ਤਾਮਿਲਨਾਡੂ ‘ਚ ਰੇਲ ਗੱਡੀ ਦੇ ਖੜ੍ਹੇ ਡੱਬੇ ‘ਚ ਅੱਗ ਕਾਰਨ 9 ਮੌਤਾਂ

-ਗੈਸ ਸਿਲੰਡਰ ਕਾਰਨ ਹਾਦਸਾ ਹੋਣ ਦਾ ਦਾਅਵਾ ਮਦੁਰਇ (ਤਾਮਿਲਨਾਡੂ), 26 ਅਗਸਤ (ਪੰਜਾਬ ਮੇਲ)- ਤਾਮਿਲਨਾਡੂ ਦੇ ਮਦੁਰਾਇ ਰੇਲਵੇ ਸਟੇਸ਼ਨ ‘ਤੇ ਅੱਜ ਤੜਕੇ ਰੇਲ ਗੱਡੀ ਦੇ ਖੜ੍ਹੇ ਡੱਬੇ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 9 ਯਾਤਰੀਆਂ ਦੀ ਮੌਤ ਹੋ ਗਈ। ਦੱਖਣੀ ਰੇਲਵੇ ਨੇ ਇਸ ਹਾਦਸੇ ਦਾ ਕਾਰਨ ਕੋਚ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਰੱਖੇ ‘ਗੈਸ ਸਿਲੰਡਰ’ ਨੂੰ ਦੱਸਿਆ ਹੈ, […]

2 ਸਤੰਬਰ ਨੂੰ ਸੂਰਜ ਮਿਸ਼ਨ ਲਈ ਇਸਰੋ ਦਾ ਲਾਂਚ ਕਰ ਸਕਦਾ ਹੈ ‘ਆਦਿਤਿਆ-ਐੱਲ1’

ਬੰਗਲੌਰ, 26 ਅਗਸਤ (ਪੰਜਾਬ ਮੇਲ)- ਚੰਦ ਮਿਸ਼ਨ ਦੀ ਸਫਲਤਾ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸੂਰਜ ਦਾ ਅਧਿਐਨ ਕਰਨ ਲਈ 2 ਸਤੰਬਰ ਨੂੰ ਸੂਰਜ ਮਿਸ਼ਨ ਦੀ ਸ਼ੁਰੂਆਤ ਕਰਨ ਦੀ ਤਿਆਰੀ ਕਰ ਰਿਹਾ ਹੈ। ‘ਆਦਿਤਿਆ-ਐਲ1’ ਪੁਲਾੜ ਵਾਹਨ ਸੂਰਜ ਦੀ ਸਭ ਤੋਂ ਬਾਹਰੀ ਪਰਤਾਂ ਦੇ ਨਿਰੀਖਣ ਲਈ ਅਤੇ ਐੱਲ1 ਸੂਰਜ-ਧਰਤੀ ਲਾਗਰੇਂਜ ਬਿੰਦੂ ‘ਤੇ ਸੂਰਜੀ ਹਵਾ ਦੀ […]

ਚੰਦਰਯਾਨ-3 ਲੈਂਡਰ ਚੰਦ ‘ਤੇ ਜਿਸ ਥਾਂ ਉਤਰਿਆ, ਉਸ ਦਾ ਨਾਂ ਸ਼ਿਵ ਸ਼ਕਤੀ ਪੁਆਇੰਟ ਰੱਖਿਆ ਜਾਵੇਗਾ: ਮੋਦੀ

ਬੰਗਲੌਰ, 26 ਅਗਸਤ (ਪੰਜਾਬ ਮੇਲ)- ਚੰਦਰਯਾਨ-3 ਮਿਸ਼ਨ ਦੀ ਸਫਲਤਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯੂਨਾਨ ਦੀ ਰਾਜਧਾਨੀ ਏਥਨਜ਼ ਤੋਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੂੰ ਮਿਲਣ ਲਈ ਸਿੱਧੇ ਬੰਗਲੌਰ ਪਹੁੰਚੇ। ਉਨ੍ਹਾਂ ਐਲਾਨ ਕੀਤਾ ਕਿ ਜਿਸ ਥਾਂ ‘ਤੇ ਚੰਦਰਯਾਨ-3 ਲੈਂਡਰ ਚੰਦ ਦੀ ਸਤ੍ਹਾ ‘ਤੇ ਉਤਰਿਆ ਹੈ, ਉਸ ਦਾ ਨਾਂ ‘ਸ਼ਿਵ-ਸ਼ਕਤੀ ਪੁਆਇੰਟ’ ਰੱਖਿਆ […]

ਬਰਤਾਨੀਆ ‘ਚ ਨਸ਼ੀਲੇ ਪਦਾਰਥਾਂ ਦੇ ਦੋਸ਼ੀ ਪੰਜਾਬੀ ਸਮੇਤ ਦੋ ਨੂੰ 12 ਸਾਲ ਦੀ ਕੈਦ

ਲੰਡਨ, 26 ਅਗਸਤ (ਪੰਜਾਬ ਮੇਲ)- ਬਰਤਾਨੀਆ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤੇ ਭਾਰਤੀ ਮੂਲ ਦੇ ਵਿਅਕਤੀ ਅਤੇ ਉਸ ਦੇ ਸਾਥੀ ਨੂੰ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਰਤਾਨੀਆ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਦੀ ਅਗਵਾਈ ‘ਚ ਇਸ ਸਬੰਧ ‘ਚ ਜਾਂਚ ਕੀਤੀ ਗਈ। ਕੇਸ ਮੁਤਾਬਕ ਭਾਰਤੀ […]

ਈ.ਡੀ. ਵੱਲੋਂ ਕਾਂਗਰਸੀ ਨੇਤਾ ਆਸ਼ੂ ਤੇ ਹੋਰਾਂ ‘ਤੇ ਛਾਪਿਆਂ ਦੌਰਾਨ 6 ਕਰੋੜ ਤੋਂ ਵੱਧ ਦੀ ਸੰਪਤੀ ਜ਼ਬਤ

ਨਵੀਂ ਦਿੱਲੀ, 26 ਅਗਸਤ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਨੇਤਾ ਭਾਰਤ ਭੂਸ਼ਨ ਆਸ਼ੂ ਅਤੇ ਕੁਝ ਹੋਰਾਂ ਖ਼ਿਲਾਫ਼ ਕਥਿਤ ਟੈਂਡਰ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਤਹਿਤ ਛਾਪੇਮਾਰੀ ਦੌਰਾਨ 6 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਅਤੇ ਜਮ੍ਹਾਂ ਰਕਮ ਜ਼ਬਤ ਕੀਤੀ ਗਈ ਹੈ। ਈ.ਡੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ […]

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਹਰਿਆਣਾ ਕਮੇਟੀ ਦੀਆਂ ਪ੍ਰਬੰਧਕੀ ਮੀਟਿੰਗਾਂ ‘ਤੇ ਰੋਕ

ਅੰਮ੍ਰਿਤਸਰ, 26 ਅਗਸਤ (ਪੰਜਾਬ ਮੇਲ)- ਹਰਿਆਣਾ ਵਿੱਚ ਨਵੀਂ ਬਣੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੇ ਆਪਸੀ ਝਗੜੇ ਦਾ ਮਾਮਲਾ ਸ੍ਰੀ ਅਕਾਲ ਤਖਤ ‘ਤੇ ਪੁੱਜ ਗਿਆ ਹੈ। ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਮਾਮਲੇ ਦੇ ਵਿਚਾਰ ਅਧੀਨ ਹੋਣ ਤੱਕ ਹਰਿਆਣਾ ਕਮੇਟੀ ਦੀਆਂ ਪ੍ਰਬੰਧਕੀ ਮੀਟਿੰਗਾਂ ਕਰਨ ‘ਤੇ ਰੋਕ ਲਾ ਦਿੱਤੀ ਹੈ। ਜਥੇਦਾਰ […]

ਹਿੰਦੀ ਫਿਲਮ ਗੀਤਕਾਰ ਦੇਵ ਕੋਹਲੀ ਦਾ ਦੇਹਾਂਤ

ਮੁੰਬਈ, 26 ਅਗਸਤ (ਪੰਜਾਬ ਮੇਲ)- ‘ਯੇ ਕਾਲੀ-ਕਾਲੀ ਆਂਖੇਂ’, ‘ਦਿਲ ਦੀਵਾਨਾ ਬਿਨ ਸਜਨਾ ਕੇ ਮਾਨੇ ਨਾ’ ਅਤੇ ‘ਚਲਤੀ ਹੈ ਕਿਆ ਨੌ ਸੇ ਬਾਰਾ’ ਵਰਗੇ ਯਾਦਗਾਰੀ ਸੁਪਰਹਿੱਟ ਬਾਲੀਵੁੱਡ ਗੀਤ ਲਿਖਣ ਵਾਲੇ ਉੱਘੇ ਗੀਤਕਾਰ ਦੇਵ ਕੋਹਲੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 80 ਸਾਲ ਦੇ ਸਨ ਤੇ ਛੜੇ ਸਨ। ਉਨ੍ਹਾਂ ਨੇ ਆਪਣੇ ਅੰਧੇਰੀ ਘਰ ਵਿਚ ਆਖਰੀ ਸਾਹ […]

ਕੋਲਕਾਤਾ ਪੁਲਿਸ ਵੱਲੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ; ਅਹਿਮ ਦਸਤਾਵੇਜ਼ ਬਰਾਮਦ

ਕੋਲਕਾਤਾ, 26 ਅਗਸਤ (ਪੰਜਾਬ ਮੇਲ)- ਕੋਲਕਾਤਾ ਪੁਲਿਸ ਨੇ ਪਾਕਿਸਤਾਨ ਲਈ ਕਥਿਤ ਤੌਰ ‘ਤੇ ਜਾਸੂਸੀ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਸੰਵੇਦਨਸ਼ੀਲ ਦਸਤਾਵੇਜ਼ ਬਰਾਮਦ ਕੀਤੇ ਹਨ। ਮੁਲਜ਼ਮ ਬਿਹਾਰ ਦਾ ਰਹਿਣ ਵਾਲਾ ਹੈ। ਕਈ ਘੰਟਿਆਂ ਦੀ ਪੁੱਛ ਪੜਤਾਲ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਕੋਲਕਾਤਾ ਦੀ ਕੋਰੀਅਰ ਸਰਵਿਸ ਕੰਪਨੀ ਵਿਚ ਕੰਮ ਕਰਨ […]

ਹਿਮਾਚਲ ‘ਚ ਕੁਦਰਤ ਦਾ ਕਹਿਰ; ਹੁਣ ਤੱਕ 372 ਲੋਕਾਂ ਦੀ ਮੌਤ

ਸ਼ਿਮਲਾ, 26 ਅਗਸਤ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ‘ਚ ਮੋਹਲੇਧਾਰ ਮੀਂਹ ਦਾ ਦੌਰ ਭਾਵੇਂ ਹੀ ਰੁੱਕ ਗਿਆ ਹੋਵੇ ਪਰ ਤਬਾਹੀ ਅਤੇ ਮੁਸੀਬਤਾਂ ਦਾ ਦੌਰ ਨਹੀਂ ਰੁਕਿਆ। ਸ਼ੁੱਕਰਵਾਰ ਨੂੰ 60 ਘੰਟਿਆਂ ਬਾਅਦ ਕੁੱਲੂ-ਮਨਾਲੀ ਅਤੇ ਲਾਹੌਲ ਘਾਟੀ ਦਾ ਸੜਕ ਸੰਪਰਕ ਟੁੱਟਿਆ ਰਿਹਾ। ਕੁੱਲੂ-ਮੰਡੀ ਨੈਸ਼ਨਲ ਹਾਈਵੇਅ ਤੋਂ ਇਲਾਵਾ ਸਾਰੇ ਬਦਲਵੇਂ ਮਾਰਗ ਤੀਜੇ ਦਿਨ ਵੀ ਬੰਦ ਰਹੇ। ਬੱਦੀ ਨੂੰ ਪਿੰਜੌਰ […]

ਰਾਜਪਾਲ ਦੀਆਂ 15 ’ਚੋਂ 9 ਚਿੱਠੀਆਂ ਦਾ ਜਵਾਬ ਦਿੱਤਾ, ਬਾਕੀ ਦਾ ਜਲਦ ਦੇਵਾਂਗਾ: ਭਗਵੰਤ ਮਾਨ

ਚੰਡੀਗੜ੍ਹ, 26 ਅਗਸਤ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਖਿੱਚੋਤਾਣ ਖਤਮ ਹੋਣ ਦੀ ਥਾਂ ਵਧਦੀ ਜਾ ਰਹੀ ਹੈ। ਰਾਜਪਾਲ ਵੱਲੋਂ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਸਬੰਧੀ ਕਹਿਣ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋੜਵਾਂ ਜਵਾਬ ਦਿੱਤਾ ਹੈ। ਸ੍ਰੀ ਮਾਨ ਨੇ ਕਿਹਾ ਕਿ ਰਾਜਪਾਲ ਪੰਜਾਬ […]