ਸੈਕਰਾਮੈਂਟੋ, 23 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਫਲੋਰਿਡਾ ‘ਚ 2000 ਵਿਚ ਇਕ ਗਰਭਵਤੀ ਔਰਤ ਤੇ ਉਸ ਦੀ ਧੀ ਦੀ ਹੱਤਿਆ ਦੇ ਮਾਮਲੇ ਵਿਚ ਹੋਈ ਫਾਂਸੀ ਦੀ ਸਜ਼ਾ ਉਪਰ ਅਮਲ ਕਰਦਿਆਂ ਦੋਸ਼ੀ 47 ਸਾਲਾ ਰਿਚਰਡ ਨਾਈਟ ਨੂੰ ਵੀਰਵਾਰ ਸ਼ਾਮ ਨੂੰ ਜ਼ਹਿਰ ਦਾ ਟੀਕਾ ਲਾ ਦਿੱਤਾ ਗਿਆ। ਉਸ ਨੂੰ ਸ਼ਾਮ 6.13 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। 27 ਜੂਨ 2000 ਨੂੰ ਰਿਚਰਡ ਨਾਈਟ ਨੇ ਓਡੇਸੀਆ ਸਟੀਫਨਜ਼ ਤੇ ਉਸ ਦੀ 4 ਸਾਲ ਦੀ ਧੀ ਹਨੇਸੀਆ ਮਲਿੰਗਜ ਦੀ ਚਾਕੂ ਨਾਲ ਹੱਤਿਆ ਕਰ ਦਿੱਤੀ ਸੀ। ਸਟੀਫਨਜ਼ ਦੋਸ਼ੀ ਨਾਈਟ ਦੇ ਭਤੀਜੇ ਦੀ ਦੋਸਤ ਸੀ, ਜੋ ਹਮਲੇ ਸਮੇਂ ਘਰ ਵਿਚ ਨਹੀਂ ਸੀ। ਪੋਸਟ ਮਾਰਟਮ ਵਿਚ ਸਟੀਫਨਜ਼ ਦੇ 21 ਜ਼ਖਮ ਹੋਣ ਦੀ ਪੁਸ਼ਟੀ ਹੋਈ ਸੀ, ਜਿਨਾਂ ਵਿਚੋਂ 14 ਜ਼ਖਮ ਉਸ ਦੀ ਗਰਦਨ ‘ਤੇ ਸਨ, ਜਦਕਿ ਬੱਚੀ ਦੀ ਛਾਤੀ ਤੇ ਗਰਦਨ ‘ਤੇ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਹੱਤਿਆ ਸਮੇਂ ਸਟੀਫਨਜ਼ 6 ਹਫਤੇ ਤੋਂ ਗਰਭਵਤੀ ਸੀ।
ਗਰਭਵਤੀ ਔਰਤ ਤੇ ਉਸ ਦੀ ਧੀ ਦੀ ਹੱਤਿਆ ਦੇ ਮਾਮਲੇ ‘ਚ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ

