ਰਾਜ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਸਮੇਤ ਨਿੱਜੀ ਵਿਅਕਤੀਆਂ ਦੁਆਰਾ ਨਗਰ ਨਿਗਮਾਂ/ਕੌਂਸਲਾਂ ਦੀਆਂ ਚੋਣਾਂ ਦੌਰਾਨ ਪੋਲਿੰਗ ਬੂਥਾਂ ਦੇ ਬਾਹਰ ਵੀਡੀਓਗ੍ਰਾਫੀ ਦੀ ਆਗਿਆ

ਚੰਡੀਗੜ੍ਹ, 21 ਦਸੰਬਰ (ਪੰਜਾਬ ਮੇਲ)- ਰਾਜ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਅਤੇ ਆਮ ਲੋਕਾਂ ਨੂੰ   ਮਿਤੀ 10.10.2024 ਦੇ ਹੁਕਮਾਂ ਅਨੁਸਾਰ  ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਸਮੇਤ ਨਿੱਜੀ ਵਿਅਕਤੀਆਂ ਵੱਲੋਂ ਪੋਲਿੰਗ ਸਟੇਸ਼ਨਾਂ ਦੇ ਬਾਹਰ ਵੀਡੀਓਗ੍ਰਾਫੀ  ਕਰਨ ਦੀ ਇਜਾਜ਼ਤ ਹੋਵੇਗੀ। ਇਸ ਸਬੰਧੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪੋਲਿੰਗ ਸਟੇਸ਼ਨਾਂ ਦੇ ਅੰਦਰ ਕਿਸੇ ਵੀ ਨਿੱਜੀ ਵਿਅਕਤੀ […]

ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੇਸ ਕ੍ਰਾਈਮ ਬ੍ਰਾਂਚ ਨੂੰ ਤਬਦੀਲ

ਨਵੀਂ ਦਿੱਲੀ, 20 ਦਸੰਬਰ (ਪੰਜਾਬ ਮੇਲ)- ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਸੰਸਦ ਦੇ ਬਾਹਰ ਧੱਕਾਮੁੱਕੀ ਨੂੰ ਲੈ ਕੇ ਦਰਜ ਕੇਸ ਅਪਰਾਧ ਸ਼ਾਖਾ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਭਾਜਪਾ ਦੀ ਸ਼ਿਕਾਇਤ ‘ਤੇ ਰਾਹੁਲ ਗਾਂਧੀ ਖਿਲਾਫ਼ ਵੀਰਵਾਰ ਨੂੰ ਪਾਰਲੀਮੈਂਟਰੀ ਥਾਣੇ ‘ਚ ਭਾਰਤੀ ਨਿਆਂਏ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸੰਸਦੀ ਅਹਾਤੇ ‘ਚ […]

ਪੰਜਾਬ ਦੀ ਬਿਸਤ ਦੁਆਬ ਕੈਨਾਲ ਬੰਦ ਕਰਨ ਦਾ ਫ਼ੈਸਲਾ!

ਚੰਡੀਗੜ੍ਹ, 20 ਦਸੰਬਰ (ਪੰਜਾਬ ਮੇਲ)- ਪੰਜਾਬ ਦੇ ਜਲ ਸਰੋਤ ਵਿਭਾਗ ਨੇ ਬਿਸਤ ਦੁਆਬ ਕੈਨਾਲ ਨੂੰ 33 ਦਿਨਾਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਬਿਸਤ ਦੁਆਬ ਕੈਨਾਲ ‘ਤੇ ਚੱਲ ਰਹੇ ਉਸਾਰੀ ਦੇ ਕੰਮਾਂ ਦੇ ਮੱਦੇਨਜ਼ਰ […]

ਸੁੰਦਰ ਪਿਚਾਈ ਵੱਲੋਂ ਗੂਗਲ ਕਰਮਚਾਰੀਆਂ ਦੀ ਛਾਂਟੀ ਦਾ ਐਲਾਨ

ਵਾਸ਼ਿੰਗਟਨ, 20 ਦਸੰਬਰ (ਪੰਜਾਬ ਮੇਲ)- ਗੂਗਲ ਦੇ ਕਰਮਚਾਰੀਆਂ ਲਈ ਬੁਰੀ ਖਬਰ ਹੈ। ਕੰਪਨੀ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਸੰਕੇਤ ਦਿੱਤਾ ਹੈ ਕਿ ਗੂਗਲ ਪ੍ਰਬੰਧਕਾਂ, ਨਿਰਦੇਸ਼ਕਾਂ ਅਤੇ ਉਪ ਪ੍ਰਧਾਨਾਂ ਵਰਗੇ ਅਹੁਦਿਆਂ ‘ਤੇ ਕੰਮ ਕਰ ਰਹੇ ਆਪਣੇ 10 ਫੀਸਦੀ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਫੈਸਲਾ ਓਪਨ.ਏ.ਆਈ. ਨਾਲ ਮੁਕਾਬਲਾ ਵਧਾਉਣ ਅਤੇ ਕੰਪਨੀ ਦੇ […]

ਭਾਰਤੀ ਨਿਵੇਸ਼ ਨਾਲ ਅਮਰੀਕਾ ‘ਚ ਪੈਦਾ ਹੋ ਰਹੀਆਂ ਨੇ ਨੌਕਰੀਆਂ : ਅਮਰੀਕੀ ਰਾਜਦੂਤ

ਨਵੀਂ ਦਿੱਲੀ, 20 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਭਾਰਤੀ ਉਤਪਾਦਾਂ ‘ਤੇ ਉੱਚ ਟੈਰਿਫ ਲਗਾਉਣ ਦੀ ਗੱਲ ਕੀਤੀ ਸੀ। ਇਸ ਬਿਆਨ ਦੇ ਸਬੰਧ ਵਿਚ ਅਮਰੀਕੀ ਰਾਜਦੂਤ ਨੇ ਅਗਲੇ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਭਾਰਤ ਨਾਲ ਘੱਟ ਟੈਰਿਫ, ਨਿਰਪੱਖ ਅਤੇ ਸਮਾਨ ਰੂਪ ਨਾਲ ਵਪਾਰ ਹੋਣਾ ਚਾਹੀਦਾ […]

ਓਹਾਇਓ ਸਟੇਟ ਹਾਊਸ ਤੇ ਸੈਨੇਟ ਵੱਲੋਂ ਅਕਤੂਬਰ ਨੂੰ ‘ਹਿੰਦੂ ਵਿਰਾਸਤੀ ਮਹੀਨਾ’ ਐਲਾਨਣ ਵਾਲੇ ਬਿੱਲ ਨੂੰ ਮਨਜ਼ੂਰੀ

ਵਾਸ਼ਿੰਗਟਨ, 20 ਦਸੰਬਰ (ਪੰਜਾਬ ਮੇਲ)- ਓਹਾਇਓ ਸਟੇਟ ਹਾਊਸ ਅਤੇ ਸੈਨੇਟ ਨੇ ਅਕਤੂਬਰ ਮਹੀਨੇ ਨੂੰ ‘ਹਿੰਦੂ ਵਿਰਾਸਤੀ ਮਹੀਨਾ’ ਐਲਾਨਣ ਲਈ ਇਕ ਬਿੱਲ ਪਾਸ ਕੀਤਾ ਹੈ। ਰਾਜ ਦੇ ਸੈਨੇਟਰ ਨੀਰਜ ਅੰਤਾਨੀ ਨੇ ਓਹਾਇਓ ਵਿਚ ਅਕਤੂਬਰ ਮਹੀਨੇ ਨੂੰ ਹਿੰਦੂ ਵਿਰਾਸਤੀ ਮਹੀਨੇ ਵਜੋਂ ਮਨੋਨੀਤ ਕਰਨ ਲਈ ਆਪਣੇ ਬਿੱਲ ਦੇ ਪਾਸ ਹੋਣ ਤੋਂ ਬਾਅਦ ਕਿਹਾ, ”ਇਹ ਓਹਾਇਓ ਅਤੇ ਦੇਸ਼ ਭਰ […]

ਅਮਰੀਕੀ ਯੂਨੀਵਰਸਿਟੀਆਂ ਤੇ ਕਾਲਜਾਂ ਵੱਲੋਂ ਟਰੰਪ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੈਂਪਸ ‘ਚ ਆਉਣ ਦੀ ਸਲਾਹ

ਕੋਨਕੋਰਡ/ਅਮਰੀਕਾ, 20 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਕਈ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਚਿੰਤਾ ਹੈ ਕਿ ਟਰੰਪ ਆਪਣੇ ਪਹਿਲੇ ਪ੍ਰਸ਼ਾਸਨ ਵਾਂਗ ਯਾਤਰਾ ਪਾਬੰਦੀਆਂ ਲਗਾ ਸਕਦੇ ਹਨ, ਜਿਸ ਕਾਰਨ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੇ ਕੈਂਪਸ ‘ਚ ਵਾਪਸ ਆਉਣ ਦੀ ਸਲਾਹ ਦੇ ਰਹੇ ਹਨ। ਹਾਲਾਂਕਿ ਟਰੰਪ ਦੀਆਂ ਯੋਜਨਾਵਾਂ ਬਾਰੇ ਅਨਿਸ਼ਚਿਤਤਾ […]

ਮਲੇਸ਼ੀਆ ਵੱਲੋਂ ਲਾਪਤਾ ਜਹਾਜ਼ ਦੀ ਮੁੜ ਖੋਜ ਲਈ ਅਮਰੀਕੀ ਕੰਪਨੀ ਦਾ ਪ੍ਰਸਤਾਵ ਸਵੀਕਾਰ

ਕੁਆਲਾਲੰਪੁਰ, 20 ਦਸੰਬਰ (ਪੰਜਾਬ ਮੇਲ)- ਮਲੇਸ਼ੀਆ ਸਰਕਾਰ ਨੇ ਜਹਾਜ਼ ‘ਐੱਮ.ਐੱਚ. 370’ ਦੀ ਖੋਜ ਮੁੜ ਸ਼ੁਰੂ ਕਰਨ ਲਈ ਅਮਰੀਕੀ ਕੰਪਨੀ ਦੇ ‘ਨੋ ਫਾਇੰਡ, ਨੋ ਫੀਸ’ (ਜਹਾਜ਼ ਬਾਰੇ ਪਤਾ ਨਾ ਲੱਗਣ ‘ਤੇ ਕੋਈ ਫੀਸ ਨਹੀਂ) ਪ੍ਰਸਤਾਵ ਨੂੰ ਸਿਧਾਂਤਕ ਤੌਰ ‘ਤੇ ਸਵੀਕਾਰ ਕਰ ਲਿਆ ਹੈ। ਟਰਾਂਸਪੋਰਟ ਮੰਤਰੀ ਐਂਥਨੀ ਲੋਕੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ […]

ਅਮਰੀਕਾ ਨੇ ਭਾਰਤੀ ਕੰਪਨੀ ‘ਤੇ ਲਾਈ ਪਾਬੰਦੀ

ਵਾਸ਼ਿੰਗਟਨ, 20 ਦਸੰਬਰ (ਪੰਜਾਬ ਮੇਲ)- ਅਮਰੀਕਾ ਨੇ ਵੀਰਵਾਰ ਨੂੰ ਭਾਰਤ ਸਥਿਤ ਅਟਲਾਂਟਿਕ ਨੇਵੀਗੇਸ਼ਨ ਓ.ਪੀ.ਸੀ. ਪ੍ਰਾਈਵੇਟ ਲਿਮਟਿਡ ‘ਤੇ ਈਰਾਨੀ ਪੈਟਰੋਲੀਅਮ ਅਤੇ ਪੈਟਰੋਕੈਮੀਕਲਸ ਦਾ ਵਪਾਰ ਕਰਨ ਦੇ ਦੋਸ਼ ਵਿਚ ਪਾਬੰਦੀ ਲਗਾ ਦਿੱਤੀ ਹੈ। ਅਟਲਾਂਟਿਕ ਨੈਵੀਗੇਸ਼ਨ ਓ.ਪੀ.ਸੀ. ਪ੍ਰਾਈਵੇਟ ਲਿਮਟਿਡ ਇੱਕ ਭਾਰਤ-ਅਧਾਰਤ ਕੰਪਨੀ ਹੈ ਜੋ ਜਹਾਜ਼ ਵਿਗੋਰ ਅਤੇ ਆਈ.ਐੱਸ.ਐੱਮ. ਦਾ ਪ੍ਰਬੰਧਨ ਕਰਦੀ ਹੈ। ਦੋਸ਼ ਹੈ ਕਿ ਇਹ ਜਹਾਜ਼ ਈਰਾਨੀ […]

ਵਿਸ਼ਵ ਪ੍ਰਸਿੱਧ ਤਬਲਾ ਵਾਦਕ ਜ਼ਾਕਿਰ ਹੁਸੈਨ ਸਾਨ ਫਰਾਂਸਿਸਕੋ ‘ਚ ਸਪੁਰਦ-ਏ-ਖਾਕ

ਨਿਊਯਾਰਕ, 20 ਦਸੰਬਰ (ਪੰਜਾਬ ਮੇਲ)- ਵਿਸ਼ਵ ਪ੍ਰਸਿੱਧ ਤਬਲਾ ਵਾਦਕ ਜ਼ਾਕਿਰ ਹੁਸੈਨ ਨੂੰ ਵੀਰਵਾਰ ਨੂੰ ਸਾਨ ਫਰਾਂਸਿਸਕੋ ਵਿਚ ਸਪੁਰਦ-ਏ-ਖਾਕ ਕੀਤਾ ਗਿਆ। ਦੁਨੀਆਂ ਦੇ ਸਭ ਤੋਂ ਵਧੀਆ ਤਬਲਾ ਵਾਦਕਾਂ ਵਿਚੋਂ ਇੱਕ ਹੁਸੈਨ ਦੀ ਸੋਮਵਾਰ ਨੂੰ ਫੇਫੜਿਆਂ ਦੀ ਬਿਮਾਰੀ ‘ਇਡੀਓਪੈਥਿਕ ਪਲਮੋਨਰੀ ਫਾਈਬਰੋਸਿਸ’ ਤੋਂ ਪੈਦਾ ਹੋਣ ਵਾਲੀਆਂ ਪੇਚੀਦਗੀਆਂ ਕਾਰਨ ਸਾਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿਚ ਮੌਤ ਹੋ ਗਈ ਸੀ। […]