ਅਮਰੀਕਾ ‘ਚ ਗੈਰਕਾਨੂੰਨੀ ਲੋਕਾਂ ਨੂੰ ਬੱਚਿਆ ਸਣੇ ਕਰਾਂਗਾ ਡਿਪੋਰਟ: ਵਿਵੇਕ ਰਾਮਾਸਵਾਮੀ

ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)- ਵਿਵੇਕ ਰਾਮਾਸਵਾਮੀ ਨੇ ਸੰਯੁਕਤ ਰਾਜ ਅਮਰੀਕਾ ‘ਚ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੀ ਸਹੁੰ ਖਾਧੀ। ਸ਼ੁੱਕਰਵਾਰ ਨੂੰ ਟਾਊਨ ਹਾਲ ਦੇ ਇੱਕ ਸਮਾਗਮ ਵਿਚ ਬੋਲਦਿਆਂ, ਵਿਵੇਕ ਨੇ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਅਮਰੀਕਾ ਵਿਚ ਪੈਦਾ ਹੋਏ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਦੇ ਸਾਰੇ ਬੱਚਿਆਂ ਨੂੰ ਡਿਪੋਰਟ ਕਰ ਦੇਣਗੇ। […]

ਕੈਨੇਡਾ ‘ਚ 17 ਸਾਲਾ ਸਿੱਖ ਵਿਦਿਆਰਥੀ ‘ਤੇ ਨਸਲੀ ਹਮਲਾ

-ਕੁੱਟਮਾਰ ਮਗਰੋਂ ਕੀਤੀ ਮਿਰਚ ਸਪਰੇਅ ਬ੍ਰਿਟਿਸ਼ ਕੋਲੰਬੀਆ, 16 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਨਫਰਤੀ ਅਪਰਾਧ ਦੇ ਇਕ ਸਪੱਸ਼ਟ ਮਾਮਲੇ ਵਿਚ ਇਕ ਸਿੱਖ ਵਿਦਿਆਰਥੀ ‘ਤੇ ਇਕ ਹੋਰ ਨੌਜਵਾਨ ਨਾਲ ਝਗੜੇ ਤੋਂ ਬਾਅਦ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ ਹਾਈ ਸਕੂਲ ਦੇ 17 ਸਾਲਾ ਵਿਦਿਆਰਥੀ ‘ਤੇ ਹਮਲਾ ਹੋਇਆ ਹੈ ਅਤੇ ਇਹ ਘਟਨਾ ਸੋਮਵਾਰ ਨੂੰ […]

ਰੂਸ ਵੱਲੋਂ ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ

ਮਾਸਕੋ, 16 ਸਤੰਬਰ (ਪੰਜਾਬ ਮੇਲ)- ਰੂਸ ਭਾਰਤੀ ਸੈਲਾਨੀਆਂ ਨੂੰ ਆਪਣੇ ਇਤਿਹਾਸਕ, ਰਾਜਨੀਤਿਕ ਅਤੇ ਅਧਿਆਤਮਕ ਸ਼ਹਿਰ ਮਾਸਕੋ ਦੀ ਯਾਤਰਾ ਲਈ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਸਕੋ ਸ਼ਹਿਰ ਦੀ ਸੈਰ-ਸਪਾਟਾ ਕਮੇਟੀ ਸ਼ਹਿਰ ਨੂੰ ਨਾ ਸਿਰਫ਼ ਇਕ ਸੱਭਿਆਚਾਰਕ ਰਾਜਧਾਨੀ ਵਜੋਂ, ਸਗੋਂ ਇੱਕ ਵਪਾਰਕ ਕੇਂਦਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਵਪਾਰਕ ਭਾਈਵਾਲਾਂ, ਸੈਲਾਨੀਆਂ ਅਤੇ […]

ਅਮਰੀਕਾ ਭੇਜਣ ਦਾ ਕਹਿ ਕੇ ਹਰਿਆਣਾ ਦੇ ਨੌਜਵਾਨ ਨੂੰ ਦੁਬਈ ਛੱਡਿਆ; 4 ਲੱਖ ਰੁਪਏ ਵੀ ਖੋਹੇ

ਹਰਿਆਣਾ, 16 ਸਤੰਬਰ (ਪੰਜਾਬ ਮੇਲ)- ਹਰਿਆਣਾ ਦੇ ਜੀਂਦ ਜ਼ਿਲੇ ’ਚ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਸਫੀਦੋਂ ਦੇ ਪਿੰਡ ਰੋਹੜ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਦੁਬਈ ਲੈ ਗਏ ਅਤੇ ਅਮਰੀਕਾ ਭੇਜਣ ਦਾ ਕਹਿ ਕੇ ਉੱਥੇ ਛੱਡ ਦਿੱਤਾ। ਉਥੇ ਉਸ ਨੂੰ ਜਾਅਲੀ ਵੀਜ਼ਾ ਅਤੇ ਜਾਅਲੀ ਟਿਕਟ […]

ਭਾਰਤੀ ਵਿਦਿਆਰਥਣ ਦੀ ਮੌਤ ‘ਤੇ ਅਮਰੀਕਾ ‘ਚ ਗੁੱਸਾ; ਬਾਇਡਨ ਵੱਲੋਂ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਉਣ ਦਾ ਭਰੋਸਾ

ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਭਾਰਤ ਸਰਕਾਰ ਨੂੰ ਸਿਆਟਲ ਵਿਚ ਪੁਲਿਸ ਦੀ ਗਸ਼ਤੀ ਕਾਰ ਦੀ ਟੱਕਰ ਨਾਲ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੀ ਮੌਤ ਦੀ ਤੁਰੰਤ ਜਾਂਚ ਕਰਨ ਅਤੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਉਣ ਦਾ ਭਰੋਸਾ ਦਿੱਤਾ ਹੈ। ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵੱਲੋਂ […]

ਕੈਨੇਡਾ ‘ਚ ਨਵੇਂ ਬਣਨ ਵਾਲੇ ਰੈਂਟਲ ਅਪਾਰਟਮੈਂਟਾਂ ‘ਤੇ ਨਹੀਂ ਲੱਗੇਗੀ ਜੀ.ਐੱਸ.ਟੀ.

ਟੋਰਾਂਟੋ, 16 ਸਤੰਬਰ (ਪੰਜਾਬ ਮੇਲ)- ਫੈਡਰਲ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਮਕਾਨਾਂ ਨੂੰ ਹੋਰ ਕਿਫਾਇਤੀ ਬਣਾਉਣ ਦੀ ਕੋਸ਼ਿਸ਼ ਵਿਚ ਨਵੇਂ ਕਿਰਾਏ ਦੇ ਅਪਾਰਟਮੈਂਟਾਂ ਦੇ ਨਿਰਮਾਣ ‘ਤੇ ਤੁਰੰਤ ਜੀ.ਐੱਸ.ਟੀ. ਨੂੰ ਖਤਮ ਕਰ ਦੇਵੇਗੀ। ਲੰਡਨ, ਓਨਟਾਰੀਓ ਵਿਚ ਲਿਬਰਲ ਕਾਕਸ ਰੀਟਰੀਟ ਵਿਚ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਇਹ ਉਪਾਅ ਜੀਵਨ ਦੀ ਲਾਗਤ ਨੂੰ ਘਟਾਉਣ ਦੇ ਉਦੇਸ਼ਾਂ […]

ਰੂਸ-ਅਮਰੀਕਾ ਟਕਰਾਅ: ਰੂਸ ਵੱਲੋਂ ਦੋ ਅਮਰੀਕੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦੇ ਆਦੇਸ਼

ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)- ਰੂਸ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਦੋ ਅਮਰੀਕੀ ਡਿਪਲੋਮੈਟਾਂ ਨੂੰ ‘ਗੈਰ-ਕਾਨੂੰਨੀ ਗਤੀਵਿਧੀਆਂ’ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ‘ਅਣਇੱਛਤ ਵਿਅਕਤੀ’ ਘੋਸ਼ਿਤ ਕੀਤਾ ਅਤੇ ਉਨ੍ਹਾਂ ਨੂੰ ਸੱਤ ਦਿਨਾਂ ਦੇ ਅੰਦਰ ਦੇਸ਼ ਛੱਡਣ ਦਾ ਆਦੇਸ਼ ਦਿੱਤਾ। ਰੂਸੀ ਮੰਤਰਾਲੇ ਨੇ ਇੱਕ ਬਿਆਨ ਵਿਚ ਦੋਸ਼ ਲਾਇਆ ਕਿ ਰੂਸ ਵਿਚ ਅਮਰੀਕੀ ਦੂਤਾਵਾਸ ਦੇ ਪਹਿਲੇ […]

ਵ੍ਹਾਈਟ ਹਾਊਸ ਵੱਲੋਂ ਰਾਸ਼ਟਰਪਤੀ ਬਾਇਡਨ ‘ਤੇ ਲੱਗੇ ਦੋਸ਼ਾਂ ਨੂੰ ਕੀਤਾ ਰੱਦ

ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਬਾਅਦ ਹੁਣ ਜੋਅ ਬਾਇਡਨ ਵੀ ਮੁਸੀਬਤ ‘ਚ ਘਿਰਦੇ ਨਜ਼ਰ ਆ ਰਹੇ ਹਨ। ਅਮਰੀਕੀ ਸੰਸਦ ਦੇ ਸਪੀਕਰ ਕੇਵਿਨ ਮੈਕਕਾਰਥੀ ਨੇ ਉਨ੍ਹਾਂ ਦੇ ਖਿਲਾਫ ਮਹਾਦੋਸ਼ ਦੀ ਜਾਂਚ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਜਾਂਚ ਸ਼ੁਰੂ ਹੋਣ ਤੋਂ ਬਾਅਦ ਵ੍ਹਾਈਟ ਹਾਊਸ ਨੇ ਬਾਇਡਨ ‘ਤੇ ਲੱਗੇ ਦੋਸ਼ਾਂ […]

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ‘ਚ ਸਜਾਇਆ ਅਲੌਕਿਕ ਨਗਰ ਕੀਰਤਨ

ਅੰਮ੍ਰਿਤਸਰ (ਬਿਊਰੋ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਵੱਡੀ ਗਿਣਤੀ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਇਤਿਹਾਸਕ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸਮਾਗਮ ਕੀਤੇ ਗਏ। ਜਿਥੇ ਬੀਤੇ ਕਈ ਦਿਨਾਂ ਤੋਂ ਸ੍ਰੀ ਅੰਮ੍ਰਿਤਸਰ ਸ਼ਹਿਰ […]

ਅਮਰੀਕੀ ਬੁੱਲ ਡੌਗ ‘ਤੇ ਪਾਬੰਦੀ ਲਾਉਣ ਜਾ ਰਿਹੈ ਯੂ.ਕੇ., PM ਰਿਸ਼ੀ ਸੁਨਕ ਨੇ ਕੀਤਾ ਐਲਾਨ

ਯੂ.ਕੇ., 16 ਸਤੰਬਰ (ਪੰਜਾਬ ਮੇਲ)- ਬੀਤੇ ਦਿਨੀਂ ਕੁੱਤੇ ਦੇ ਹਮਲੇ ਕਾਰਨ ਵਿਅਕਤੀ ਦੀ ਮੌਤ ਤੋਂ ਬਾਅਦ ਯੂ.ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਅਮਰੀਕੀ ਬੂਲੀ XL ਨਸਲ ਦੇ ਕੁੱਤੇ ‘ਤੇ ਬਰਤਾਨੀਆ ਵਿਚ ਰੱਖਣ ਤੇ ਮੁਕਮੰਲ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਰਿਸ਼ੀ ਸੁਨਕ ਨੇ ਕਿਹਾ ਕਿ ਕੁੱਤਾ ਸਾਡੇ ਭਾਈਚਾਰਿਆਂ, ਖਾਸ ਤੌਰ ‘ਤੇ ਸਾਡੇ ਬੱਚਿਆਂ ਲਈ […]