ਨਰਿੰਦਰ ਮੋਦੀ ਫਰਾਂਸ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ

ਪੈਰਿਸ, 14 ਜੁਲਾਈ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਵਲੋਂ ਫਰਾਂਸ ਦੇ ਸਰਵਉੱਚ ਸਨਮਾਨ ‘ਗ੍ਰੈਂਡ ਕਰਾਸ ਆਫ ਦਿ ਲੀਜਨ ਆਫ ਆਨਰ’ ਨਾਲ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਅਧਿਕਾਰਤ ਬਿਆਨ ਵਿਚ ਦਿੱਤੀ ਗਈ। ਦੋ ਦਿਨਾਂ ਦੌਰੇ ‘ਤੇ ਪੈਰਿਸ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਹ ਅੱਜ […]

ਬੈਂਕਾਕ ‘ਚ ਏਸ਼ਿਆਈ ਅਥਲੈਟਿਕਸ ਦੌਰਾਨ ਤੇਜਿੰਦਰ ਤੂਰ ਨੇ ਗੋਲਾ ਸੁੱਟਣ ‘ਚ ਜਿੱਤਿਆ ਸੋਨ ਤਮਗਾ

ਮਾਨਸਾ, 14 ਜੁਲਾਈ (ਪੰਜਾਬ ਮੇਲ)- ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਚੱਲ ਰਹੀ ਏਸ਼ਿਆਈ ਅਥਲੈਟਿਕਸ ਦੇ ਤੀਜੇ ਦਿਨ ਅੱਜ ਭਾਰਤ ਦੇ ਤੇਜਿੰਦਰ ਤੂਰ ਨੇ ਗੋਲਾ ਸੁੱਟਣ (ਸ਼ਾਟ ਪੁੱਟ) ਵਿਚ ਸੋਨ ਤਮਗਾ ਜਿੱਤ ਲਿਆ। ਉਸ ਨੇ 20.23 ਮੀਟਰ ਦੂਰ ਗੋਲਾ ਸੁੱਟਿਆ ਹੈ। ਤੇਜਿੰਦਰ ਤੂਰ ਪੰਜਾਬ ਦੇ ਮੋਗਾ ਇਲਾਕੇ ਦਾ ਰਹਿਣ ਵਾਲਾ ਹੈ। ਇਸ ਸਬੰਧੀ ਜਾਣਕਾਰੀ ਭਾਰਤੀ ਟੀਮ […]

ਨਵੀਂ ਦਿੱਲੀ ‘ਚ ਆਈ.ਟੀ.ਓ. ਤੇ ਰਾਜਘਾਟ ਖੇਤਰ ‘ਚ ਦਾਖਲ ਹੋਇਆ ਯਮੁਨਾ ਦਾ ਪਾਣੀ

ਨਵੀਂ ਦਿੱਲੀ, 14 ਜੁਲਾਈ (ਪੰਜਾਬ ਮੇਲ)- ਯਮੁਨਾ ਨਦੀ ਵਿਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਪਰ ਸਥਿਤੀ ਹੋਰ ਵਿਗੜ ਗਈ ਕਿਉਂਕਿ ਦਿੱਲੀ ਸਿੰਜਾਈ ਅਤੇ ਹੜ੍ਹ ਕੰਟਰੋਲ ਦੇ ਰੈਗੂਲੇਟਰ ਨੂੰ ਨੁਕਸਾਨ ਪਹੁੰਚਾਉਣ ਕਾਰਨ ਅੱਜ ਆਈ.ਟੀ.ਓ. ਅਤੇ ਰਾਜਘਾਟ ਖੇਤਰ ਪਾਣੀ ਵਿਚ ਡੁੱਬ ਗਏ। ਕੇਂਦਰੀ ਦਿੱਲੀ ਦੇ ਤਿਲਕ ਮਾਰਗ ਇਲਾਕੇ ਵਿਚ ਸਥਿਤ ਸੁਪਰੀਮ ਕੋਰਟ ਤੱਕ ਵੀ […]

ਮੁੰਬਈ ਪੁਲਿਸ ਨੂੰ ਆਇਆ ਧਮਕੀ ਭਰਿਆ ਫੋਨ

ਕਿਹਾ: ਜੇ ਸੀਮਾ ਹੈਦਰ ਪਾਕਿਸਤਾਨ ਵਾਪਸ ਨਾ ਪਰਤੀ ਤਾਂ ਭਾਰਤ ‘ਚ ਹੋਵੇਗਾ 26/11 ਵਰਗਾ ਹਮਲਾ ਮੁੰਬਈ, 14 ਜੁਲਾਈ (ਪੰਜਾਬ ਮੇਲ)- ਮੁੰਬਈ ਪੁਲਿਸ ਦੇ ਟ੍ਰੈਫਿਕ ਕੰਟਰੋਲ ਰੂਮ ਨੂੰ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਹੈ, ਜਿਸ ਨੇ ਧਮਕੀ ਦਿੱਤੀ ਹੈ ਕਿ ਜੇ ਪਾਕਿਸਤਾਨੀ ਮਹਿਲਾ ਸੀਮਾ ਹੈਦਰ ਆਪਣੇ ਵਤਨ ਵਾਪਸ ਨਾ ਆਈ ਤਾਂ ਭਾਰਤ ਵਿਚ 26/11 ਵਰਗਾ ਅੱਤਵਾਦੀ […]

ਸੁਪਰੀਮ ਕੋਰਟ ‘ਚ ਦੋ ਨਵੇਂ ਜੱਜ ਨਿਯੁਕਤ

ਜਸਟਿਸ ਭੂਈਆ ਤੇ ਜਸਟਿਸ ਭੱਟੀ ਨੇ ਸਹੁੰ ਚੁੱਕੀ ਨਵੀਂ ਦਿੱਲੀ, 14 ਜੁਲਾਈ (ਪੰਜਾਬ ਮੇਲ)- ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਜਸਟਿਸ ਉੱਜਵਲ ਭੂਈਆ ਅਤੇ ਜਸਟਿਸ ਐੱਸ. ਵੈਂਕਟਨਾਰਾਇਣ ਭੱਟੀ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਹਲਫ਼ ਦਿਵਾਇਆ। ਇਸ ਨਾਲ ਸੁਪਰੀਮ ਕੋਰਟ ਵਿਚ ਚੀਫ਼ ਜਸਟਿਸ ਸਮੇਤ ਕੁੱਲ ਜੱਜਾਂ ਦੀ ਗਿਣਤੀ 32 ਹੋ ਗਈ ਹੈ। ਸੁਪਰੀਮ ਕੋਰਟ ਵਿਚ […]

ਨਵੀਂ ਦਿੱਲੀ: ਯਮੁਨਾ ਦਾ ਪਾਣੀ ਆਈਟੀਓ ਤੇ ਰਾਜਘਾਟ ’ਚ ਦਾਖਲ

ਨਵੀਂ ਦਿੱਲੀ, 14 ਜੁਲਾਈ (ਪੰਜਾਬ ਮੇਲ)- ਯਮੁਨਾ ਨਦੀ ਵਿਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਪਰ ਸਥਿਤੀ ਹੋਰ ਵਿਗੜ ਗਈ ਕਿਉਂਕਿ ਦਿੱਲੀ ਸਿੰਜਾਈ ਅਤੇ ਹੜ੍ਹ ਕੰਟਰੋਲ ਦੇ ਰੈਗੂਲੇਟਰ ਨੂੰ ਨੁਕਸਾਨ ਪਹੁੰਚਾਉਣ ਕਾਰਨ ਅੱਜ ਆਈਟੀਓ ਅਤੇ ਰਾਜਘਾਟ ਖੇਤਰ ਪਾਣੀ ਵਿਚ ਡੁੱਬ ਗਏ। ਕੇਂਦਰੀ ਦਿੱਲੀ ਦੇ ਤਿਲਕ ਮਾਰਗ ਇਲਾਕੇ ਵਿੱਚ ਸਥਿਤ ਸੁਪਰੀਮ ਕੋਰਟ ਤੱਕ ਵੀ […]

ਪੰਜਾਬ ‘ਚ ਫਿਰ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ

ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ ਦਫ਼ਤਰ ਮਾਨਸਾ, 14 ਜੁਲਾਈ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕਰਦਿਆਂ ਰਾਜ ਵਿਚਲੇ ਤੇ ਚੰਡੀਗੜ੍ਹ ਸਥਿਤ ਆਪਣੇ ਦਫ਼ਤਰਾਂ ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਹੈ। ਇਸ ਪੱਤਰ ਅਨੁਸਾਰ 17 ਜੁਲਾਈ ਤੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਾਰੇ ਦਫ਼ਤਰ ਖੁੱਲ੍ਹਿਅ ਕਰਨਗੇ। ਪੰਜਾਬ ਸਰਕਾਰ ਦੇ […]

ਅਮਰੀਕਾ ਵਿਚ ਇਕੱਤਰ ਹੋਏ ਸੈਂਕੜੇ ਲੋਕਾਂ ਉਪਰ ਗੋਲੀਬਾਰੀ ਵਿੱਚ ਦੋ ਬੱਚਿਆਂ ਸਮੇਤ 4 ਜ਼ਖਮੀ

ਸੈਕਰਾਮੈਂਟੋ, ਕੈਲੀਫੋਰਨੀਆ, 14 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਨਿਊਯਾਰਕ ਦੇ ਬਰੋਨਕਸ ਪਾਰਕ ਦੇ ਬਾਹਰਵਾਰ ਇਕੱਤਰ ਹੋਏ ਲੋਕਾਂ ਉਪਰ ਗੋਲੀਆਂ ਚਲਾਏ ਜਾਣ ਦੇ ਸਿੱਟੇ ਵਜੋਂ 3 ਤੇ 6 ਸਾਲ ਦੇ ਦੋ ਬੱਚਿਆਂ, ਜੋ ਆਪਸ ਵਿਚ ਭਰਾ ਸਨ, ਸਮੇਤ ਕੁਲ 4 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਜਾਣਕਾਰੀ ਜਾਰੀ ਇਕ ਬਿਆਨ ਵਿਚ ਨਿਊਯਾਰਕ ਪੁਲਿਸ ਵਿਭਾਗ ਨੇ […]

ਅਮਰੀਕਾ ਦੇ ਲੂਇਸਿਆਨਾ ਰਾਜ ਵਿਚ ਇਕ ਕੈਥੋਲਿਕ ਪਾਦਰੀ ਨੂੰ ਬਦਫੈਲੀ ਦੇ ਮਾਮਲਿਆਂ ਵਿਚ 25 ਸਾਲ ਦੀ ਜੇਲ

ਸੈਕਰਾਮੈਂਟੋ,ਕੈਲੀਫੋਰਨੀਆ, 14 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਇਸਿਆਨਾ ਰਾਜ ਵਿਚ ਇਕ ਸਾਬਕਾ ਕੈਥੋਲਿਕ ਪਾਦਰੀ ਨੂੰ ਅਦਾਲਤ ਵੱਲੋਂ ਬਦਫੈਲੀ ਦੇ ਮਾਮਲਿਆਂ ਵਿਚ 25 ਸਾਲ ਦੀ ਕੈਦ ਸੁਣਾਏ ਜਾਣ ਦੀ ਖਬਰ ਹੈ। ਸਰਕਾਰੀ ਵਕੀਲ ਅਨੁਸਾਰ 61 ਸਾਲਾ ਪਾਦਰੀ ਸਟੀਫਨ ਸੌਰ ਉਪਰ ਦੋਸ਼ ਸਨ ਕਿ ਉਸ ਨੇ ਨਿਊ ਓਰਲੀਨਜ ਫਰੈਂਚ ਕੁਆਰਟਰ ਵਿਚ 17 ਵਿਅਕਤੀਆਂ ਨੂੰ ਨਸ਼ਾ […]

ਭਾਰਤ ਤੋਂ ਚੀਨ ਦੇ ਲੋਕ ਅਮਰੀਕਾ ਵਿੱਚ ਢੌਂਕੀ ਲਗਾ ਕੇ ਦਾਖਲ ਹੋਣ ਦੀ ਕਰ ਰਹੇਕੋਸ਼ਿਸ਼

ਨਵੀਂ ਦਿੱਲੀ, 14 ਜੁਲਾਈ (ਪੰਜਾਬ ਮੇਲ)- ਭਾਰਤ ਤੋਂ ਹੁਣ ਚੀਨ ਦੇ ਲੋਕ ਵੀ ਅਮਰੀਕਾ ਵਿੱਚ ਢੌਂਕੀ ਲਗਾ ਕੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਅਤੇ ਵੱਡੀ ਗਿਣਤੀ ਵਿੱਚ ਚੀਨ ਦੇ ਲੋਕ ਬੌਰਡਰ ਪਾਰ ਕਰਦੇ ਫੜ੍ਹੇ ਵੀ ਗਏ ਹਨ। ਚੀਨ ਤੋਂ ਹਜ਼ਾਰਾਂ ਲੋਕ ਰੁਜ਼ਗਾਰ ਅਤੇ ਆਜ਼ਾਦੀ ਦੀ ਭਾਲ ਵਿਚ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ […]