ਅਮਰੀਕੀ ਸਟੇਸ਼ਨਾਂ ‘ਤੇ ਲੱਗੇ ਕੂੜੇ ਦੇ ਢੇਰ

ਅਮਰੀਕਾ 26 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਭਾਰਤ ਨੂੰ ਕੂੜੇ ਦਾ ਢੇਰ ਕਿਹਾ ਸੀ ਜਦਕਿ ਅਸਲੀਅਤ ਕੁਝ ਹੋਰ ਹੈ। ਹਾਲ ਹੀ ਵਿਚ ਇਕ ਅਮਰੀਕੀ ਸਟੇਸ਼ਨਾਂ ਦੀ ਸੱਚਾਈ ਸਾਹਮਣੇ ਆਈ ਹੈ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ। ਇਸ ਵਾਰੇ ਇਕ ਯੂਜ਼ਰ ਨੇ ਖੁਲਾਸਾ ਕੀਤਾ ਹੈ। ਯੂਜ਼ਰ ਮੁਤਾਬਕ ਨਿਊਯਾਰਕ ਦੇ ਸਬਵੇਅ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਕੂਲ ਵਿਚ ਲਗਾਏ ਮੁਫ਼ਤ ਆਰ.ਓ. ਸਿਸਟਮ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਉਦਘਾਟਨ

ਸ੍ਰੀ ਮੁਕਤਸਰ ਸਾਹਿਬ, 25 ਜੁਲਾਈ (ਪੰਜਾਬ ਮੇਲ)- ਡਾਕਟਰ ਸੁਰਿੰਦਰ ਪਾਲ ਸਿੰਘ ਓਬਰਾਏ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਨੂੰ ਅਪਣਾ ਕੇ (ਕਿਰਤ ਕਰੋ, ਨਾਮ ਜਪੋ, ਵੰਡ ਛਕੋ) ਮਾਨਵਤਾ ਦੀ ਸੇਵਾ ਲਈ ਬਹੁਤ ਹੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਸ. ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੈਡਮ ਇੰਦਰਜੀਤ […]

ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਅਗਲੀ ਸੁਣਵਾਈ 30 ਜੁਲਾਈ ਨੂੰ

ਬੈਰਕ ਬਦਲਣ ਦਾ ਮਾਮਲਾ 2 ਅਗਸਤ ਨੂੰ ਵਿਚਾਰਿਆ ਜਾਵੇਗਾ; ਏ.ਡੀ.ਜੀ.ਪੀ. ਜੇਲਾਂ ਵੱਲੋਂ ਜਵਾਬ ਦਾਇਰ ਮੁਹਾਲੀ, 25 ਜੁਲਾਈ (ਪੰਜਾਬ ਮੇਲ)- ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕਥਿਤ ਦੋਸ਼ਾਂ ਅਧੀਨ ਨਾਭਾ ਦੀ ਨਿਊ ਜੇਲ ਵਿਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਸਬੰਧਤ ਦੋ ਮਾਮਲਿਆਂ ਦੀ ਸੁਣਵਾਈ ਅੱਜ ਮੁਹਾਲੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ […]

ਟਰੰਪ ਵੱਲੋਂ ਅਮਰੀਕੀ ਟੈੱਕ ਕੰਪਨੀਆਂ ਦੀ ਚੀਨ ‘ਚ ਫੈਕਟਰੀਆਂ ਬਣਾਉਣ ਅਤੇ ਭਾਰਤੀ ਵਰਕਰਾਂ ਨੂੰ ਕੰਮ ‘ਤੇ ਰੱਖਣ ਲਈ ਆਲੋਚਨਾ

ਵਾਸ਼ਿੰਗਟਨ, 25 ਜੁਲਾਈ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ‘ਚ ਫੈਕਟਰੀਆਂ ਬਣਾਉਣ ਅਤੇ ਭਾਰਤ ‘ਚ ਵਰਕਰਾਂ ਨੂੰ ਕੰਮ ‘ਤੇ ਰੱਖਣ ਲਈ ਅਮਰੀਕੀ ਟੈੱਕ ਕੰਪਨੀਆਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਟੈੱਕ ਕੰਪਨੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਦਿਨ ਹੁਣ ਪੂਰੇ ਹੋ ਗਏ ਹਨ। ਟਰੰਪ ਨੇ ਇਹ ਟਿੱਪਣੀਆਂ ਏ.ਆਈ. ਸਿਖਰ ਸੰਮੇਲਨ ਦੌਰਾਨ ਕੀਤੀਆਂ, ਜਿਥੇ ਉਨ੍ਹਾਂ […]

ਏਅਰ ਇੰਡੀਆ: ਮੁੰਬਈ ਜਾਣ ਵਾਲੀ ਉਡਾਣ ਤਕਨੀਕੀ ਨੁਕਸ ਕਾਰਨ ਜੈਪੁਰ ਪਰਤੀ

ਜਾਂਚ ਤੋਂ ਬਾਅਦ ਉਡਾਣ ਏ.ਆਈ.612 ਮੁੰਬਈ ਲਈ ਰਵਾਨਾ ਨਵੀਂ ਦਿੱਲੀ, 25 ਜੁਲਾਈ (ਪੰਜਾਬ ਮੇਲ)- ਮੁੰਬਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਤਕਨੀਕੀ ਖ਼ਾਮੀ ਦੇ ਚਲਦਿਆਂ ਥੋੜ੍ਹੀ ਦੇਰ ਬਾਅਦ ਜੈਪੁਰ ਪਰਤਨਾ ਪਿਆ, ਹਾਲਾਂਕਿ ਇਹ ਚੇਤਾਵਨੀ ਗ਼ਲਤ ਨਿਕਲੀ। ਜੈਪੁਰ ਅਤੇ ਮੁੰਬਈ ਵਿਚਕਾਰ ਚੱਲ ਰਹੀ ਉਡਾਣ ਏ.ਆਈ.612 ਸਾਵਧਾਨੀ ਵਜੋਂ ਦੁਪਹਿਰ 1.35 ਵਜੇ ਦੇ ਕਰੀਬ ਰਵਾਨਾ ਹੋਣ ਤੋਂ ਥੋੜ੍ਹੀ […]

ਗਾਇਕ ਬੀਰ ਸਿੰਘ ਨੇ ਮਰਿਆਦਾ ਦੀ ਉਲੰਘਣਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗੀ

ਭਵਿੱਖ ਵਿੱਚ ਅਜਿਹੀਆਂ ਗਲਤੀਆਂ ਨਹੀਂ ਦੁਹਰਾਈਆਂ ਜਾਣਗੀਆਂ: ਬੀਰ ਸਿੰਘ ਪਟਿਆਲਾ, 25 ਜੁਲਾਈ (ਪੰਜਾਬ ਮੇਲ)- ਗਾਇਕ ਅਤੇ ਕਲਾਕਾਰ ਬੀਰ ਸਿੰਘ ਨੇ ਸ੍ਰੀਨਗਰ ਵਿੱਚ ਹੋਏ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਕੀਤੇ ਗਏ ਨੱਚ-ਟੱਪ ਕੇ ਕੀਤੇ ਮਨੋਰੰਜਨ ਪ੍ਰਦਰਸ਼ਨਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗ ਲਈ ਹੈ। ਗਾਇਕ ਬੀਰ ਸਿੰਘ […]

ਇਸ ਸਾਲ ਅਪ੍ਰੈਲ ਤੋਂ ਜੁਲਾਈ ਤੱਕ ਭਾਰਤ ‘ਚ ਕੋਵਿਡ ਨਾਲ 164 ਮੌਤਾਂ

-ਸਿਹਤ ਮੰਤਰਾਲੇ ਨੇ ਲੋਕ ਸਭਾ ਵਿਚ ਵੇਰਵੇ ਕੀਤੇ ਸਾਂਝੇ ਨਵੀਂ ਦਿੱਲੀ, 25 ਜੁਲਾਈ (ਪੰਜਾਬ ਮੇਲ)- ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਲੋਕ ਸਭਾ ਵਿਚ ਦੱਸਿਆ ਕਿ ਇਸ ਸਾਲ 1 ਅਪ੍ਰੈਲ ਤੋਂ 22 ਜੁਲਾਈ ਵਿਚਕਾਰ ਭਾਰਤ ਵਿਚ ਕੋਵਿਡ-19 ਨਾਲ ਸਬੰਧਤ 164 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਉਹ ਲੋਕ ਸ਼ਾਮਲ ਹਨ, ਜੋ ਪਹਿਲਾਂ […]

ਭਾਰਤ ਵੱਲੋਂ ਡਰੋਨ ਤੋਂ ਮਿਜ਼ਾਈਲ ਛੱਡਣ ਦਾ ਸਫ਼ਲ ਪ੍ਰੀਖਣ

ਰਾਜਨਾਥ ਸਿੰਘ ਵੱਲੋਂ ਸਫ਼ਲ ਅਜ਼ਮਾਇਸ਼ ਲਈ ਡੀ.ਆਰ.ਡੀ.ਓ. ਨੂੰ ਵਧਾਈ ਨਵੀਂ ਦਿੱਲੀ, 25 ਜੁਲਾਈ (ਪੰਜਾਬ ਮੇਲ)- ਭਾਰਤ ਨੇ ਮਾਨਵ ਰਹਿਤ ਹਵਾਈ ਵਾਹਨ (ਯੂ.ਏ.ਵੀ.) ਤੋਂ ਮਿਜ਼ਾਈਲ ਛੱਡਣ ਦਾ ਸਫਲ ਪ੍ਰੀਖਣ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵੱਲੋਂ ਇਹ ਪ੍ਰੀਖਣ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿਚ ਟੈਸਟ ਰੇਂਜ ਤੋਂ ਕੀਤਾ ਗਿਆ ਸੀ। ਯੂ.ਏ.ਵੀ. ਲਾਂਚਡ ਪ੍ਰੀਸੀਜਨ ਗਾਈਡਿਡ ਮਿਜ਼ਾਈਲ […]

ਵੈਨਿਸ ਫਿਲਮ ਮੇਲੇ ‘ਚ ਹੋਵੇਗਾ ਮਦਰ ਟੈਰੇਸਾ ‘ਤੇ ਬਣੀ ਫਿਲਮ ਦਾ ਪ੍ਰੀਮੀਅਰ

-ਮਸ਼ਹੂਰ ਮਕਦੂਨਿਆਈ ਫਿਲਮ ਡਾਇਰੈਕਟਰ ਟੀਓਨਾ ਸਟਰੂਗਰ ਮਿਤੇਵਸਕਾ ਨੇ ਬਣਾਈ ਹੈ ਫਿਲਮ ‘ਮਦਰ’ ਕੋਲਕਾਤਾ, 25 ਜੁਲਾਈ (ਪੰਜਾਬ ਮੇਲ)- ਮਸ਼ਹੂਰ ਮਕਦੂਨਿਆਈ ਫਿਲਮ ਡਾਇਰੈਕਟਰ ਟੀਓਨਾ ਸਟਰੂਗਰ ਮਿਤੇਵਸਕਾ ਦੀ ਫਿਲਮ ‘ਮਦਰ’, ਜੋ ਕਿ ਮਦਰ ਟੈਰੇਸਾ ਦੇ ਜੀਵਨ ਤੋਂ ਪ੍ਰੇਰਿਤ ਹੈ ਅਤੇ ਅੰਸ਼ਕ ਤੌਰ ‘ਤੇ ਇਸ ਸ਼ਹਿਰ ਵਿਚ ਫਿਲਮਾਈ ਗਈ ਹੈ, ਦਾ ਪ੍ਰੀਮੀਅਰ ਆਗਾਮੀ 82ਵੇਂ ਕੌਮਾਂਤਰੀ ਵੈਨਿਸ ਫਿਲਮ ਫੈਸਟੀਵਲ ਵਿਚ […]

ਕਸਟਮ ਅਧਿਕਾਰੀਆਂ ਵੱਲੋਂ ਬੰਗਲੁਰੂ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਨਾਕਾਮ

ਬੰਗਲੁਰੂ, 25 ਜੁਲਾਈ (ਪੰਜਾਬ ਮੇਲ)- ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦੁਬਈ ਤੋਂ ਆਉਣ ਵਾਲੇ ਇੱਕ ਯਾਤਰੀ ਨੇ ਕਥਿਤ ਤੌਰ ‘ਤੇ ਇੱਕ ਸਹਿ-ਯਾਤਰੀ ਦੇ ਸਾਮਾਨ ਵਾਲੀ ਟਰਾਲੀ ਵਿਚ 3.5 ਕਿਲੋਗ੍ਰਾਮ ਸੋਨੇ ਦੇ ਬਿਸਕੁਟ ਵਾਲਾ ਬੈਗ ਰੱਖ ਕੇ ਕਸਟਮ ਜਾਂਚ […]