#EUROPE #SPORTS

ਭਾਰਤ ਨੇ ਏਸ਼ਿਆਈ ਖੇਡਾਂ ‘ਚ ਪੁਰਸ਼ ਕਬੱਡੀ ‘ਚ ਨੌਵੀਂ ਵਾਰ ਜਿੱਤਿਆ ਸੋਨ ਤਗਮਾ

-ਭਾਰਤੀ ਪੁਰਸ਼ ਕਬੱਡੀ ਟੀਮ ਨੇ ਫਾਈਨ ‘ਚ ਇਰਾਨ ਨੂੰ 40-34 ਨਾਲ ਹਰਾਇਆ
ਨਾਗੋਆ, 26 ਸਤੰਬਰ (ਪੰਜਾਬ ਮੇਲ)-  ਭਾਰਤ ਨੇ ਏਸ਼ਿਆਈ ਖੇਡਾਂ 2026 ਵਿੱਚ ਕਬੱਡੀ ਦਾ ਸੋਨ ਤਗਮਾ ਜਿੱਤਣ ਦਾ ਸਿਲਸਿਲਾ ਜਾਰੀ ਰੱਖਦਿਆਂ ਸ਼ਨਿਚਰਵਾਰ ਨੂੰ ਪੁਰਸ਼ਾਂ ਦੇ ਫਾਈਨਲ ਵਿਚ ਇਰਾਨ ਨੂੰ 40-34 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤੀ ਪੁਰਸ਼ ਕਬੱਡੀ ਟੀਮ ਨੇ ਏਸ਼ਿਆਈ ਖੇਡਾਂ ਵਿਚ ਆਪਣਾ ਨੌਵਾਂ ਸੋਨ ਤਗਮਾ ਜਿੱਤਿਆ। ਭਾਰਤ ਨੇ 2018 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਨੂੰ ਛੱਡ ਕੇ ਹਰ ਵਾਰ ਪੁਰਸ਼ ਕਬੱਡੀ ਵਿੱ ਸੋਨ ਤਗਮਾ ਜਿੱਤਿਆ ਹੈ। 2018 ਵਿਚ ਇਰਾਨ ਨੇ ਖ਼ਿਤਾਬ ਜਿੱਤਿਆ ਸੀ, ਜਦਕਿ ਭਾਰਤ ਨੂੰ ਕਾਂਸੀ ਤਗਮੇ ਨਾਲ ਸਬਰ ਕਰਨਾ ਪਿਆ ਸੀ।
ਭਾਰਤ ਨੇ ਸ਼ਾਨਦਾਰ ਮੁਹਿੰਮ ਦੌਰਾਨ ਆਪਣਾ ਦਬਦਬਾ ਕਾਇਮ ਰੱਖਿਆ। ਟੀਮ ਨੇ ਗਰੁੱਪ ਗੇੜ ਵਿਚ ਜਾਪਾਨ, ਚੀਨੀ ਤਾਈਪੇਈ, ਬੰਗਲਾਦੇਸ਼ ਅਤੇ ਦੱਖਣੀ ਕੋਰੀਆ ਨੂੰ ਹਰਾਉਂਦਿਆਂ ਜੇਤੂ ਰਹਿ ਕੇ ਸਿਖਰਲਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਸੈਮੀਫਾਈਨਲ ਵਿਚ ਥਾਈਲੈਂਡ ਨੂੰ 66-28 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ।
ਭਾਰਤ ਦੀਆਂ ਮਹਿਲਾ ਕਬੱਡੀ ਖਿਡਾਰਨਾਂ ਨੇ ਵੀ ਅੱਜ ਇਰਾਨ ਨੂੰ 37-34 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਇਸ ਤਰ੍ਹਾਂ ਏਸ਼ਿਆਈ ਖੇਡਾਂ ਦੇ ਇਸ ਗੇੜ ਵਿਚ ਭਾਰਤ ਨੇ ਪੁਰਸ਼ ਅਤੇ ਮਹਿਲਾ ਦੋਵਾਂ ਕਬੱਡੀ ਮੁਕਾਬਲਿਆਂ ਵਿਚ ਸੋਨ ਤਗਮੇ ਆਪਣੇ ਨਾਂ ਕੀਤੇ ਹਨ। ਮਹਿਲਾ ਟੀਮ ਪੂਰੇ ਟੂਰਨਾਮੈਂਟ ਦੌਰਾਨ ਜੇਤੂ ਰਹੀ।
ਪੁਰਸ਼ ਕਬੱਡੀ 1990 ਤੋਂ ਏਸ਼ਿਆਈ ਖੇਡਾਂ ਦਾ ਹਿੱਸਾ ਹੈ। ਭਾਰਤ ਨੇ ਹੁਣ ਤੱਕ ਹੋਈਆਂ 10 ਏਸ਼ਿਆਈ ਖੇਡਾਂ ਵਿਚੋਂ ਨੌਂ ਵਿੱਚ ਸੋਨ ਤਗਮਾ ਜਿੱਤਿਆ ਹੈ। 2023 ਦੀਆਂ ਹਾਂਗਜ਼ੂ ਏਸ਼ਿਆਈ ਖੇਡਾਂ ਵਿਚ ਵੀ ਭਾਰਤ ਨੇ ਸੋਨ ਤਗਮਾ ਜਿੱਤਿਆ ਸੀ।
ਭਾਰਤ ਨੇ ਏਸ਼ਿਆਈ ਖੇਡਾਂ ਵਿਚ ਕਬੱਡੀ ਦੇ ਮੈਦਾਨ ‘ਚ ਅੱਜ ਇਤਿਹਾਸ ਰਚ ਦਿੱਤਾ। ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੇ ਇੱਕੋ ਦਿਨ ਇਰਾਨ ਨੂੰ ਹਰਾ ਕੇ ਸੋਨ ਤਗਮੇ ਜਿੱਤੇ। ਪੁਰਸ਼ ਟੀਮ ਨੇ ਫਾਈਨਲ ਵਿਚ ਇਰਾਨ ਨੂੰ 40-34 ਨਾਲ ਮਾਤ ਦੇ ਕੇ ਸੋਨ ਤਗਮਾ ਆਪਣੇ ਨਾਂ ਕੀਤਾ।