ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ 4, 5 ਅਤੇ 6 ਅਕਤੂਬਰ ਨੂੰ ਮਨਾਉਣ ਸੰਬੰਧੀ ਤਿਆਰੀਆਂ ਸ਼ੁਰੂ

ਸਿਆਟਲ, 11 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ 4, 5 ਅਤੇ 6 ਅਕਤੂਬਰ 2024 ਨੂੰ ਜਨਮ ਦਿਨ ਮਨਾਉਣ ਵਾਸਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਬਾਬਾ ਬੁੱਢਾ ਜੀ ਸੰਸਥਾ ਦੇ ਪ੍ਰਧਾਨ ਡਾਕਟਰ ਸੁਰਿੰਦਰ ਪਾਲ ਸਿੰਘ ਤੁੰਗ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ 4, 5 ਅਤੇ […]

ਮਿਲਵਾਕੀ ਦੇ ਗੁਰਦੁਆਰਾ ਦੇ ਮੁੱਖ ਸੇਵਾਦਾਰ ਅਤੇ ਸਮਾਜ ਸੇਵੀ ਹਰਭਜਨ ਸਿੰਘ ਸੰਧਾਵਾਲੀਆ ਦਾ ਸਿਆਟਲ ਵਿਖੇ ਸਨਮਾਨ ਅਤੇ ਸਵਾਗਤ

ਸਿਆਟਲ, 11 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸ. ਹਰਭਜਨ ਸਿੰਘ ਸੰਧਾਵਾਲੀਆ ਆਪਣੀ ਪਤਨੀ ਹਰਵਿੰਦਰ ਬੀਰ ਕੌਰ ਸੰਧਾਵਾਲੀਆ ਨਾਲ ਵਿਆਹ ਸਮਾਗਮ ਵਿਚ ਹਾਜ਼ਰੀ ਭਰਨ ਲਈ ਸਿਆਟਲ ਪਹੁੰਚੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਗੁਰਦੀਪ ਸਿੰਘ ਸਿੱਧੂ ਨੇ ਸ਼ਾਲ ਪਾ ਕੇ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਅਤੇ ਸਮਾਜ ਸੇਵੀ ਸ. ਹਰਭਜਨ ਸਿੰਘ ਸੰਧਾਵਾਲੀਆ ਤੇ […]

ਗੁਜਰਾਤੀ ਔਰਤ ਨੇ ਪਤੀ ਦੀ ਮੌਤ ਤੋਂ ਬਾਅਦ ਗੈਸ ਕੰਪਨੀ ‘ਤੇ 7 ਮਿਲੀਅਨ ਡਾਲਰ ਦਾ ਮੁਕੱਦਮਾ ਠੋਕਿਆ

ਨਿਊਯਾਰਕ, 11 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਜ ਜਾਰਜੀਆ ‘ਚ ਰਹਿਣ ਵਾਲੀ ਇਕ ਗੁਜਰਾਤੀ ਔਰਤ ਦੀਨਾ ਪਟੇਲ ਨੇ ਆਪਣੇ ਪਤੀ ਦੀ ਅਚਾਨਕ ਮੌਤ ਤੋਂ ਇਕ ਸਾਲ ਅੱਠ ਮਹੀਨੇ ਬਾਅਦ ਗੈਸ ਵੰਡ ਨਾਲ ਜੁੜੀ ਇਕ ਕੰਪਨੀ ਦੇ ਖਿਲਾਫ 70 ਲੱਖ ਡਾਲਰ ਦਾ ਦਾਅਵਾ ਦਾਇਰ ਕੀਤਾ ਹੈ। ਗੁਜਰਾਤੀ ਔਰਤ ਜਿਸ ਦਾ ਨਾਂ  ਦੀਨਾ ਪਟੇਲ ਹੈ, ਉਸ ਦੇ […]

ਕੈਨੇਡਾ ‘ਚ ਵਰਕ ਪਰਮਿਟ ‘ਤੇ ਪਾਬੰਦੀ ਮਗਰੋਂ ਪੰਜਾਬੀ ਨੌਜਵਾਨ ਗੈਰ ਕਾਨੂੰਨੀ ਢੰਗ ਨਾਲ ਜਾ ਰਹੇ ਨੇ ਅਮਰੀਕਾ

ਟੋਰਾਂਟੋ, 11 ਸਤੰਬਰ (ਪੰਜਾਬ ਮੇਲ)-ਕੈਨੇਡਾ ਸਰਕਾਰ ਨੇ ਪ੍ਰਵਾਸੀਆਂ ਦੀ ਗਿਣਤੀ ਘੱਟ ਕਰਨ ਲਈ ਸਖ਼ਤ ਫੈਸਲੇ ਲਏ ਹਨ। ਇਸ ਦੇ ਤਹਿਤ ਕੈਨੇਡਾ ‘ਚ 28 ਅਗਸਤ ਤੋਂ ਵਰਕ ਪਰਮਿਟ ‘ਤੇ ਪਾਬੰਦੀ ਲੱਗ ਚੁੱਕੀ ਹੈ। ਇਸ ਦਾ ਮਤਲਬ ਹੈ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ‘ਤੇ ਕੰਮ ਕਰ ਰਹੇ ਨੌਜਵਾਨਾਂ ਦਾ ਵਰਕ ਵੀਜ਼ਾ ਨਹੀਂ ਵਧਾਇਆ ਜਾਵੇਗਾ। […]

ਕੈਨੇਡਾ ‘ਚ ਨਸ਼ੇ ਤਸਕਰੀ ਦੇ ਮਾਮਲੇ ‘ਚ 2 ਪੰਜਾਬੀ ਗ੍ਰਿਫ਼ਤਾਰ

ਟੋਰਾਂਟੋ, 11 ਸਤੰਬਰ (ਪੰਜਾਬ ਮੇਲ)- ਕੈਨੇਡਾ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ‘ਚ 2 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਓਨਟਾਰੀਓ ਦੀ ਪੁਲਿਸ ਨੇ ਟੋਰਾਂਟੋ ਨੇੜੇ ਕਨੇਰਾ ਵਿਖੇ ਜਸ਼ਨਪ੍ਰੀਤ ਸਿੰਘ ਤੇ ਕਰਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਉਮਰ ਮਸਾਂ ਹੀ 20 ਕੁ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਨ੍ਹਾਂ ਦੀ […]

ਨਸ਼ਾ ਤਸਕਰੀ ਦੇ ਦੋਸ਼ ਹੇਠ ਅਮਰੀਕਾ ‘ਚ 2 ਪੰਜਾਬੀ ਗ੍ਰਿਫ਼ਤਾਰ

ਮਿਸ਼ੀਗਨ, 11 ਸਤੰਬਰ (ਪੰਜਾਬ ਮੇਲ)- ਅਮਰੀਕੀ ਅਧਿਕਾਰੀਆਂ ਨੇ ਕੈਨੇਡਾ ਤੇ ਅਮਰੀਕਾ ਦੀ ਸਰਹੱਦ ‘ਤੇ ਨਸ਼ਾ ਤਸਕਰੀ ਦੇ ਮਾਮਲੇ ‘ਚ 2 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ‘ਤੇ ਇਕਬਾਲ ਅਤੇ ਰਣਜੀਤ ਦੇ ਟਰੱਕ ਵਿਚੋਂ 37.5 ਲੱਖ ਡਾਲਰ ਦੇ ਮੁੱਲ ਦੀ ਕੋਕੀਨ ਮਿਲਣ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਉਹ […]

ਵੈਨਕੂਵਰ ਵਿਚਾਰ ਮੰਚ ਵੱਲੋਂ ਪਿੰਡ ਚੌਂਕੀਮਾਨ ਦੀ ਇਤਿਹਾਸਕ ਡਾਕੂਮੈਂਟਰੀ ‘ਜੜ੍ਹਾਂ ਦੀ ਤਲਾਸ਼’ ਦਾ ਪ੍ਰਦਰਸ਼ਨ

ਸਰੀ, 11 ਸਤੰਬਰ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨ ਨਿਊਟਨ ਲਾਇਬਰੇਰੀ ਸਰੀ ਵਿਚ ਮੁਖਤਿਆਰ ਸਿੰਘ ਬੋਪਾਰਾਏ ਦੀ ਪਿੰਡ ਚੌਂਕੀਮਾਨ ਬਾਰੇ ਇਤਿਹਾਸਕ ਖੋਜ ‘ਤੇ ਆਧਾਰਤ ਡਾਕੂਮੈਂਟਰੀ ‘ਜੜ੍ਹਾਂ ਦੀ ਤਲਾਸ਼’ ਦਿਖਾਈ ਗਈ ਅਤੇ ਵੱਖ ਵੱਖ ਬੁਲਾਰਿਆਂ ਵੱਲੋਂ ਇਸ ਉਪਰ ਚਰਚਾ ਕੀਤੀ ਗਈ। ਪ੍ਰੋਗਰਾਮ ਦਾ ਆਗਾਜ਼ ਵੈਨਕੂਵਰ ਵਿਚਾਰ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਦੇ ਸਵਾਗਤੀ […]

ਨਿਊਯਾਰਕ ‘ਚ ਦੋ ਤੇਲਗੂ ਮੂਲ ਦੀਆਂ ਛੋਟੀਆਂ ਸਕੀਆਂ ਭੈਣਾਂ ਦੀ ਪਾਣੀ ‘ਚ ਡੁੱਬਣ ਕਾਰਨ ਮੌਤ

ਨਿਊਯਾਰਕ, 10 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਲੌਂਗ ਆਈਲੈਂਡ, ਨਿਊਯਾਰਕ ਵਿਚ ਹੋਏ ਇੱਕ ਦਰਦਨਾਕ ਹਾਦਸੇ ‘ਚ ਭਾਰਤ ਦੇ ਤੇਲਗੂ ਮੂਲ ਦੇ ਪਰਿਵਾਰ ਦੀਆਂ ਦੋ ਛੋਟੀਆਂ ਸਕੀਆਂ ਭੈਣਾਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਮਿਲੀ ਹੈ। ਭਾਰਤ ਦੇ ਤੇਲਗੂ ਮੂਲ ਦੇ ਜੋੜੇ ਦੀਆਂ ਦੋ ਛੋਟੀਆਂ ਬੱਚੀਆਂ ਹੋਲਟਸਵਿਲੇ ਵਿਚ ਅਪਾਰਟਮੈਂਟ ਵਿਚ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਸਹਾਇਤਾ ਰਾਸ਼ੀ ਜਾਰੀ

ਸ੍ਰੀ ਮੁਕਤਸਰ ਸਾਹਿਬ, 10 ਸਤੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਬਿਨਾਂ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਮਾਨਵਤਾ ਦੀ ਭਲਾਈ ਲਈ ਕਾਰਜ ਜਾਰੀ ਹਨ। ਇਸ ਲੜੀ ਤਹਿਤ ਸ. ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਪਿਛਲੇ ਦਿਨੀਂ ਗਰੀਬੀ ਦੀ ਰੇਖਾ ਤੋਂ ਹੇਠਾਂ […]

ਮੇਰੇ ਨਾਨਾ ਜੀ ਭਾਰਤ ਦੀ ਆਜ਼ਾਦੀ ਲਈ ਲੜੇ :  ਕਮਲਾ ਹੈਰਿਸ

ਵਾਸ਼ਿੰਗਟਨ, 10 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਨਾਮਜ਼ਦਗੀ ਲਈ ਚੋਣ ਮੈਦਾਨ ‘ਚ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਗ੍ਰੈਂਡ ਪੇਰੈਂਟਸ ਡੇਅ ਦੇ ਮੌਕੇ ‘ਤੇ ਆਪਣੇ ਨਾਨਾ-ਨਾਨੀ ਨੂੰ ਯਾਦ ਕਰਦੇ ਹੋਏ ਐਕਸ ‘ਤੇ ਇਕ ਭਾਵੁਕ ਪੋਸਟ ਕੀਤੀ ਹੈ। ਪੋਸਟ ਵਿਚ ਕਮਲਾ ਨੇ ਆਪਣੇ ਨਾਨਾ-ਨਾਨੀ ਪੀ.ਵੀ. ਗੋਪਾਲਨ ਅਤੇ ਰਾਜਮ ਗੋਪਾਲਨ ਨੂੰ ਯਾਦ ਕਰਦਿਆਂ ਇੱਕ […]