ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ 6.9 ਖਰਬ ਡਾਲਰ ਦਾ ਸਾਲਾਨਾ ਬਜਟ ਪੇਸ਼

ਵਾਸ਼ਿੰਗਟਨ, 11 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸਾਲ 2024 ਲਈ 6.9 ਖਰਬ ਡਾਲਰ ਦਾ ਸਾਲਾਨਾ ਬਜਟ ਪੇਸ਼ ਕੀਤਾ ਹੈ। ਬਜਟ ਵਿਚ ਅਮੀਰਾਂ ‘ਤੇ ਮੋਟੇ ਟੈਕਸ ਲਾਉਣ ਦੇ ਨਾਲ ਸਮਾਜਿਕ ਉਪਰਾਲਿਆਂ ਅਤੇ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਚੋਖਾ ਪੈਸਾ ਖਰਚਣ ਦੀ ਤਜਵੀਜ਼ ਰੱਖੀ ਗਈ ਹੈ। ਉਧਰ ਰਿਪਬਲਿਕਨਾਂ ਜਿਨ੍ਹਾਂ ਕੋਲ ਪ੍ਰਤੀਨਿਧ ਸਦਨ ਵਿਚ ਬਹੁਗਿਣਤੀ […]

ਅਮਰੀਕੀ ਰਾਸ਼ਟਰਪਤੀ 23 ਮਾਰਚ ਤੋਂ ਕੈਨੇਡਾ ਦੌਰਾ ‘ਤੇ

ਵੈਨਕੂਵਰ, 11 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਆਪਣੀ ਪਤਨੀ ਸਮੇਤ ਦੋ ਰੋਜ਼ਾ ਕੈਨੇਡਾ ਦੌਰੇ ‘ਤੇ ਜਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਬਾਇਡਨ 23 ਤੇ 24 ਮਾਰਚ ਨੂੰ ਇੱਥੇ ਹੋਣਗੇ ਅਤੇ ਉਹ ਓਟਾਵਾ ‘ਚ ਕੈਨੇਡੀਅਨ ਸੰਸਦ ਨੂੰ ਸੰਬੋਧਨ ਕਰਨਗੇ। ਬੇਸ਼ੱਕ ਪ੍ਰਧਾਨ ਮੰਤਰੀ ਵੱਲੋਂ ਦੌਰੇ ਨੂੰ ਸਦਭਾਵਨਾ ਦੌਰਾ ਕਿਹਾ […]

ਗੁਜਰਾਤ ‘ਚ ਪਿਛਲੇ ਦੋ ਸਾਲਾਂ ‘ਚ 4058 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਤੇ 212 ਕਰੋੜ ਦੀ ਸ਼ਰਾਬ ਜ਼ਬਤ

3 ਲੱਖ ਗ੍ਰਿਫ਼ਤਾਰੀਆਂ ਗਾਂਧੀਨਗਰ, 11 ਮਾਰਚ (ਪੰਜਾਬ ਮੇਲ)- ਗੁਜਰਾਤ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 31 ਦਸੰਬਰ 2022 ਤੱਕ ਰਾਜ ‘ਚ ਪਿਛਲੇ ਦੋ ਸਾਲਾਂ ਵਿਚ 4,058 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਅਤੇ 211.86 ਕਰੋੜ ਰੁਪਏ ਦੀ ਸ਼ਰਾਬ ਜ਼ਬਤ ਕੀਤੀ ਹੈ। ਸਰਕਾਰ ਨੇ ਅੱਜ ਵਿਧਾਨ ਸਭਾ ਨੂੰ ਦੱਸਿਆ ਕਿ ਇਸ ਸਮੇਂ ਦੌਰਾਨ ਰਾਜ ਵਿਚ ਤਿੰਨ […]

ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਜਹਾਜ਼ ਦਾ ਰੰਗ ਸਫ਼ੈਦ ਤੇ ਨੀਲਾ ਹੀ ਰਹੇਗਾ

ਵਾਸ਼ਿੰਗਟਨ, 11 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਜਹਾਜ਼ ਏਅਰ ਫੋਰਸ ਵਨ ਦੀ ਥਾਂ ‘ਤੇ ਆਉਣ ਵਾਲੇ ਨਵੇਂ ਜਹਾਜ਼ਾਂ ਦਾ ਰੰਗ ਵੀ ਨੀਲਾ ਅਤੇ ਚਿੱਟਾ ਹੀ ਰਹੇਗਾ। ਇਹ ਨਵਾਂ ਜਹਾਜ਼ ਚਾਰ ਸਾਲਾਂ ਵਿੱਚ ਮਿਲਣ ਦੀ ਉਮੀਦ ਹੈ। ਹਵਾਈ ਫ਼ੌਜ ਨੇ ਦੇਰ ਰਾਤ ਕਿਹਾ ਕਿ ਆਧੁਨਿਕ 747 ਜਹਾਜ਼ ਦੇ ਨਵੇਂ ਮਾਡਲ ਦਾ ਆਸਮਾਨੀ ਰੰਗ ਪਹਿਲਾਂ […]

ਅਮਰੀਕਾ ’ਚ ਸਿਲੀਕਾਨ ਵੈਲੀ ਬੈਂਕ ਡੁੱਬਿਆ, ਸਰਕਾਰ ਨੇ ਬੈਂਕ ਬੰਦ ਕੀਤਾ

ਸਾਨ ਫਰਾਂਸਿਸਕੋ, 11 ਮਾਰਚ (ਪੰਜਾਬ ਮੇਲ)- ਅਮਰੀਕੀ ਰੈਗੂਲੇਟਰਾਂ ਨੇ ਫੇਲ੍ਹ ਹੋਣ ਬਾਅਦ ਸਿਲੀਕਾਨ ਵੈਲੀ ਬੈਂਕ (ਐੱਸਵੀਬੀ) ਨੂੰ ਬੰਦ ਕਰ ਦਿੱਤਾ ਹੈ ਅਤੇ 2008 ਤੋਂ ਬਾਅਦ ਇੱਕ ਅਮਰੀਕੀ ਬੈਂਕ ਦੇ ਡੁੱਬਣ ਬਾਅਦ ਇਸ ਦੇ ਗਾਹਕਾਂ ਦੀ ਜਮ੍ਹਾਂ ਰਕਮ ਨੂੰ ਆਪਣੇ ਅਧੀਨ ਕਰ ਲਿਆ ਹੈ। ਇਹ ਜਾਣਕਾਰੀ ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਨੇ ਦਿੱਤੀ ਹੈ। ਬੈਂਕ ਬੰਦ ਹੋਣ ਤੋਂ […]

ਮਨੀਸ਼ਾ ਗੁਲਾਟੀ ਨੂੰ ਪੰਜਾਬ ਸਰਕਾਰ ਨੇ ਅਹੁਦੇ ਤੋਂ ਹਟਾਇਆ

ਚੰਡੀਗੜ੍ਹ, 11 ਮਾਰਚ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਸੂਬੇ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਇਕ ਵਾਰ ਫਿਰ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸੂਬਾ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਅਹੁਦੇ ਤੋਂ ਫਾਰਗ ਕੀਤਾ ਸੀ। ਜਿਸ ਤੋਂ ਬਾਅਦ ਸਰਕਾਰ ਦੇ ਹੁਕਮਾਂ ਖ਼ਿਲਾਫ਼ ਮਨੀਸ਼ਾ ਗੁਲਾਟੀ ਵਲੋਂ […]

ਵੈਨਕੂਵਰ ਵਿਚਾਰ ਮੰਚ ਵੱਲੋਂ ਉੱਘੇ ਸਮਾਜ ਚਿੰਤਕ ਗੁਰਪ੍ਰੀਤ ਸਿੰਘ ਚੰਦਬਾਜਾ ਦਾ ਸਨਮਾਨ

ਸਰੀ, 10 ਮਾਰਚ (ਹਰਦਮ ਮਾਨ/ਪੰਜਾਬ ਮੇਲ) – ‘ਵੈਨਕੂਵਰ ਵਿਚਾਰ ਮੰਚ’ ਦੇ ਨਿੱਘੇ ਸੱਦੇ ਤੇ ਅਮਰੀਕਾ ਤੋਂ ਕੈਨੇਡਾ (ਸਰੀ) ਪਹੁੰਚੇ ਉੱਘੇ ਸਮਾਜ ਚਿੰਤਕ, ਸਮਾਜ ਸੇਵੀ ਅਤੇ ‘ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ’ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਸਨਮਾਨ ਹਿਤ ਜਰਨੈਲ ਸਿੰਘ ਆਰਟ ਗੈਲਰੀ ਸਰੀ ਦੇ ਹਾਲ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਮੰਚ ਦੇ ਜਨਰਲ […]

ਨਿਊਯਾਰਕ ਦੀ ਗ੍ਰੈਂਡ ਜਿਊਰੀ ਵੱਲੋਂ ਡੋਨਾਲਡ ਟਰੰਪ ਗੁਪਤ ਭੁਗਤਾਨ ਦੇ ਮਾਮਲੇ ਵਿਚ ਗਵਾਹੀ ਦੇਣ ਲਈ ਤਲਬ

ਨਿਊਯਾਰਕ, 10 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਨਿਊਯਾਰਕ ਸੂਬੇ ਦੀ ਗ੍ਰੈਂਡ ਜਿਊਰੀ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਾਲ 2016 ਦੇ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੇ ਨਾਂ ‘ਤੇ ਕੀਤੇ ਗੁਪਤ ਭੁਗਤਾਨ ਦੇ ਮਾਮਲੇ ਵਿਚ ਗਵਾਹੀ ਦੇਣ ਲਈ ਬੁਲਾਇਆ ਹੈ। ਇਹ ਜਾਣਕਾਰੀ ‘ਨਿਊਯਾਰਕ ਟਾਈਮਜ਼’ ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਦਿੱਤੀ ਗਈ ਹੈ। ਰਿਪੋਰਟ ‘ਚ ਕਿਹਾ ਗਿਆ […]

ਚੀਨੀ ਸੰਸਦ ਵੱਲੋਂ 5 ਸਾਲ ਦੇ ਤੀਜੇ ਕਾਰਜਕਾਲ ਲਈ ਸ਼ੀ ਦਾ ਸਰਬਸੰਮਤੀ ਨਾਲ ਸਮਰਥਨ

ਪੇਈਚਿੰਗ, 10 ਮਾਰਚ (ਪੰਜਾਬ ਮੇਲ)- ਚੀਨ ਦੀ ਸੰਸਦ ਨੇ ਅੱਜ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਤੀਜੇ ਪੰਜ ਸਾਲ ਦੇ ਕਾਰਜਕਾਲ ਦੇਣ ਲਈ ਸਰਬਸੰਮਤੀ ਨਾਲ ਸਮਰਥਨ ਦਿੱਤਾ। ਇਸ ਨਾਲ ਉਨ੍ਹਾਂ ਦੇ ਜੀਵਨ ਭਰ ਸੱਤਾ ਵਿਚ ਰਹਿਣ ਦਾ ਰਾਹ ਪੱਧਰਾ ਹੋ ਗਿਆ। ਪਿਛਲੇ ਸਾਲ ਅਕਤੂਬਰ ਵਿਚ 69 ਸਾਲਾ ਸ਼ੀ ਜਿਨਪਿੰਗ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ (ਸੀ.ਪੀ.ਸੀ.) ਦੀ […]

ਦਿੱਲੀ ਆਬਕਾਰੀ ਨੀਤੀ: ਅਦਾਲਤ ਨੇ ਸਿਸੋਦੀਆ ਨੂੰ 17 ਮਾਰਚ ਤੱਕ ਈ.ਡੀ. ਦੀ ਹਿਰਾਸਤ ‘ਚ ਭੇਜਿਆ

ਨਵੀਂ ਦਿੱਲੀ, 10 ਮਾਰਚ (ਪੰਜਾਬ ਮੇਲ)- ਇਥੋਂ ਦੀ ਅਦਾਲਤ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ 17 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਈਡੀ ਨੇ ਉਨ੍ਹਾਂ ਦੀ 10 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਸੀ। ਈਡੀ ਨੇ ਦਿੱਲੀ ਦੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸਿਸੋਦੀਆ ਨੂੰ […]