ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਰਹਿੰਦੇ ਵਾਅਦੇ ਪੂਰੇ ਕਰਨ ਲਈ ਚਿਤਾਵਨੀ!

ਕਿਹਾ: ਰਹਿੰਦੀਆਂ ਮੰਗਾਂ ਕੇਂਦਰ ਨੇ ਨਾਂ ਮੰਨੀਆਂ, ਤਾਂ ਹੋ ਸਕਦੈ ਵੱਡਾ ਸੰਘਰਸ਼ ਫਰੀਦਕੋਟ, 29 ਮਈ (ਪੰਜਾਬ ਮੇਲ)-ਪੰਜਾਬ ਵਿਚ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨੀ ਸੰਘਰਸ਼ ਦੌਰਾਨ ਕੁਝ ਮੰਗਾਂ ਦੇ ਕੀਤੇ ਵਾਅਦੇ ਜੋ ਪੂਰੇ ਨਹੀਂ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਅਤੇ ਚੇਤਾਵਨੀ ਪੱਤਰ ਵਜੋਂ ਪੰਜਾਬ ਦੇ ਸਾਰੇ ਐੱਮ. ਪੀਜ਼ ਅਤੇ ਰਾਜ ਸਭਾ ਮੈਂਬਰਾਂ ਨੂੰ ਮੰਗ […]

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਵਾਈ ਜਾ ਸਕਦੀ ਹੈ ਮਰਦਮਸ਼ੁਮਾਰੀ

ਨਵੀਂ ਦਿੱਲੀ, 29 ਮਈ (ਪੰਜਾਬ ਮੇਲ)- ਹਰੇਕ ਦਸ ਸਾਲਾਂ ਬਾਅਦ ਸਰਕਾਰ ਵੱਲੋਂ ਕਰਵਾਈ ਜਾਣ ਵਾਲੀ ਮਰਦਮਸ਼ੁਮਾਰੀ ਅਗਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਵਾਈ ਜਾ ਸਕਦੀ ਹੈ। ਕੇਂਦਰ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਕਰਕੇ ਮਰਦਮਸ਼ੁਮਾਰੀ ਕਰਵਾਉਣ ਦਾ ਫ਼ੈਸਲਾ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, ਜੋ ਹੁਣ ਅਗਲੇ ਸਾਲ ਅਪਰੈਲ-ਮਈ ਮਹੀਨਿਆਂ ਦੌਰਾਨ ਕਰਵਾਏ ਜਾਣ ਦੀ […]

ਪੰਜਾਬ ਪੁਲਿਸ ਵਿਦੇਸ਼ਾਂ ‘ਚ ਔਰਤਾਂ ਦੀ ਗੈਰ-ਕਾਨੂੰਨੀ ਢੰਗ ਨਾਲ ਹੋ ਰਹੀ ਸਮੱਗਲਿੰਗ ਨਾਲ ਨਜਿੱਠਣ ਦੀ ਤਿਆਰੀ!

-ਗੈਰ-ਕਾਨੂੰਨੀ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਵਲੋਂ ਕੀਤੀ ਜਾਵੇਗੀ ਤੁਰੰਤ ਕਾਰਵਾਈ ਚੰਡੀਗੜ੍ਹ, 29 ਮਈ (ਪੰਜਾਬ ਮੇਲ)- ਭਾਰਤ ਤੋਂ ਮੱਧ-ਪੂਰਬੀ ਦੇਸ਼ਾਂ ‘ਚ ਔਰਤਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸਮੱਗਲਿੰਗ ਕਰ ਕੇ ਲਿਜਾਣ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਵੀ ਅਜਿਹੀ ਘਟਨਾਵਾਂ ਨੂੰ ਲੈ ਕੇ ਤਿਆਰੀ ਕਰ ਲਈ ਹੈ। ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੇ […]

ਕੈਨੇਡਾ ਦੇ ਮੋਸਟ ਵਾਂਟੇਡ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਗੋਲੀਆਂ ਮਾਰ ਕੇ ਕਤਲ

ਵੈਨਕੂਵਰ, 29 ਮਈ (ਪੰਜਾਬ ਮੇਲ)- ਕੈਨੇਡਾ ਦੇ ਟਾਪ-11 ਗੈਂਗਸਟਰਾਂ ਵਿਚੋਂ ਇੱਕ ਅਮਰਪ੍ਰੀਤ ਸਮਰਾ ਉਰਫ ਚੱਕੀ ਦਾ ਵੈਨਕੂਵਰ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਵੈਨਕੂਵਰ ਦੇ ਫਰੇਜ਼ਰਵਿਊ ਬੈਂਕੁਇਟ ਹਾਲ ਵਿਚ ਵਿਆਹ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਜਦੋਂ ਤੜਕੇ 1:30 ਵਜੇ ਦੇ ਕਰੀਬ ਹਾਲ ਤੋਂ ਬਾਹਰ ਨਿਕਲ ਰਿਹਾ ਸੀ, […]

ਕੈਨੇਡਾ ’ਚ ਗੈਂਗਸਟਰ ਅਮਰਪ੍ਰੀਤ ਸਮਰਾ ਦੀ ਗੋਲੀਆਂ ਮਾਰ ਕੇ ਹੱਤਿਆ

ਓਟਵਾ, 29 ਮਈ (ਪੰਜਾਬ ਮੇਲ)- 28 ਸਾਲਾ ਗੈਂਗਸਟਰ ਅਮਰਪ੍ਰੀਤ ਸਮਰਾ ਉਰਫ਼ ‘ਚੱਕੀ’ ਦੀ ਫਰੇਜ਼ਰਵਿਊ ਬੈਂਕੁਏਅ ਹਾਲ ਵੈਨਕੂਵਰ ਵਿਖੇ ਵਿਆਹ ਸਮਾਗਮ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਤੜਕੇ 1.30 ਵਜੇ ਦੀ ਹੈ। ਉਹ ਜਿਵੇਂ ਹੀ ਹਾਲ ਵਿਚੋਂ ਬਾਹਰ ਆਇਆ ਤਾਂ ਬ੍ਰਦਰਜ਼ ਗਰੁੱਪ ਵਲੋਂ ਉਸ ਨੂੰ ਮੌਕੇ ’ਤੇ ਹੀ ਗੋਲੀਆਂ […]

ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ

ਨਵੀਂ ਦਿੱਲੀ, 29 ਮਈ (ਪੰਜਾਬ ਮੇਲ)- ਕਾਂਗਰਸ ਸਣੇ ਹੋਰਨਾਂ ਵਿਰੋਧੀ ਧਿਰਾਂ ਵੱਲੋਂ ਕੀਤੇ ਬਾਈਕਾਟ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਧਾਰਮਿਕ ਰਹੁ-ਰੀਤਾਂ ਨਾਲ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਤਾਮਿਲ ਨਾਡੂ ਤੋਂ ਵਿਸ਼ੇਸ਼ ਤੌਰ ’ਤੇ ਆਏ ‘ਅਧਿਨਾਮਾਂ’ ਦੇ ਆਸ਼ੀਰਵਾਦ ਨਾਲ ਸ੍ਰੀ ਮੋਦੀ ਨੇ ਇਤਿਹਾਸਕ ਸੇਂਗੋਲ ਨੂੰ ਲੋਕ ਸਭਾ ਚੈਂਬਰ ਵਿੱਚ ਸਪੀਕਰ ਦੇ ਆਸਨ ਨਾਲ ਸਥਾਪਿਤ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਸ਼ਿਆਰਪੁਰ ਵਿਖੇ ਖੋਲਿਆ ਗਿਆ ਇੱਕ ਮੁਫਤ ਕੰਪਿਊਟਰ ਸੈਂਟਰ ਅਤੇ ਧਰਮਸ਼ਾਲਾ ਨੂੰ ਭੇਂਟ ਕੀਤੀ ਗਈ ਐਂਬੂਲੈਂਸ ਵੈਨ

ਹੁਸ਼ਿਆਰਪੁਰ, 29 ਮਈ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਸ਼ਿਆਰਪੁਰ ਵਿਖੇ ਇੱਕ ਕੰਪਿਊਟਰ ਸੈਂਟਰ ਵਿੱਦਿਆ ਮੰਦਰ ਸਕੂਲ ਵਿੱਚ ਖੋਲਿਆ ਗਿਆ ਅਤੇ ਇੱਕ ਐਂਬੂਲੈਂਸ ਵੈਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮਸ਼ਾਲਾ, ਖੁਰਾਲਗੜ  ਸਾਹਿਬ ਨੂੰ ਦਿੱਤੀ ਗਈ,  ਜਿਸ ਦਾ ਉਦਘਾਟਨ ਸਾਂਝੇ ਤੌਰ ਤੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ, ਮਿਸ ਕੋਮਲ ਮਿੱਤਲ (ਡੀ.ਸੀ. ਹੁਸ਼ਿਆਰਪੁਰ) ਅਤੇ ਡਾ. […]

13ਵਾ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ 9ਵਾਂ ਦਿਨ : ਸੀਨੀਅਰ ਵਰਗ ਵਿਚ ਮੋਗਾ ਅਤੇ ਰਾਮਪੁਰ  ਕਲੱਬ ਫਾਈਨਲ ਚ

ਪੁਲਿਸ ਕਮਿਸ਼ਨਰ ਸ: ਸਿੱਧੂ , ਉਪ ਕੁਲਪਤੀ ਸ: ਜੇ ਐੱਸ ਚੀਮਾ ਮੁੱਖ ਮਹਿਮਾਨ ਵਜੋਂ ਪੁੱਜੇ ਜੂਨੀਅਰ ਵਰਗ ਚ ਰਾਊਂਡ ਗਲਾਸ ਰਾਮਪੁਰ ਛੰਨਾਂ ਅਤੇ ਏਕ ਨੂਰ ਅਕੈਡਮੀ ਤੇਹਿੰਗ ਦਾ ਹੋਵੇਗਾ ਖਿਤਾਬੀ ਭੇੜ ਲੁਧਿਆਣਾ, 29 ਮਈ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ  ਵੱਲੋਂ ਕਰਵਾਏ ਜਾ ਰਹੇ  13ਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ 9ਵੇਂ ਦਿਨ  […]

ਪਹਿਲਵਾਨਾਂ ਦਾ ਸੰਘਰਸ਼: ਸੰਸਦ ਭਵਨ ਵੱਲ ਮਾਰਚ ਕੱਢਦੇ ਪਹਿਲਵਾਨ ਹਿਰਾਸਤ ’ਚ ਲਏ

ਨਵੀਂ ਦਿੱਲੀ, 28 ਮਈ (ਪੰਜਾਬ ਮੇਲ)- ਜੰਤਰ ਮੰਤਰ ਤੋਂ ਸੰਸਦ ਭਵਨ ਵੱਲ ਮਾਰਚ ਕਰਦੇ ਪਹਿਲਵਾਨਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਹੈ। ਪਹਿਲਵਾਨਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਵਕ ਮਾਰਚ ਕੱਢਣਾ ਚਾਹੁੰਦੇ ਸਨ ਪਰ ਪੁਲੀਸ ਨੇ ਉਨ੍ਹਾਂ ਦੀ ਇਕ ਨਾ ਸੁਣੀ। ਇਸ ਤੋਂ ਪਹਿਲਾਂ ਪਹਿਲਵਾਨਾਂ ਨੇ ਸੰਸਦ ਭਵਨ ਵੱਲ ਮਾਰਚ ਕੱਢਣ ਦੀ ਕੋਸ਼ਿਸ਼ ਕਰਦਿਆਂ […]

ਜਲੰਧਰ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਜਲੰਧਰ, 28 ਮਈ (ਪੰਜਾਬ ਮੇਲ)- ਜਲੰਧਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਲਗਭਗ 11.23 ’ਤੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਵਿਚ ਵੀ ਭੂਚਾਲ ਦੇ ਝਟਕੇ ਮਹਿਸਸੂ ਕੀਤੇ ਗਏ ਹਨ।  ਜਲੰਧਰ ਤੋਂ ਇਲਾਵਾ ਪੰਜਾਬ ਦੇ ਹੋਰ ਹਿੱਸਿਆਂ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦੀ ਸੂਚਨਾ […]