ਅਮਰੀਕਾ ਦੇ ਸਭ ਤੋਂ ਵੱਡੇ ਸ਼ੋਅ ‘ਬਿੱਗ ਬ੍ਰਦਰ’ ‘ਚ ਪਹੁੰਚਿਆ ਪਹਿਲਾ ਸਿੱਖ

ਵਾਸ਼ਿੰਗਟਨ, 5 ਅਗਸਤ (ਪੰਜਾਬ ਮੇਲ)- ਮਸ਼ਹੂਰ ਅਮਰੀਕੀ ਰਿਐਲਿਟੀ ਸ਼ੋਅ ‘ਬਿੱਗ ਬ੍ਰਦਰ’ ਦਾ ਸੀਜ਼ਨ 25 ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਜਗ ਬੈਂਸ ਨਾਮ ਦਾ ਇੱਕ ਸਿੱਖ ਪ੍ਰਤੀਯੋਗੀ ਬਿੱਗ ਬ੍ਰਦਰ ਹਾਊਸ ਵਿਚ ਸ਼ਾਮਲ ਹੋਣ ਜਾ ਰਿਹਾ ਹੈ, ਜੋ ਘਰ ਵਿਚ ਦਾਖਲ ਹੋਣ ਵਾਲਾ ਪਹਿਲਾ ਸਿੱਖ ਹੋਵੇਗਾ। ਜਗ ਬੈਂਸ ਨੇ ਖੁਦ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰਕੇ […]

ਆਸਟਰੇਲੀਆ ‘ਚ ਸਿੱਖ ਬੱਚਿਆਂ ਨੂੰ ਸਕੂਲ ‘ਚ ਗਾਤਰਾ ਪਾਉਣ ਦੀ ਮਿਲੀ ਇਜਾਜ਼ਤ

ਮੈਲਬਰਨ, 5 ਅਗਸਤ (ਪੰਜਾਬ ਮੇਲ)- ਆਸਟਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੀ ਅਦਾਲਤ ਨੇ ਸਕੂਲ ਕੈਂਪਸ ਵਿਚ ਸਿੱਖ ਵਿਦਿਆਰਥੀਆਂ ਨੂੰ ਗਾਤਰਾ ਪਾਉਣ ‘ਤੇ ਪਾਬੰਦੀ ਲਾਉਣ ਵਾਲੇ ਕਾਨੂੰਨ ਨੂੰ ‘ਅਸੰਵਿਧਾਨਕ’ ਕਰਾਰ ਦਿੰਦਿਆਂ ਉਲਟਾ ਦਿੱਤਾ ਹੈ। ਰਾਜ ਦੀ ਸਰਵਉੱਚ ਅਦਾਲਤ ਦਾ ਇਹ ਫੈਸਲਾ ਕਮਲਜੀਤ ਕੌਰ ਅਠਵਾਲ ਵੱਲੋਂ ਪਿਛਲੇ ਸਾਲ ਰਾਜ ਸਰਕਾਰ ਨੂੰ ਅਦਾਲਤ ਵਿਚ ਲੈ ਜਾਣ ਤੋਂ ਬਾਅਦ ਆਇਆ […]

ਤੋਸ਼ਾਖਾਨਾ ਮਾਮਲਾ: ਪਾਕਿ ਅਦਾਲਤ ਵੱਲੋਂ ਇਮਰਾਨ ਖ਼ਾਨ ਨੂੰ 3 ਸਾਲ ਦੀ ਸਜ਼ਾ

-ਸਾਬਕਾ ਪ੍ਰਧਾਨ ਮੰਤਰੀ ਲਾਹੌਰ ਤੋਂ ਗ੍ਰਿਫ਼ਤਾਰ ਇਸਲਾਮਾਬਾਦ, 5 ਅਗਸਤ (ਪੰਜਾਬ ਮੇਲ)- ਪਾਕਿਸਤਾਨ ਦੀ ਇੱਕ ਹੇਠਲੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗੈਰ-ਕਾਨੂੰਨੀ ਢੰਗ ਨਾਲ ਸਰਕਾਰੀ ਤੋਹਫ਼ੇ ਵੇਚਣ (ਤੋਸ਼ੇਖ਼ਾਨ ਘਪਲਾ ਮਾਮਲਾ) ਦੇ ਦੋਸ਼ ਵਿਚ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਸਥਾਨਕ ਮੀਡੀਆ ਚੈਨਲਾਂ ਨੇ ਅੱਜ ਦੱਸਿਆ ਕਿ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਇਸ […]

ਗੁਜਰਾਤ ਹਾਈ ਕੋਰਟ ਵੱਲੋਂ 2002 ਦੇ ਦੰਗਾ ਮਾਮਲੇ ‘ਚ ਸਾਬਕਾ ਡੀ.ਜੀ.ਪੀ. ਸ੍ਰੀਕੁਮਾਰ ਨੂੰ ਪੱਕੀ ਜ਼ਮਾਨਤ

ਅਹਿਮਦਾਬਾਦ, 5 ਅਗਸਤ (ਪੰਜਾਬ ਮੇਲ)- ਗੁਜਰਾਤ ਹਾਈ ਕੋਰਟ ਨੇ ਸੂਬੇ ਵਿਚ 2002 ਦੇ ਦੰਗਿਆਂ ਦੇ ਸਬੰਧ ਵਿਚ ਲੋਕਾਂ ਨੂੰ ਫਸਾਉਣ ਦੇ ਇਰਾਦੇ ਨਾਲ ਸਬੂਤਾਂ ਨੂੰ ਕਥਿਤ ਤੌਰ ‘ਤੇ ਘੜਨ ਦੇ ਮਾਮਲੇ ਵਿਚ ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਆਰਬੀ ਸ੍ਰੀਕੁਮਾਰ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਸੁਪਰੀਮ ਕੋਰਟ ਵੱਲੋਂ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਨੂੰ ਇਸੇ ਮਾਮਲੇ […]

ਧਾਰਾ-370 ਖ਼ਤਮ ਕਰਨ ਦੇ 4 ਸਾਲ ਪੂਰੇ ਹੋਣ ‘ਤੇ ਮਹਿਬੂਬਾ ਤੇ ਪੀ.ਡੀ.ਪੀ. ਦੇ ਕਈ ਨੇਤਾ ਨਜ਼ਰਬੰਦ

ਸ੍ਰੀਨਗਰ, 5 ਅਗਸਤ (ਪੰਜਾਬ ਮੇਲ)- ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਬੂਬਾ ਮੁਫ਼ਤੀ ਨੇ ਅੱਜ ਦਾਅਵਾ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਦੇ ਕੁਝ ਸੀਨੀਅਰ ਆਗੂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕੀਤੇ ਜਾਣ ਦੇ ਚਾਰ ਸਾਲ ਪੂਰੇ ਹੋਣ ‘ਤੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਹੈ, ਜਦਕਿ ਕਈਆਂ ਨੂੰ ਹਿਰਾਸਤ […]

ਗੁਰੂਗ੍ਰਾਮ-ਨੂਹ ਹਿੰਸਾ: ਪ੍ਰਵਾਸੀ ਕਾਮਿਆਂ ਦੀ ਹਿਜਰਤ ਰੋਕਣ ਲਈ ਅਧਿਕਾਰੀਆਂ ਵੱਲੋਂ ਸੁਰੱਖਿਆ ਦਾ ਭਰੋਸਾ

ਡੀ.ਸੀ. ਵੱਲੋਂ ਝੁੱਗੀਆਂ-ਝੋਪੜੀਆਂ ‘ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੂੰ ਆਪੋ-ਆਪਣੇ ਰੋਜ਼ਾਨਾ ਦੇ ਕੰਮਾਂ ‘ਤੇ ਜਾਣ ਦੀ ਅਪੀਲ ਗੁਰੂਗ੍ਰਾਮ, 5 ਅਗਸਤ (ਪੰਜਾਬ ਮੇਲ)- ਸ਼ਹਿਰ ਤੋਂ ਪ੍ਰਵਾਸੀ ਕਾਮਿਆਂ ਦੀ ਹਿਜਰਤ ਰੋਕਣ ਦੀ ਕੋਸ਼ਿਸ਼ ਤਹਿਤ ਅੱਜ ਜ਼ਿਲ੍ਹਾ ਅਧਿਕਾਰੀਆਂ ਨੇ ਕੁਝ ਝੁੱਗੀਆਂ-ਝੋਪੜੀਆਂ ਦਾ ਦੌਰਾ ਕੀਤਾ ਅਤੇ ਮਜ਼ਦੂਰਾਂ ਨੂੰ ਬਿਨਾਂ ਕਿਸੇ ਡਰ ਤੋਂ ਆਪੋ-ਆਪਣੇ ਰੋਜ਼ਾਨਾ ਦੇ ਕੰਮਾਂ ‘ਤੇ ਜਾਣ ਦੀ ਅਪੀਲ […]

ਟੈਕਸ ਚੋਰੀ ਕਰਕੇ ਪੰਜਾਬ ਨੂੰ ਕਰੋੜਾਂ ਦਾ ਚੂਨਾ ਲਗਾ ਰਹੇ ਨੇ ਆਇਲਸ ਕੇਂਦਰ

ਚੰਡੀਗੜ੍ਹ, 5 ਅਗਸਤ (ਪੰਜਾਬ ਮੇਲ)-ਪੰਜਾਬ ਦੀ ‘ਆਇਲਸ ਮਾਰਕੀਟ’ ‘ਚ ਕਰੋੜਾਂ ਰੁਪਏ ਦੀ ਟੈਕਸ ਚੋਰੀ ਹੋਣ ਦਾ ਪਤਾ ਚੱਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਸਰਕਾਰ ਨੇ ਹੁਣ ਇਸ ਦੀ ਜਾਂਚ ਵਿੱਢੀ ਹੈ। ਮੁਹਿੰਮ ਦੇ ਪਹਿਲੇ ਪੜਾਅ ਵਿਚ 21 ਆਇਲਸ ਕੇਂਦਰਾਂ (ਆਈਲੈਟਸ ਸੈਂਟਰ) ਵੱਲੋਂ ਕਰੀਬ ਚਾਰ ਕਰੋੜ ਦੀ ਟੈਕਸ ਚੋਰੀ ਕੀਤੇ ਜਾਣ […]

ਰਾਹੁਲ ਗਾਂਧੀ ਦੇ ਹੱਕ ’ਚ ਫ਼ੈਸਲਾ ਆਉਣ ’ਤੇ ਕਾਂਗਰਸੀਆਂ ਨੇ ਲੱਡੂ ਵੰਡੇ

ਨਵੀਂ ਦਿੱਲੀ, 5 ਅਗਸਤ (ਪੰਜਾਬ ਮੇਲ)-ਮਾਣਹਾਨੀ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਫ਼ੈਸਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਹੱਕ ਵਿੱਚ ਆਉਣ ’ਤੇ ਕਾਂਗਰਸੀ ਆਗੂਆਂ ਤੇ ਕਾਰਕੁਨਾਂ ਨੇ ਅੱਜ ਇੱਥੇ ਲੱਡੂ ਵੰਡੇ ਅਤੇ ਢੋਲ ਵਜਾ ਕੇ ਜਸ਼ਨ ਮਨਾਇਆ। ਕਾਂਗਰਸ ਪਾਰਟੀ ਦੀ ਕੌਮੀ ਜਨਰਲ ਸਕੱਤਰ ਤੇ ਸਾਬਕਾ ਕੇਂਦਰੀ ਮੰਤਰੀ ਭੈਣ ਕੁਮਾਰੀ ਸ਼ੈਲਜਾ ਅਤੇ ਹਰਿਆਣਾ ਦੀ ਸੀਨੀਅਰ […]

ਅੱਜ ਚੰਦਰਮਾ ਦੇ ਪੰਧ ’ਚ ਦਾਖ਼ਲ ਹੋਵੇਗਾ ਚੰਦਰਯਾਨ-3, ਚੰਦਰਮਾ ਵੱਲ ਵਧ ਰਹੇ ਯਾਨ ਨੇ ਪੂਰਾ ਕੀਤਾ ਦੋ-ਤਿਹਾਈ ਸਫ਼ਰ

ਬੈਂਗਲੁਰੂ, 5 ਅਗਸਤ (ਪੰਜਾਬ ਮੇਲ)-ਭਾਰਤ ਦਾ ਚੰਦਰਯਾਨ-3 ਆਪਣੇ ਸਫ਼ਰ ’ਤੇ ਕਾਮਯਾਬੀ ਨਾਲ ਅੱਗੇ ਵੱਧ ਰਿਹਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਯਾਨ ਨੇ ਦੋ-ਤਿਹਾਈ ਸਫ਼ਰ ਪੂਰਾ ਕਰ ਲਿਆ ਹੈ। 14 ਜੁਲਾਈ ਨੂੰ ਰਵਾਨਾ ਹੋਇਆ ਯਾਨ ਸ਼ਨਿਚਰਵਾਰ ਨੂੰ ਚੰਦਰਮਾ ਦੇ ਪੰਧ ’ਚ ਦਾਖ਼ਲ ਹੋਵੇਗਾ। ਲਾਂਚਿੰਗ ਤੋਂ ਬਾਅਦ ਪੰਜ ਵਾਰ ਯਾਨ ਦੇ […]

ਰਾਹੁਲ ਵੱਲੋਂ ਲਾਲੂ ਯਾਦਵ ਨਾਲ ਮੁਲਾਕਾਤ

ਨਵੀਂ ਦਿੱਲੀ, 5 ਅਗਸਤ (ਪੰਜਾਬ ਮੇਲ)-ਕਾਂਗਰਸੀ ਨੇਤਾ ਰਾਹੁਲ ਗਾਂਧੀ ਅੱਜ ਰਾਸ਼ਟਰੀ ਜਨਤਾ ਦਲ (ਆਰਜੇਡੀ) ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਮਿਲੇ ਅਤੇ ਵਿਰੋਧੀ ਦਲਾਂ ਦੇ ਗੱਠਜੋੜ ‘ਇੰਡੀਆ’ ਨੂੰ ਅੱਗੇ ਵਧਾਉਣ ਸਣੇ ਕਈ ਮੁੱਦਿਆਂ ’ਤੇ ਚਰਚਾ ਕੀਤੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਅੱਜ ਆਰਜੇਡੀ ਸੰਸਦ ਮੈਂਬਰ ਮੀਸਾ ਭਾਰਤੀ ਦੀ ਰਿਹਾਇਸ਼ ’ਤੇ ਪਹੁੰਚੇ […]