ਦੱਖਣੀ ਕੋਰੀਆ ‘ਚ ਮੀਂਹ ਕਾਰਨ ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ

-ਦਸ ਹਜ਼ਾਰ ਤੋਂ ਵੱਧ ਜਵਾਨ ਤਾਇਨਾਤ ਸਿਓਲ, 18 ਜੁਲਾਈ (ਪੰਜਾਬ ਮੇਲ)- ਦੱਖਣੀ ਕੋਰੀਆ ਵਿਚ ਹਫ਼ਤੇ ਭਰ ਤੋਂ ਪੈ ਰਹੇ ਜ਼ੋਰਦਾਰ ਮੀਂਹ ਕਾਰਨ ਢਿੱਗਾਂ ਡਿੱਗਣ ਅਤੇ ਹੋਰ ਘਟਨਾਵਾਂ ਵਿਚ ਲਾਪਤਾ ਦਸ ਲੋਕਾਂ ਦੀ ਭਾਲ ਲਈ ਅੱਜ ਬਚਾਅ ਮੁਹਿੰਮ ਚਲਾਈ ਗਈ। ਦੇਸ਼ ਦੀ ਫੌਜ ਨੇ ਬਚਾਅ ਕਾਰਜਾਂ ਵਿਚ ਸਹਾਇਤਾ ਲਈ ਦਸ ਹਜ਼ਾਰ ਤੋਂ ਵੱਧ ਜਵਾਨਾਂ ਨੂੰ ਤਾਇਨਾਤ […]

ਲੁਧਿਆਣਾ ‘ਚ ਐੱਨ.ਆਰ.ਆਈ. ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਲੁਧਿਆਣਾ, 18 ਜੁਲਾਈ (ਪੰਜਾਬ ਮੇਲ)- ਇਥੋਂ ਦੀ ਠਾਕੁਰ ਕਲੋਨੀ ‘ਚ ਸੋਮਵਾਰ ਰਾਤ ਐੱਨ.ਆਰ.ਆਈ. ਦੀ ਮੋਟਰਸਾਈਕਲ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਦੋਂ ਹੱਤਿਆ ਕਰ ਦਿੱਤੀ, ਜਦੋਂ ਉਹ ਮੋਟਰਸਾਈਕਲ ‘ਤੇ ਘਰ ਜਾ ਰਿਹਾ ਸੀ। ਮ੍ਰਿਤਕ ਦੀ ਪਛਾਣ 42 ਸਾਲਾ ਬਰਿੰਦਰ ਸਿੰਘ ਵਜੋਂ ਹੋਈ ਹੈ। ਲਲਤੋਂ ਪੁਲਿਸ ਚੌਕੀ ਦੇ ਇੰਚਾਰਜ ਏ.ਐੱਸ.ਆਈ. ਰਵਿੰਦਰ ਕੁਮਾਰ ਨੇ ਦੱਸਿਆ ਕਿ ਬਰਿੰਦਰ ਸਿੰਘ […]

ਆਸਟਰੇਲੀਆ ਦੇ ਸੂਬੇ ਵਿਕਟੋਰੀਆ ਨੇ 2026 ਦੀਆਂ ਰਾਸ਼ਟਰਮੰਡਲ ਖੇਡਾਂ ਦਾ ਖਰਚਾ ਵਧਣ ਕਾਰਨ ਮੇਜ਼ਬਾਨੀ ਛੱਡੀ

ਮੈਲਬੌਰਨ, 18 ਜੁਲਾਈ (ਪੰਜਾਬ ਮੇਲ)- ਆਸਟਰੇਲੀਆ ਦੇ ਵਿਕਟੋਰੀਆ ਰਾਜ ਨੇ ਅਨੁਮਾਨਿਤ ਲਾਗਤ ਵਧਣ ਕਾਰਨ 2026 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਛੱਡ ਦਿੱਤੀ ਹੈ। ਵਿਕਟੋਰੀਆ ਦੇ ਮੁੱਖ ਮੰਤਰੀ ਡੇਨੀਅਲ ਐਂਡਰਿਊਜ਼ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿਛਲੇ ਸਾਲ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਲਈ ਸਹਿਮਤ ਹੋ ਗਈ ਸੀ ਪਰ ਕਿਸੇ ਵੀ ਕੀਮਤ ‘ਤੇ ਨਹੀਂ। ਉਨ੍ਹਾਂ ਦੀ ਸਰਕਾਰ […]

ਧਾਰਮਿਕ ਸਥਾਨ ਢਾਹ ਕੇ ਵਪਾਰਕ ਇਮਾਰਤ ਉਸਾਰਨ ਦੀ ਇਜਾਜ਼ਤ ਨਹੀਂ ਦੇਵੇਗੀ ਸਿੰਧ ਸਰਕਾਰ

ਕਰਾਚੀ ‘ਚ 150 ਸਾਲ ਪੁਰਾਣਾ ਹਿੰਦੂ ਮੰਦਰ ‘ਢਾਹੁਣ’ ਦੀ ਰਿਪੋਰਟ ‘ਤੇ ਵਿਵਾਦ ਖੜ੍ਹਾ ਹੋਇਆ; ਸੂਬਾ ਸਰਕਾਰ ਨੇ ਮੰਦਰ ਢਾਹੁਣ ਬਾਰੇ ਹਿੰਦੂ ਭਾਈਚਾਰੇ ਦੇ ਦਾਅਵੇ ਨੂੰ ਖਾਰਜ ਕੀਤਾ, ਜਾਂਚ ਆਰੰਭੀ ਕਰਾਚੀ, 18 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੀ ਸਿੰਧ ਸਰਕਾਰ ਨੇ ਕਿਹਾ ਹੈ ਕਿ ਇਸ ਵੱਲੋਂ ਕਿਸੇ ਵੀ ਧਾਰਮਿਕ ਸਥਾਨ (ਪੂਜਾ ਵਾਲੀ ਥਾਂ) ਨੂੰ ਡੇਗ ਕੇ ਉਸ […]

ਪਾਕਿਸਤਾਨ ਦੇ ਸਾਬਕਾ ਰੱਖਿਆ ਮੰਤਰੀ ਖੱਟਕ ਵੱਲੋਂ ਨਵੀਂ ਪਾਰਟੀ ਦੀ ਸਥਾਪਨਾ

ਪਿਸ਼ਾਵਰ, 18 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਰੱਖਿਆ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਰੀਬੀ ਸਾਥੀ ਪਰਵੇਜ਼ ਖੱਟਕ ਨੇ ਅੱਜ ਦੱਸਿਆ ਕਿ ਉਨ੍ਹਾਂ ਨੇ ਨਵੀਂ ਪਾਰਟੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਲੀਮੈਂਟੇਰੀਅਨਜ਼’ ਦੀ ਸਥਾਪਨਾ ਕੀਤੀ ਹੈ। ਖੱਟਕ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ ਹਨ ਅਤੇ ਪੀ.ਟੀ.ਆਈ. ਦੀ ਸਰਕਾਰ ਦੌਰਾਨ ਖੈਬਰ-ਪਖ਼ਤੂਨਖਵਾ ਦੇ […]

ਰੂਸ ਨੇ ਕ੍ਰੀਮੀਆ ‘ਚ ਪੁਲ ‘ਤੇ ਹਮਲੇ ਲਈ ਯੂਕਰੇਨ ਨੂੰ ਠਹਿਰਾਇਆ ਦੋਸ਼ੀ

-ਧਮਾਕੇ ‘ਚ ਪਤੀ-ਪਤਨੀ ਦੀ ਮੌਤ, ਧੀ ਜ਼ਖ਼ਮੀ ਮਾਸਕੋ, 18 ਜੁਲਾਈ (ਪੰਜਾਬ ਮੇਲ)- ਕ੍ਰੀਮੀਆ ਨੂੰ ਰੂਸ ਨਾਲ ਜੋੜਨ ਵਾਲੇ ਅਹਿਮ ਪੁਲ ‘ਤੇ ਧਮਾਕੇ ਮਗਰੋਂ ਆਵਾਜਾਈ ਰੋਕ ਦਿੱਤੀ ਗਈ ਹੈ। ਰੂਸ ਨੇ ਪੁਲ ‘ਤੇ ਹਮਲੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਧਮਾਕੇ ‘ਚ ਜੋੜੇ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਧੀ ਜ਼ਖ਼ਮੀ ਹੋ ਗਈ। ਕੇਰਸ਼ ਪੁਲ […]

ਗੁਰਕੀਰਤ ਕਿਰਪਾਲ ਸਿੰਘ ਪੰਜਾਬ ਦੇ ਨਵੇਂ ਗ੍ਰਹਿ ਸਕੱਤਰ ਨਿਯੁਕਤ

ਚੰਡੀਗੜ੍ਹ, 17 ਜੁਲਾਈ (ਪੰਜਾਬ ਮੇਲ)- ਪੰਜਾਬ ‘ਚ ਸਰਕਾਰ ਵਲੋਂ ਪ੍ਰਸ਼ਾਸਨਿਕ ਫ਼ੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਚਾਰ ਆਈ.ਏ.ਐੱਸ. ਤੇ ਇਕ ਪੀ.ਸੀ.ਐੱਸ. ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ। ਨਵੇਂ ਤਬਾਦਲਿਆਂ ਤੇ ਨਿਯੁਕਤੀਆਂ ਤਹਿਤ ਗੁਰਕੀਰਤ ਕਿਰਪਾਲ ਸਿੰਘ ਨੂੰ ਸੂਬੇ ਦਾ ਗ੍ਰਹਿ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਸਪੇਨ ਦਾ ਕਾਰਲੋਸ ਅਲਕਾਰਾਜ਼ ਜੋਕੋਵਿਚ ਨੂੰ ਹਰਾ ਕੇ ਬਣਿਆ ਵਿੰਬਲਡਨ ਚੈਂਪੀਅਨ

ਵਿੰਬਲਡਨ, 17 ਜੁਲਾਈ (ਪੰਜਾਬ ਮੇਲ)–ਸਪੇਨ ਦੇ ਕਾਰਲੋਸ ਅਲਕਾਰਾਜ਼ ਨੇ ਵਿੰਬਲਡਨ ’ਚ 34 ਮੈਚਾਂ ਤੋਂ ਚੱਲੀ ਆ ਰਹੀ ਨੋਵਾਕ ਜੋਕੋਵਿਚ ਦੀ ਜੇਤੂ ਮੁਹਿੰਮ ਰੋਕਦੇ ਹੋਏ 5 ਸੈੱਟਾਂ ਦੇ ਬੇਹੱਦ ਰੋਮਾਂਚਕ ਫਾਈਨਲ ’ਚ ਜਿੱਤ ਦਰਜ ਕਰਕੇ ਦੂਜਾ ਗ੍ਰੈਂਡ ਸਲੈਮ ਖਿਤਾਬ ਆਪਣੇ ਨਾਂ ਕੀਤਾ। ਦੁਨੀਆ ਦੇ ਨੰਬਰ ਇਕ ਖਿਡਾਰੀ ਅਲਕਾਰਾਜ਼ ਨੇ ਪਹਿਲਾ ਵਿੰਬਲਡਨ ਖਿਤਾਬ 1-6, 7-6, 6-1, 3-6, […]

ਪੈਨਸਿਲਵੇਨੀਆ ‘ਚ ਹੜ੍ਹ ਦਾ ਕਹਿਰ; ਪੰਜ ਲੋਕਾਂ ਦੀ ਮੌਤ; ਦੋ ਲਾਪਤਾ

ਵਾਸ਼ਿੰਗਟਨ, 17 ਜੁਲਾਈ (ਪੰਜਾਬ ਮੇਲ)- ਪੈਨਸਿਲਵੇਨੀਆ ‘ਚ ਸ਼ਨੀਵਾਰ ਸ਼ਾਮ ਨੂੰ ਅਚਾਨਕ ਆਏ ਹੜ੍ਹ ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਅਜੇ ਵੀ ਲਾਪਤਾ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਪਰ ਮੇਕਫੀਲਡ ਟਾਊਨਸ਼ਿਪ ਪੁਲਿਸ ਡਿਪਾਰਟਮੈਂਟ ਨੇ ਫੇਸਬੁੱਕ ‘ਤੇ ਕਿਹਾ ਕਿ ”ਅਚਾਨਕ ਆਏ ਹੜ੍ਹ ਨੇ ਬਹੁਤ ਸਾਰੇ ਵਾਹਨ ਚਾਲਕਾਂ ਨੂੰ ਹੈਰਾਨ […]

ਬਾਇਡਨ ਵੱਲੋਂ ਭਾਰਤੀ-ਅਮਰੀਕੀ ਸ਼ਮੀਨਾ ਸਿੰਘ ਰਾਸ਼ਟਰਪਤੀ ਨਿਰਯਾਤ ਕੌਂਸਲ ‘ਚ ਨਿਯੁਕਤ

ਵਾਸ਼ਿੰਗਟਨ, 17 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੀ ਸ਼ਮੀਨਾ ਸਿੰਘ ਨੂੰ ਰਾਸ਼ਟਰਪਤੀ ਦੀ ਨਿਰਯਾਤ ਕੌਂਸਲ ਵਿਚ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਕੌਂਸਲ ਅੰਤਰਰਾਸ਼ਟਰੀ ਵਪਾਰ ‘ਤੇ ਪ੍ਰਮੁੱਖ ਰਾਸ਼ਟਰੀ ਸਲਾਹਕਾਰ ਸੰਸਥਾ ਵਜੋਂ ਕੰਮ ਕਰਦੀ ਹੈ। ਸ਼ਮੀਨਾ ਸਿੰਘ ਮਾਸਟਰਕਾਰਡ ਸੈਂਟਰ ਫਾਰ ਇਨਕਲੂਸਿਵ ਗਰੋਥ ਦੀ ਸੰਸਥਾਪਕ ਅਤੇ ਚੇਅਰਪਰਸਨ ਹੈ।