#AMERICA

APCA ਦਾ ਟਰੇਡ ਸ਼ੋਅ ਕਾਮਯਾਬੀ ਨਾਲ ਸੰਪੰਨ

ਮਡੈਸਟੋ, 3 ਮਈ (ਪੰਜਾਬ ਮੇਲ)- ਅਮਰੀਕਨ ਪੈਟਰੋਲੀਅਮ ਐਂਡ ਕੰਨਵੀਨੀਅੰਸ ਸਟੋਰ ਐਸੋਸੀਏਸ਼ਨ (APCA) ਵੱਲੋਂ ਟਰੇਡ ਸ਼ੋਅ ਦਾ ਆਯੋਜਨ ਕੀਤਾ ਗਿਆ। ਮਡੈਸਟੋ ਸੈਂਟਰ ਪਲਾਜ਼ਾ ਵਿਖੇ ਹੋਏ ਇਸ ਟਰੇਡ ਸ਼ੋਅ ਵਿਚ 105 ਦੇ ਕਰੀਬ ਵੈਂਡਰਾਂ ਨੇ ਆਪਣੇ ਬੂਥ ਲਾਏ, ਜੋ ਕਿ ਵੱਖ-ਵੱਖ ਪ੍ਰੋਡਕਟਸ ਨਾਲ ਸੰਬੰਧਤ ਸਨ। ਭਾਰੀ ਗਿਣਤੀ ਵਿਚ ਆਏ ਸਟੋਰ ਮਾਲਕਾਂ ਨੇ ਇਨ੍ਹਾਂ ਵੈਂਡਰਾਂ ਤੋਂ ਜਿੱਥੇ ਵਧੀਆ ਡੀਲਸ ਲਈਆਂ, ਉਥੇ ਆਪਣੇ ਵਪਾਰ ਨਾਲ ਸੰਬੰਧਤ ਬਹੁਤ ਸਾਰੀ ਜਾਣਕਾਰੀ ਹਾਸਲ ਕੀਤੀ। ਟਰੇਡ ਸ਼ੋਅ ਦੀ ਸ਼ੁਰੂਆਤ ਰੀਬਨ ਕੱਟ ਕੇ ਹੋਈ। ਇਸ ਮੌਕੇ APCA ਦੇ ਡਾਇਰੈਕਟਰ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੌਬ ਔਜਲਾ, ਸੰਜੀਵ ਪਟੇਲ, ਜੀਵਤੇਸ਼ ਗਿੱਲ, ਪਾਲ ਹੇਅਰ, ਬੌਬੀ ਐਲਨ, ਕੇਵਲ ਕ੍ਰਿਸ਼ਨ, ਗੌਰੀ ਕੋਵਥਾ, ਮੈਨੀ ਗਰੇਵਾਲ, ਗੈਰੀ ਸਿੰਘ, ਇੰਦਰ ਦੋਸਾਂਝ, ਏ.ਜੀ. ਚੌਧਰੀ, ਪੁਨੀਤ ਬੈਂਸ, ਜੀਤ ਸੰਧੂ, ਐਂਡੀ ਚਿਤਕਾਰਾ, ਰੌਕੀ ਮੱਲੀ, ਬਲਜੀਤ ਬਾਸੀ, ਜੱਸੀ ਸ਼ੇਰਗਿੱਲ, ਪਰਮਜੀਤ ਖਹਿਰਾ, ਬਿੱਟੂ ਰਾਏ, ਦਲਜੀਤ ਸਿੰਘ ਬਸਾਂਤੀ ਰੀਨੋ, ਅਵਤਾਰ ਸਿੰਘ ਬਸਾਂਤੀ, ਮਨਰਾਜ ਸਮਰਾ, ਸੁੱਖੀ ਸੰਧੂ, ਅਮਰਜੀਤ ਸੱਗੂ, ਹਰਜਿੰਦਰ ਧਾਮੀ, ਖੁਸ਼ਵਿੰਦਰ ਸਿੰਘ, ਕਿੰਨੀ ਚਿਤਕਾਰਾ ਅਤੇ ਚੜ੍ਹਦਾ ਪੰਜਾਬ ਕਲੱਬ ਦੇ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ। ਇਸ ਤੋਂ ਇਲਾਵਾ ਟਰੇਡ ਸ਼ੋਅ ‘ਚ ਅਮਰੀਕਾ ਦੇ ਚੁਣੇ ਹੋਏ ਹੋਰ ਵੀ ਆਗੂਆਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿਚ ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ, ਅਸੈਂਬਲੀ ਮੈਂਬਰ ਜੁਆਨ ਅਲੈਨੀਸ, ਕਾਊਂਟੀ ਸੁਪਰਵਾਈਜ਼ਰ ਮੈਨੀ ਗਰੇਵਾਲ, ਮੇਅਰ ਬੌਬੀ ਸਿੰਘ ਐਲਨ, ਮੇਅਰ ਗੈਰੀ ਸਿੰਘ ਸ਼ਾਮਲ ਸਨ।
ਟਰੇਡ ਸ਼ੋਅ ਦੀ ਸਮਾਪਤੀ ਤੋਂ ਉਪਰੰਤ ਪੰਜਾਬੀ ਦੇ ਉੱਘੇ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਦੇ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਸ਼ੋਅ ਵਿਚ ਸਟੋਰ ਮਾਲਕ ਪਰਿਵਾਰਾਂ ਸਮੇਤ ਪਹੁੰਚੇ ਹੋਏ ਸਨ। ਖਚਾਖਚ ਭਰੇ ਹਾਲ ਵਿਚ ਮਲਕੀਤ ਸਿੰਘ ਨੇ ਆਪਣੇ ਬਹੁਤ ਸਾਰੇ ਨਵੇਂ, ਪੁਰਾਣੇ ਗੀਤ ਦਰਸ਼ਕਾਂ ਸਾਹਮਣੇ ਪੇਸ਼ ਕੀਤੇ, ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਸਟੇਜ ਦੀ ਸੇਵਾ ਜੋਤ ਰਣਜੀਤ ਨੇ ਬਾਖੂਭੀ ਨਿਭਾਈ। ਕੁੱਲ ਮਿਲਾ ਕੇ ਇਹ ਸਮਾਗਮ ਕਾਮਯਾਬ ਰਿਹਾ।

Leave a comment