‘ਆਪ’ ਵੱਲੋਂ ਚੋਣ ਕਮਿਸ਼ਨ ਨੂੰ ਮਿਲ ਕੇ ਨਵੀਂ ਦਿੱਲੀ ਹਲਕੇ ‘ਚ ‘ਵੋਟਾਂ ਬਣਾਉਣ ਤੇ ਕੱਟਣ’ ਬਾਰੇ ਚਿੰਤਾ ਦਾ ਪ੍ਰਗਟਾਵਾ

– ਨਵੀਂ ਦਿੱਲੀ ਹਲਕੇ ‘ਚ 22 ਦਿਨਾਂ ਵਿਚ ਕੁੱਲ 5,500 ਨਵੀਆਂ ਵੋਟਾਂ ਬਣਾਈਆਂ ਗਈਆਂ – ਕੇਜਰੀਵਾਲ; ਪਾਰਟੀ ਨੇ ਲਾਏ ‘ਧੋਖਾਧੜੀ’ ਦੇ ਦੋਸ਼ ਨਵੀਂ ਦਿੱਲੀ, 9 ਜਨਵਰੀ (ਪੰਜਾਬ ਮੇਲ)- ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪਾਰਟੀ ਦੇ ਵਫ਼ਦ ਨੇ ਵੀਰਵਾਰ ਨੂੰ ਚੋਣ ਕਮਿਸ਼ਨ ਨਾਲ ਮੁਲਾਕਾਤ ਕਰ ਕੇ ਦਿੱਲੀ ਵਿਧਾਨ ਸਭਾ ਦੇ ਨਵੀਂ ਦਿੱਲੀ […]

ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ‘ਅਪਰਾਧੀ’ ਕਹਿਣ ਦੇ ਮਾਮਲੇ ‘ਚ ਪਾਕਿ ਫੌਜ ਦੇ ਸਾਬਕਾ ਅਧਿਕਾਰੀ ਨੂੰ 50 ਕਰੋੜ ਦਾ ਕਾਨੂੰਨੀ ਨੋਟਿਸ

ਲਾਹੌਰ, 9 ਜਨਵਰੀ (ਪੰਜਾਬ ਮੇਲ)-ਇਥੋਂ ਦੀ ਗ਼ੈਰ-ਲਾਭਕਾਰੀ ਸੰਸਥਾ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਨੇ ਪਾਕਿਸਤਾਨ ਦੇ ਸਾਬਕਾ ਫੌਜੀ ਅਧਿਕਾਰੀ ਨੂੰ ਕਾਨੂੰਨੀ ਨੋਟਿਸ ਭੇਜਦਿਆਂ ਵਿਦੇਸ਼ੀ ਫੰਡਿੰਗ ਦੇ ਦੋਸ਼ ਲਾਉਣ ਅਤੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ‘ਅਪਰਾਧੀ’ ਕਰਾਰ ਦੇਣ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੇ ਨਾਲ ਨਾਲ 50 ਕਰੋੜ ਰੁਪਏ ਦਾ ਹਰਜਾਨਾ ਵੀ ਮੰਗਿਆ ਹੈ। ਇਹ […]

ਭਾਰਤ ਨੇ ਬੰਗਲਾਦੇਸ਼ ਦੀ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਵੀਜ਼ਾ ਵਧਾਇਆ

-ਅਗਸਤ ਮਹੀਨੇ ਤੋਂ ਦੇਸ਼ ‘ਚ ਰਹਿ ਰਹੀ ਹੈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਵੀਂ ਦਿੱਲੀ, 9 ਜਨਵਰੀ (ਪੰਜਾਬ ਮੇਲ)- ਭਾਰਤ ਨੇ ਬੰਗਲਾਦੇਸ਼ ਦੀ ਬਰਖ਼ਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਵੀਜ਼ਾ ਵਧਾ ਦਿੱਤਾ ਹੈ। ਉਹ ਪਿਛਲੇ ਸਾਲ ਅਗਸਤ ਤੋਂ ਦੇਸ਼ ਵਿਚ ਰਹਿ ਰਹੀ ਹੈ। ਉਧਰ ਵਿਦੇਸ਼ ਮੰਤਰਾਲੇ ਨੇ ਸੰਪਰਕ ਕਰਨ ‘ਤੇ ਇਸ ਮਾਮਲੇ ਸਬੰਧੀ ਕੋਈ ਵੀ ਟਿੱਪਣੀ […]

ਅਮਰੀਕੀ ਸੰਸਦ ਮੈਂਬਰ ਵੱਲੋਂ ਅਡਾਨੀ ਖ਼ਿਲਾਫ਼ ਜਾਂਚ ਨੂੰ ਚੁਣੌਤੀ

-ਅਮਰੀਕੀ ਅਟਾਰਨੀ ਜਨਰਲ ਨੂੰ ਲਿਖਿਆ ਪੱਤਰ ਵਾਸ਼ਿੰਗਟਨ, 9 ਜਨਵਰੀ (ਪੰਜਾਬ ਮੇਲ)- ਅਮਰੀਕਾ ‘ਚ ਭਾਰਤੀ ਅਰਬਪਤੀ ਗੌਤਮ ਅਡਾਨੀ ਦੀਆਂ ਗਤੀਵਿਧੀਆਂ ਦੀ ਜਾਂਚ ਕਰਨ ਦੇ ਬਾਇਡਨ ਪ੍ਰਸ਼ਾਸਨ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਰਿਪਬਲਿਕਨ ਸੰਸਦ ਮੈਂਬਰ ਨੇ ਕਿਹਾ ਕਿ ਅਜਿਹੀਆਂ ਚੋਣਵੀਆਂ ਕਾਰਵਾਈਆਂ ਮੁੱਖ ਭਾਈਵਾਲਾਂ ਨਾਲ ਅਹਿਮ ਗੱਠਜੋੜ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਸਦਨ ਦੀ ਨਿਆਂਪਾਲਿਕਾ ਕਮੇਟੀ ਦੇ ਮੈਂਬਰ […]

ਪੰਜਾਬ ‘ਚ ਕਣਕ ਦੇ ਭਾਅ ਨੇ ਆਸਮਾਨ ਛੂਹਿਆ

– ਆਟਾ 3800 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜਣ ਦੀ ਸੰਭਾਵਨਾ ਚੰਡੀਗੜ੍ਹ, 9 ਜਨਵਰੀ (ਪੰਜਾਬ ਮੇਲ)- ਇਸ ਵੇਲੇ ਜਦੋਂ ਕਣਕ ਦੀ ਫ਼ਸਲ ਜੋਬਨ ‘ਤੇ ਹੈ ਤਾਂ ਅਗਲੀ ਵਾਢੀ ਤੋਂ ਤਿੰਨ ਮਹੀਨੇ ਪਹਿਲਾਂ ਪੰਜਾਬ ‘ਚ ਕਣਕ ਦਾ ਭਾਅ ਹੁਣ 3500 ਰੁਪਏ ਪ੍ਰਤੀ ਕੁਇੰਟਲ ਨੂੰ ਛੂਹਣ ਲੱਗਿਆ ਹੈ। ਸੂਬੇ ਵਿਚ ਕਣਕ ਦੀ ਭਾਰੀ ਕਮੀ ਹੈ, ਜਿਸ ਕਰਕੇ ਕਣਕ […]

ਚੰਡੀਗੜ੍ਹ ‘ਚੋਂ ਯੂ.ਟੀ. ਸਲਾਹਕਾਰ ਦਾ ਅਹੁਦਾ ਖਤਮ ਕਰਨ ਨਾਲ ਪੰਜਾਬ ‘ਚ ਸਿਆਸਤ ਭਖੀ

* ਸਿਆਸੀ ਪਾਰਟੀਆਂ ਨੇ ਕੇਂਦਰ ਤੇ ਪੰਜਾਬ ਦੇ ਹੱਕਾਂ ਉਪਰ ਡਾਕਾ ਮਾਰਨ ਦੇ ਲਾਏ ਦੋਸ਼ ਚੰਡੀਗੜ੍ਹ, 9 ਜਨਵਰੀ (ਪੰਜਾਬ ਮੇਲ)-ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬੀਤੇ ਦਿਨੀਂ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਬੰਧਕੀ ਢਾਂਚੇ ਵਿਚ ਕੀਤੇ ਗਏ ਫੇਰ-ਬਦਲ ਨੇ ਪੰਜਾਬ ਦੇ ਸਿਆਸੀ ਤੇ ਪ੍ਰਸ਼ਾਸਨਿਕ ਗਲਿਆਰਿਆਂ ‘ਚ ਹਲਚਲ ਮਚਾ ਦਿੱਤੀ ਹੈ। ਕੇਂਦਰ ਸਰਕਾਰ ਦੇ ਇਸ ਕਦਮ ਨੂੰ ਚੰਡੀਗੜ੍ਹ ‘ਤੇ ਪੰਜਾਬ […]

ਜਾਹਨਵੀ ਕੰਦੂਲਾ ‘ਤੇ ਗੱਡੀ ਚੜ੍ਹਾਉਣ ਵਾਲਾ ਪੁਲਿਸ ਅਧਿਕਾਰੀ ਨੌਕਰੀ ਤੋਂ ਬਰਖ਼ਾਸਤ

ਨਿਊਯਾਰਕ, 9 ਜਨਵਰੀ (ਪੰਜਾਬ ਮੇਲ)-ਸਿਆਟਲ ਦਾ ਪੁਲਿਸ ਅਧਿਕਾਰੀ, ਜਿਸ ਨੇ ਜਨਵਰੀ 2023 ‘ਚ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਨੂੰ ਗਸ਼ਤੀ ਵਾਹਨ ਨਾਲ ਟੱਕਰ ਮਾਰ ਕੇ ਮਾਰ ਦਿੱਤਾ ਸੀ, ਨੂੰ ਪੁਲਿਸ ਵਿਭਾਗ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਆਂਧਰਾ ਪ੍ਰਦੇਸ਼ ਦੀ 23 ਸਾਲਾ ਕੰਦੂਲਾ ਨੂੰ 23 ਜਨਵਰੀ, 2023 ਨੂੰ ਸਿਆਟਲ ‘ਚ ਇਕ ਸੜਕ ਪਾਰ ਕਰਨ ਵੇਲੇ ਪੁਲਿਸ […]

ਮਾਈਕ੍ਰੋਸਾਫਟ ਭਾਰਤ ‘ਚ ਏ.ਆਈ., ਕਲਾਊਡ ਕੰਪਿਊਟਿੰਗ ‘ਚ 3 ਅਰਬ ਡਾਲਰ ਦਾ ਨਿਵੇਸ਼ ਕਰੇਗੀ

ਬੈਂਗਲੁਰੂ, 9 ਜਨਵਰੀ (ਪੰਜਾਬ ਮੇਲ)- ਮਾਈਕ੍ਰੋਸਾਫਟ ਭਾਰਤ ‘ਚ ਆਪਣੀ ਕਲਾਊਡ ਕੰਪਿਊਟਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਸਮਰੱਥਾ ਦਾ ਵਿਸਥਾਰ ਕਰਨ ਲਈ 3 ਅਰਬ ਡਾਲਰ (ਲਗਭਗ 25,700 ਕਰੋੜ ਰੁਪਏ) ਦਾ ਨਿਵੇਸ਼ ਕਰੇਗੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੱਤਿਆ ਨਡੇਲਾ ਨੇ ਇਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮਾਈਕ੍ਰੋਸਾਫਟ 2030 ਤੱਕ ਭਾਰਤ ‘ਚ ਇਕ ਕਰੋੜ ਲੋਕਾਂ ਨੂੰ ਏ.ਆਈ. […]

ਦਿੱਲੀ ਦੀ ‘ਵਿਧਵਾ ਕਾਲੋਨੀ’ ਦਾ ਨਾਂ ਬਦਲ ਕੇ ਮਾਤਾ ਗੁਜਰੀ ਜੀ ਦੇ ਨਾਂ ‘ਤੇ ਰੱਖਿਆ

ਨਵੀਂ ਦਿੱਲੀ, 9 ਜਨਵਰੀ (ਪੰਜਾਬ ਮੇਲ)- ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਸੋਮਵਾਰ ਨੂੰ ਕਿਹਾ ਕਿ ਪੱਛਮੀ ਦਿੱਲੀ ਦੀ ‘ਵਿਧਵਾ ਕਾਲੋਨੀ’, ਜਿਸ ਵਿਚ ਮੁੱਖ ਤੌਰ ‘ਤੇ 1984 ਦੇ ਸਿੱਖ ਕਤਲੇਆਮ ਪੀੜਤਾਂ ਦੀ ਰਿਹਾਇਸ਼ ਹੈ, ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ‘ਮਾਤਾ ਗੁਜਰੀ ਜੀ ਦੇ ਨਾਂ ‘ਤੇ ਰੱਖਿਆ ਗਿਆ ਹੈ। ਪਿਛਲੇ ਸਾਲ […]

‘ਬ੍ਰਿਟਿਸ਼ ਕੋਲੰਬੀਆ ਐਸੋਸੀਏਸ਼ਨ ਆਫ਼ ਚੀਫ਼ਸ ਆਫ਼ ਪੁਲਿਸ’ ਦੀ ਚੋਣ ‘ਚ ਪੰਜਾਬੀਆਂ ਨੇ ਮਾਰੀ ਬਾਜ਼ੀ

-ਵੈਂਡੀ ਮੇਹਟ ਪ੍ਰਧਾਨ ਤੇ ਮਨਦੀਪ ਮੁੱਕਰ ਬਣੇ ਸਕੱਤਰ ਤੇ ਖਜ਼ਾਨਚੀ ਐਬਟਸਫੋਰਡ, 9 ਜਨਵਰੀ (ਪੰਜਾਬ ਮੇਲ)- ਕੈਨੇਡਾ ‘ਚ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਸੰਸਥਾ ‘ਬ੍ਰਿਟਿਸ਼ ਕੋਲੰਬੀਆ ਐਸੋਸੀਏਸ਼ਨ ਆਫ਼ ਚੀਫ਼ਸ ਆਫ਼ ਪੁਲਿਸ’ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਚੋਣ ਵਿਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਸੀਨੀਅਰ ਪੰਜਾਬਣ ਅਧਿਕਾਰੀ ਚੀਫ਼ ਸੁਪਰਡੈਂਟ ਵੈਂਡੀ ਮੇਹਟ ਨੂੰ ਪ੍ਰਧਾਨ ਤੇ ਸੁਪਰਡੈਂਟ ਮਨਦੀਪ ਸਿੰਘ ਮੁੱਕਰ […]