ਵੈਸਟ ਕੋਸਟ ਰੈਸਲਿੰਗ ਅਕੈਡਮੀ ਦਾ ਫਰਿਜ਼ਨੋ ਵਿਖੇ ਹੋਇਆ ਅਗਾਜ਼

ਫਰਿਜ਼ਨੋ, 3 ਮਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਸ਼ਹਿਰ ਜਿਹੜਾ ਕਿ ਪੰਜਾਬੀਆਂ ਦੀ ਸੰਘਣੀ ਵਸੋਂ ਕਰਕੇ ਮਿੰਨੀ ਪੰਜਾਬ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਐਸਾ ਕੋਈ ਮੇਲਾ ਨਹੀਂ, ਜਿਹੜਾ ਫਰਿਜਨੋ ਵਿਖੇ ਨਾ ਕਰਵਾਇਆ ਜਾਂਦਾ ਹੋਵੇ। ਫਰਿਜਨੋ ਸ਼ਹਿਰ ਜਿੱਥੇ ਦੋ ਕਬੱਡੀ ਕਲੱਬਾਂ ਬਣੀਆਂ ਹੋਈਆਂ ਨੇ। ਇੱਥੇ ਫੀਲਡ ਹਾਕੀ ”ਕੈਲੀਫੋਰਨੀਆ ਹਾਕਸ” ਵੀ ਬਣੀ ਹੋਈ ਹੈ। ਸਾਕਰ, ਵਾਲੀਬਾਲ ਅਤੇ ਕ੍ਰਿਕਟ […]

ਟੋਰਾਂਟੋ ਖਾਲਸਾ ਰੰਗ ਵਿਚ ਰੰਗਿਆ

ਟੋਰਾਂਟੋ, 3 ਮਈ (ਸੁਰਜੀਤ ਸਿੰਘ ਫਲੋਰਾ/ਪੰਜਾਬ ਮੇਲ)- ਓਨਟਾਰੀਓ ਸਿੱਖਸ ਐਂਡ ਗੁਰਦੁਆਰਾਜ਼ ਕੌਂਸਲ ਵਲੋਂ ਸਾਲਾਨਾ ਪਰੇਡ ਦਾ ਆਯੋਜਨ ਕਰਦੀ ਹੈ। ਹਰ ਸਾਲ ਹਜ਼ਾਰਾਂ ਪ੍ਰਤੀਭਾਗੀ ਅਤੇ ਦਰਸ਼ਕ ਇਸ ਪਰੇਡ ਵਿਚ ਸ਼ਾਮਲ ਹੁੰਦੇ ਹਨ, ਜੋ ਕਿ ਦੇਸ਼ ਵਿਚ ਤੀਜੀ ਸਭ ਤੋਂ ਵੱਡੀ ਪਰੇਡ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਭਾਈਚਾਰਾ ਸ਼ਾਮਲ ਹੁੰਦਾ ਹੈ। ਇਸ ਅਮੀਰ ਸੱਭਿਆਚਾਰਕ ਸਮਾਗਮ ਵਿਚ […]

ਕਿਲੋਨਾ ਵਿਖੇ ਗੁਰਦੁਆਰਾ ਓਕਆਗਨ ਸਿੱਖ ਟੈਂਪਲ ਵੱਲੋਂ ਵਿਸਾਖੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ

ਸਰੀ, 3 ਮਈ (ਹਰਦਮ ਮਾਨ/ਪੰਜਾਬ ਮੇਲ)- ਬੀ.ਸੀ. ਦੇ ਸ਼ਹਿਰ ਕਿਲੋਨਾ ਵਿਖੇ ਗੁਰਦੁਆਰਾ ਓਕਆਗਨ ਸਿੱਖ ਟੈਂਪਲ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ 13ਵਾਂ ਨਗਰ ਕੀਰਤਨ ਸਜਾਇਆ ਗਿਆ। ਚਾਰ ਸਾਲਾਂ ਦੇ ਅਰਸੇ ਬਾਅਦ ਸਜੇ ਇਸ ਨਗਰ ਕੀਰਤਨ ‘ਚ ਤਕਰੀਬਨ ਪੰਜ ਹਜ਼ਾਰ ਲੋਕ ਬੜੇ ਉਤਸ਼ਾਹ ਅਤੇ ਉਮਾਹ ਨਾਲ ਸ਼ਾਮਲ ਹੋਏ। ਨਗਰ ਕੀਤਰਨ ਦੀ ਅਗਵਾਈ ਪੰਜ ਪਿਆਰਿਆਂ ਨੇ […]

ਦੱਖਣੀ ਕੈਰੋਲੀਨਾ ‘ਚ ਵਿਆਹ ਦੇ 5 ਘੰਟੇ ਬਾਅਦ ਸੜਕ ਹਾਦਸੇ ‘ਚ ਲਾੜੀ ਦੀ ਮੌਤ

-ਲਾੜੇ ਸਮੇਤ 3 ਹੋਰ ਗੰਭੀਰ ਜ਼ਖਮੀ ਸੈਕਰਾਮੈਂਟੋ, 3 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਦੱਖਣੀ ਕੈਰੋਲੀਨਾ ਰਾਜ ਵਿਚ ਫੋਲੀ ਬੀਚ ਵਿਖੇ ਵਿਆਹ ਦੇ 5 ਘੰਟੇ ਬਾਅਦ ਹੋਏ ਇਕ ਭਿਆਨਕ ਸੜਕ ਹਾਦਸੇ ‘ਚ 34 ਸਾਲਾ ਲਾੜੀ ਦੀ ਮੌਤ ਹੋਣ, ਜਦਕਿ ਉਸ ਦੇ ਪਤੀ ਸਮੇਤ ਦੋ ਹੋਰਨਾਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦੀ ਖਬਰ […]

ਅਮਰੀਕਾ ‘ਚ ਆਏ ਮਿੱਟੀ ਘਟੇ ਵਾਲੇ ਤੂਫਾਨ ਦੌਰਾਨ ਵਾਪਰੇ ਸੜਕ ਹਾਦਸੇ ‘ਚ ਕਈ ਵਾਹਣ ਆਪਸ ‘ਚ ਟਕਰਾਏ

6 ਮੌਤਾਂ ਤੇ 30 ਤੋਂ ਵਧ ਜ਼ਖਮੀ ਸੈਕਰਾਮੈਂਟੋ, 3 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕੇਂਦਰੀ ਇਲੀਨੋਇਸ ਰਾਜ ਵਿਚ ਮਿੱਟੀ ਘਟੇ ਵਾਲੇ ਤੂਫ਼ਾਨ ਦੌਰਾਨ ਪ੍ਰਮੁੱਖ ਹਾਈਵੇਅ ‘ਤੇ ਵਾਪਰੇ ਹਾਦਸੇ ਵਿਚ ਕਈ ਵਾਹਣ ਆਪਸ ਵਿਚ ਟਕਰਾਅ ਗਏ, ਜਿਸ ਦੇ ਸਿੱਟੇ ਵਜੋਂ 6 ਵਿਅਕਤੀਆਂ ਦੀ ਮੌਤ ਹੋਣ ਤੇ ਕਈ ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। […]

ਅਮਰੀਕਾ ਭਾਰਤੀ ਵਿਦਿਆਰਥੀਆਂ ਲਈ ਬਣਿਆ ਪਸੰਦੀਦਾ ਦੇਸ਼

-ਚੀਨ ਸਮੇਤ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟੀ ਵਾਸ਼ਿੰਗਟਨ, 3 ਮਈ (ਪੰਜਾਬ ਮੇਲ)- ਪੜ੍ਹਾਈ ਦੇ ਮਾਮਲੇ ਵਿਚ ਅਮਰੀਕਾ ਭਾਰਤੀ ਵਿਦਿਆਰਥੀਆਂ ਲਈ ਪਸੰਦੀਦਾ ਦੇਸ਼ ਹੈ। ਇੱਕ ਨਵੀਂ ਰਿਪੋਰਟ ਦੇ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ 2022 ਵਿੱਚ ਭਾਰਤ ਤੋਂ ਵੱਧ ਵਿਦਿਆਰਥੀ ਸੰਯੁਕਤ ਰਾਜ ਅਮਰੀਕਾ ਆਏ ਜਦੋਂ ਕਿ ਚੀਨ ਤੋਂ ਆਉਣ ਵਾਲਿਆਂ ਦੀ ਗਿਣਤੀ ਵਿਚ […]

ਯੂ.ਕੇ. ਦੀ ਸਿੱਖ ਸੰਸਥਾ ‘ਦਿ ਸਿੱਖ ਗਰੁੱਪ’ ਵੱਲੋਂ 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਜਾਰੀ

-ਜਥੇਦਾਰ ਕੁਲਵੰਤ ਸਿੰਘ ਦਾ ਨਾਮ ਪਹਿਲੇ ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਨਾਂ ਦੂਜੇ ਸਥਾਨ ‘ਤੇ ਦਰਜ ਅੰਮ੍ਰਿਤਸਰ, 3 ਮਈ (ਪੰਜਾਬ ਮੇਲ)- ਯੂ.ਕੇ. ਦੀ ਸਿੱਖ ਸੰਸਥਾ ‘ਦਿ ਸਿੱਖ ਗਰੁੱਪ’ ਵੱਲੋਂ ਜਾਰੀ ‘ਦਿ ਸਿੱਖਸ 100’ ਸੂਚੀ ਦੇ ਤਾਜ਼ਾ 11ਵੇਂ ਅਡੀਸ਼ਨ ਵਿਚ ਸੰਸਾਰ ਦੇ 100 ਪ੍ਰਭਾਵਸ਼ਾਲੀ ਸਿੱਖਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ਼੍ਰੋਮਣੀ ਕਮੇਟੀ […]

ਸੰਯੁਕਤ ਰਾਜ ਅਮਰੀਕਾ ‘ਤੇ ਡਿਫਾਲਟ ਹੋਣ ਦਾ ਖਤਰਾ!

-1 ਜੂਨ ਤੋਂ ਬਾਅਦ ਸਰਕਾਰ ਕੋਲ ਖਰਚ ਕਰਨ ਲਈ ਨਹੀਂ ਹੋਵੇਗਾ ਪੈਸਾ – ਅਮਰੀਕੀ ਰਾਸ਼ਟਰਪਤੀ 9 ਮਈ ਨੂੰ ਕਰਨਗੇ ਅਹਿਮ ਮੀਟਿੰਗ ਵਾਸ਼ਿੰਗਟਨ, 3 ਮਈ (ਪੰਜਾਬ ਮੇਲ)- ਦੁਨੀਆਂ ਇੱਕ ਵੱਡੇ ਆਰਥਿਕ ਸੰਕਟ ਵੱਲ ਵਧ ਰਹੀ ਹੈ ਕਿਉਂਕਿ ਸੰਯੁਕਤ ਰਾਜ ਅਮਰੀਕਾ ਇਸ ਸਮੇਂ ਵੱਡੀ ਮੁਸੀਬਤ ਵਿਚ ਹੈ। ਦਰਅਸਲ ਅਮਰੀਕੀ ਸਰਕਾਰ ਕੋਲ ਹੁਣ ਬਿੱਲਾਂ ਦਾ ਭੁਗਤਾਨ ਕਰਨ ਲਈ […]

ਅਮਰੀਕਾ ਵੱਲੋਂ 11 ਮਈ ਤੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਰੋਨਾ ਵੈਕਸੀਨ ਦੀਆਂ ਜ਼ਰੂਰਤਾਂ ਖਤਮ

– ਮੱਧ ਮਈ ਤੋਂ ਵਿਦਿਆਰਥੀ ਵੀਜ਼ਾ ਅਰਜ਼ੀ ਪ੍ਰਕਿਰਿਆ ਵੀ ਹੋਵੇਗੀ ਸ਼ੁਰੂ – ਭਾਰਤੀਆਂ ਨੂੰ ਮਿਲੇਗੀ ਵੱਡੀ ਰਾਹਤ ਵਾਸ਼ਿੰਗਟਨ, 2 ਮਈ (ਪੰਜਾਬ ਮੇਲ)- ਅਮਰੀਕਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਸਾਰੇ ਸੰਘੀ ਕਰਮਚਾਰੀਆਂ ਅਤੇ ਠੇਕੇਦਾਰਾਂ ਦੇ ਨਾਲ-ਨਾਲ ਅਮਰੀਕਾ ਜਾਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਨੋਵਲ ਕੋਰੋਨਾ ਵਾਇਰਸ […]

ਅਬਰਾਹਮ ਲਿੰਕਨ ਦੇ ਹੱਤਿਆਰੇ ਨੂੰ ਫੜਨ ਲਈ ਜਾਰੀ ਕੀਤਾ ਇਨਾਮ ਵਾਲਾ ਪੋਸਟਰ ਡੇਢ ਲੱਖ ਡਾਲਰ ਤੋਂ ਵਧ ‘ਚ ਵਿਕਿਆ

ਸੈਕਰਾਮੈਂਟੋ, 2 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- 1865 ਵਿਚ ਅਮਰੀਕਾ ਦੇ ਤਤਕਾਲ ਰਾਸ਼ਟਰਪਤੀ ਅਬਰਾਹਮ ਲਿੰਕਨ ਦੀ ਹੱਤਿਆ ਲਈ ਜ਼ਿੰਮੇਵਾਰ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਰੱਖੇ ਇਨਾਮ ਵਾਲਾ ਪੋਸਟਰ ਇਕ ਨਿਲਾਮੀ ਦੌਰਾਨ 1,66,375 ਡਾਲਰ ਵਿਚ ਵਿਕਿਆ ਹੈ। ਇਹ ਪੋਸਟਰ 20 ਅਪ੍ਰੈਲ, 1865 ਨੂੰ ਜਾਰੀ ਕੀਤਾ ਗਿਆ ਸੀ, ਜਿਸ ਵਿਚ ਜੌਹਨ ਵਿਲਕਸ ਬੂਥ ਤੇ ਉਸ ਦੇ 2 ਸਾਥੀਆਂ […]