ਅਗਲੇ ਤਿੰਨ ਦਿਨ ਭਾਰੀ ਮੀਂਹ ਦੀ ਪੇਸ਼ੀਨਗੋਈ

ਨਵੀਂ ਦਿੱਲੀ, 30 ਅਪਰੈਲ (ਪੰਜਾਬ ਮੇਲ) –ਭਾਰਤੀ ਮੌਸਮ ਵਿਭਾਗ ਨੇ ਅੱਜ ਦੇਸ਼ ਦੇ ਕੁਝ ਹਿੱਸਿਆਂ ਵਿੱਚ ਅਗਲੇ ਤਿੰਨ ਦਿਨਾਂ ਦੌਰਾਨ ਮੋਹਲੇਧਾਰ ਮੀਂਹ ਤੇ ਗੜੇ ਪੈਣ ਦੀ ਚਿਤਾਵਨੀ ਦਿੱਤੀ ਹੈ। ਟਵੀਟ ਵਿੱਚ ਵਿਭਾਗ ਨੇ ਦੱਸਿਆ,‘ਉਤਰ-ਪੱਛਮ ਭਾਰਤ ਦੇ ਕਈ ਖਿੱਤਿਆਂ ਵਿੱਚ ਭਾਰੀ ਮੀਂਹ ਤੇ ਗੜੇ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਕ ਦਿਨ ਪਹਿਲਾਂ ਪੰਜਾਬ ਦੇ ਮੌਸਮ […]

ਲੁਧਿਆਣਾ ’ਚ ਜ਼ਹਿਰੀਲੀ ਗੈਸ ਕਾਰਨ ਦੋ ਬੱਚਿਆਂ ਸਣੇ 11 ਹਲਾਕ

ਐੱਨਡੀਆਰਐੱਫ਼, ਪੁਲੀਸ, ਪ੍ਰਸ਼ਾਸਨ ਤੇ ਨਿਗਮ ਟੀਮਾਂ ਨੇ ਸਾਂਝਾ ਆਪਰੇਸ਼ਨ ਚਲਾਇਆ ਮ੍ਰਿਤਕਾਂ ਦੇ ਵਾਰਿਸਾਂ ਨੂੰ ਦੋ-ਦੋ ਲੱਖ ਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਲੁਧਿਆਣਾ, 30 ਅਪਰੈਲ (ਪੰਜਾਬ ਮੇਲ) – ਸਨਅਤੀ ਸ਼ਹਿਰ ਦੇ ਸੰਘਣੀ ਵਸੋਂ ਵਾਲੇ ਗਿਆਸਪੁਰਾ ਇਲਾਕੇ ’ਚ ਅੱਜ ਸਵੇਰੇ ਜ਼ਹਿਰੀਲੀ ਗੈਸ ਚੜ੍ਹਨ ਨਾਲ ਦੋ ਬੱਚਿਆਂ ਸਣੇ 11 ਲੋਕਾਂ ਦੀ ਮੌਤ […]

“ਯਖ਼ ਰਾਤਾਂ ਪੋਹ ਦੀਆਂ.. ਇਤਿਹਾਸਕ ਕਾਵਿ ਸੰਗ੍ਰਹਿ ਲੋਕ ਅਰਪਣ

ਪਟਿਆਲਾ, 30 ਅਪਰੈਲ (ਪੰਜਾਬ ਮੇਲ) – ਚਿੰਤਨ ਮੰਚ ਪਟਿਆਲਾ ਵੱਲੋਂ ਇੰਜੀ. ਸਤਨਾਮ ਸਿੰਘ ਮੱਟੂ ਵੱਲੋਂ ਲਿਖੇ ਸ਼ਹੀਦੀ ਹਫ਼ਤੇ 6 ਤੋਂ 13 ਪੋਹ ਤੱਕ ਦੀਆਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਚਮਕੌਰ ਸਾਹਿਬ ਅਤੇ ਸਰਹਿੰਦ ਦੇ ਦਰਦਨਾਕ ਇਤਿਹਾਸਕ ਮੰਜ਼ਰ ਨੂੰ “ਯਖ਼ ਰਾਤਾਂ ਪੋਹ ਦੀਆਂ..”  ਕਾਵਿ ਸੰਗ੍ਰਹਿ ‘ਤੇ ਲੋਕ ਅਰਪਣ ਅਤੇ ਵਿਚਾਰ ਸਮਾਰੋਹ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ […]

ਜਰਖੜ ਖੇਡਾਂ: ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 2023 ਜਰਖੜ ਸਟੇਡੀਅਮ ਵਿਖੇ 6 ਮਈ ਤੋਂ

-20 ਟੀਮਾਂ ਲੈਣਗੀਆਂ ਹਿੱਸਾ, ਉਦਘਾਟਨੀ ਮੈਚ ਰਾਮਪੁਰ ਕਲੱਬ ਅਤੇ ਉਟਾਲਾ ਵਿਚਕਾਰ ਲੁਧਿਆਣਾ, 29 ਅਪ੍ਰੈਲ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵਲੋਂ ਜਰਖੜ ਖੇਡਾਂ ਦੀ ਕੜੀ ਦਾ ਹਿੱਸਾ 13ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 6 ਮਈ ਤੋਂ ਜਰਖੜ ਖੇਡ ਸਟੇਡੀਅਮ ਵਿਖੇ ਸ਼ੁਰੂ ਹੋਕੇ 28 ਮਈ ਤੱਕ ਚੱਲੇਗਾ। ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ […]

ਅਮਰੀਕਾ ‘ਚ ਮਨੁੱਖੀ ਤਸਕਰੀ ਕਰਨ ਦੇ ਦੋਸ਼ ‘ਚ ਸੁਣਾਈ ਗਈ 15 ਮਹੀਨਿਆਂ ਦੀ ਸਜ਼ਾ

ਟੈਕਸਾਸ, 29 ਅਪ੍ਰੈਲ (ਪੰਜਾਬ ਮੇਲ)- ਮੈਕਸੀਕੋ ਤੋਂ 71 ਗੈਰ-ਨਾਗਰਿਕਾਂ ਨੂੰ ਅਮਰੀਕਾ ‘ਚ ਸਮਗਲ ਕਰਨ ਦੇ ਦੋਸ਼ ਹੇਠ ਯੂ.ਐੱਸ. ਡਿਸਟ੍ਰਿਕਟ ਜੱਜ ਡਾਇਨਾ ਸਲਡਾਨਾ ਨੇ ਟੈਕਸਾਸ 48 ਸਾਲਾ ਡੈਨੀ ਫੁਏਨਟੇਸ ਨੂੰ 15 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਸਜ਼ਾ ਤੋਂ ਬਾਅਦ ਉਹ ਤਿੰਨ ਸਾਲਾਂ ਦੀ ਨਿਗਰਾਨੀ ਦੀ ਰਿਹਾਈ ਵਿਚ ਰਹੇਗਾ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, 15 ਜੂਨ, 2022 ਨੂੰ […]

ਮਿਸ਼ੀਗਨ ‘ਚ 7ਵੀਂ ਦੇ ਵਿਦਿਆਰਥੀ ਦੀ ਹੁਸ਼ਿਆਰੀ ਸਦਕਾ ਸਕੂਲ ਬੱਸ ਹਾਦਸੇ ਤੋਂ ਬਚੀ

* ਚੱਲਦੀ ਬੱਸ ਦੌਰਾਨ ਡਰਾਈਵਰ ਹੋਇਆ ਬੇਹੋਸ਼ ਸੈਕਰਾਮੈਂਟੋ, 29 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਇਕ ਸਕੂਲ ਬੱਸ ਦੀ ਡਰਾਈਵਰ ਚਲਦੀ ਬੱਸ ਦੌਰਾਨ ਆਪਣੀ ਹੋਸ਼ ਗਵਾ ਬੈਠੀ, ਜਿਸ ਉਪੰਰਤ ਲੋਇਸ ਈ ਕਾਰਟਰ ਸਕੂਲ ਵਾਰਨ ਦੇ 7ਵੀਂ ਕਲਾਸ ਦੇ ਇਕ ਵਿਦਿਆਰਥੀ ਵੱਲੋਂ ਫੁਰਤੀ ਨਾਲ ਸਟੇਰਿੰਗ ਫੜ ਕੇ ਬੱਸ ਨੂੰ ਸੜਕ ਦੇ ਅੱਧ […]

ਅਮਰੀਕਾ ‘ਚ ਮਾਲ ਗੱਡੀ ਪੱਟੜੀ ਤੋਂ ਲੱਥੀ, ਦੋ ਡੱਬੇ ਦਰਿਆ ‘ਚ ਡੁੱਬੇ

ਸੈਕਰਾਮੈਂਟੋ, 29 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਅਮਰੀਕਾ ਦੇ ਰਾਜ ਵਿਸਕਾਨਸਿਨ ਦੇ ਦੱਖਣ ਪੱਛਮ ਵਿਚ ਇਕ ਮਾਲ ਗੱਡੀ ਪੱਟੜੀ ਤੋਂ ਉਤਰ ਗਈ ਤੇ ਉਸ ਦੇ ਦੋ ਡੱਬੇ ਮਿਸੀਸਿਪੀ ਦਰਿਆ ਵਿਚ ਜਾ ਡਿੱਗੇ। ਗੱਡੀ ਦੇ ਆਪਰੇਟਰ ਅਨੁਸਾਰ ਅਮਲੇ ਦੇ ਇਕ ਮੈਂਬਰ ਨੂੰ ਸੱਟਾਂ ਲੱਗੀਆਂ ਹਨ, ਜਿਸ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਹੈ। ਬੀ.ਐੱਨ.ਐੱਸ.ਐੱਫ. ਰੇਲਵੇ ਅਨੁਸਾਰ […]

ਵਿਦੇਸ਼ੀ ਨਾਗਰਿਕ ਨੂੰ ਅਮਰੀਕਾ ‘ਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ‘ਤੇ 10 ਸਾਲ ਦੀ ਸਜ਼ਾ

ਵਾਸ਼ਿੰਗਟਨ, 29 ਅਪ੍ਰੈਲ (ਪੰਜਾਬ ਮੇਲ)- ਇੱਕ ਇਨਫੋਰਸਮੈਂਟ ਐਂਡ ਰਿਮੂਵਲ ਓਪਰੇਸ਼ਨ (ਈ.ਆਰ.ਓ.) ਵਾਸ਼ਿੰਗਟਨ, ਡੀ.ਸੀ. ਦੀ ਕਾਰਵਾਈ ਦੇ ਨਤੀਜੇ ਵਜੋਂ ਇੱਕ ਸਾਲਵਾਡੋਰਨ ਨਾਗਰਿਕ ਨੂੰ ਪਹਿਲਾਂ ਤੋਂ ਹਟਾਏ ਜਾਣ ਤੋਂ ਬਾਅਦ ਗੈਰਕਾਨੂੰਨੀ ਢੰਗ ਨਾਲ ਸੰਯੁਕਤ ਰਾਜ ਵਿਚ ਮੁੜ ਦਾਖਲ ਹੋਣ ਲਈ ਦੋਸ਼ੀ ਠਹਿਰਾਇਆ ਗਿਆ। ਅਲ ਸਲਵਾਡੋਰ ਦੇ ਵਿਕਟਰ ਮੈਨੂਅਲ ਰੋਮੇਰੋ-ਡਿਆਜ਼ (40) ਨੇ 14 ਅਪ੍ਰੈਲ ਨੂੰ ਰਿਚਮੰਡ ਵਿਚ ਵਰਜੀਨੀਆ […]

ਅਮਰੀਕੀ ਫੌਜ ਦੇ ਦੋ ਹੈਲੀਕਾਪਟਰ ਸਿਖਲਾਈ ਉਡਾਣ ਦੌਰਾਨ ਆਪਸ ‘ਚ ਟਕਰਾਏ

* 3 ਫੌਜੀਆਂ ਦੀ ਮੌਤ; 1 ਜ਼ਖਮੀ ਸੈਕਰਾਮੈਂਟੋ, 29 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਅਲਾਸਕਾ ਰਾਜ ਵਿਚ ਇਕ ਸਿਖਲਾਈ ਉਡਾਣ ਦੌਰਾਨ ਅੱਧ ਅਸਮਾਨ ਵਿਚ ਅਮਰੀਕੀ ਫੌਜ ਦੇ ਦੋ ਏ.ਐੱਚ.-64 ਅਪਾਚੇ ਹੈਲੀਕਾਪਟਰ ਆਪਸ ਵਿਚ ਟਕਰਾਉਣ ਦੇ ਸਿੱਟੇ ਵਜੋਂ 3 ਫੌਜੀਆਂ ਦੀ ਮੌਤ ਹੋਣ ਤੇ ਇਕ ਹੋਰ ਦੇ ਜ਼ਖਮੀ ਹੋਣ ਦੀ ਖਬਰ ਹੈ। ਯੂ.ਐੱਸ. ਫੌਜ ਦੀ […]

ਸਾਬਕਾ ਰਾਸ਼ਟਰਪਤੀ ਟਰੰਪ ਨੇ ਮੇਰੇ ਨਾਲ ਜਬਰ-ਜਨਾਹ ਕੀਤਾ, ਮੈਂ ਨਿਆਂ ਲੈਣ ਆਈ ਹਾਂ : ਜੀਨ ਕੈਰੋਲ

ਸੈਕਰਾਮੈਂਟੋ, 29 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਅਮਰੀਕੀ ਸਿਵਲ ਕੋਰਟ ਵਿਚ ਪੱਤਰਕਾਰ ਤੇ ਲੇਖਿਕ ਈ ਜੀਨ ਕੈਰੋਲ ਨੇ ਆਪਣੀ ਪਟੀਸ਼ਨ ‘ਤੇ ਜਿਰਹਾ ਦੇ ਪਹਿਲੇ ਦਿਨ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਲਾਏ ਜਬਰ-ਜਨਾਹ ਦੇ ਦੋਸ਼ਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਮੈਂ ਇਥੇ ਨਿਆਂ ਲੈਣ ਲਈ ਆਈ ਹਾਂ। ਸਾਬਕਾ ਰਾਸ਼ਟਰਪਤੀ ਵਿਰੁੱਧ ਦਾਇਰ ਮਾਣਹਾਨੀ ਪਟੀਸ਼ਨ ‘ਤੇ ਸ਼ੁਰੂ […]