਂ ਆਏ ਵਫ਼ਦ ਨੇ ਅੰਮ੍ਰਿਤਸਰ ਵਿਖੇ ਅਕਾਲ ਤਖ਼ਤ ਸਾਹਬਿ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਵਫ਼ਦ ਵਿਚ ਬੋਰਡ ਦੇ ਤਰਜਮਾਨ ਕਾਸਿਮ ਰਸੂਲ ਇਲਯਾਸ ਅਤੇ ਕਾਰਜਕਾਰਨੀ ਮੈਂਬਰ ਇੰਜਨੀਅਰ ਮੁਹੰਮਦ ਸਲੀਮ, ਕਮਾਲ ਫ਼ਾਰੂਕੀ ਅਤੇ ਅਬਦੁਸ਼ ਸ਼ਕੂਰ ਮਾਲੇਰਕੋਟਲਾ ਸ਼ਾਮਲ ਸਨ। ਜਨਾਬ ਸ਼ਕੂਰ […]