ਟਰੰਪ ਨੂੰ ਵੋਟ ਦੇਣ ਵਾਲੇ ਮਰਦਾਂ ਖ਼ਿਲਾਫ਼ ਅਮਰੀਕੀ ਲਿਬਰਲ ਔਰਤਾਂ ਦਾ ਅਨੋਖਾ ਅੰਦੋਲਨ

ਵਾਸ਼ਿੰਗਟਨ, 8 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਡੋਨਾਲਡ ਟਰੰਪ ਦੀ ਰਾਸ਼ਟਰਪਤੀ ਅਹੁਦੇ ‘ਤੇ ਵਾਪਸੀ ਤੋਂ ਕਈ ਔਰਤਾਂ ਖੁਸ਼ ਨਹੀਂ ਹਨ। ਇਹੀ ਕਾਰਨ ਹੈ ਕਿ ਦੱਖਣੀ ਕੋਰੀਆ ਵਿਚ ਨਾਰੀਵਾਦੀ ਅੰਦੋਲਨ ਦੀ ਤਰਜ਼ ‘ਤੇ ਇਨ੍ਹਾਂ ਔਰਤਾਂ ਨੇ ਚੋਣਾਂ ਵਿਚ ਟਰੰਪ ਨੂੰ ਵੋਟ ਦੇਣ ਵਾਲੇ ਮਰਦਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਵਿਚ ਇਸਨੂੰ 4ਬੀ ਮੂਵਮੈਂਟ […]

ਮੈਂ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜਨਵਰੀ ‘ਚ ਸ਼ਾਂਤੀ ਨਾਲ ਸੱਤਾ ਸੌਂਪਣ ਦਾ ਭਰੋਸਾ ਦਿੱਤਾ: ਬਾਇਡਨ

-ਦੇਸ਼ ਵਾਸੀਆਂ ਨੂੰ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਕਰਨ ਦੀ ਅਪੀਲ ਵਾਸ਼ਿੰਗਟਨ, 8 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜਨਵਰੀ ਵਿਚ ਸ਼ਾਂਤੀ ਨਾਲ ਸੱਤਾ ਸੌਂਪਣ ਦਾ ਭਰੋਸਾ ਦਿਵਾਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ […]

ਡੋਨਲਡ ਟਰੰਪ ਵੱਲੋਂ ਚੀਫ਼ ਆਫ਼ ਸਟਾਫ਼ ਵਜੋਂ ਪਹਿਲੀ ਵਾਰ ਮਹਿਲਾ ਦੀ ਨਿਯੁਕਤੀ

ਸੂਜ਼ੀ ਵਾਈਲਸ ਨੂੰ ਮਿਲਿਆ ਪਹਿਲੀ ਮਹਿਲਾ ਚੀਫ਼ ਆਫ਼ ਸਟਾਫ਼ ਬਣਨ ਦਾ ਮਾਣ ਨਿਊਯਾਰਕ, 8 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਮੁਹਿੰਮ ਪ੍ਰਬੰਧਕ ਸੂਜ਼ੀ ਵਾਈਲਸ ਨੂੰ ਆਪਣਾ ਚੀਫ਼ ਆਫ਼ ਸਟਾਫ਼ ਨਿਯੁਕਤ ਕੀਤਾ ਹੈ, ਜੋ ਵ੍ਹਾਈਟ ਹਾਊਸ ਦੇ ਕਾਰਜਕਾਰੀ ਦਫ਼ਤਰ ਦੀ ਅਗਵਾਈ ਕਰਨ ਵਾਲੀ ਅਤੇ ਪ੍ਰਭਾਵਸ਼ਾਲੀ ਕੈਬਨਿਟ ਅਹੁਦਾ ਸੰਭਾਲਣ ਵਾਲੀ […]

ਟਰੰਪ ਸਰਕਾਰ ‘ਚ ਭਾਰਤਵੰਸ਼ੀ ਕਸ਼ਯਪ ਪਟੇਲ ਬਣ ਸਕਦੇ ਹਨ ਸੀ.ਆਈ.ਏ. ਚੀਫ

ਵਾਸ਼ਿੰਗਟਨ, 8 ਨਵੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੇ ਅਗਲੇ ਕਾਰਜਕਾਲ ਲਈ ਕੈਬਨਿਟ ਦੇ ਗਠਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜਨਵਰੀ ‘ਚ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਆਪਣੀ ਕੈਬਨਿਟ ਦੇ ਚਿਹਰਿਆਂ ਦੀ ਚੋਣ ਕਰ ਲੈਣਗੇ। ਇਸ ਵਾਰ […]

ਚੋਣ ਨਤੀਜੇ ਸਵੀਕਾਰ ਪਰ ਲੜਾਈ ਜਾਰੀ ਰਹੇਗੀ: ਹੈਰਿਸ

ਉਪ ਰਾਸ਼ਟਰਪਤੀ ਤੇ ਡੈਮੋਕਰੈਟਿਕ ਉਮੀਦਵਾਰ ਨੇ ਭਾਵੁਕ ਤਕਰੀਰ ਜ਼ਰੀਏ ਸਮਰਥਕਾਂ ‘ਚ ਜੋਸ਼ ਭਰਿਆ ਵਾਸ਼ਿੰਗਟਨ, 8 ਨਵੰਬਰ (ਪੰਜਾਬ ਮੇਲ)- ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਹੱਥੋਂ ਮਿਲੀ ਹਾਰ ਮਗਰੋਂ ਉਪ ਰਾਸ਼ਟਰਪਤੀ ਕਮਲਾ ਹੈਰਿਸ (60) ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਅਤੇ ਰਿਪਬਲਿਕਨ ਆਗੂ (ਟਰੰਪ) ਨੂੰ ਸੱਤਾ ਤਬਦੀਲੀ […]

ਭਾਰਤ ਮਹਾਨ ਦੇਸ਼, ਇਹ ਵਿਸ਼ਵ ਮਹਾਂਸ਼ਕਤੀ ਦੀ ਸੂਚੀ ‘ਚ ਸ਼ਾਮਲ ਹੋਣ ਦਾ ਹੱਕਦਾਰ: ਰੂਸੀ ਰਾਸ਼ਟਰਪਤੀ

ਮਾਸਕੋ, 8 ਨਵੰਬਰ (ਪੰਜਾਬ ਮੇਲ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਭਾਰਤ ਵਿਸ਼ਵ ਮਹਾਸ਼ਕਤੀਆਂ ਦੀ ਸੂਚੀ ‘ਚ ਸ਼ਾਮਲ ਹੋਣ ਦਾ ਹੱਕਦਾਰ ਹੈ, ਕਿਉਂਕਿ ਇਸ ਦੀ ਅਰਥਵਿਵਸਥਾ ਇਸ ਸਮੇਂ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਤੇਜ਼ੀ ਨਾਲ ਵਧ ਰਹੀ ਹੈ। ਸੋਚੀ ‘ਚ ‘ਵਾਲਦਾਈ ਡਿਸਕਸ਼ਨ ਕਲੱਬ’ ਦੇ ਪਲੇਨਰੀ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਪੁਤਿਨ […]

ਬਰੈਂਪਟਨ ਦੇ ਮੰਦਰ ‘ਚ ਸ਼ਰਧਾਲੂਆਂ ‘ਤੇ ਹਮਲੇ ਤੋਂ ਬਾਅਦ ਭਾਰਤ ਵੱਲੋਂ ਟੋਰਾਂਟੋ ‘ਚ ਕੌਂਸਲਰ ਕੈਂਪ ਰੱਦ

ਸੁਰੱਖਿਆ ਏਜੰਸੀਆਂ ਦੁਆਰਾ ਉਨ੍ਹਾਂ ਨੂੰ ਘੱਟੋ-ਘੱਟ ਸੁਰੱਖਿਆ ਪ੍ਰਦਾਨ ਕਰਨ ਵਿਚ ਅਸਮਰੱਥ ਮੰਨਿਆ ਚੰਡੀਗੜ੍ਹ, 8 ਨਵੰਬਰ (ਪੰਜਾਬ ਮੇਲ)- ਬਰੈਂਪਟਨ ਦੇ ਹਿੰਦੂ ਸਭਾ ਮੰਦਿਰ ਵਿਚ ਖਾਲਿਸਤਾਨੀ ਝੰਡਿਆਂ ਸਮੇਤ ਪ੍ਰਦਰਸ਼ਨਕਾਰੀਆਂ ਅਤੇ ਲੋਕਾਂ ਵਿਚਕਾਰ ਝੜਪਾਂ ਤੋਂ ਬਾਅਦ ਟੋਰਾਂਟੋ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਈ ਕੌਂਸਲਰ ਕੈਂਪਾਂ ਨੂੰ ਰੱਦ ਕਰ ਦਿੱਤਾ ਹੈ। ‘ਐਕਸ’ ‘ਤੇ ਕੌਂਸਲੇਟ ਜਨਰਲ ਦੀ ਇਕ ਪੋਸਟ […]

ਆਸਟਰੇਲੀਆ ‘ਚ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਲੱਗੇਗੀ ਪਾਬੰਦੀ

-ਸਰਕਾਰ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਾਨੂੰਨ ਬਣਾਉਣ ਦੀ ਤਜਵੀਜ਼ ਮੈਲਬਰਨ, 8 ਨਵੰਬਰ (ਪੰਜਾਬ ਮੇਲ)- ਆਸਟਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਸਖ਼ਤ ਕਾਨੂੰਨ ਲਿਆਉਣ ਦੀ ਤਿਆਰੀ ਖਿੱਚ ਲਈ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਅੱਜ ਕਿਹਾ ਕਿ ਇਸ ਸਬੰਧੀ […]

ਸੁਪਰੀਮ ਕੋਰਟ ਵੱਲੋਂ ਜੈੱਟ ਏਅਰਵੇਜ਼ ਦੀਆਂ ਸੰਪਤੀਆਂ ਵੇਚਣ ਦੇ ਹੁਕਮ

-ਬੋਲੀਕਾਰ ਦੇ 200 ਕਰੋੜ ਰੁਪਏ ਜ਼ਬਤ ਕਰਨ ਦੇ ਵੀ ਨਿਰਦੇਸ਼ ਨਵੀਂ ਦਿੱਲੀ, 8 ਨਵੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਠੱਪ ਪਈ ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ ਦੀ ਸਾਰੀ ਸੰਪਤੀ ਵੇਚਣ ਦੇ ਵੀਰਵਾਰ ਨੂੰ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਬੋਲੀਕਾਰ ਜਾਲਾਨ ਕਲਰੌਕ ਕਨਸੋਰਟੀਅਮ ਵੱਲੋਂ ਕੰਪਨੀ ‘ਚ ਪਾਏ ਗਏ 200 ਕਰੋੜ ਰੁਪਏ ਜ਼ਬਤ ਕਰਨ […]

ਭਾਰਤ ਵੱਲੋਂ ਰਵਾਇਤੀ ਹਥਿਆਰ ਨਿਯੰਤਰਣ ‘ਤੇ ਪਾਕਿਸਤਾਨ ਦੇ ਮਤੇ ਦੇ ਵਿਰੁੱਧ ਵੋਟ

ਸੰਯੁਕਤ ਰਾਸ਼ਟਰ, 8 ਨਵੰਬਰ (ਪੰਜਾਬ ਮੇਲ)- ਭਾਰਤ ਨੇ ‘ਖੇਤਰੀ ਅਤੇ ਉਪ ਖੇਤਰੀ ਪੱਧਰ ‘ਤੇ ਰਵਾਇਤੀ ਹਥਿਆਰ ਕੰਟਰੋਲ’ ਦੇ ਵਿਸ਼ੇ ‘ਤੇ ਪਾਕਿਸਤਾਨ ਦੇ ਮਤੇ ਦੇ ਖਿਲਾਫ ਵੋਟ ਕੀਤੀ। ਸੰਯੁਕਤ ਰਾਸ਼ਟਰ ਮਹਾਸਭਾ ਦੀ ਪ੍ਰਥਮ ਕਮੇਟੀ ‘ਚ ‘ਖੇਤਰੀ ਅਤੇ ਉਪ-ਖੇਤਰੀ ਪੱਧਰ ‘ਤੇ ਰਵਾਇਤੀ ਹਥਿਆਰ ਕੰਟਰੋਲ’ ‘ਤੇ ਪਾਕਿਸਤਾਨ ਅਤੇ ਸੀਰੀਆ ਦੇ ਮਤੇ ਨੂੰ ਰਿਕਾਰਡ ਵੋਟਾਂ ਨਾਲ ਪਾਸ ਕੀਤਾ ਗਿਆ। […]