ਅਮਰੀਕਾ ‘ਚ Football ਚੈਂਪੀਅਨਸ਼ਿੱਪ ਜੇਤੂ ਪਰੇਡ ਦੌਰਾਨ ਹੋਈ ਗੋਲੀਬਾਰੀ ਮਾਮਲੇ ‘ਚ 2 ਨਬਾਲਗਾਂ ਵਿਰੁੱਧ ਦੋਸ਼ ਆਇਦ

ਸੈਕਰਾਮੈਂਟੋ, 19 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ‘ਚ ਕਨਸਾਸ ਸਿਟੀ ਚੀਫਸ ਦੀ ਸੁਪਰ ਬਾਊਲ (ਫੁੱਟਬਾਲ ਚੈਂਪੀਅਨਸ਼ਿੱਪ) ਜਿੱਤ ਉਪਰੰਤ ਕੱਢੀ ਪਰੇਡ ਦੌਰਾਨ ਹੋਈ ਗੋਲੀਬਾਰੀ ਦੇ ਮਾਮਲੇ ਵਿਚ 2 ਨਬਾਲਗਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਇਸ ਗੋਲੀਬਾਰੀ ਵਿਚ ਇਕ ਔਰਤ ਦੀ ਮੌਤ ਹੋ ਗਈ ਸੀ ਤੇ 11 ਬੱਚਿਆਂ ਸਮੇਤ 25 ਤੋਂ ਵਧ ਲੋਕ […]

ਕਿਸਾਨ ਅੰਦੋਲਨ ‘ਚ ਤੀਜੇ ਕਿਸਾਨ ਦੀ ਮੌਤ, ਸਿਹਤ ਵਿਗੜਨ ਮਗਰੋਂ ਲਿਜਾਇਆ ਗਿਆ ਸੀ ਹਸਪਤਾਲ

ਪਟਿਆਲਾ, 19 ਫਰਵਰੀ (ਪੰਜਾਬ ਮੇਲ)- ਕਿਸਾਨ ਅੰਦੋਲਨ ਦੇ ਚੱਲਦਿਆਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕਿਸਾਨ ਅੰਦੋਲਨ ਦੌਰਾਨ ਤੀਜੇ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਨਰਿੰਦਰ ਪਾਲ (43) ਵਜੋਂ ਹੋਈ ਹੈ, ਜੋ ਕਿ ਪਟਿਆਲਾ ਦੇ ਪਿੰਡ ਬਠੋਈ ਕਲਾਂ ਦਾ ਰਹਿਣ ਵਾਲਾ ਸੀ। ਦੱਸ ਦੇਈਏ ਕਿ ਉਕਤ ਕਿਸਾਨ ਪਟਿਆਲਾ ਦੇ ਮੋਤੀ […]

ਅਮਰੀਕਾ-ਮੈਕਸੀਕੋ ਲਾਈਨ ਨੇੜੇ ਫਰਜ਼ੀ ਬਾਰਡਰ ਪੈਟਰੋਲ ਵਾਹਨ ਬਰਾਮਦ, 12 ਲੋਕ ਗ੍ਰਿਫ਼ਤਾਰ

ਨਿਊਯਾਰਕ, 19 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਏਜੰਟਾਂ ਨੂੰ ਇਸ ਹਫ਼ਤੇ ਦੇ ਸ਼ੁਰੂ ਵਿਚ ਐਰੀਜ਼ੋਨਾ ਵਿਚ ਇੱਕ ਸਟਾਪ ਦੌਰਾਨ ਇੱਕ ਕਲੋਨ ਨਕਲੀ ਬਾਰਡਰ ਪੈਟਰੋਲ ਵੈਨ ਮਿਲੀ। ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਸੀ ਨੇ ਕਿਹਾ ਕਿ ਵੈਨ ਨੂੰ ਉਨ੍ਹਾਂ ਦੇ ਵਾਹਨਾਂ ਵਾਂਗ ਹੀ ਦਿਸਣ ਲਈ ਪੇਂਟ ਕੀਤਾ ਗਿਆ ਸੀ। ਵਾਹਨ ਵਿਚ […]

ਪੰਜਾਬ ‘ਚ 4 ਸਿਆਸੀ ਧੜਿਆਂ ਵੱਲੋਂ ‘ਸ਼ੇਰ-ਏ-ਪੰਜਾਬ ਅਕਾਲੀ ਦਲ’ ਦਾ ਗਠਨ

ਜਲੰਧਰ, 19 ਫਰਵਰੀ (ਪੰਜਾਬ ਮੇਲ)- ਪੰਜਾਬ ਦੇ 4 ਸਿਆਸੀ ਧੜਿਆਂ ਯੂਨਾਈਟਿਡ ਅਕਾਲੀ ਦਲ ਦੇ ਨੇਤਾ ਗੁਰਦੀਪ ਸਿੰਘ ਬਠਿੰਡਾ, ਲੋਕ ਅਕਾਲੀ ਦਲ ਦੇ ਬਲਵਿੰਦਰ ਸਿੰਘ, ਕੀਰਤੀ ਅਕਾਲੀ ਦਲ ਦੇ ਬੂਟਾ ਸਿੰਘ ਰਣਸ਼ੀਂਹ ਅਤੇ ਭਾਰਤੀ ਆਰਥਿਕ ਪਾਰਟੀ ਦੇ ਤਰੁਣ ਜੈਨ ਬਾਵਾ ਨੇ ਮਿਲ ਕੇ ‘ਸ਼ੇਰ-ਏ-ਪੰਜਾਬ ਅਕਾਲੀ ਦਲ’ ਦੇ ਨਾਂ ਨਾਲ ਨਵੀਂ ਪਾਰਟੀ ਦਾ ਗਠਨ ਕੀਤਾ ਹੈ, ਜਿਸ […]

ਭਾਰਤ-ਕੈਨੇਡਾ ਕੂਟਨੀਤਿਕ ਤਣਾਅ ਕਾਰਨ 42 ਫ਼ੀਸਦੀ ਘਟੀ VISA ਪ੍ਰੋਸੈਸਿੰਗ ਦਰ

ਓਟਾਵਾ, 19 ਫਰਵਰੀ (ਪੰਜਾਬ ਮੇਲ)-ਭਾਰਤ ਅਤੇ ਕੈਨੇਡਾ ਵਿਚਾਲੇ ਪਿਛਲੇ ਸਾਲ ਕੂਟਨੀਤਕ ਤਣਾਅ ਦੇਖਣ ਨੂੰ ਮਿਲਿਆ। ਤਣਾਅ ਦੇ ਚੱਲਦਿਆਂ 41 ਕੈਨੇਡੀਅਨ ਡਿਪਲੋਮੈਟਾਂ ਨੂੰ ਭਾਰਤ ਛੱਡਣ ਲਈ ਕਿਹਾ ਗਿਆ ਸੀ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਦਾ ਅਸਰ ਹੁਣ ਕੈਨੇਡਾ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਪੋਰਟਲ ਦੇ ਤਾਜ਼ਾ ਅੰਕੜੇ […]

‘ਜੇਕਰ ਕੈਨੇਡਾ ਨੇ ਯੂ.ਐੱਸ. ‘ਤੇ ਹਮਲਾ ਕੀਤਾ, ਤਾਂ ਉਸ ਦਾ ਵਜੂਦ ਖ਼ਤਮ’ : ਨਿਊਯਾਰਕ ਗਵਰਨਰ  ਦਾ ਵੱਡਾ ਬਿਆਨ

ਨਿਊਯਾਰਕ, 19 ਫਰਵਰੀ (ਪੰਜਾਬ ਮੇਲ)- ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਗਾਜ਼ਾ ‘ਤੇ ਇਜ਼ਰਾਈਲ ਦੇ ਮੌਜੂਦਾ ਹਮਲੇ ਦੇ ਬਚਾਅ ‘ਚ ਵੱਡਾ ਬਿਆਨ ਦਿੱਤਾ ਹੈ। ਡੈਮੋਕਰੇਟ ਪਾਰਟੀ ਦੀ ਹੋਚੁਲ ਨੇ ਇਜ਼ਰਾਈਲ ਦੇ ਸਵੈ-ਰੱਖਿਆ ਦੇ ਅਧਿਕਾਰ ਦਾ ਬਚਾਅ ਕੀਤਾ। ਨਿਊਯਾਰਕ ਵਿਚ ਯੂ.ਜੇ.ਏ. ਫੈਡਰੇਸ਼ਨ ਨੂੰ ਦਿੱਤੇ ਇੱਕ ਭਾਸ਼ਣ ਵਿਚ ਡੈਮੋਕਰੇਟਿਕ ਗਵਰਨਰ ਨੇ ਇੱਕ ਉਦਾਹਰਣ ਦਿੰਦੇ ਹੋਏ ਇਹ ਗੱਲ […]

ਮਿਡ ਡੇ ਮੀਲ ਵਰਕਰਾਂ ਅਤੇ ਆਸ਼ਾ ਵਰਕਰਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਲਾਗੇ ਪੁਲਿਸ ਨਾਲ ਧੱਕਾਮੁੱਕੀ

ਰੋਕਾ ਤੋੜਦੇ ਹੋਏ ਵਰਕਰਾਂ ਨੇ ਅੱਗੇ ਵਧ ਕੇ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਕੀਤਾ ਜ਼ੋਰਦਾਰ ਰੋਸ਼ ਪ੍ਰਦਰਸਨ ਮਾਣਭੱਤਾ ਵਰਕਰਜ਼ ਸਾਂਝਾ ਮੋਰਚਾ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸੰਗਰੂਰ ਵਿਖੇ ਵਿਸ਼ਾਲ ਸੂਬਾਈ ਰੈਲੀ ਪੰਜਾਬ ਸਰਕਾਰ ਉੱਪਰ ਲਾਰੇ ਲਗਾਉਣ ਦਾ ਲਗਾਇਆ ਦੋਸ਼ ਸੰਗਰੂਰ, 19 ਫਰਵਰੀ (ਦਲਜੀਤ ਕੌਰ/ਪੰਜਾਬ ਮੇਲ)-  ‘ਮਾਣਭੱਤਾ ਵਰਕਰਜ਼ ਸਾਂਝਾ ਮੋਰਚਾ’ ਦੀ ਅਗਵਾਈ […]

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਮਰਜੈਂਸੀ ਹਾਲਾਤਾਂ ਵਿੱਚ ਉਤਰੇ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਵਿੱਚ ਸਵਾਰ ਫੌਜੀਆਂ ਨੂੰ ਤੁਰੰਤ ਪ੍ਰਸ਼ਾਸ਼ਨਿਕ ਮਦਦ ਪਹੁੰਚਾਈ

ਸੁਨਾਮ ਊਧਮ ਸਿੰਘ ਵਾਲਾ,  19 ਫਰਵਰੀ (ਦਲਜੀਤ ਕੌਰ/ਪੰਜਾਬ ਮੇਲ)- ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਊਧਮ ਸਿੰਘ ਵਾਲਾ ਦੇ ਪਿੰਡ ਢੱਡਰੀਆਂ ਵਿਖੇ ਤਕਨੀਕੀ ਨੁਕਸ ਪੈ ਜਾਣ ਕਾਰਨ ਐਮਰਜੈਂਸੀ ਹਾਲਾਤਾਂ ਵਿੱਚ ਉਤਰੇ ਭਾਰਤੀ ਹਵਾਈ ਫੌਜ ਦੇ ਇੱਕ ਚਿਨਕੂਕ ਹੈਲੀਕਾਪਟਰ ਵਿਚ ਸਵਾਰ ਫੌਜੀਆਂ ਨਾਲ ਤੁਰੰਤ ਰਾਬਤਾ ਕੀਤਾ ਅਤੇ ਲੋੜੀਂਦੀ ਪ੍ਰਸ਼ਾਸ਼ਨਿਕ ਮਦਦ ਮੁਹੱਈਆ ਕਰਵਾਈ। ਇਸ ਮੌਕੇ […]

ਕਿਸਾਨਾਂ ਵੱਲੋਂ ਬਠਿੰਡਾ-ਜੀਰਕਪੁਰ ਕੌਮੀ ਮਾਰਗ ’ਤੇ ਕਾਲਾਝਾੜ ਟੌਲ ਪਲਾਜ਼ਾ ਪਰਚੀ ਮੁਕਤ

ਭਵਾਨੀਗੜ੍ਹ, 19 ਫਰਵਰੀ (ਦਲਜੀਤ ਕੌਰ/ਪੰਜਾਬ ਮੇਲ)-  ਕੇਂਦਰ ਦੀ ਭਾਜਪਾ ਮੋਦੀ ਸਰਕਾਰ ਦੀ ਸ਼ਹਿ ‘ਤੇ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਸ਼ੰਭੂ, ਖਨੌਰੀ ਬਾਰਡਰ ਤੇ ਕਿਸਾਨਾਂ ਉਪਰ ਢਾਹੇ ਜਬਰ ਖ਼ਿਲਾਫ਼ ਅੱਜ ਦੂਜੇ ਦਿਨ ਵੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਠਿੰਡਾ-ਜੀਰਕਪੁਰ ਨੈਸ਼ਨਲ ਹਾਈਵੇਅ ਤੇ ਸਥਿਤ ਕਾਲਾਝਾੜ ਟੌਲ ਪਲਾਜ਼ੇ ਨੂੰ ਪਰਚੀ ਮੁਕਤ ਕੀਤਾ ਗਿਆ ਪਰ ਆਵਾਜਾਈ ਵਿੱਚ ਕੋਈ ਵਿਘਨ […]

ਕਿ੍ਕਟ ਟੈਸਟ ਮੈਚ ਦਾ ਚੌਥਾ ਦਿਨ: ਭਾਰਤ ਨੇ ਇੰਗਲੈਂਡ ਅੱਗੇ ਰੱਖਿਆ 557 ਦੌੜਾਂ ਬਣਾਉਣ ਦਾ ਟੀਚਾ

ਰਾਜਕੋਟ, 18 ਫਰਵਰੀ (ਪੰਜਾਬ ਮੇਲ)- ਭਾਰਤ ਨੇ ਰਾਜਕੋਟ ਵਿੱਚ ਐਤਵਾਰ ਨੂੰ ਤੀਜੇ ਟੈਸਟ ਦੇ ਚੌਥੇ ਦਿਨ ਇੰਗਲੈਂਡ ਦੇ ਸਾਹਮਣੇ ਜਿੱਤ ਦਾ 557 ਦੌੜਾਂ ਦਾ ਟੀਚਾ ਰੱਖਦਿਆਂ ਆਪਣੀ ਦੂਜੀ ਪਾਰੀ 430 ਦੌੜਾਂ ‘ਤੇ ਘੋਸ਼ਿਤ ਕਰ ਦਿੱਤੀ। ਯਸ਼ਸਵੀ ਜੈਸਵਾਲ ਨੇ ਨਾਬਾਦ 214 ਦੌੜਾਂ ਬਣਾਈਆਂ, ਜੋ ਉਸ ਦਾ ਲਗਾਤਾਰ ਦੂਜਾ ਟੈਸਟ ਦੋਹਰਾ ਸੈਂਕੜਾ ਹੈ, ਜਦਕਿ ਸ਼ੁਭਮਨ ਗਿੱਲ (91) […]