Kentucky ਵਿੱਚ ਸਭ ਤੋਂ ਵੱਡਾ ਝਟਕਾ Congressman Thomas Massie ਨੂੰ ਲੱਗਾ, ਜਿਨ੍ਹਾਂ ਨੂੰ ਟਰੰਪ ਸਮਰਥਿਤ ਉਮੀਦਵਾਰ Ed Gallrein ਨੇ ਹਰਾਇਆ। Thomas Massie ਪਿਛਲੇ ਕਈ ਸਾਲਾਂ ਤੋਂ ਟਰੰਪ ਦੀਆਂ ਕੁਝ ਨੀਤੀਆਂ ਦਾ ਵਿਰੋਧ ਕਰਦੇ ਰਹੇ ਸਨ ਅਤੇ ਇਹ ਚੋਣ Trump ਦੀ Republican Party ’ਤੇ ਮਜ਼ਬੂਤ ਪਕੜ ਦੀ ਨਿਸ਼ਾਨੀ ਵਜੋਂ ਦੇਖੀ ਜਾ ਰਹੀ ਹੈ। ਇਸ ਦੌਰਾਨ Kentucky Senate seat ਲਈ Andy Barr ਨੇ Republican primary ਜਿੱਤ ਲਈ ਹੈ। ਇਹ ਸੀਟ ਲੰਬੇ ਸਮੇਂ ਤੋਂ Senator Mitch McConnell ਕੋਲ ਸੀ ਜੋ ਹੁਣ ਰਿਟਾਇਰ ਹੋ ਰਹੇ ਹਨ।
Georgia ਵਿੱਚ Governor ਦੀ Republican primary ਕਿਸੇ ਵੀ ਉਮੀਦਵਾਰ ਦੇ ਹੱਕ ਵਿੱਚ ਪੂਰੀ ਬਹੁਮਤ ਨਾਲ ਨਹੀਂ ਗਈ, ਜਿਸ ਕਰਕੇ ਹੁਣ runoff election ਹੋਵੇਗੀ। Lt. Governor Burt Jones ਅਤੇ businessman Rick Jackson ਅਗਲੇ ਦੌਰ ਵਿੱਚ ਪਹੁੰਚ ਗਏ ਹਨ। Brad Raffensperger ਵਰਗੇ Trump ਆਲੋਚਕ ਨੇਤਾਵਾਂ ਨੂੰ ਵੱਡਾ ਝਟਕਾ ਲੱਗਿਆ ਹੈ। ਦੂਜੇ ਪਾਸੇ Democratic Party ਵੱਲੋਂ Former Atlanta Mayor Keisha Lance Bottoms ਮਜ਼ਬੂਤ ਦਾਅਵੇਦਾਰ ਵਜੋਂ ਸਾਹਮਣੇ ਆ ਰਹੀ ਹੈ।
Georgia Senate race ਵਿੱਚ ਵੀ ਕਾਫ਼ੀ ਤਿੱਖਾ ਮੁਕਾਬਲਾ ਬਣ ਗਿਆ ਹੈ। Republican primary ਵਿੱਚ Mike Collins ਅਤੇ Derek Dooley runoff ਵਿੱਚ ਚਲੇ ਗਏ ਹਨ। ਜੇਤੂ ਉਮੀਦਵਾਰ November ਵਿੱਚ Democrat Senator Jon Ossoff ਦੇ ਖ਼ਿਲਾਫ਼ ਚੋਣ ਲੜੇਗਾ। ਇਸ ਸੀਟ ਨੂੰ ਅਮਰੀਕਾ ਦੀਆਂ ਸਭ ਤੋਂ ਅਹਿਮ Senate races ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
Alabama ਵਿੱਚ Republican Tommy Tuberville ਨੇ Governor race ਵਿੱਚ ਆਪਣੀ ਪੋਜ਼ੀਸ਼ਨ ਮਜ਼ਬੂਤ ਕੀਤੀ ਹੈ। ਉਥੇ Senate race ਵਿੱਚ ਵੀ runoff ਦੀ ਸਥਿਤੀ ਬਣ ਗਈ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ Republican Party ਵਿੱਚ ਇਸ ਵੇਲੇ Trump ਸਮਰਥਕ ਉਮੀਦਵਾਰਾਂ ਦਾ ਪ੍ਰਭਾਵ ਬਹੁਤ ਵੱਧ ਚੁੱਕਾ ਹੈ ਅਤੇ ਜੋ ਨੇਤਾ Trump ਦੇ ਖ਼ਿਲਾਫ਼ ਖੜ੍ਹੇ ਹੋਏ, ਉਹ ਕਾਫ਼ੀ ਪਿੱਛੇ ਰਹਿ ਗਏ ਹਨ।
ਸਿਆਸੀ ਮਾਹਿਰਾਂ ਮੁਤਾਬਕ ਇਹ ਚੋਣ ਨਤੀਜੇ ਸਪੱਸ਼ਟ ਕਰ ਰਹੇ ਹਨ ਕਿ Donald Trump ਅਜੇ ਵੀ Republican Party ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂ ਹਨ ਅਤੇ 2026 Midterm Elections ਵਿੱਚ ਉਹਨਾਂ ਦੀ ਭੂਮਿਕਾ ਫ਼ੈਸਲਾ ਕੁਨ ਰਹਿ ਸਕਦੀ ਹੈ। Democrats ਲਈ ਵੀ Georgia ਅਤੇ Pennsylvania ਵਰਗੇ ਰਾਜ ਕਾਫ਼ੀ ਮਹੱਤਵਪੂਰਨ ਬਣਦੇ ਜਾ ਰਹੇ ਹਨ, ਜਿੱਥੇ ਦੋਵੇਂ ਪਾਰਟੀਆਂ ਵਿਚਕਾਰ ਕੜਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।

