ਅੰਮ੍ਰਿਤਸਰ: ਗੁਰੂ ਰਾਮਦਾਸ ਸਰਾਂ ਨੇੜੇ ਧਮਾਕਾ

ਅੰਮ੍ਰਿਤਸਰ, 11 ਮਈ (ਪੰਜਾਬ ਮੇਲ)- ਇਥੇ ਦਰਬਾਰ ਸਾਹਿਬ ਸਮੂਹ ਸਥਿਤ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਨੇੜੇ ਦੇਰ ਰਾਤ ਨੂੰ ਇਕ ਹੋਰ ਧਮਾਕਾ ਹੋਇਆ। ਇਹ ਧਮਾਕਾ ਰਾਤ ਸਾਢੇ 12 ਵਜੇ ਹੋਇਆ, ਜਿਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਧਮਾਕਾ ਰਾਤ ਵੇਲੇ 12.15 ਤੋ ਸਾਢੇ ਬਾਰਾਂ ਵਿਚਾਲੇ ਹੋਇਆ। […]

ਇਮਰਾਨ ਖ਼ਾਨ 8 ਦਿਨਾਂ ਲਈ ਐੱਨਏਬੀ ਹਵਾਲੇ

ਇਸਲਾਮਾਬਾਦ, 11 ਮਈ (ਪੰਜਾਬ ਮੇਲ)- ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਕੋਰਟ ਨੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅੱਠ ਦਿਨਾ ਰਿਮਾਂਡ ਤਹਿਤ ਕੌਮੀ ਇਹਤਸਾਬ ਬਿਊਰੋ (ਐੱਨਏਬੀ) ਹਵਾਲੇ ਕਰ ਦਿੱਤਾ ਹੈ। ਇਸ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਵੱਖਰੇ ਤੋਸ਼ਾਖਾਨਾ ਰਿਸ਼ਵਤ ਕੇਸ ਵਿੱਚ ਖ਼ਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਧਰ ਇਮਰਾਨ ਨੇ ਆਪਣੀ ‘ਜਾਨ ਨੂੰ […]

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ 21ਵੀਂ ਸਦੀ ਦੇ ਪਰਵਾਸੀ ਪੰਜਾਬੀ ਕਾਵਿ ਉੱਪਰ ਅੰਤਰ-ਰਾਸ਼ਟਰੀ ਸੈਮੀਨਾਰ

ਸਰੀ, 11 ਮਈ (ਪੰਜਾਬ ਮੇਲ)- ਵੈਨਕੂਵਰ ਵਿਚਾਰ ਮੰਚ ਵੱਲੋਂ ਆਨਲਾਈਨ ਸੈਮੀਨਾਰ ਲੜੀ ਦੇ ਅੰਤਰਗਤ ‘21ਵੀਂ ਸਦੀ ਦਾ ਪਰਵਾਸੀ ਪੰਜਾਬੀ ਕਾਵਿ: ਇਕ ਸੰਵਾਦ’ ਵਿਸ਼ੇ ਉੱਪਰ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਚਿੰਤਕਾਂ ਵੱਲੋਂ ਆਲੋਚਨਾਤਮਕ ਪਰਚੇ ਪੇਸ਼ ਕੀਤੇ ਗਏ। ਸੈਮੀਨਾਰ ਦਾ ਆਗ਼ਾਜ਼ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਮੰਚ ਦੀ ਕਾਰਗੁਜਾਰੀ ਬਾਰੇ ਦਸਦਿਆਂ ਕਿਹਾ ਕਿ ਇਹ ਮੰਚ ਮੁੱਢ ਤੋਂ ਹੀ ਗੁਰੂ […]

ਜਲੰਧਰ ਜ਼ਿਮਨੀ ਚੋਣ: ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ‘ਚ ਬੰਦ

– ਨਤੀਜੇ 13 ਮਈ ਨੂੰ – ਚੋਣ ‘ਚ 19 ਉਮੀਦਵਾਰ ਅਜ਼ਮਾ ਰਹੇ ਨੇ ਕਿਸਮਤ ਜਲੰਧਰ, 10 ਮਈ (ਪੰਜਾਬ ਮੇਲ)- ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ ਵੋਟਾਂ ਦਾ ਪੈਣ ਦਾ ਕੰਮ ਸਖਤ ਸੁਰੱਖਿਆ ਹੇਠ ਮੁਕੰਮਲ ਕਰ ਲਿਆ ਗਿਆ ਹੈ। ਪ੍ਰਸ਼ਾਸਨ ਨੇ ਚੋਣ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਸਿਰੇ ਚੜ੍ਹਾਉਣ ਲਈ ਪੋਲਿੰਗ ਬੂਥਾਂ ‘ਤੇ 8 ਹਜ਼ਾਰ […]

ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਮਗਰੋਂ ਵੱਖ-ਵੱਖ ਥਾਵਾਂ ‘ਤੇ ਹਿੰਸਕ ਪ੍ਰਦਰਸ਼ਨ

ਪੈਰਾਮਿਲਟਰੀ ਰੇਂਜਰਜ਼ ਵੱਲੋਂ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਕੀਤਾ ਗਿਆ ਸੀ ਗ੍ਰਿਫ਼ਤਾਰ ਇਸਲਾਮਾਬਾਦ/ਲਾਹੌਰ, 10 ਮਈ (ਪੰਜਾਬ ਮੇਲ)- ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੇ ਹਮਾਇਤੀ ਵੱਖ-ਵੱਖ ਸ਼ਹਿਰਾਂ ਵਿਚ ਸੜਕਾਂ ‘ਤੇ ਉੱਤਰ ਆਏ ਤੇ ਇਨ੍ਹਾਂ ਪ੍ਰਦਰਸ਼ਨਾਂ ਨੇ ਹੌਲੀ-ਹੌਲੀ ਹਿੰਸਕ ਰੂਪ ਧਾਰ ਲਿਆ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੀ ਗੋਲੀ ਨਾਲ ਮੌਤ ਹੋਣ ਤੇ ਜ਼ਖ਼ਮੀ ਹੋਣ […]

ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਅਮਰੀਕਾ ਵੱਲੋਂ ਮੈਕਸੀਕੋ ਸਰਹੱਦ ‘ਤੇ ਫੌਜ ਤਾਇਨਾਤ

ਵਾਸ਼ਿੰਗਟਨ, 10 ਮਈ (ਪੰਜਾਬ ਮੇਲ)- ਗੈਰਕਾਨੂੰਨੀ ਪ੍ਰਵਾਸੀਆਂ ਦੀ ਅੰਨ੍ਹੇਵਾਹ ਆਮਦ ਨੂੰ ਵੇਖਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਮੈਕਸੀਕੋ ਦੀ ਸਰਹੱਦ ‘ਤੇ ਫੌਜ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਹਨ। ਅਮਰੀਕਾ ਵਿਚ 11 ਮਈ ਤੋਂ ਕੋਰੋਨਾ ਮਹਾਂਮਾਰੀ ਨਾਲ ਸਬੰਧਤ ਸਾਰੀਆਂ ਬੰਦਿਸ਼ਾਂ ਖ਼ਤਮ ਹੋ ਰਹੀਆਂ ਹਨ, ਜਿਸ ਮਗਰੋਂ ਮੁਲਕ ਦੀ ਦੱਖਣੀ ਸਰਹੱਦ ਤੋਂ ਗੈਰਕਾਨੂੰਨੀ ਪ੍ਰਵਾਸ ਵਿਚ […]

ਭਾਈ ਪਰਮਜੀਤ ਸਿੰਘ ਪੰਜਵੜ ਦੇ ਸ਼ਰਧਾਂਜਲੀ ਸਮਾਗਮਾਂ ਮੌਕੇ ਪਹੁੰਚਣ ਦੀ ਅਪੀਲ

ਫਰੀਮਾਂਟ, 10 ਮਈ (ਪੰਜਾਬ ਮੇਲ)-ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਪਿਛਲੇ ਦਿਨੀਂ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਜਿਸ ਦੇ ਲਈ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਤੇ ਸ਼ਰਧਾਂਜਲੀਆਂ ਦੇਣ ਲਈ ਵੱਖ-ਵੱਖ ਅਸਥਾਨਾਂ ‘ਤੇ ਸਮਾਗਮ ਕੀਤੇ ਜਾ ਰਹੇ ਹਨ। ਇਸ ਬਾਰੇ […]

ਮੈਨਹਟਨ ਜਿਊਰੀ ਨੇ ਟਰੰਪ ਨੂੰ ਜਿਨਸੀ ਸ਼ੋਸ਼ਣ ਲਈ ਠਹਿਰਾਇਆ ਜ਼ਿੰਮੇਵਾਰ

-ਟਰੰਪ ਨੂੰ ਕੈਰੋਲ ਨੂੰ 5 ਮਿਲੀਅਨ ਡਾਲਰ ਦਾ ਹਰਜਾਨਾ ਦੇਣ ਦਾ ਹੁਕਮ ਨਿਊਯਾਰਕ, 10 ਮਈ (ਪੰਜਾਬ ਮੇਲ)- ਮੈਨਹਟਨ ਦੀ ਇਕ ਜਿਊਰੀ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 1990 ਦੇ ਦਹਾਕੇ ਵਿਚ ਨਿਊਯਾਰਕ ਦੇ ਇਕ ਡਿਪਾਰਟਮੈਂਟ ਸਟੋਰ ਵਿਚ ਮੈਗਜ਼ੀਨ ਦੇ ਕਾਲਮਨਵੀਸ ਈ. ਜੀਨ ਕੈਰੋਲ ਦਾ ਜਿਨਸੀ ਸ਼ੋਸ਼ਣ ਕਰਨ ਤੇ ਉਸ ਨੂੰ ਬਦਨਾਮ ਕਰਨ ਲਈ ਜ਼ਿੰਮੇਵਾਰ […]

ਟਰੇਸੀ ‘ਚ ਪੰਜਾਬੀ ਵੱਲੋਂ 2 ਔਰਤਾਂ ਦਾ ਕਤਲ

ਟਰੇਸੀ, 10 ਮਈ (ਪੰਜਾਬ ਮੇਲ)- ਟਰੇਸੀ ਦੇ ਰਹਿਣ ਵਾਲੇ ਸਤਨਾਮ ਸੁਮਲ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਅਤੇ ਇਕ ਹੋਰ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਖੁਦ ਹੀ ਪੁਲਿਸ ਸਾਹਮਣੇ ਪੇਸ਼ ਹੋ ਗਿਆ। ਟਰੇਸੀ ਪੁਲਿਸ ਵਿਭਾਗ ਨੇ ਸ਼ੱਕੀ ਕਾਤਲ ਦੀ ਪਛਾਣ ਸਤਨਾਮ ਸਮੁਲ (55) ਵਜੋਂ ਕੀਤੀ ਹੈ ਅਤੇ ਮਰਨ ਵਾਲੀ 2 ਔਰਤਾਂ […]

ਇੰਗਲੈਂਡ ‘ਚ ਸਰਦੂਲ ਸਿੰਘ ਮਾਰਵਾ ਕੌਂਸਲ ਦੀ ਜਿੱਤੇ ਚੋਣ

ਇੰਗਲੈਂਡ, 10 ਮਈ (ਪੰਜਾਬ ਮੇਲ)- ਇੰਗਲੈਂਡ ਨਿਵਾਸੀ ਸਰਦੂਲ ਸਿੰਘ ਮਾਰਵਾ ਵੈਸਟ ਮਿਡਲੈਂਡਸ ਤੋਂ ਕੌਂਸਲ ਦੀ ਚੋਣ ਜਿੱਤ ਗਏ ਹਨ। ਦਸਤਾਰਧਾਰੀ ਸਿੱਖ ਵੱਲੋਂ ਇਸ ਹਲਕੇ ਤੋਂ ਚੋਣ ਜਿੱਤਣਾ ਆਪਣੇ ਆਪ ਵਿਚ ਕਾਫੀ ਅਹਿਮੀਅਤ ਰੱਖਦਾ ਹੈ। ਸਰਦੂਲ ਸਿੰਘ ਮਾਰਵਾ ਪੜ੍ਹੇ-ਲਿਖੇ ਇਨਸਾਨ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਮੀਡੀਆ ਖੇਤਰ ਵਿਚ ਆਪਣੀ ਸਰਗਰਮ ਭੂਮਿਕਾ ਨਿਭਾ ਰਹੇ ਸਨ। ਉਨ੍ਹਾਂ […]