ਬ੍ਰਾਜ਼ੀਲ ਦਾ ਪੁਲਿਸ ਅਧਿਕਾਰੀ ਹੋਵੇਗਾ ਇੰਟਰਪੋਲ ਦਾ ਨਵਾਂ ਮੁਖੀ

ਲੰਡਨ, 7 ਨਵੰਬਰ (ਪੰਜਾਬ ਮੇਲ)-ਬ੍ਰਾਜ਼ੀਲ ਦੇ ਪੁਲਿਸ ਅਧਿਕਾਰੀ ਵਾਲਡੇਸੀ ਉਰਕੀਜ਼ਾ ਇੰਟਰਪੋਲ ਦੇ ਨਵੇਂ ਮੁਖੀ ਹੋਣਗੇ। ਉਰਕੀਜ਼ਾ ਨੂੰ ਸਕਾਟਲੈਂਡ ਦੇ ਗਲਾਸਗੋ ‘ਚ ਇੰਟਰਪੋਲ ਦੀ ਜਨਰਲ ਹਾਊਸ ਦੀ ਮੀਟਿੰਗ ‘ਚ ਜਨਰਲ ਸਕੱਤਰ ਚੁਣਿਆ ਗਿਆ ਅਤੇ ਵੀਰਵਾਰ ਨੂੰ ਮੀਟਿੰਗ ਖਤਮ ਹੋਣ ਮਗਰੋਂ ਉਹ ਅਹੁਦੇ ਦਾ ਕਾਰਜਭਾਰ ਸੰਭਾਲਣਗੇ। ਜਰਮਨੀ ਦੇ ਜੁਰਗੇਨ ਸਟਾਕ 2014 ਤੋਂ ਇਸ ਅਹੁਦੇ ‘ਤੇ ਹਨ ਪਰ […]

‘ਆਪ’ ਵਿਧਾਇਕ ਗੱਜਣਮਾਜਰਾ ਨੂੰ ਮਿਲੀ ਜ਼ਮਾਨਤ; ਸਾਲ ਬਾਅਦ ਜੇਲ੍ਹ ‘ਚੋਂ ਆਏ ਬਾਹਰ

2 ਮੰਤਰੀਆਂ ਤੇ ਦੋ ਵਿਧਾਇਕਾਂ ਸਣੇ ‘ਆਪ’ ਵਰਕਰਾਂ ਵੱਲੋਂ ਜੇਲ੍ਹ ਦੇ ਬਾਹਰ ਸਵਾਗਤ ਪਟਿਆਲਾ, 7 ਨਵੰਬਰ (ਪੰਜਾਬ ਮੇਲ)-ਕਰੋੜਾਂ ਰੁਪਏ ਦੇ ਬੈਂਕ ਫਰਾਡ ਦੇ ਕਥਿਤ ਦੋਸ਼ਾਂ ‘ਤੇ ਆਧਾਰਿਤ ਕੇਸ ਦਾ ਸਾਹਮਣਾ ਕਰ ਰਹੇ ਅਮਰਗੜ੍ਹ ਤੋਂ ‘ਆਪ’ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਦੇ ਤਹਿਤ ਉਨ੍ਹਾਂ ਨੂੰ ਬੁੱਧਵਾਰ ਦੇਰ ਸ਼ਾਮ ਕੇਂਦਰੀ ਜੇਲ੍ਹ […]

ਵਿਆਹ ਸੀਜ਼ਨ ਦੇ ਸ਼ੁਰੂਆਤੀ 35 ਦਿਨਾਂ ‘ਚ 48 ਲੱਖ ਘਰਾਂ ‘ਚ ਵੱਜਣ ਜਾ ਰਹੀਆਂ ਨੇ ਸ਼ਹਿਨਾਈਆਂ

ਬਠਿੰਡਾ, 7 ਨਵੰਬਰ (ਪੰਜਾਬ ਮੇਲ)-ਭਾਰਤ ਵਿਚ 2024 ਦੇ ਵਿਆਹ-ਸ਼ਾਦੀਆਂ ਸੀਜ਼ਨ ਦੇ ਸ਼ੁਰੂਆਤੀ 35 ਦਿਨਾਂ ਵਿਚ 48 ਲੱਖ ਘਰਾਂ ਵਿਚ ਸ਼ਹਿਨਾਈਆਂ ਵੱਜਣ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ 15 ਦਸੰਬਰ ਤੋਂ 15 ਜਨਵਰੀ ਤੱਕ ਪੋਹ ਦਾ ਮਹੀਨਾ ਖ਼ਤਮ ਹੋਣ ਤੋਂ ਬਾਅਦ ਦੇਸ਼ ਵਿਚ ਹੋਣ ਵਾਲੇ ਵਿਆਹ ਸ਼ਾਦੀਆਂ ਦੀ ਰਫ਼ਤਾਰ ਇਕ ਦਮ ਵੱਧ ਜਾਵੇਗੀ। 16 ਦਸੰਬਰ ਤੋਂ ਬਾਅਦ […]

ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਵਾਲੇ ਸਭ ਤੋਂ ਵੱਡੀ ਉਮਰ ਦੇ ਸ਼ਖਸ

ਨਿਊਯਾਰਕ, 7 ਨਵੰਬਰ (ਪੰਜਾਬ ਮੇਲ)- ਡੋਨਾਲਡ ਟਰੰਪ ਇਕ ਕਾਰੋਬਾਰੀ, ਰੀਅਲ ਅਸਟੇਟ ਬਿਜ਼ਨੈੱਸਮੈਨ ਤੇ ਰਿਐਲਿਟੀ ਟੀ. ਵੀ. ਸਟਾਰ ਤੋਂ ਲੈ ਕੇ ਦੇਸ਼ ਦੇ ਇਤਿਹਾਸ ਵਿਚ ਪਹਿਲੇ ਅਜਿਹੇ ਅਮਰੀਕੀ ਰਾਸ਼ਟਰਪਤੀ ਹਨ, ਜਿਨ੍ਹਾਂ ਨੂੰ ਅਪਰਾਧੀ ਐਲਾਨਿਆ ਗਿਆ। ਰਾਸ਼ਟਰਪਤੀ ਚੋਣਾਂ ਲਈ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਹੱਤਿਆ ਦੇ 2 ਯਤਨਾਂ ਤੋਂ ਬਚਣ ਤੋਂ ਬਾਅਦ ਵੀ ਟਰੰਪ (78) ਮੈਦਾਨ ਵਿਚ ਮਜ਼ਬੂਤੀ ਨਾਲ […]

ਦਿੱਲੀ ਦਾ AQI 400 ਦੇ ਪਾਰ, ਸਾਹ ਲੈਣਾ ਹੋਇਆ ਔਖਾ

ਨਵੀਂ ਦਿੱਲੀ, 7 ਨਵੰਬਰ (ਪੰਜਾਬ ਮੇਲ)- ਦਿੱਲੀ ਦੇ ਲੋਕਾਂ ਨੂੰ ਆਉਣ ਵਾਲੇ ਕਈ ਦਿਨਾਂ ਤੱਕ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਉਮੀਦ ਬਹੁਤ ਘੱਟ ਹੈ। ਪਿਛਲੇ ਕਈ ਦਿਨਾਂ ਤੋਂ ਹਵਾ ਗੁਣਵੱਤਾ ਸੂਚਕਾਂਕ (AQI) ਬੇਹੱਦ ਖਰਾਬ ਸ਼੍ਰੇਣੀ ‘ਚ ਬਰਕਰਾਰ ਹੈ। ਦੀਵਾਲੀ ਖ਼ਤਮ ਹੋਏ ਇਕ ਹਫ਼ਤਾ ਬੀਤ ਗਿਆ ਹੈ ਪਰ ਪ੍ਰਦੂਸ਼ਣ ਦਾ ਅਸਰ ਕਿਸੇ ਵੀ ਤਰ੍ਹਾਂ ਘੱਟ ਹੁੰਦੇ […]

ਮੰਦਰ ਵਿੱਚ ਸ਼ਰਧਾਲੂਆਂ ’ਤੇ ਹਮਲੇ ਤੋਂ ਬਾਅਦ ਭਾਰਤ ਵੱਲੋਂ ਟੋਰਾਂਟੋ ਵਿੱਚ ਕੌਂਸਲਰ ਕੈਂਪ ਰੱਦ

ਚੰਡੀਗੜ੍ਹ,  7 ਨਵੰਬਰ (ਪੰਜਾਬ ਮੇਲ)-  ਬਰੈਂਪਟਨ ਦੇ ਹਿੰਦੂ ਸਭਾ ਮੰਦਿਰ ਵਿੱਚ ਖਾਲਿਸਤਾਨੀ ਝੰਡਿਆਂ ਸਮੇਤ ਪ੍ਰਦਰਸ਼ਨਕਾਰੀਆਂ ਅਤੇ ਲੋਕਾਂ ਵਿਚਕਾਰ ਝੜਪਾਂ ਤੋਂ ਬਾਅਦ ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਈ ਕੌਂਸਲਰ ਕੈਂਪਾਂ ਨੂੰ ਰੱਦ ਕਰ ਦਿੱਤਾ ਹੈ। ‘ਐਕਸ’ ਉੱਤੇ ਕੌਂਸਲੇਟ ਜਨਰਲ ਦੀ ਇਕ ਪੋਸਟ ਅਨੁਸਾਰ ਸੁਰੱਖਿਆ ਏਜੰਸੀਆਂ ਵੱਲੋੋਂ ਕਮਿਊਨਿਟੀ ਕੈਂਪ ਦੇ ਪ੍ਰਬੰਧਕਾਂ ਨੂੰ ਘੱਟੋ-ਘੱਟ ਸੁਰੱਖਿਆ ਪ੍ਰਦਾਨ ਕਰਨ […]

ਧਾਰਾ 370 ਦੇ ਮਤੇ ਨੂੰ ਲੈ ਕੇ ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਹੰਗਾਮਾ

ਸ੍ਰੀਨਗਰ, 7 ਨਵੰਬਰ (ਪੰਜਾਬ ਮੇਲ)-  ਜੰਮੂ-ਕਸ਼ਮੀਰ ਵਿਧਾਨ ਸਭਾ ਦੀ ਕਾਰਵਾਈ ਵੀਰਵਾਰ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੈਂਬਰਾਂ ਵਿਚਾਲੇ ਗਰਮਾ-ਗਰਮੀ ਮਗਰੋਂ ਮੁਲਤਵੀ ਕਰ ਦਿੱਤੀ ਗਈ। ਬੁੱਧਵਾਰ ਨੂੰ ਧਾਰਾ 370 ਦੀ ਬਹਾਲੀ ਦਾ ਮਤਾ ਪਾਸ ਕੀਤੇ ਜਾਣ ਦਾ ਵਿਰੋਧ ਕਰ ਰਹੇ ਭਾਜਪਾ ਵਿਧਾਇਕਾਂ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਸਪੀਕਰ ਅਬਦੁਲ ਰਹੀਮ ਰਾਥਰ ਨੇ ਸਦਨ ਦੀ ਕਾਰਵਾਈ ਨੂੰ […]

ਡੋਨਲਡ ਟਰੰਪ ਹੋਣਗੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ

– ਜਨਵਰੀ 2025 ‘ਚ ਸੰਭਾਲਣਗੇ ਅਮਰੀਕਾ ਦੀ ਸੱਤਾ – 277 ਇਲੈਕਟੋਰਲ ਵੋਟਾਂ ਕੀਤੀਆਂ ਹਾਸਲ – ਕਮਲਾ ਹੈਰਿਸ ਨੂੰ ਮਿਲੀਆਂ 226 ਇਲੈਕਟੋਰਲ ਵੋਟਾਂ ਵਾਸ਼ਿੰਗਟਨ, 6 ਨਵੰਬਰ (ਪੰਜਾਬ ਮੇਲ)- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਨੇ ਜਿੱਤ ਹਾਸਲ ਕਰ ਲਈ ਹੈ। ਹੁਣ ਉਹ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਅਤੇ ਜਨਵਰੀ 2025 ‘ਚ ਅਮਰੀਕਾ ਦੀ […]

ਚੋਣਾਂ ਲਈ ਮਹੱਤਵਪੂਰਨ ਰਾਜ

ਵਾਸ਼ਿੰਗਟਨ, 6 ਨਵੰਬਰ (ਪੰਜਾਬ ਮੇਲ)- ਸੱਤ ਮਹੱਤਵਪੂਰਨ ਰਾਜਾਂ ਵਿਚੋਂ, ਪੈਨਸਿਲਵੇਨੀਆ 19 ਇਲੈਕਟੋਰਲ ਕਾਲਜ ਵੋਟਾਂ ਨਾਲ ਸਭ ਤੋਂ ਮਹੱਤਵਪੂਰਨ ਰਾਜ ਵਜੋਂ ਉੱਭਰਿਆ ਹੈ। ਇਸ ਤੋਂ ਬਾਅਦ ਉੱਤਰੀ ਕੈਰੋਲੀਨਾ ਅਤੇ ਜਾਰਜੀਆ ਵਿਚ 16-16, ਮਿਸ਼ੀਗਨ ਵਿਚ 15 ਅਤੇ ਐਰੀਜ਼ੋਨਾ ਵਿਚ 11 ਇਲੈਕਟੋਰਲ ਕਾਲਜ ਦੀਆਂ ਵੋਟਾਂ ਹਨ। ਹੋਰ ਮਹੱਤਵਪੂਰਨ ਰਾਜ 10 ਦੇ ਨਾਲ ਵਿਸਕਾਨਸਿਨ ਅਤੇ ਛੇ ਇਲੈਕਟੋਰਲ ਕਾਲਜ ਵੋਟਾਂ […]

ਰਿਪਬਲਿਕਨਾਂ ਨੇ ਅਮਰੀਕੀ ਸੈਨੇਟ ‘ਤੇ ਕੀਤਾ ਕਬਜ਼ਾ

ਪੱਛਮੀ ਵਰਜੀਨੀਆ ਤੇ ਓਹਾਇਓ ‘ਚ ਜਿੱਤ ਨਾਲ ਅਮਰੀਕੀ ਸੈਨੇਟ ਦਾ ਕੰਟਰੋਲ ਜਿੱਤਿਆ ਵਾਸ਼ਿੰਗਟਨ, 6 ਨਵੰਬਰ (ਪੰਜਾਬ ਮੇਲ)- ਰਿਪਬਲਿਕਨਾਂ ਨੇ ਯੂ.ਐੱਸ. ਸੈਨੇਟ ‘ਚ ਬਹੁਮਤ ਜਿੱਤ ਲਿਆ ਹੈ ਅਤੇ 4 ਸਾਲਾਂ ਵਿਚ ਪਹਿਲੀ ਵਾਰ ਚੈਂਬਰ ਦਾ ਕੰਟਰੋਲ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਰਿਪਬਲਿਕਨਾਂ ਨੇ ਮੰਗਲਵਾਰ ਨੂੰ ਪੱਛਮੀ ਵਰਜੀਨੀਆ ਅਤੇ ਓਹਾਇਓ ਵਿਚ ਜਿੱਤ ਨਾਲ ਅਮਰੀਕੀ ਸੈਨੇਟ ਦਾ […]