ਅਮਰੀਕਾ ‘ਚ ਐੱਨ.ਆਰ.ਆਈ. ਸਮੇਤ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਪੈਸੇ ਟਰਾਂਸਫਰ ਕਰਨੇ ਹੋਣਗੇ ਮਹਿੰਗੇ

-ਅਮਰੀਕੀ ਸੰਸਦ ‘ਚ ਨਵਾਂ ਪ੍ਰਸਤਾਵਿਤ ਬਿੱਲ ਪੇਸ਼ ਵਾਸ਼ਿੰਗਟਨ, 16 ਮਈ (ਪੰਜਾਬ ਮੇਲ)- ਅਮਰੀਕੀ ਸੰਸਦ ‘ਚ ਇੱਕ ਨਵਾਂ ਪ੍ਰਸਤਾਵਿਤ ਬਿੱਲ ਪੇਸ਼ ਕੀਤਾ ਗਿਆ ਹੈ, ਜਿਸ ‘ਚ ਪ੍ਰਵਾਸੀ ਭਾਰਤੀਆਂ ਸਮੇਤ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਪੈਸੇ ਦੇ ਟ੍ਰਾਂਸਫਰ ‘ਤੇ 5 ਫੀਸਦੀ ਵਾਧੂ ਟੈਕਸ ਲਗਾਉਣ ਦੀ ਵਿਵਸਥਾ ਹੈ। ਇਸ ਪ੍ਰਸਤਾਵ ਦੇ ਲਾਗੂ ਹੋਣ ਨਾਲ ਐੱਚ-1ਬੀ ਵੀਜ਼ਾ ਧਾਰਕਾਂ, ਗ੍ਰੀਨ ਕਾਰਡ […]

ਅਮਰੀਕਾ ‘ਚ ਗ੍ਰੀਨ ਕਾਰਡ ਲਈ ਵਿਆਹ ਦਾ ਝੂਠਾ ਦਾਅਵਾ ਕਰਨ ਵਾਲਾ ਭਾਰਤੀ-ਗੁਜਰਾਤੀ ਗ੍ਰਿਫ਼ਤਾਰ

ਨਿਊਯਾਰਕ, 16 ਮਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸ਼ਿਕਾਗੋ ਵਿਚ ਰਹਿਣ ਵਾਲੇ ਮੇਹਸਾਣਾ ਗੁਜਰਾਤ ਦੇ ਇੱਕ ਨੌਜਵਾਨ ਨੇ ਗ੍ਰੀਨ ਕਾਰਡ ਲਈ ਫਰਜ਼ੀ ਵਿਆਹ ਕਰਵਾਇਆ ਸੀ। ਪਰ ਗ੍ਰੀਨ ਕਾਰਡ ਮਿਲਣ ਦੇ ਮੁੱਦੇ ਨੂੰ ਛੱਡ ਕੇ, ਉਸ ਨੇ ਇੱਕ ਜਾਅਲੀ ਵਿਆਹ ਕਰਵਾ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਮੁਸੀਬਤ ਵਿਚ ਪਾ ਲਿਆ ਹੈ। ਜਿਸ ਕੁੜੀ ਨਾਲ ਉਸ […]

ਫਰਿਜ਼ਨੋ ਦੀ ਪੰਜਾਬੀ ਕੁੜੀ ਦੀ ਦਰਦਨਾਕ ਹਾਦਸੇ ‘ਚ ਮੌਤ

ਕੈਲੀਫੋਰਨੀਆ, 16 ਮਈ (ਪੰਜਾਬ ਮੇਲ) – ਫਰਿਜ਼ਨੋ ਦੇ ਵੁੱਡਵਰਡ ਪਾਰਕ ਨੇੜੇ ਸ਼ੁੱਕਰਵਾਰ ਸਵੇਰੇ ਇੱਕ ਵੱਡੇ ਹਾਦਸੇ ਵਿਚ ਇੱਕ ਪੰਜਾਬੀ ਕੁੜੀ ਦੀ ਮੌਤ ਹੋ ਗਈ। ਹਾਦਸਾ ਫ੍ਰਿਆਂਟ ਅਤੇ ਸ਼ੈਫਰਡ ਏਵਿਨਿਊਜ਼ ਦੇ ਇਲਾਕੇ ਵਿਚ ਵਾਪਰਿਆ, ਜਿਸ ਵਿਚ ਫਰਿਜ਼ਨੋ ਦੀ 21 ਸਾਲਾ ਖੁਸ਼ਮੀਤ ਕੌਰ ਮਾਹਲ ਦੀ ਜਾਨ ਚਲੀ ਗਈ। ਫਰਿਜ਼ਨੋ ਪੁਲਿਸ ਵਿਭਾਗ ਨੇ ਦੱਸਿਆ ਕਿ ਕਾਰ ਇੱਕ ਇੰਟਰਸੈਕਸ਼ਨ […]

ਟਰੰਪ ਦਾ ਝੂਠ ਬੋਲਣ ਦਾ ਰਿਕਾਰਡ ਸੁਰਖੀਆਂ ‘ਚ!

-4 ਸਾਲਾਂ ‘ਚ ਬੋਲੇ 30 ਹਜ਼ਾਰ ਤੋਂ ਵੱਧ ਝੂਠ ਵਾਸ਼ਿੰਗਟਨ, 16 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਚਰਚਾ ਵਿਚ ਹਨ। ਇਸ ਵਾਰ ਟਰੰਪ ਦਾ ਝੂਠ ਬੋਲਣ ਦਾ ਰਿਕਾਰਡ ਸੁਰਖੀਆਂ ਵਿਚ ਹੈ। ਤਾਜ਼ਾ ਮਾਮਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦਾ ਹੈ। 10 ਮਈ ਨੂੰ ਡੋਨਾਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ […]

ਟਰੰਪ ਦੀ ਸਲਾਹ ਦੇ ਬਾਵਜੂਦ ਐਪਲ ਵੱਲੋਂ ਭਾਰਤ ‘ਚ ਨਿਵੇਸ਼ ਯੋਜਨਾਵਾਂ ਜਾਰੀ ਰੱਖਣ ਦਾ ਫੈਸਲਾ

ਨਵੀਂ ਦਿੱਲੀ, 16 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਪਲ ਦੇ ਸੀ.ਈ.ਓ. ਟਿਮ ਕੁੱਕ ਨੂੰ ਭਾਰਤ ਵਿਚ ‘ਐਪਲ’ ਨਿਰਮਾਣ ਘਟਾਉਣ ਦੀ ਸਲਾਹ ਦਿੱਤੀ ਸੀ। ਟਰੰਪ ਨੇ ਕਿਹਾ ਸੀ ਕਿ ਐਪਲ ਭਾਰਤ ‘ਚ ਨਿਰਮਾਣ ਨਾ ਕਰੇ, ਸਗੋਂ ‘ਮੇਕ ਇਨ ਅਮੈਰਿਕਾ’ ਤਹਿਤ ਅਮਰੀਕਾ ‘ਚ ਹੀ ਫ਼ੋਨ ਬਣਾਵੇ। ਟਰੰਪ ਦੀ ਇਸ ਸਲਾਹ ਦੇ ਬਾਵਜੂਦ ਐਪਲ ਕੰਪਨੀ […]

ਅਮਰੀਕਾ ‘ਚ ਭਾਰਤੀ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਮਤਾ ਪਾਸ

ਨਿਊਯਾਰਕ, 16 ਮਈ (ਪੰਜਾਬ ਮੇਲ)- ਅਮਰੀਕਾ ਵਿਖੇ ਨਿਊਯਾਰਕ ਸਟੇਟ ਸੈਨੇਟ ਨੇ ਪਹਿਲੀ ਵਾਰ ਰਸਮੀ ਤੌਰ ‘ਤੇ ਭਾਰਤੀ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਦੇ ਸਨਮਾਨ ਵਿਚ ਇੱਕ ਮਤਾ ਅਪਣਾਇਆ ਹੈ। ਨਿਊਯਾਰਕ ਸਟੇਟ ਸੈਨੇਟਰ ਜੇਰੇਮੀ ਕੂਨੀ, ਜੋ ਕਿ ਇਸ ਸਮੇਂ ਨਿਊਯਾਰਕ ਸਟੇਟ ਸੈਨੇਟ ਵਿਚ ਸੇਵਾ ਨਿਭਾ ਰਹੇ ਭਾਰਤੀ ਮੂਲ ਦੇ ਇਕਲੌਤੇ ਮੈਂਬਰ ਹਨ, ਨੇ ਇਹ ਇਤਿਹਾਸਕ ਮਤਾ ਪੇਸ਼ […]

ਏਸ਼ੀਆ ‘ਚ ਤੇਜ਼ੀ ਨਾਲ ਵਧ ਰਹੇ ਨੇ ਕੋਵਿਡ-19 ਦੇ ਨਵੇਂ ਮਾਮਲੇ; ਅਲਰਟ ਜਾਰੀ

ਸਿੰਗਾਪੁਰ, 16 ਮਈ (ਪੰਜਾਬ ਮੇਲ)- ਏਸ਼ੀਆ ਵਿਚ ਕੋਵਿਡ-19 ਨੇ ਇੱਕ ਵਾਰ ਫਿਰ ਆਪਣਾ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਅਤੇ ਸਥਿਤੀ ਹੌਲੀ-ਹੌਲੀ ਚਿੰਤਾਜਨਕ ਹੁੰਦੀ ਜਾ ਰਹੀ ਹੈ। ਹਾਂਗਕਾਂਗ, ਸਿੰਗਾਪੁਰ, ਚੀਨ ਅਤੇ ਥਾਈਲੈਂਡ ਵਰਗੇ ਦੇਸ਼ਾਂ ਵਿਚ ਲਾਗ ਦੇ ਨਵੇਂ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇੱਕ ਪਾਸੇ ਜਿੱਥੇ ਦੁਨੀਆਂ ਆਮ ਜ਼ਿੰਦਗੀ ਵਿਚ ਵਾਪਸ ਆਉਣ […]

ਸਲਮਾਨ ਰਸ਼ਦੀ ਨੂੰ ਚਾਕੂ ਮਾਰਨ ਦੇ ਦੋਸ਼ੀ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ

ਮੇਵਿਲ, 16 ਮਈ (ਪੰਜਾਬ ਮੇਲ)- ਮਸ਼ਹੂਰ ਲੇਖਕ ਸਲਮਾਨ ਰਸ਼ਦੀ ‘ਤੇ 2022 ‘ਚ ਨਿਊਯਾਰਕ ਵਿਚ ਇੱਕ ਭਾਸ਼ਣ ਸਮਾਗਮ ਦੌਰਾਨ ਚਾਕੂ ਮਾਰ ਕੇ ਮਾਰਨ ਦੇ ਦੋਸ਼ੀ ਹਾਦੀ ਮਾਤਰ ਨੂੰ ਅੱਜ ਭਾਵ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਫਰਵਰੀ ਵਿਚ ਇੱਕ ਅਮਰੀਕੀ ਅਦਾਲਤ ਨੇ 27 ਸਾਲਾ ਮਾਟਰ ਨੂੰ ਕਤਲ ਦੀ ਕੋਸ਼ਿਸ਼ ਅਤੇ ਹਮਲੇ ਦਾ ਦੋਸ਼ੀ ਠਹਿਰਾਇਆ। ਇਸ ਹਮਲੇ ਵਿਚ […]

ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਆਸਿਮ ਮੁਨੀਰ ਨਾਲ ਕੀਤੀ ਕ੍ਰਿਪਟੋ ਡੀਲ

ਵਾਸ਼ਿੰਗਟਨ, 16 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਜੰਗਬੰਦੀ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਨੇ ਦਾਅਵਾ ਕੀਤਾ ਕਿ ਉਸਨੇ ਦੋਵਾਂ ਦੇਸ਼ਾਂ ਨੂੰ ਯੁੱਧ ਦੀ ਬਜਾਏ ਕਾਰੋਬਾਰ ਦੀ ਪੇਸ਼ਕਸ਼ ਕੀਤੀ ਸੀ। ਹਾਲ ਹੀ ਵਿਚ ਹੋਏ ਖੁਲਾਸੇ ਮੁਤਾਬਕ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ […]

ਲੇਖਕ ਤੇ ਪੱਤਰਕਾਰ ਬਖ਼ਸ਼ਿੰਦਰ ਨੇ ਆਪਣੀ ਪੁਸਤਕ ‘ਸਰੀਨਾਮਾ’ ਸਰੀ ਸਿਟੀ ਦੀ ਮੇਅਰ ਨੂੰ ਭੇਂਟ ਕੀਤੀ

ਸਰੀ, 14 ਮਈ (ਹਰਦਮ ਮਾਨ/ਪੰਜਾਬ ਮੇਲ)- ਪੰਜਾਬੀ ਲੇਖਕ ਤੇ ਪੱਤਰਕਾਰ ਬਖ਼ਸ਼ਿੰਦਰ ਵੱਲੋਂ ਸਰੀ ਸ਼ਹਿਰ ਦੇ ਇਤਿਹਾਸ ਅਤੇ ਹੋਰ ਜਾਣਕਾਰੀ ਬਾਰੇ ਪ੍ਰਕਾਸ਼ਿਤ ਪੁਸਤਕ ‘ਸਰੀਨਾਮਾ’ ਬੀਤੇ ਦਿਨ ਸਰੀ ਕੌਂਸਲ ਦੀ ਮੇਅਰ ਬਰੈਂਡਾ ਲੌਕ ਨੂੰ ਭੇਂਟ ਕੀਤੀ ਗਈ। ਇਸ ਮੌਕੇ ਮੇਅਰ ਦੇ ਸਲਾਹਕਾਰ ਅਤੇ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਹੈਰੀ ਕੂਨਰ, ਕੌਂਸਲਰ ਰੌਬ ਸਟੱਟ ਅਤੇ ਸ਼ਾਇਰ ਸੁਖਵਿੰਦਰ ਚੋਹਲਾ ਵੀ ਮੌਜੂਦ […]